Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਬਰੈਂਪਟਨ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਸੜਕ ਦੀ ਸਾਰਥਕਤਾ

October 29, 2019 08:35 AM

ਪੰਜਾਬੀ ਪੋਸਟ ਸੰਪਾਦਕੀ

ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕਾਉਂਸਲਰ ਹਰਕੀਰਤ ਸਿੰਘ ਅਤੇ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪੇਸ਼ ਇੱਕ ਮਤੇ ਉੱਤੇ ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਵੋਟ ਪਾ ਕੇ ਬਰੈਂਪਟਨ ਵਿੱਚ ਪੀਟਰ ਰੌਬਰਟਸਨ ਬੂਲੇਵਾਰਡ ਦੇ ਡਿਕਸੀ ਰੋਡ ਅਤੇ ਗਰੇਟ ਲੇਕਸ ਦਰਮਿਆਨ ਪੈਂਦੇ ਹਿੱਸੇ ਦਾ ਨਾਮ ਗੁਰੂ ਨਾਨਕ ਸੜਕ ਰੱਖਣ ਦਾ ਫੈਸਲਾ ਲਿਆ ਹੈ। ਸਿੱਖਾਂ ਦੀ 2 ਲੱਖ ਤੋਂ ਵੱਧ ਨਫ਼ਰੀ ਵਾਲੇ ਇਸ ਸ਼ਹਿਰ ਵਿੱਚ ਗੁਰੂ ਸਾਹਿਬ ਦੇ 550ਵੇਂ ਆਗਮਨ ਵਰ੍ਹੇ ਵਿੱਚ ਕਿਸੇ ਸੜਕ ਦਾ ਉਹਨਾਂ ਦੇ ਨਾਮ ਉੱਤੇ ਰੱਖਿਆ ਜਾਣਾ ਤਰਕਸੰਗਤ ਕਦਮ ਹੈ।

ਸੁਆਲ ਹੈ ਕਿ ਕੀ ਕਿਸੇ ਸੜਕ ਜਾਂ ਸਟਰੀਟ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਰੱਖਣ ਦੀ ਕੋਈ ਸਾਰਥਕਤਾ ਹੈ? ਇਸਦੇ ਜਵਾਬ ਵਿੱਚ ਹਰ ਕੋਈ ਵਿਅਕਤੀ ਉਹੋ ਜਿਹੀ ਰਾਏ ਦੇਵੇਗਾ ਜਿਹੋ ਜਿਹੀ ਉਸਦੀ ਮੱਤ ਹੋਵੇਗੀ ਪਰ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਗੁਰੁ ਨਾਨਕ ਸਾਹਿਬ ਇੱਕ ਯੁੱਗ ਪੁਰਸ਼ ਅਤੇ ਸੱਚੇ ਗੁਰੂ ਸਨ। ਉਹਨਾਂ ਦੇ ਪ੍ਰਭਾਵ ਨੂੰ ਰੱਬ ਤੋਂ ਮੁਨਕਰ ਲੋਕ ਵੀ ਖਿੜੇ ਮੱਥੇ ਮੰਨਦੇ ਹਨ। ਕਿਹਾ ਜਾ ਸਕਦਾ ਹੈ ਕਿ ਸੱਚ ਦੇ ਮਾਰਗ ਦੀ ਲਾਲਸਾ ਮਨ ਵਿੱਚ ਰੱਖਣ ਵਾਲਾ ਕੋਈ ਵੀ ਮਨੁੱਖ ਗੁਰੂ ਨਾਨਕ ਜੀ ਦੀ ਸਖ਼ਸਿ਼ਅਤ, ਫਲਸਫੇ, ਗਿਆਨ ਮਾਰਗ ਅਤੇ ਪ੍ਰਭਾਵ ਤੋਂ ਇਨਕਾਰੀ ਨਹੀਂ ਹੋ ਸਕਦਾ। ਨਾਨਕ ਸਾਹਿਬ ਦੇ ਸੱਚੇ ਗੁਰੂ ਪੈਗੰਬਰ ਹੋਣ ਦੀ ਅਸਲ ਨਿਸ਼ਾਨੀ ਵੀ ਇਹੀ ਹੈ ਕਿ ਕੋਈ ਮਨੁੱਖ ਆਸਤਿਕ ਹੋਵੇ, ਨਾਸਤਿਕ ਹੋਵੇ, ਅਨਪੜ ਹੋਵੇ, ਪੜਿਆ ਲਿਖਿਆ ਹੋਵੇ, ਬੁੱਧੀਮਾਨ ਜਾਂ ਸਾਧਾਰਨ ਅਕਲ ਵਾਲਾ ਹੋਵੇ, ਹਰ ਕੋਈ ਨਾਨਕ ਸਾਹਿਬ ਜੀ ਦੇ ਨਾਮ ਨੂੰ ਨਤਮਸਤਕ ਹੋਣ ਵਿੱਚ ਸੁਭਾਗ ਮਹਿੂਸਸ ਕਰਦਾ ਹੈ। ਅਜਿਹੀ ਅਦੁੱਤੀ ਸਖਸਿ਼ਅਤ ਦੇ ਨਾਮ ਸੜਕ ਰੱਖਣ ਨਾਲ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਨੂੰ ਕੋਈ ਫ਼ਰਕ ਪੈਣ ਵਾਲਾ ਨਹੀਂ ਸਗੋਂ ਨਾਨਕ ਸਾਹਿਬ ਇਸ ਸ਼ਹਿਰ ਨੂੰ ਆਪਣੀ ਯਾਦ ਨਾਲ ਸਦੀਆਂ ਤੱਕ ਪਵਿੱਤਰ ਕਰਨਗੇ।

ਬਰੈਂਪਟਨ ਵਿੱਚ ਨਾਨਕ ਸਾਹਿਬ ਦੇ ਨਾਮ ਸੜਕ ਰੱਖਿਆ ਜਾਣਾ ਕੋਈ ਆਪਣੇ ਆਪ ਵਿੱਚ ਨਵੀਂ ਗੱਲ ਨਹੀਂ ਹੈ ਸਗੋਂ ਇਹ ਤਾਂ ਵਿਸ਼ਵ ਭਰ ਵਿੱਚ ਫੈਲ ਚੁੱਕੀ ਸ਼ਰਧਾਲੂ ਮਾਨਸਿਕਤਾ ਦੇ ਵਰਤਾਰੇ ਦਾ ਹਿੱਸਾ ਹੈ। ਨਾਨਕ ਬਾਬਾ ਦੇ ਨਾਮ ਉੱਤੇ ਮਿਸੀਸਾਗਾ ਵਿੱਚ ਕਨਫੈਡਰੇਸ਼ਨ ਅਤੇ ਡੁੰਡਾਸ ਦੇ ਇਲਾਕੇ ਵਿੱਚ ਇੱਕ ਸੜਕ ਦਾ ਨਾਮ ਕਈ ਸਾਲ ਪਹਿਲਾਂ ਰੱਖਿਆ ਜਾ ਚੁੱਕਾ ਹੈ। ਇਹ ਨਾਮਕਰਣ ਪੰਜਾਬੀ ਪੋਸਟ ਦੇ ਜਨਵਰੀ 2002 ਵਿੱਚ ਆਰੰਭ ਹੋਣ ਤੋਂ ਵੀ ਪਹਿਲਾਂ ਕੀਤਾ ਗਿਆ ਹੋਵੇਗਾ ਕਿਉਂਕਿ ਇਸ ਬਾਰੇ ਕੋਈ ਖਬ਼ਰ ਜਾਂ ਚਰਚਾ ਅਖਬਾਰ ਆਰੰਭ ਹੋਣ ਤੋਂ ਬਾਅਦ ਧਿਆਨ ਵਿੱਚ ਨਹੀਂ ਆਈ ਹੈ। ਇਸੇ ਤਰਾਂ ਪਾਕਿਸਤਾਨ ਵਿੱਚ ਇੱਕ ਯੂਨੀਵਰਸਿਟੀ ਦਾ ਨਾਮ ਬਾਬਾ ਨਾਨਕ ਦੇ ਨਾਮ ਉੱਤੇ ਰੱਖਿਆ ਗਿਆ ਹੈ। ਭਾਰਤ ਵਿੱਚ ਬਾਬਾ ਨਾਨਕ ਦੇ 550ਵੇਂ ਜਨਮ ਦਿਹਾੜੇ ਨਮਿੱਤ ਏਅਰ ਇੰਡੀਆ ਵੱਲੋਂ ਜਹਾਜ਼ਾਂ ਦੇ ਪਿਛਲੇ ਖੰਭਾਂ ਉੱਤੇ ‘ਇੱਕ ਓਕਾਂਰ’ ਉੱਕਰਿਆ ਗਿਆ ਹੈ। ਏਅਰ ਇੰਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਧਾਰਮਿਕ ਗੁਰੂ ਦੀ ਯਾਦ ਵਿੱਚ ਅਜਿਹਾ ਨਿਵੇਕਲਾ ਉੱਦਮ ਕੀਤਾ ਗਿਆ ਹੈ। ਪੰਜਾਬ ਵਿੱਚ ਕਪੂਰਥਲੇ ਤੋਂ ਗੋਇੰਦਵਾਲ, ਸੁਲਤਾਨਪੁਰ ਲੋਧੀ ਬਰਾਸਤੇ ਤਰਨਤਾਰਨ ਜਾਣ ਵਾਲੀ ਸੜਕ ਦਾ ਨਾਮ ਵੀ ਗੁਰੂ ਨਾਨਕ ਮਾਰਗ ਰੱਖਿਆ ਗਿਆ ਹੈ। ਇਵੇਂ ਹੀ ਵਿਸ਼ਵ ਭਰ ਵਿੱਚ ਉਹਨਾਂ ਦੀ ਪੱਵਿਤਰ ਯਾਦ ਨੂੰ ਸਪ੍ਰਪਿਤ ਯਾਦਗਾਰਾਂ ਉਸਾਰੀਆਂ ਜਾ ਰਹੀਆਂ ਹਨ।

ਸੁਆਲ ਉੱਠਦਾ ਹੈ ਕਿ ਕੀ ਅਜਿਹਾ ਕਰਨ ਨਾਲ ਸ੍ਰੀ ਗੁਰੂ ਨਾਨਕ ਦੇਵੀ ਜੀ ਦੀ ਅਦੁੱਤੀ ਸਖ਼ਸਿ਼ਅਤ ਨੂੰ ਕੋਈ ਫਰਕ ਪੈਂਦਾ ਹੈ? ਜਵਾਬ ਹੋਵੇਗਾ ਬਿਲਕੁਲ ਨਹੀਂ ਕਿਉਂਕਿ ਉਹਨਾਂ ਦੀ ਯਾਦ ਸਥੂਲ ਯਾਦਗਾਰਾਂ ਤੋਂ ਕਿਤੇ ਪਾਰ ਦਾ ਵਰਤਾਰਾ ਹੈ ਜੋ ਨਾਨਕ ਨਾਮ ਲੇਵਾ ਜਨਸਮੂਹ ਦੇ ਦਿਲ ਦਿਮਾਗ ਵਿੱਚ ਵੱਸਦੀ ਹੈ। ਇਹ ਜਰੂਰ ਹੈ ਕਿ ਅਜਿਹੀਆਂ ਯਾਦਗਾਰਾਂ ਉਹਨਾਂ ਦੇ ਨਾਮ ਨੂੰ ਚੇਤੇ ਰੱਖਣ ਵਿੱਚ ਸਹਾਈ ਹੁੰਦੀਆਂ ਹਨ, ਕੌਮ ਦੇ ਗੌਰਵ ਵਿੱਚ ਵਾਧਾ ਕਰਦੀਆਂ ਹਨ ਜਿਸ ਨਾਲ ਮਨੁੱਖ ਦਾ ਆਪਣੇ ਵਿਰਸੇ ਨਾਲ ਵਧੇਰੇ ਜੋੜ ਬਣਦਾ ਹੈ। ਜਿਹੜੇ ਲੋਕ ਬਾਬਾ ਨਾਨਕ ਦੇ ਰੱਬੀ ਫਲਸਫੇ ਬਾਰੇ ਨਹੀਂ ਜਾਣਦੇ, ਉਹਨਾਂ ਵਿੱਚ ਸੱਚ ਜਾਨਣ ਦੀ ਉਤਸੁਕਤਾ ਪੈਦਾ ਹੋ ਸਕਦੀ ਹੈ। ਇਸ ਵਾਸਤੇ ਜਿੱਥੇ ਬਰੈਂਪਟਨ ਕਾਉਂਸਲ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ, ਉਸਦੇ ਨਾਲ ਹੀ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਰੱਤਵ ਬਣਦਾ ਹੈ ਕਿ ਉਹ ਆਪਣੇ ਕਿਰਦਾਰ ਨੂੰ ਬਾਬਾ ਨਾਨਕ ਦੀਆਂ ਸਿੱਖਿਆਵਾਂ ਮੁਤਾਬਕ ਢਾਲਣ ਕਿਉਂਕਿ ਗੁਰੂ ਦੀ ਮਹਿਮਾਂ ਉਸਦੇ ਸਿੱਖਾਂ ਦੇ ਕਿਰਦਾਰ ਵਿੱਚੋਂ ਝਲਕਣੀ ਲਾਜ਼ਮੀ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?