Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਟਰਾਂਸਜੈਂਡਰ ਔਰਤ ਦੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਹਾਰ ਦੀ ਅਹਿਮੀਅਤ

October 24, 2019 09:10 AM

ਪੰਜਾਬੀ ਪੋਸਟ ਸੰਪਾਦਕੀ

ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਕੱਲ, ਇੱਕ ਟਰਾਂਸਜੈਂਡਰ ਔਰਤ ਜੈਸਿਕਾ ਯਾਨਿਵ, ਜੋ ਮਰਦਾਵੇਂ ਗੁਪਤ ਅੰਗ ਹੁੰਦੇ ਹੋਏ ਖੁਦ ਨੂੰ ਔਰਤ ਐਲਾਨ ਕਰਦੀ ਸੀ, ਨੂੰ ਖੂਬ ਝਾੜਾਂ ਹੀ ਨਹੀਂ ਪਾਈਆਂ ਸਗੋਂ ਉਸਦੇ ਕੇਸ ਨੂੰ ਖਾਰਜ ਕਰਦੇ ਹੋਏ ਬਚਾਅ ਪੱਖ ਦੀਆਂ 15 ਬਿਊਟੀ ਸਲੂਨ ਚਲਾਉਣ ਵਾਲੀਆਂ ਔਰਤਾਂ ਵਿੱਚੋਂ ਤਿੰਨ ਨੂੰ 6000 ਡਾਲਰ ਹਰਜਾਨਾ ਅਦਾ ਕਰਨ ਦਾ ਹੁਕਮ ਵੀ ਕੀਤਾ ਹੈ। ਤਿੰਨ ਕੁ ਮਹੀਨੇ ਪਹਿਲਾਂ ਇੱਕ ਐਡੀਟੋਰੀਅਲ ਵਿੱਚ ਪੰਜਾਬੀ ਪੋਸਟ ਨੇ ਇਸ ਮੁੱਦੇ ਬਾਰੇ ਚਰਚਾ ਕੀਤੀ ਸੀ। ਮਰਦਾਵੇਂ ਅੰਗਾਂ ਵਾਲੀ ਖੁਦ ਨੂੰ ਟਰਾਂਸਜੈਂਡਰ ਵਾਲੀ ਜੈਸਿਕਾ ਦਾ ਅਸਲ ਨਾਮ ਜੋਨਾਥਨ ਹੈ ਜੋ ਫੇਸਬੁੱਕ ਤੋਂ ਉਹਨਾਂ ਬਿਊਟੀ ਸਲੂਨਾਂ ਨੂੰ ਲੱਭ ਕੇ ਫੋਨ ਕਰਦਾ ਸੀ ਜਿਹੜੇ ਸਾਊਥ ਏਸ਼ੀਅਨ ਜਾਂ ਹੋਰ ਐਥਨਿਕ ਪਰਵਾਸੀ ਔਰਤਾਂ ਵੱਲੋਂ ਆਪਣੇ ਰਿਹਾਇਸ਼ੀ ਮਕਾਨਾਂ ਵਿੱਚੋਂ ਚਲਾਏ ਜਾਂਦੇ ਹਨ। ਇਹਨਾਂ ਵਿੱਚ ਕਈ ਸਿੱਖ ਭਾਈਚਾਰੇ ਨਾਲ ਸਬੰਧਿਤ ਔਰਤਾਂ ਸਨ। ਜੈਸਿਕਾ ਉਹਨਾਂ ਨੂੰ ਗੁਪਤ ਅੰਗਾਂ ਦੀ ਸਫ਼ਾਈ ਕਰਨ ਲਈ ਪੁੱਛਦੀ ਅਤੇ ਮਨ੍ਹਾ ਕਰਨ ਦੀ ਸੂਰਤ ਵਿੱਚ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਕੇਸ ਕਰਨ ਦੀ ਧਮਕੀ ਦੇਂਦੀ। ਬੀ ਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਕੀਤੇ ਕੇਸ ਵਿੱਚ ਉਸਨੇ 5 ਲੱਖ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਸੀ ਜਿਸਨੂੰ ਜੱਜ ਨੇ ਸੋਸ਼ਣ ਕਰਨ ਦਾ ‘ਯਤਨ’ ਕਰਾਰ ਦਿੱਤਾ ਹੈ।

ਪੰਜਾਬੀ ਪੋਸਟ ਵੱਲੋਂ ਪ੍ਰਾਪਤ ਕੀਤੀ ਗਈ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੇਸ ਦੀ ਕਾਪੀ ਤੋਂ ਪਤਾ ਲੱਗਦਾ ਹੈ ਕਿ ਜੈਸਿਕਾ ਯਾਨਿਵ ਤੋਂ ਪੀੜਤ ਔਰਤਾਂ ਵਿੱਚ ਤਿੰਨ ਪੰਜਾਬੀ/ਸਿੱਖ ਔਰਤਾਂ ਸੰਦੀਪ ਬੈਨੀਪਾਲ, ਸੁੱਖੀ ਗਿੱਲ ਅਤੇ ਪੈਮ ਦੁਲੇ ਵੀ ਸ਼ਾਮਲ ਸਨ। ਇਹਨਾਂ ਵਿਚਾਰੀਆਂ ਨੇ ਕੈਲਗਰੀ ਵਿਖੇ ਸਥਿਤ Justice Centre for Constitutional Freedom ਦੀ ਮਦਦ ਨਾਲ ਕੇਸ ਲੜਿਆ। ਇਹਨਾਂ ਔਰਤਾਂ ਦੀ ਬਹਾਦਰੀ ਦੀ ਦਾਦ ਦੇਣੀ ਬਣਦੀ ਹੈ ਜਿਹਨਾਂ ਨੇ ਹਿੰਮਤ ਨਾਲ ਕੇਸ ਲੜ ਕੇ ਭੱਵਿਖ ਵਿੱਚ ਸਮਾਲ ਬਿਜਨਸਾਂ ਨੂੰ ਸੋਸ਼ਣ ਤੋਂ ਬਚਣ ਦਾ ਰਾਹ ਵਿਖਾਇਆ। ਇਹ ਗੱਲ ਮਹੱਤਵਪੂਰਣ ਹੈ ਕਿ ਇਸ ਕੇਸ ਨੂੰ ਲੜਨ ਵਾਸਤੇ Justice Centre for Constitutional Freedom ਦੇ ਵਕੀਲਾਂ ਨੂੰ ਕੈਲਗਰੀ ਤੋਂ ਵੈਨਕੂਵਰ ਜਾਣਾ ਪਿਆ। ਜਿਵੇਂ ਕਿ ਅਕਸਰ ਹੁੰਦਾ ਹੈ, ਮੁੱਖ ਧਾਰਾ ਦਾ ਮੀਡੀਆ ਇਸ ਕੇਸ ਦੀ ਚਰਚਾ ਕਰਨ ਤੋਂ ਡਰਦਾ ਜਾਂ ਹਿਚਕਚਾਉਦਾ ਰਿਹਾ ਹੈ। ਮਿਸਾਲ ਵਜੋਂ ਜੈਸਿਕਾ ਦੇ ਕੇਸ ਹਾਰ ਜਾਣ ਨੂੰ ਤਕਰੀਬਨ ਸਾਰੇ ਮੀਡੀਆ ਨੇ ਕਵਰ ਕੀਤਾ ਹੈ ਪਰ ਪਹਿਲਾਂ ਇਸ ਕੇਸ ਬਾਰੇ ਬਹੁਤੀ ਚਰਚਾ ਨਹੀਂ ਸੀ ਕੀਤੀ ਗਈ। ਮਿਸਾਲ ਵਜੋਂ ਸੀ ਬੀ ਸੀ ਨੇ ਇਸ ਕੇਸ ਬਾਰੇ ਸਿਰਫ਼ 3 ਸਟੋਰੀਆਂ ਕੀਤੀਆਂ ਹਨ ਜਦੋਂ ਕਿ ਪੋਸਟ ਮਿਲੇਨੀਅਮ ਨੇ 15 ਤੋਂ ਵੱਧ।

ਬੀ ਸੀ ਮਨੁੱਖੀ ਅਧਿਕਾਰ ਕਮਿਸ਼ਨ ਵਧਾਈ ਦਾ ਪਾਤਰ ਹੈ ਜਿਸਨੇ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਹੀ ਫੈਸਲਾ ਦੇ ਕੇ ਇੱਕ ਗੁਣਤਾਮਕ ਰਿਵਾਇਤ ਪੈਦਾ ਕੀਤੀ ਹੈ। ਹੁਣ ਤੋਂ ਬਾਅਦ ਜੈਸਿਕਾ ਵਰਗੇ ਕਦਰਾਂ ਕੀਮਤਾਂ ਤੋਂ ਖੁੰਝੇ ਲੋਕ ਸੰਵਿਧਾਨ ਦੁਆਰਾ ਦਿੱਤੇ ਗਏ ਮਨੁੱਖੀ ਅਧਿਕਾਰਾਂ ਨੂੰ ਗਲਤ ਵਰਤਣ ਦਾ ਹੀਆ ਸੋਚ ਸਮਝ ਕੇ ਕਰਨਗੇ। ਚੇਤੇ ਰਹੇ ਕਿ ਜੈਸਿਕਾ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਤੋਂ ਡਰਦੀਆਂ ਕੁੱਝ ਪਰਵਾਸੀ ਔਰਤਾਂ ਨੇ ਤਾਂ ਆਪਣੇ ਬਿਜਨਸ ਹੀ ਬੰਦ ਕਰ ਦਿੱਤੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਮਰਦ ਵੱਲੋਂ ਆਪਣੇ ਗੁਪਤ ਅੰਗਾਂ ਦੀ ਸਫਾਈ ਦੀ ਕਿਸੇ ਔਰਤ ਤੋਂ ਮੰਗ ਕਰਨੀ ਬੇਵਜਹ ਗੱਲ ਹੈ ਖਾਸ ਕਰਕੇ ਜਦੋਂ ਉਹਨਾਂ ਦੇ ਧਾਰਮਿਕ ਵਿਸ਼ਵਾਸ਼ ਦਾ ਨੁਕਸਾਨ ਹੁੰਦਾ ਹੋਵੇ ਅਤੇ ਜਿਸ ਕੰਮ ਦੀ ਉਹਨਾਂ ਨੇ ਸਿਖਲਾਈ ਨਾ ਲਈ ਹੋਵੇ।

ਸੁੱਖੀ ਗਿੱਲ ਅਤੇ ਹੋਰ ਪੀੜਤ ਔਰਤਾਂ ਇਸ ਗੱਲ ਲਈ ਵੀ ਵਧਾਈ ਦੀਆਂ ਪਾਤਰ ਹਨ ਕਿ ਉਹਨਾਂ ਨੇ ਜੈਸਿਕਾ ਯਾਨਿਵ ਦਾ ਪੂਰਾ ਨਾਮ ਪਬਲਿਸ਼ ਕਰਨ ਲਈ ਚਾਰਾਜੋਈ ਕੀਤੀ। ਇਸਤੋਂ ਪਹਿਲਾਂ ਪਬਲੀਕੇਸ਼ਨ ਬੈਨ ਹੋਣ ਕਾਰਣ ਜੈਸਿਕਾ ਨੂੰ ਸਿਰਫ਼ JY ਹੀ ਲਿਖਿਆ ਜਾਂਦਾ ਸੀ। ਟ੍ਰਿਬਿਊਨਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਮਰਦ ਖੁਦ ਐਲਾਨ ਕਰ ਦੇਂਦਾ ਹੈ ਕਿ ਉਹ ਔਰਤ ਬਣ ਗਿਆ ਹੈ ਤਾਂ ਬਿਨਾ ਡਾਕਟਰੀ ਸਬੂਤਾਂ ਤੋਂ ਕਿਸੇ ਔਰਤ ਨੂੰ ਉਸਦੇ ਗੁਪਤ ਅੰਗਾਂ ਨੂੰ ਛੂਹਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਇੱਕ ਔਰਤ ਨੂੰ ਜੈਸਿਕਾ ਬਨਾਮ ਜੋਨਾਥਨ ਨੇ ਧਮਕੀ ਦਿੱਤੀ ਸੀ ਕਿ ਬੇਸ਼ੱਕ ਤੂੰ ਪਰਵਾਸੀ ਅਤੇ ਕੈਨੇਡਾ ਵਿੱਚ ਨਵੀਂ ਹੈ ਪਰ ਮੇਰੇ ਗੁਪਤ ਅੰਗਾਂ ਦੀ ਸਫ਼ਾਈ ਤੋਂ ਮਨਾਹੀ ਬਦੌਲਤ ਕੈਨੇਡਾ ਦਾ ਕਾਨੂੰਨ ਤੇਰੇ ਖਿਲਾਫ਼ ਜਾਵੇਗਾ। ਜੈਸਿਕਾ ਦੀ ਹਾਰ ਨੇ ਸਾਬਤ ਕਰ ਦਿੱਤਾ ਕਿ ਕਾਨੂੰਨ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਸਗੋਂ ਕਾਨੂੰਨ ਨੂੰ ਗਲਤ ਵਰਤਣ ਵਾਲੇ ਦੇ ਖਿਆਫ ਜਾਂਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?