Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਸੰਪਾਦਕੀ

ਕਮਿਉਨਿਟੀ ਦੀ ਚੇਤੰਨ ਆਵਾਜ਼ ਹੋਣ ਦਾ ਦਾਅਵਾ- ਰੂਬੀ ਸਹੋਤਾ

October 21, 2019 09:22 AM

ਪੰਜਾਬੀ ਪੋਸਟ ਵਿਸ਼ੇਸ਼

ਅੱਜ ਪੈਣ ਜਾ ਰਹੀਆਂ ਵੋਟਾਂ ਵਿੱਚ ਬਰੈਂਪਟਨ ਨੌਰਥ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਅਤੇ ਵਰਤਮਾਨ ਐਮ ਪੀ ਰੂਬੀ ਸਹੋਤਾ ਦਾ ਦਾਅਵਾ ਹੈ ਕਿ ਉਹ ਕਮਿਉਨਿਟੀ ਦੇ ਮਸਲਿਆਂ ਨੂੰ ਚੰਗੀ ਤਰਾਂ ਸਮਝਦੀ ਹੀ ਨਹੀਂ ਸਗੋਂ ਉਹਨਾਂ ਦੀ ਸਹੀ ਪਲੇਟਫਾਰਮ ਉੱਤੇ ਸੁੱਚਜੇ ਢੰਗ ਨਾਲ ਪੈਰਵਾਈ ਕਰਨ ਦੀ ਵੀ ਹਿੰਮਤ ਰੱਖਦੀ ਹੈ। ਇਸ ਵਾਰ ਉਸਦਾ ਮੁੱਖ ਮੁਕਾਬਲਾ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਣ ਖੰਨਾ ਨਾਲ ਹੈ ਜਦੋਂ ਕਿ 2015 ਵਿੱਚ ਰੂਬੀ ਨੇ ਕੰਜ਼ਰਵੇਟਿਵ ਪਾਰਟੀ ਦੇ ਤਤਕਾਲੀ ਐਮ ਪੀ ਪਰਮ ਗਿੱਲ ਨੂੰ ਮਿਲੀਆਂ 15,888 ਦੇ ਮੁਕਾਬਲੇ 23,297 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਸੀ। ਰੂਬੀ ਦਾ ਮੰਨਣਾ ਹੈ ਕਿ ਕਮਿਉਨਿਟੀ ਵਿੱਚੋਂ ਮਿਲੇ ਹੁੰਗਾਰੇ ਦੇ ਸਨਮੁਖ ਉਹ ਇਸ ਵਾਰ 2015 ਨਾਲੋਂ ਵੀ ਵੱਡੀ ਜਿੱਤ ਹਾਸਲ ਕਰੇਗੀ ਹਾਲਾਂਕਿ ਇਸਦਾ ਅੰਤਮ ਫੈਸਲਾ ਅੱਜ ਵੋਟਰ ਕਰਨਗੇ।

 

ਕਿੱਤੇ ਵਜੋਂ ਵਕੀਲ ਰੂਬੀ ਸਹੋਤਾ ਨੂੰ ਸਿਆਸਤ ਇੱਕ ਕਿਸਮ ਨਾਲ ਵਿਰਾਸਤ ਵਿੱਚੋਂ ਮਿਲੀ ਹੋਣ ਕਾਰਣ ਉਸ ਕੋਲ ਲੀਡਰਸਿ਼ੱਪ ਦੇ ਕਈ ਸੁਭਾਵਿਕ ਗੁਣ ਹਨ। ਉਸਦੇ ਪਿਤਾ ਹਰਬੰਸ ਸਿੰਘ ਜੰਡਾਲੀ ਲੰਬੇ ਸਮੇਂ ਤੋਂ ਕੈਨੇਡਾ ਦੀ ਸਿੱਖ ਸਿਆਸਤ ਅਤੇ ਸਿੱਖ ਸੰਸਥਾਵਾਂ ਨਾਲ ਨੇੜੇ ਤੋਂ ਜੁੜੇ ਰਹੇ ਹਨ। ਰੂਬੀ ਦੀ ਲੀਡਰਸਿ਼ੱਪ ਦਾ ਇੱਕ ਨਮੂਨਾ ਉਸ ਵੇਲੇ ਕਮਿਉਨਿਟੀ ਨੂੰ ਬਾਖੂਬੀ ਵੇਖਣ ਨੂੰ ਮਿਲਿਆ ਜਦੋਂ ਕੈਨੇਡਾ ਦੇ ਫੈਡਰਲ ਪਬਲਿਕ ਸੇਫਟੀ ਮਹਿਕਮੇ ਨੇ ਆਪਣੀ ਅਤਿਵਾਦ ਬਾਰੇ ਸਾਲਾਨਾ ਰਿਪੋਰਟ ਵਿੱਚ ਸਿੱਖ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀਆਂ ਲਿਖ ਦਿੱਤੀਆਂ ਸਨ। ਰੂਬੀ ਨੇ ਇੱਕ ਪਾਸੇ ਸਿੱਖ ਸਰੋਕਾਰਾਂ ਨੂੰ ਚੰਗੇ ਤਰੀਕੇ ਲਿਬਰਲ ਕਾਕਸ ਵਿੱਚ ਉਠਾਇਆ ਤਾਂ ਦੂਜੇ ਪਾਸੇ ਉਸਨੇ ਗਰੇਟਰ ਟੋਰਾਂਟੋ ਏਰੀਆ ਵਿੱਚ ਕਮਿਉਨਿਟੀ ਅੱਗੇ ਹਰ ਪੱਖ ਨੂੰ ਤਰਕ ਨਾਲ ਪੇਸ਼ ਕੀਤਾ। ਸਿੱਖ ਭਾਈਚਾਰੇ ਵੱਲੋਂ ਲਿਬਰਲ ਸਰਕਾਰ ਨੂੰ ਉਠਾਏ ਗਏ ਸੁਆਲਾਂ ਦੇ ਨਾਜ਼ੁਕ ਦੌਰਾਨ ਰੂਬੀ ਨੇ ਦੋਵਾਂ ਧਿਰਾਂ ਦੀ ਤਰਫ਼ ਤੋਂ ਹਾਂ ਪੱਖੀ ਰੋਲ ਅਦਾ ਕੀਤਾ ਸੀ।

 ਇੱਕ ਐਮ ਪੀ ਵਜੋਂ ਪਿਛਲੇ ਚਾਰ ਸਾਲਾਂ ਦੌਰਾਨ ਰੂਬੀ ਸਹੋਤਾ ਪਾਰਲੀਮੈਂਟ ਵਿੱਚ ਜੈਨੋਸਾਈਡ ਰੋਕਥਾਮ ਬਾਰੇ ਬਣੇ ਗਰੁੱਪ ਦੀ ਵਾਈਸ ਚੇਅਰਪਰਸਨ, ਆਲ ਪਾਰਟੀ ਸਨੱਅਤੀ ਉੱਦਮ ਦੀ ਕੋ-ਚੇਅਰ ਅਤੇ ਕੈਨੇਡਾ-ਇੰਡੀਆ ਫਰੈਂਡਸਿ਼ੱਪ ਗਰੁੱਪ ਦੀ ਵਾਈਸ ਪ੍ਰੈਜ਼ੀਡੈਂਟ ਹੋਣ ਵਜੋਂ ਰੋਲ ਸਫ਼ਲਤਾ ਨਾਲ ਅਦਾ ਕੀਤੇ ਹਨ। ਉਸਨੇ ਫੈਡਰਲ ਲਿਬਰਲ ਦੀ ਉਂਟੇਰੀਓ ਕਾਕਸ ਦੀ ਚੇਅਰ ਵਜੋਂ ਵੀ ਰੋਲ ਅਦਾ ਕੀਤਾ ਹੈ। ਰੂਬੀ ਨੂੰ ਉਮੀਦ ਹੈ ਕਿ ਉਸ ਦੀ ਪਿਛਲੇ ਚਾਰ ਸਾਲ ਦੀ ਕਾਰਗੁਜ਼ਾਰੀ ਅਤੇ ਲਿਬਰਲ ਪਾਰਟੀ ਦੇ ਪਲੇਟਫਾਰਮ ਦੀ ਮਜ਼ਬੂਤੀ ਨੂੰ ਵੇਖਦੇ ਹੋਏ ਵੋਟਰ ਉਸਨੂੰ ਸੇਵਾ ਦਾ ਮੌਕਾ ਇੱਕ ਵਾਰ ਦੁਬਾਰਾ ਅਵਸਰ ਜਰੂਰ ਦੇਣਗੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ