Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਚੋਣਾਂ 2019: ਕੈਨੇਡਾ ਅਤੇ ਅੰਖਡਤਾ?

October 23, 2019 09:20 AM

ਪੰਜਾਬੀ ਪੋਸਟ ਸੰਪਾਦਕੀ

2019 ਦੀਆਂ ਫੈਡਰਲ ਚੋਣਾਂ ਦੇ ਨਤੀਜੇ ਇੱਕ ਗੱਲ ਸਿੱਧ ਕਰਦੇ ਹਨ ਕਿ ਅੱਜ ਕੈਨੇਡਾ ਵਾਸੀ ਟੁੱਟੀ ਤਿੜਕੀ ਸਿਆਸੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ। ਚੋਣਾਂ ਨੇ ਸਿੱਧ ਕੀਤਾ ਹੈ ਕਿ ਕੈਨੇਡੀਅਨ ਪਬਲਿਕ ਦੇ ਮਨ ਵਿੱਚ ਗੁੱਸਾ ਅਤੇ ਨਿਰਾਸ਼ਾ ਹੈ ਜਿਸ ਕਾਰਣ ਉਹ ਵੇਖ ਨਹੀਂ ਸਕੇ ਕਿ ਇੱਕ ਸਿਆਸੀ ਪਾਰਟੀ ਨਾਲੋਂ ਦੂਜੀ ਕੋਲ ਕਿਹੜੂੀ ਵਿਚਾਰਧਾਰਾ ਬਿਹਤਰ ਹੋ ਸਕਦੀ ਹੈ। ਚੋਣ ਪ੍ਰਚਾਰ ਦੇ ਦਿਨਾਂ ਵਿੱਚ ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕੀਆਂ ਵਿੱਚ ਇਹ ਗੱਲ ਕਈ ਵਾਰ ਦੁਹਰਾਈ ਗਈ ਕਿ ਇਸ ਵਾਰ ਸਿਆਸੀ ਪਾਰਟੀਆਂ ਦਾ ਧਿਆਨ ਮੁਲਕ ਦੇ ਸ਼ਹਿਰੀਆਂ ਉੱਤੇ ਕੇਂਦਰਿਤ ਹੋਣ ਦੀ ਥਾਂ ਖੁਦ ਦੀ ਖੁਸ਼ਾਮਦ ਅਤੇ ਵਿਰੋਧੀਆਂ ਦੇ ਨੁਕਸਾਂ ਉੱਤੇ ਹੀ ਟਿਕਿਆ ਰਿਹਾ ਹੈ। ਸਿਆਸੀ ਪਾਰਟੀਆਂ ਨੇ ਜਿਵੇਂ ਧਾਰ ਹੀ ਲਿਆ ਸੀ ਕਿ ਅਸੀਂ ਆਪੋ ਆਪਣੇ ਸੈਕਟਰਾਂ ਅਤੇ ਪਸੰਦਦੀਦਾ ਹਲਕਿਆਂ ਉੱਤੇ ਹੀ ਜ਼ੋਰ ਦੇਵਾਂਗੇ।

ਸਿੱਟੇ ਵਜੋਂ ਅਸੀਂ ਵੇਖਿਆ ਕਿ ਲਿਬਰਲ ਪਾਰਟੀ ਦਾ ਸੈਸਕੈਚਵਨ ਅਤੇ ਅਲਬਰਟਾ ਵਿੱਚੋਂ ਉੱਕਾ ਹੀ ਸਫ਼ਾਇਆ ਹੋ ਗਿਆ ਜਿੱਥੇ ਸਾਰੀਆਂ ਸੀਟਾਂ ਟੋਰੀਆਂ ਨੇ ਜਿੱਤ ਲਈਆਂ। ਕਿਉਬਿੱਕ ਵਿੱਚ ਬਲਾਕ ਕਿਊਬੋਕਾ 32 ਸੀਟਾਂ ਨੇ ਐਨ ਡੀ ਪੀ (1) ਨੂੰ ਕਲੀਨ ਬੋਲਡ ਕਰ ਦਿੱਤਾ ਹੈ ਜਦੋਂ ਕਿ ਲਿਬਰਲ 35 ਸੀਟਾਂ ਨਾਲ ਮਸਾਂ ਇੱਜ਼ਤ ਬਚਾ ਕੇ ਨਿਕਲੇ ਹਨ। ਕੰਜ਼ਰਵੇਟਿਵਾਂ ਨੂੰ ਲੈ ਦੇ ਕੇ 10 ਸੀਟਾਂ ਹਾਸਲ ਹੋਈਆਂ ਹਨ। ਉਂਟੇਰੀਓ ਵਿੱਚ ਦਿਹਾਤੀ ਇਲਾਕਿਆਂ ਨੂੰ ਛੱਡ ਕੇ ਟੋਰਾਂਟੋ ਅਤੇ ਗਰੇਟਰ ਟੋਰਾਂਟੋ ਏਰੀਆ ਵਿੱਚੋਂ ਟੋਰੀਆਂ ਦਾ ਸਫਾਇਆ ਹੋਣਾ ਦੱਸਦਾ ਹੈ ਕਿ ਕੈਨੇਡੀਅਨ ਕਿਸ ਹੱਦ ਤੱਕ ਇੱਕ ਪਾਸੜ ਸਿਆਸੀ ਸੋਚ ਦੇ ਸਿ਼ਕਾਰ ਹੋ ਕੇ ਵੋਟਾਂ ਭੁਗਤੇ ਹਨ। ਟੋਰਾਂਟੋ ਅਤੇ ਜੀ ਟੀ ਏ ਦੀਆਂ 54 ਸੀਟਾਂ ਵਿੱਚੋਂ ਲਿਬਰਲਾਂ ਨੇ 49 ਜਿੱਤੀਆਂ ਹਨ। ਇਸ ਖਿੱਤੇ ਆਧਾਰਿਤ ਵੋਟ ਬੈਂਕ ਦਾ ਨੁਕਸਾਨ ਇਹ ਹੈ ਕਿ ਉਮੀਦਵਾਰਾਂ ਦੇ ਨੁਕਸ ਨਹੀਂ ਵੇਖੇ ਜਾਂਦੇ ਸਗੋਂ ਅਨੰ੍ਹੇ ਹੋ ਕੇ ਵੋਟ ਪਾਈ ਜਾਂਦੀ ਹੈ।


ਪਾਰਟੀ ਲਾਈਨ ਪਿੱਛੇ ਲੱਗ ਕੇ ਅੰਨ੍ਹੇ ਵਾਹ ਵੋਟ ਪਾਉਣੀ ਖਤਰਨਾਕ ਹੈ ਕਿਉਂਕਿ ਕੈਨੇਡਾ ਇੱਕ ਅਖੰਡ ਮੁਲਕ ਹੈ ਨਾ ਕਿ ਸਿਆਸੀ ਜਮਾਤਾਂ ਦੀ ਸੋਚ ਨੂੰ ਪ੍ਰਣਾਏ ਹੋਏ ਅੱਡੋ ਪਾਟੀ ਹੋਏ ਇਲਾਕਿਆਂ ਦਾ ਸਮੂਹ। ਕੈਨੇਡਾ ਦੀ ਅਖੰਡਤਾ ਨੂੰ ਲੈ ਕੇ ਉੱਠਿਆ ਸੁਆਲ ਸੱਭ ਤੋਂ ਵੱਧ ਗੰਭੀਰ ਸੁਆਲ ਹੈ ਜਿਸ ਵੱਲ ਚੋਣ ਪ੍ਰਚਾਰ ਤੋਂ ਹੰਭ ਹਾਰ ਕੇ ਬੈਠੇ ਸਿਆਸਤਦਾਨਾਂ ਅਤੇ ਮੀਡੀਆ ਦਾ ਹਾਲੇ ਧਿਆਨ ਨਹੀਂ ਜਾ ਰਿਹਾ। ਇਹਨਾਂ ਚੋਣਾਂ ਨੇ ਦੁਰਭਾਗਵੱਸ ਪੱਛਮ ਅਤੇ ਪੂਰਬ ਦੇ ਪਾੜੇ ਨੂੰ ਹੋਰ ਵੀ ਉੱਭਰਿਆ ਹੈ।

ਹੁਣ ਅਗਲੇ ਚਾਰ ਸਾਲ ਲਈ ਕੈਨੇਡੀਅਨਾਂ ਨੂੰ ਘੱਟ ਗਿਣਤੀ ਸਰਕਾਰ ਦੇ ਲਟਕਿਆਂ ਝਟਕਿਆਂ ਨਾਲ ਦੋ ਹੱਥ ਚਾਰ ਹੋਣਾ ਪਵੇਗਾ। ਬਹੁ-ਗਿਣਤੀ ਐਮ ਪੀ, ਬੇਸ਼ੱਕ ਉਹ ਕਿਸੇ ਪਾਰਟੀ ਦੇ ਹੋਣ, ਸਰਕਾਰ ਡੇਗਣ ਦਾ ਹੀਆ ਇਸ ਲਈ ਨਹੀਂ ਕਰਨਗੇ ਮਤੇ ਉਹਨਾਂ ਨੂੰ 6 ਸਾਲਾਂ ਬਾਅਦ ਲੱਗਣ ਵਾਲੀ ਪੈਨਸ਼ਨ ਦੀ ਫੱਟੀ ਪੋਚੀ ਜਾਵੇ। ਆਪਣੀ ਪੈਨਸ਼ਨ ਲਈ ਦੇਸ਼ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਨ ਵਰਗੀਆਂ ਗੱਲਾਂ ਹੀ ਕੈਨੇਡੀਅਨਾਂ ਨੂੰ ਦੁਫਾੜ ਦੇ ਰਾਹ ਪਾਉਂਦੀਆਂ ਹਨ।

ਵਰਤਮਾਨ ਸਮੇਂ ਦਾ ਇਹ ਦੁਖਾਂਤ ਹੈ ਕਿ ਉਸ ਪੀਅਰੇ ਟਰੂਡੇ ਦੇ ਬੇਟੇ ਦੇ ਸਮਿਆਂ ਵਿੱਚ ਕੈਨੇਡੀਅਨ ਐਨੇ ਵੰਡੇ ਹੋਏ ਸਾਬਤ ਹੋਏ ਹਨ ਜਿਸ ਪੀਅਰੇ ਟਰੂਡੋ ਨੇ ਇੱਕ ਅਖੰਡ ਕੈਨੇਡਾ ਦੀ ਲਹਿਰ ਨੂੰ ਜੀਅ ਜਾਨ ਨਾਲ ਮਜ਼ਬੂਤ ਕੀਤਾ ਸੀ। ਕਿਉਬਿੱਕ ਵਾਸੀ ਅਤੇ ਸੰਵਿਧਾਨ ਵਿੱਚ ਮਾਹਰਤਾ ਰੱਖਣ ਵਾਲੇ ਪੀਅਰੇ ਟਰੂਡੋ ਨੇ ਕਿਉਬਿੱਕ ਵਿੱਚ ਉੱਠ ਰਹੀਆਂ ਵੱਖਵਾਦੀ ਸੁਰਾਂ ਦੀ ਪਰਵਾਹ ਨਾ ਕਰਕੇ ਦੇਸ਼ ਨੂੰ ਇੱਕ ਸੁਰ ਵਿੱਚ ਪਰੋ ਕੇ ਰੱਖਣ ਦਾ ਜ਼ਜਬਾ ਕਾਇਮ ਰੱਖਿਆ। ਅੱਜ ਸਿਰਫ਼ ਜਸਟਿਨ ਟਰੂਡੋ ਹੀ ਨਹੀਂ ਸਗੋਂ ਐਨ ਡੀ ਪੀ, ਟੋਰੀ ਸਾਰੇ ਹੀ ਕਿਉਬਿੱਕ ਵਿੱਚੋਂ ਬਿੱਲ 21 ਦੇ ਸਨਮੁਖ ਗੋਡੇ ਟੇਕ ਕੇ ਬਾਹਰ ਨਿਕਲੇ ਹਨ।

ਇਹਨਾਂ ਚੋਣਾਂ ਨੇ ਮਹਿਜ਼ ਭੁਗੋਲਿਕ ਅੰਖਡਤਾ ਬਾਰੇ ਹੀ ਸੁਆਲ ਖੜਾ ਕਰਨ ਦੇ ਨਾਲ ਨਾਲ ਧਾਰਮਿਕ ਸਹਿਣਸ਼ੀਲਤਾ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਹੈ। ਦੁੱਖ ਵਾਲੀ ਗੱਲ ਹੈ ਕਿ ਐਥਨਿਕ ਕਮਿਉਨਿਟੀਆਂ ਦੇ ਬਹੁਤ ਸਾਰੇ ਉਮੀਦਵਾਰਾਂ ਦਾ ਝੁਕਾਅ ਧਰਮ ਅਤੇ ਭਾਸ਼ਾ ਦੇ ਆਧਾਰ ਉੱਤੇ ਪ੍ਰਚਾਰ ਕਰਨ ਉੱਤੇ ਰਿਹਾ। ਇਸਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਸ ਵਿੱਚ ਮਿਸੀਸਾਗਾ ਸਟਰੀਟਸਵਿੱਲ ਵਿੱਚ ਟੋਰੀ ਉਮੀਦਵਾਰ ਗਾਧਾ ਮੇਲੇਕ ਸ਼ਾਮਲ ਹੈ। ਵੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਇਸ ਵਾਰ ਵੀ 18 ਸਿੱਖ/ਪੰਜਾਬੀ ਮੂਲ ਦੇ ਐਮ ਪੀਆਂ ਦੇ ਕੈਨੇਡਾ ਦੀ ਪਾਰਲੀਮੈਂਟ ਦਾ ਸਿ਼ੰਗਾਰ ਬਣਨ ਬਦੌਲਤ ਕੈਨੇਡਾ ਦੇ ਵਿਭਿੰਨ ਐਥਨਿਕ ਭਾਈਚਾਰਿਆਂ ਨੂੰ ਲੋਕਤੰਤਰ ਵਿੱਚ ਵਧੇਰੇ ਜ਼ੋਰ ਨਾਲ ਸ਼ਮੂਲੀਅਤ ਕਰਨ ਦੀ ਹਿੰਮਤ ਮਿਲੇਗੀ ਜਾਂ ਫੇਰ ਈਰਖਾ ਦੀ ਭਾਵਨਾ ਪੈਦਾ ਹੋਵੇਗੀ!

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?