Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਚੋਣਾਂ ਦਾ ਦਿਨ- ਠੰਡੇ ਮਤੇ ਵੋਟ ਪਾਉਣ ਦਾ ਦਿਨ

October 21, 2019 09:21 AM

ਪੰਜਾਬੀ ਪੋਸਟ ਸੰਪਾਦਕੀ

ਪਿਛਲੇ 40 ਦਿਨਾਂ ਤੋਂ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਦੇ ਦਾਅਵੇ ਅਤੇ ਪ੍ਰਤੀ ਦਾਅਵੇ ਸੁਣਦੇ ਆ ਰਹੇ ਵੋਟਰਾਂ ਦੁਆਰਾ ਫੈਸਲਾ ਕਰਨ ਦਾ ਦਿਨ ਆ ਚੁੱਕਾ ਹੈ। ਇਸ ਸਾਲ ਚੋਣਾਂ ਇਸ ਗੱਲੋਂ ਨਿਵੇਕਲੀਆਂ ਰਹੀਆਂ ਕਿ ਸਿਆਸੀ ਆਗੂਆਂ ਵੱਲੋਂ ਦੇਸ਼ ਸਮਾਜ ਨੂੰ ਦਰਪੇਸ਼ ਮੁੱਦਿਆਂ ਬਾਰੇ ਘੱਟ ਅਤੇ ਇੱਕ ਦੂਜੇ ਦੀਆਂ ਖਾਮੀਆਂ ਕੱਢਣ ਵੱਲ ਧਿਆਨ ਵੱਧ ਦਿੱਤਾ ਗਿਆ। ਸ਼ਾਇਦ ਇਸੇ ਕਾਰਣ ਵੋਟਰਾਂ ਦਾ ਇੱਕ ਵੱਡਾ ਹਿੱਸਾ ਹਾਲੇ ਤੱਕ ਇਹ ਫੈਸਲਾ ਨਹੀਂ ਕਰ ਸਕਿਆ ਕਿ ਉਸਨੇ ਵੋਟ ਕਿਸਨੂੰ ਪਾਉਣੀ ਹੈ! ਵੋਟਰਾਂ ਵਿੱਚ ਪਾਈ ਜਾਂਦੀ ਅਨਿਸਚਤਾ ਸਿਆਸੀ ਪਾਰਟੀਆਂ ਨੂੰ ਚੰਗੀ ਨਹੀਂ ਲੱਗਦੀ ਹੁੰਦੀ ਪਰ ਇਹ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਹੈ। ਆਖਰ ਨੂੰ ਵੋਟਰ ਸਮੁੱਚੇ ਲੋਕਤੰਤਰ ਵਿਧੀ ਵਿਧਾਨ ਦਾ ਸਰਬੋਤਮ ਅੰਗ ਹੈ ਅਤੇ ਉਸਨੂੰ ਪੂਰਾ ਹੱਕ ਹੈ ਕਿ ਉਹ ਆਖਰੀ ਪਲ ਤੱਕ ਸਿਆਸਤਦਾਵਾਂ ਨੂੰ ਉਂਗਲਾਂ ਉੱਤੇ ਨਚਾਉਣ ਤੋਂ ਬਾਅਦ ਸੋਚ ਸਮਝ ਕੇ ਮਰਜ਼ੀ ਨਾਲ ਵੋਟ ਪਾਵੇ।

 

43ਵੀਂਆਂ ਫੈਡਰਲ ਚੋਣਾਂ ਵਿੱਚ ਵੋਟਰਾਂ ਦਾ ਦਿਲ ਜਿੱਤਣ ਵਿੱਚ ਸਿਆਸਤਦਾਨ ਕਿੰਨੇ ਕੁ ਕਾਮਯਾਬ ਰਹੇ, ਇਸਦਾ ਜ਼ਾਇਜਾ ਲਾਉਣ ਲਈ ਵੱਖੋ ਵੱਖਰੇ ਮੀਡੀਆ ਹਾਊਸਾਂ, ਖੋਜ ਸੰਸਥਾਵਾਂ ਵੱਲੋਂ ਸਰਵੇਖਣ ਕਰਵਾਏ ਗਏ ਜੋ ਦੱਸਦੇ ਹਨ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਪੂਰਣ ਬਹੁਮੱਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇਹ ਸਰੇਵਖਣ ਸਾਨੂੰ ਇਹ ਸਮਝ ਬਣਾਉਣ ਵਿੱਚ ਮਦਦ ਕਰਦੇ ਆ ਰਹੇ ਹਨ ਕਿ ਕਿਹੜੀ ਪਾਰਟੀ ਕਿਸ ਨਾਲ ਮਿਲ ਕੇ ਘੱਟ ਗਿਣਤੀ ਸਰਕਾਰ ਬਣਾ ਸਕਦੀ ਹੈ ਅਤੇ ਕੌਣ ਇਸ ਦੌੜ ਵਿੱਚੋਂ ਬਾਹਰ ਰਹਿ ਸਕਦਾ ਹੈ। ਸੱਚਾਈ ਇਹ ਹੈ ਕਿ ਕੋਈ ਵੀ ਸਰਵੇਖਣ ਸਮੁੱਚਤਾ ਵਿੱਚ ਵੋਟਰਾਂ ਦੇ ਦਿਲ ਨੂੰ ਨਹੀਂ ਪੜ ਸਕਦਾ। ਕੈਨੇਡਾ ਵਿੱਚ ਅਨੇਕਾਂ ਅਜਿਹੇ ਮੌਕੇ ਆਏ ਹਨ ਜਦੋਂ ਸਰੇਵਖਣਾਂ ਵੱਲੋਂ ਕੀਤੀਆਂ ਗਈਆਂ ਕਿਆਸਆਰਾਈਆਂ ਗਲਤ ਸਾਬਤ ਹੋਈਆਂ ਹਨ।

 

ਮਿਸਾਲ ਵਜੋਂ 2013 ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਵਾਪਰੀ ਇੱਕ ਸਿੱਧੇ ਸਾਦੇ ਵਿਅਕਤੀ ਜੌਹਨ ਡੀਸਿਸਕੋ ਦੀ ਦਿਲਚਸਪ ਕਹਾਣੀ ਹਾਲੇ ਤੱਕ ਵੀ ਚਿਤਾਰੀ ਜਾਂਦੀ ਹੈ। ਜੌਹਨ ਨੇ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਆਪਣੀ ਬਾਰਬਰ ਸ਼ਾਪ ਵਿੱਚ ਇੱਕ ਢੱਕਣਬੰਦ ਡੱਬਾ ਰੱਖ ਲਿਆ ਅਤੇ ਉਹ ਆਏ ਹਰ ਗਾਹਕ ਨੂੰ ਇੱਕ ਪਰਚੀ ਦੇ ਕੇ ਉਸਦੀ ਸਿਆਸੀ ਪਸੰਦ ਦਰਜ਼ ਕਰਨ ਲਈ ਬੇਨਤੀ ਕਰਦਾ। ਉਸਦੇ ਡੱਬੇ ਦੇ ਸਰੇਵਖਣ ਦੱਸ ਰਹੇ ਸਨ ਕਿ ਲਿਬਰਲ ਸੌਖ ਨਾਲ ਜਿੱਤਣਗੇ ਜਦੋਂ ਕਿ ਅਨੇਕਾਂ ਕਿਸਮ ਦੇ ਗੁੰਝਲਦਾਰ ਫਾਰਮੁਲੇ ਵਰਤ ਕੇ ਅਤੇ ਵੱਡੇ 2 ਸੈਂਪਲਾਂ ਦੇ ਸਹਾਰੇ ਅਨੁਮਾਨ ਲਾਉਣ ਵਾਲੀਆਂ ਮਾਹਰ ਸਰੇਵਖਣ ਕੰਪਨੀਆਂ ਐਨ ਡੀ ਪੀ ਨੂੰ ਬਹੁਮਤ ਜਿੱਤਦਾ ਵਿਖਾ ਰਹੀਆਂ ਸਨ। ਅੰਤ ਨੂੰ ਬਾਰਬਰ ਸ਼ਾਪ ਚਲਾਉਣ ਵਾਲਾ ਜੌਹਨ ਸੱਚਾ ਨਿਕਲਿਆ ਜਦੋਂ ਵੋਟਰਾਂ ਨੇ ਲਿਬਰਲਾਂ ਦੇ ਪੱਲੇ ਬਹੁਮਤ ਪਾ ਦਿੱਤਾ ਜਦੋਂ ਕਿ ਐਨ ਡੀ ਪੀ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਰਹੀ। ਜੌਹਨ ਦੀ ਕਹਾਣੀ ਦਾ ਸਾਰ ਚੋਣ ਸਰਵੇਖਣਾਂ ਦੀ ਸਾਇੰਸ ਨੂੰ ਝੂਠਾ ਸਾਬਤ ਕਰਨਾ ਨਹੀਂ ਸਗੋਂ ਵੋਟਰਾਂ ਦੀ ਪਸੰਦ ਦੇ ਸਰਬੋਤਮ ਹੋਣ ਨੂੰ ਸਾਬਤ ਕਰਨਾ ਹੈ।

 

ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕੁੱਲ ਵੋਟਾਂ ਦਾ ਪ੍ਰਤੀਸ਼ਤ ਇੱਕ ਪਾਰਟੀ ਨੂੰ ਵੱਧ ਮਿਲਦਾ ਹੈ ਪਰ ਘੱਟ ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਦੀ ਝੋਲੀ ਵਿੱਚ ਵੱਧ ਸੀਟਾਂ ਪੈ ਜਾਂਦੀਆਂ ਹਨ। ਮਿਸਾਲ ਵਜੋਂ 1979 ਵਿੱਚ ਲਿਬਰਲ ਪਾਰਟੀ ਨੂੰ 40% ਵੋਟਾਂ ਮਿਲੀਆਂ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 36% ਪਰ ਲਿਬਰਲਾਂ ਦੇ ਹਿੱਸੇ ਸਿਰਫ਼ 114 ਸੀਟਾਂ ਆਈਆਂ ਜਦੋਂ ਕਿ ਕੰਜ਼ਰਵੇਟਿਵ 136 ਸੀਟਾਂ ਜਿੱਤ ਗਏ ਸਨ। 2015 ਵਿੱਚ ਚੋਣ ਪ੍ਰਚਾਰ ਦੇ ਆਰੰਭਿਕ ਦਿਨਾਂ ਦੇ ਸਰਵੇਖਣ ਦੱਸਦੇ ਸਨ ਕਿ ਐਨ ਡੀ ਪੀ ਨੂੰ ਬਹੁਮਤ ਮਿਲ ਸਕਦਾ ਹੈ ਪਰ ਹੌਲੀ 2 ਲਿਬਰਲ ਅੱਗੇ ਆਉਣ ਲੱਗੇ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਵੋਟਾਂ ਦੇ ਆਖਰੀ ਹਫ਼ਤੇ ਵਿਸ਼ੇਸ਼ਕਰਕੇ ਆਖਰੀ ਦੋ ਦਿਨ ਵਿੱਚ ਅਜਿਹੀ ਤਬਦੀਲੀ ਆਈ ਕਿ ਲਿਬਰਲ ਤੀਜੇ ਨੰਬਰ ਤੋਂ ਸਿੱਧਾ ਇਤਿਹਾਸਕ ਬਹੁਮਤ ਉੱਤੇ ਪੁੱਜ ਗਏ ਅਤੇ ਐਨ ਡੀ ਪੀ ਤੀਜੇ ਨੰਬਰ ਉੱਤੇ ਜਾ ਰਹੀ। ਕੌਣ ਜਾਣਦਾ ਹੈ ਕਿ ਅੱਜ ਵੋਟਰ ਕਿਹੋ ਜਿਹੀ ਤਬਦੀਲੀ ਸਾਹਮਣੇ ਲਿਆਉਣਗੇ।

 

ਇਸ ਸਾਰੀ ਵਿਥਿਆ ਵਿੱਚੋਂ ਆਮ ਵੋਟਰ ਲਈ ਇੱਕ ਹੀ ਸੁਨੇਹਾ ਨਿਕਲਦਾ ਹੈ ਕਿ ਉਹ ਸਿਆਸੀ ਵਾਅਦਿਆਂ ਲਾਰਿਆਂ ਅਤੇ ਚੋਣ ਸਰਵੇਖਣਾਂ ਦੀ ਗੋਰਖਧੰਦੇ ਤੋਂ ਧਿਆਨ ਹਟਾ ਕੇ ਆਪਣੇ ਅੰਤਰਮਨ ਦੀ ਗੱਲ ਸੁਣਕੇ ਵੋਟ ਪਾਵੇ। ਅੱਜ ਪਾਈ ਵੋਟ ਅਗਲੇ ਚਾਰ ਸਾਲ ਲਈ ਦੇਸ਼ ਦਾ ਭੱਵਿਖ ਨਿਰਧਾਰਤ ਕਰੇਗੀ। ਦੇਸ਼ ਦੇ ਚੰਗੇ ਮੰਦੇ ਲਈ ਅਸੀਂ ਸਾਰੇ ਕੈਨੇਡੀਅਨ ਸਮੂਹ ਰੂਪ ਵਿੱਚ ਜੁੰਮੇਵਾਰ ਹਾਂ। ਇਸ ਵਾਸਤੇ ਜਿਸ ਮਰਜ਼ੀ ਪਾਰਟੀ ਨੂੰ ਵੋਟ ਪਾਈ ਜਾਵੇ ਪਰ ਵੋਟਰਾਂ ਲਈ ਜਰੂਰੀ ਹੈ ਕਿ ਉਹ ਆਪਣੇ ਲੋਕਤਾਂਤਰਿਕ ਅਧਿਕਾਰ ਦਾ ਇਸਤੇਮਾਲ ਸੋਚ ਸਮਝ ਕੇ ਕਰਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?