Welcome to Canadian Punjabi Post
Follow us on

29

March 2024
 
ਸੰਪਾਦਕੀ

ਸਾਬਿਤ ਸੂਰਤ ਦਸਤਾਰ ਵਾਲਾ ਕੈਨੇਡਾ ਦਾ ਪ੍ਰਧਾਨ ਮੰਤਰੀ - ਜਗਮੀਤ ਸਿੰਘ

October 21, 2019 09:16 AM

ਸੁਰਜੀਤ ਸਿੰਘ ਫਲੋਰਾ

ਆਖਿਰ ਛੇ ਹਫਤਿਆਂ ਦੀ ਲੰਮੀ ਦੌੜ ਭੱਜ ਤੋਂ ਬਾਅਦ ਅੱਜ ਸਾਰਾ ਦਿਨ ਵੋਟਾਂ ਤੋਂ ਬਾਅਦ ਰਾਤ ਨੂੰ ਪਤਾ ਲੱਗ ਜਾਵੇਗਾ ਕਿ ਕੀ ਕੈਨੇਡੀਅਨ ਲੋਕ ਕਿਸ ਦੇ ਸਿਰ ਤੇ ਅਗਲੇ ਚਾਰ ਸਾਲ ਲਈ ਤਾਜ ਪੋਸ਼ੀ ਕਰਦੇ ਹਨ।

ਚੋਣ ਕਮਿਸ਼ਨ ਕੈਨੇਡਾ ਵੱਲੋਂ 338 ਸੰਸਦੀ ਸੀਟਾਂ ਲਈ 2146 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਕੀਤੀ ਗਈ ਹੈ। ਇੱਥੇ 21 ਦੇ ਕਰੀਬ ਰਾਜਨੀਤਿਕ ਪਾਰਟੀਆਂ ਰਜਿਸਟਰਡ ਹਨ। ਇਹਨਾਂ ਵਿੱਚੋਂ ਵੀ ਛੇ ਵੱਡੀਆਂ ਪਾਰਟੀਆਂ ਦੀ ਚੋਣ ਮੈਦਾਨ `ਚ ਨਿਤਰੀ ਹੋਈ ਹੈ। ਇਹ ਪਾਰਟੀਆਂ ਨੇ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਬਲਾਕ ਕਿਉਬਿਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ। ਮੁਕਾਬਲਾ ਵੱਡੀ ਪੱਧਰ ਉੱਤੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਐਨਡੀਪੀ ਦੇ ਜਗਮੀਤ ਸਿੰਘ ਦਾ ਵਧਦਾ ਪ੍ਰਭਾਵ ਕਨਸੋਅ ਦੇ ਰਿਹਾ ਹੈ ਕਿ ਜਿੱਤ ਦੇ ਨੇੜੇ ਜਾ ਰਹੀ ਲਿਬਰਲ ਧਿਰ ਨੂੰ ਕਿਤੇ ਐਨਡੀਪੀ ਦਾ ਸਹਾਰਾ ਨਾ ਲੈਣਾ ਪੈ ਜਾਵੇ।

ਪਰ ਜਿਵੇਂ ਐਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਹਰ ਕੈਨੇਡੀਅਨ ਦੇ ਮਨ ਵਿੱਚ ਥਾਂ ਬਣਾਈ ਜਾ ਰਿਹਾ ਹੈ। ਉਨ੍ਹਾਂ ਦੀ ਹਰਮਨਪਿਆਰਤਾ ਬਾਰੇ ਨੈਨੋਜ਼ ਰਿਸਰਚ ਦਾ ਕਹਿਣਾ ਹੈ ਕਿ ਉਹ ਚੋਣ ਸਰਵੇਖਣਾਂ ਵਿੱਚ ਜਗਮੀਤ ਸਿੰਘ ਦੀ ਚੜਤ ਅਤੇ ਲੋਕਾਂ ਨੂੰ ਮਨ ਬਦਲ ਕੇ ਉਸ ਨਾਲ ਜਾ ਮਿਲਨ ਵਾਲੀ ਕਰਵਟ ਵੇਖ ਰਹੇ ਹਨ। ਸੀਬੀਸੀ ਦੇ ਐਰਿਕ ਗ੍ਰੇਨੀਅਰ ਦਾ ਕਹਿਣਾ ਹੈ ਕਿ ਇਸ ਵੇਲੇ ਇੰਜ ਲੱਗ ਰਿਹਾ ਹੈ ਕਿ ਲਿਬਰਲ ਤੇ ਕੰਜ਼ਰਵੇਟਿਵ ਆਪਣਾ ਆਧਾਰ ਗੁਆ ਰਹੇ ਹਨ ਤੇ ਐੱਨਡੀਪੀ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ।

ਇਹਨਾਂ ਚੋਣਾਂ ਵਿੱਚ ਜੋ ਮਜ਼ੇ ਦੀ ਗੱਲ ਹੈ ਉਹ ਇਹ ਹੈ ਕਿ ਕੈਨੇਡਾ ਦੇ ਕੋਨੇ ਕੋਨੇ ਵਿਚ ਛਾਏ ਹੋਣ ਕਾਰਨ ਹਰ ਪਾਸੇ ਪੰਜਾਬੀਆਂ ਦਾ ਬੋਲਬਾਲਾ ਹੈ। ਜਦ ਵੀ ਵੋਟਾਂ ਦਾ ਸਮਾਂ ਆਉਂਦਾ ਹੈ ਜਾਂ ਉਹ ਮਿਉਂਸੀਪਲ ਦੀਆਂ ਹੋਣ ਜਾਂ ਸੂਬੇ ਦੀਆਂ ਔਰ ਫੈਡਰਲ, ਸਾਡੇ ਦੇਸੀ ਲੋਕ ਇਹਨਾਂ ਵਿਚ ਪੱਬਾ ਭਾਰ ਹੋ ਕੇ ਹਿਸਾ ਲੈਂਦੇ ਹਨ। ਜਿਹਨਾਂ ਵਿਚ ਬਹੁਤ ਸਾਰਿਆਂ ਵਿਚ ਆਪਸੀ ਸਿੱਧਾ ਮੁਕਾਬਲਾ ਹੋ ਜਾਂਦਾ ਹੈ। ਕਈ ਵਾਰ ਲੋਕ ਖੁਦ ਦੋਚਿੱਤੀ ਵਿਚ ਪੈ ਜਾਂਦੇ ਹਨ ਕਿ ਦੋਨੋ ਤਿੰਨੋ ਧਿਰਾਂ ਦੇ ਉਮੀਦਵਾਰ ਆਪਣੇ ਦੇਸੀ ਹੀ ਹਨ ਵੋਟ ਕਿਸ ਨੂੰ ਪਾਈ ਜਾਵੇ। ਕਈ ਲੋਕ ਤਾਂ ਇਹ ਦੇਖ ਲੈਂਦੇ ਹਨ ਕਿ ਚਲੋਂ ਆਪਣੇ ਪਿੰਡ ਦਾ ਜਾਂ ਨਾਲ ਦੇ , ਜਾਂ ਉਹ ਮੇਰੇ ਮਾਮੇ ਦੇ ਪਿੰਡ ਦਾ ਹੈ ਇਸ ਤੋਂ ਵੀ ਵੱਧ ਉਹ ਮੇਰੇ ਗੁਆਂਢੀ ਦੀ ਜਾਣ ਪਹਿਚਾਣ ਵਾਲਾ ਹੈ। ਜੋ ਬਿਲਕੁਲ ਗਲਤ ਹੈ।

ਨਾ ਤਾਂ ਸਾਨੂੰ ਕਿਸੇ ਪਿੰਡ ਵਾਲੇ ਨੇ ਦੇਣਾ ਨਾ ਮਾਮੇ ਦੇ ਪਿੰਡ ਵਾਲੇ ਨੇ ਨਾਂ ਹੀ ਗੁਆਂਢੀ ਨੂੰ ਜਾਣਨ ਵਾਲੇ ਨੇ। ਸਾਨੂੰ ਵੋਟ ਉਸ ਉਮੀਦਵਾਰ ਨੂੰ ਦੇਣੀ ਚਾਹਿੰਦੀ ਹੈ ਜੋ ਸਾਡੇ ਅਤੇ ਦੇਸ਼ ਦੇ ਹਿਤਾਂ ਵਾਰੇ ਖੜ੍ਹਾ ਹੈ। ਜੋ ਸਾਡੇ ਬੱਚਿਆਂ ਦੇ ਉਜਲੇ ਭਵਿੱਖ ਵਾਰੇ ਖੜ੍ਹਾ ਹੈ। ਨਾ ਕੇ ਇਸ ਤਰ੍ਹਾ ਦੀ ਪਾਲਸੀਆਂ ਬਣਾ ਕੇ ਕੈਨੇਡੀਅਨ ਲੋਕਾਂ ਤੇ ਬੋਝ ਬਣਾ ਕੇ ਉਹਨਾਂ ਦੇ ਟੈਕਸ ਡਾਲਰਾਂ ਦਾ ਗਲਤ ਇਸਤੇਮਾਲ ਕਰ ਰਿਹਾ ਹੋਵੇ।

ਜਗਮੀਤ ਸਿੰਘ ਵਾਰੇ ਮੇਰੀ ਰਾਏ ਕੁਝ ਹੋਰ ਸੀ। ਕਈ ਮਨ ਵਿਚ ਸਵਾਲ ਸਨ ਜੋ ਹੁਣ ਵੀ ਹਨ , ਪਰ ਕਦੇ ਮਿਲ ਬੈਠਣ ਦਾ ਮੌਕਾ ਮਿਲਿਆਂ ਤਾਂ ਜਰੂਰ ਉਸ ਨਾਲ ਸਾਂਝਿਆ ਕਰਕੇ ਦੂਰ ਕਰਾਗਾ। ਪਰ ਜੋ ਇੰਗਲਿਸ਼ ਅਤੇ ਫਰੈਂਸ ਦਾ ਡੀਬੇਟ ‘ਚ ਉਸ ਵਲੋਂ ਜੋ ਸਹਿਜਤਾ ਅਤੇ ਭਾਸਾਂ ਦੀ ਵਰਤੋਂ ਕੀਤੀ ਗਈ। ਜੋ ਸਾਫ ਸੂਥਰੀ ਸੋਚ, ਵਿਚਾਰਧਾਰਾ ਦੀ ਵਰਤੋਂ ਕੀਤੀ ਗਈ। ਕੈਨੇਡੀਅਨ ਪ੍ਰਤੀ ਹਲੀਮੀ ਦਿਖਾਈ ਗਈ ਉਸ ਨੇ ਨਾ ਸਿਰਫ਼ ਮੇਰਾ ਬੱਲਕੇ ਹਰ ਕੈਨੇਡੀਅਨ ਦਾ ਦਿੱਲ ਜਿਤਿਆਂ ਹੈ। ਜਿਥੇ ਉਹ 11-12 ਦੇ ਅੰਕੜਿਆਂ ਨਾਲ ਪਾਰਟੀ ਨੂੰ ਚਲਾ ਰਿਹਾ ਸੀ, ਉਥੇ ਹੁਣ 19-20 ਦੇ ਕਰੀਬ ਤੇ ਜਾਂ ਪਹੁੰਚਾ ਹੈ।

ਉਸ ਦੀ ਕੈਨੇਡੀਅਨ ਪ੍ਰਤੀ ਨੇੜਤਾ , ਉਹਨਾਂ ਲਈ ਸੋਚਣਾ , ਉਹਨਾਂ ਵਲੋਂ ਐਲਾਨੀਆਂ ਗਇਆਂ ਪਾਲਸੀਆਂ ਨੂੰ ਮੁਖ ਰੱਖਦੇ ਹੋਏ ਮੈ ਚਾਹੁੰਦਾ ਹਾਂ ਇਕ ਮੌਕਾ ਜਰੂਰ ਦੇਣਾ ਚਾਹਿੰਦਾ ਹੈ। ਤਾਂ ਜੋ ਸਾਡੇ ਮੰਨ ਵਿਚ ਆ ਰਹੇ ਸਮੇਂ ਵਿਚ ਕੋਈ ਗਿਲਾਂ ਛਿਕਵਾ ਨਾ ਰਹਿ ਜਾਵੇ।

ਕਈ ਨਸਲੀ ਵਿਤਕਰੇ ਦਾ ਸ਼ਿਕਾਰ ਵੀ ਹੁੰਦੇ ਨੇ, ਪਰੰਤੂ ਇਹਦੇ ਨਾਲ ਜੂਝਦਿਆਂ ਵੀ ਸੰਘਰਸ਼ ਜਾਰੀ ਰੱਖਦੇ ਨੇ। ਇਹ ਪੰਜਾਬੀਆਂ ਦੇ ਇਤਿਹਾਸ ਸੱਭਿਆਚਾਰ ਸੰਘਰਸ਼ਾਂ ਦੀ ਗਾਥਾ ਹੈ। ਇਸਦੇ ਬਹੁਤ ਸਾਰੇ ਆਯਾਮ ਪਹਿਲੂ ਨੇ। ਜਿਵੇਂ ਜਗਮੀਤ ਸਿੰਘ ਨੂੰ ਇਕ ਗੋਰੇ ਵਲੋਂ ਦਸਤਾਰ ਉਤਾਰਨ ਦੀ ਹਿਦਾਇਤ ਕੀਤੀ ਗਈ ਸੀ। ਜਗਮੀਤ ਸਿੰਘ ਨੇ ਜਿਸ ਨਿਮਰਤਾ ਨਾਲ ਉਸ ਨੂੰ ਜਵਾਬ ਦਿੱਤਾ, ਉਹ ਬਹੁਤ ਹੀ ਸੂਝਬੂਝ ਵਾਲਾ ਵਿਆਗਤੀ ਹੀ ਦੇ ਸਕਦਾ ਸੀ। ਸ਼ਾਇਦ ਇਹ ਹੀ ਉਸ ਦੀ ਕੈਨੇਡੀਅਨ ਲੋਕਾਂ ਚ ਵਧ ਰਹੀ ਹਰਮਨ ਪਿਆਰਤਾਂ ਦਾ ਇਕ ਪ੍ਰਤੀਕ ਹੈ।

ਇਹਨਾਂ ਚੋਣਾਂ ਵਿਚ ਵੱਖ ਵੱਖ ਪਾਰਟੀਆਂ `ਚ 99 ਉਮੀਦਵਾਰ ਚੋਣ ਮੈਦਾਨ ਵਿਚ ਪੰਜ ਦਰਜਨ ਪੰਜਾਬੀ ਹਨ ਤੇ ਡੇਢ ਦਰਜਨ ਪੰਜਾਬੀ ਔਰਤਾਂ ਹਨ। ਬਰੈਂਪਟਨ ਉੱਤਰੀ ਤੋਂ ਲਿਬਰਲ ਦੀ ਰੂਬੀ ਸਹੋਤਾ ਤੇ ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਅਰਪਨਾ ਖੰਨਾ ਅਤੇ ਐਨਡੀਪੀ ਦੇ ਮਲੀਸਾ ਐਡਵਾਰਡਜ਼ ਨਾਲ ਤਿਕੋਣੀ ਹੈ। ਬਰੈਂਪਟਨ ਪੱਛਮੀ ਲਿਬਰਲ ਦੀ ਕਮਲ ਖਹਿਰਾ ਦੀ ਟੱਕਰ ਕ੍ਰਮਵਾਰ ਕੰਜ਼ਰਵੇਟਿਵ ਦੇ ਮੁਰਾਰੀਲਾਲ ਅਤੇ ਐਨਡੀਪੀ ਦੀ ਨਵਜੀਤ ਕੌਰ ਨਾਲ ਹੈ। ਬਰੈਂਪਟਨ ਦੱਖਣੀ ਤੇ ਸੋਨੀਆ ਸਿੱਧੂ ਲਿਬਰਲ, ਰਮਨਦੀਪ ਬਰਾੜ ਕੰਜ਼ਰਵੇਟਿਵ ਅਤੇ ਮਨਦੀਪ ਕੌਰ ਆਹਮੋ-ਸਾਹਮਣੇ ਹਨ।

ਮੰਤਰੀ ਨਵਦੀਪ ਸਿੰਘ ਬੈਂਸ ਮਾਲਟਨ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕੰਜ਼ਰਵੇਟਿਵ ਦੇ ਟੌਮ ਵਰਗੀਜ਼ ਨਾਲ ਹੈ ਜੋ ਕਿ ਨਵਦੀਪ ਦੇ ਮੁਕਾਬਲੇ ਬਹੁਤ ਹੀ ਕਮਜੋਰ ਉਮੀਦਵਾਰ ਹੈ। ਬਰੈਂਪਟਨ ਪੂਰਬੀ ਤੋਂ ਲਿਬਰਲ ਦੇ ਮਨਿੰਦਰ ਸਿੱਧੂ, ਕੰਜ਼ਰਵੇਟਿਵ ਦੇ ਰਾਮੋਨਾ ਸਿੰਘ ਅਤੇ ਐਨਡੀਪੀ ਦੇ ਸ਼ਰਨਜੀਤ ਸਿੰਘ ਵਿਚ ਮੁਕਾਬਲਾ ਸਖ਼ਤ ਹੈ।

ਕਈਆਂ ਪੰਜਾਬੀਆਂ ਤੇ ਪੰਜਾਬਣਾਂ ਵਿਚਾਲੇ ਤਾਂ ਸਿੱਧਾ ਆਪਸੀ ਮੁਕਾਬਲਾ ਹੈ। ਪੰਜਾਬੀਆਂ ਦਾ ਇਹ ਸਿਆਸੀ ਪ੍ਰਭਾਵ ਕੈਨੇਡੀਅਨ ਸਿਆਸਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ। ਕਿਵੇਂ ਉਹ ਮੰਤਰੀਆਂ ਦੀਆਂ ਕੁਰਸੀਆਂ ਉੱਤੇ ਕਾਬਜ਼ ਹੁੰਦੇ ਨੇ। ਕਿਵੇਂ ਉੱਥੋਂ ਦੇ ਮਸਲਿਆਂ ਪ੍ਰਤੀ ਜਾਗਰੂਕ ਵੀ ਨੇ,ਪਰ ਕੁਝ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਮੁਦੇ ਕੀ ਹਨ ਲੜ ਰਹੇ ਹੁੰਦੇ ਹਨ ਫੈਡਰਲ ਤੋਂ ਤੇ ਗੱਲ ਕਰ ਰਹੇ ਹੁੰਦੇ ਹਨ ਮਿਉਂਸੀਪਲ ਦੀ ।

ਦੂਸਰਾ ਅਹਿਮ ਨੁਕਤਾ ਹੈ ਕਿ ਭਾਵੇਂ 2015 ਦੇ ਇਲੈਕਸਨਾਂ ਸਮੇਂ ਜਸਟਿਨ ਟਰੂਡੋ ਲਿਬਰਲ ਵੱਲੋਂ ਪੰਜਾਬੀਆਂ ਨੂੰ ਬਹੁਤ ਸਾਰੀ ਮਾਨਤਾ ਦਿੱਤੀ ਗਈ ਸੀ। ਪਿਛਲੀ ਸਰਕਾਰ `ਚ ਮੰਤਰੀਆਂ ਦੇ ਅਹੁਦੇ ਮਿਲੇ। ਉਹਨਾਂ ਨੇ ਕੰਮ ਵੀ ਕੀਤੇ। ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕੁੱਝ ਕੈਨੇਡੀਅਨ ਪਰਵਾਸੀ ਪੰਜਾਬੀਆਂ `ਚ ਨਿਰਾਸ਼ਾ ਵੀ ਪੈਦਾ ਕੀਤੀ। ਜਿਵੇਂ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਨਹੀਂ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਵੀ ਕਾਲੀ ਸੂਚੀ ਸੌਂਪਣ ਤੋਂ ਇਲਾਵਾ ਨਿੱਘਾ ਸਵਾਗਤ ਉਹਨਾਂ ਦਾ ਨਹੀਂ ਕੀਤਾ ਗਿਆ। ਸੱਜਣ ਸਾਹਿਬ ਨੂੰ ਨਾ ਮਿਲਨਾ, ਪਰੰਤੂ ਟਰੂਡੋ ਹੁਰਾਂ ਦਾ ਅੰਦਰੋ ਭਾਂਵੇ ਪੰਜਾਬੀਆਂ ਵਾਰੇ ਲਾਵਾ ਫੁਟ ਰਿਹਾ ਹੋਵਂੇ। ਪਰ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਹੈ। ਜਿਥੇ ਉਹਨਾਂ ਨੇ ਦੇਸੀਆਂ ਦੀ ਇੰਨੀ ਵੱਡੀ ਫੌਜ਼ ਭਰਤੀ ਕੀਤੀ ਹੋਈ ਹੈ ਤਾਂ ਉਸ ਦੇ ਕੁਝ ਦੁਖਦ ਅਤੇ ਕੁਝ ਸੁਖਦ ਵਾਲੇ ਸਵਾਂਦਾ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ। ਇਸ ਤੋਂ ਵੱਧ ਉਸ ਅੱਗੇ ਭੂਰਾ ਤੇ ਉਸ ਦੇ ਗੋਰੇ ਗੋਰੇ ਮੁਖੜੇ ਤੇ ਕਾਲੇ ਕਾਲੇ ਬੱਦਲਾਂ ਨੇ ਕਾਫੀ ਹਨੇਰਗਰਦੀ ਮਚਾਈ। ਜਿਸ ਕਾਰਨ ਬਹੁਤ ਸਾਰੇ ਕੈਨੇਡੀਅਨ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਪਰ ਫਿਰ ਵੀ ਕੁਝ ਕੈਨੇਡੀਅਨ ਲੋਕ ਮੰਨਦੇ ਹਨ ਉਹ ਇਕ ਚੰਗਾ ਨੇਤਾ ਹੈ।

ਇਸ ਸਭ ਦੇ ਬਾਵਜੂਦ ਟਰੂਡੋ ਦਾ ਪੰਜਾਬੀਆਂ ਪ੍ਰਤੀ ਪ੍ਰੇਮ ਕਿਤੇ ਘਟਦਾ ਨਜ਼ਰ ਨਹੀਂ ਆਇਆ। ਇਸੇ ਕਰਕੇ ਪੰਜਾਬੀਆਂ ਦੀ ਦਾਬੂ ਸਥਿਤੀ ਇਹਨਾਂ ਚੋਣਾਂ `ਚ ਸਾਨੂੰ ਨਜ਼ਰ ਆ ਰਹੀ ਹੈ।

ਇਹਨਾਂ ਚੋਣ ਪ੍ਰਚਾਰ ਸਮੇਂ ਜੋ ਨਸਲੀ ਭੇਦ ਵਾਲੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ `ਚ ਸੱਭ ਤੋਂ ਪਹਿਲੇ ਨੰਬਰ ਉੱਤੇ ਐੱਨਡੀਪੀ ਆਗੂ ਜਗਮੀਤ ਸਿੰਘ ਦਾ ਨਾਮ ਹੈ, ਜਿਹੜਾ ਸਾਰਿਆਂ ਨੂੰ ਬਾਹਾਂ ਖੋਲ੍ਹਕੇ ਮਿਲਦਾ ਹੈ। ਉਹ ਇਸ ਵਿਹਾਰ ਨੂੰ ਵੀ ਖਿੜੇ ਮੱਥੇ ਸਵੀਕਾਰ ਕਰ ਰਿਹਾ ਹੈ। ਉਹ ਜਦੋਂ ਰੰਗ-ਭੇਦ-ਭਾਵ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਗਲੇ ਲਗਾਉਂਦਾ ਹੈ ਤਾ ਸਾਹਮਣੇ ਵਾਲੇ ਦੀ ਨਸਲੀ ਵਿਤਕਰੇ ਵਾਲੀ ਮਾਨਸਿਕਤਾ ਨੂੰ ਹੋਰ ਵੀ ਤ੍ਰਾਂਟ ਪੈਂਦੀ ਹੈ।ਉਸ ਦੇ ਪਿਆਰ ਭਰੇ ਅਤੇ ਲਹਿਜੇ ਨੂੰ ਦੇਖਦੇ ਹੋਏ ਲੋਕ ਉਸ ਨੂੰ ਪਿਆਰ ਭਰੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਹਨ। ਉਸ ਵਿਚ ਇਹ ਚੁੰਬਕੀ ਪਿਆਰ ਹੀ ਹੈ ਜੋ ਸਭ ਲੀਡਰਾਂ ਅਤੇ ਲੋਕਾਂ ਨਾਲੋ ਉਸ ਨੂੰ ਭਿੰਨ ਦਰਸਾਂਉਂਦਾ ਹੈ।

ਪਰ ਟਰੂਡੋ ਦੀਆਂ ਗਲਤ ਪਾਲਸੀਆਂ ਕਾਰਨ ਟਿੱਪਣੀਆਂ ਤੋਂ ਬਚੇ ਹੋਏ ਨਹੀਂ ਹਨ ਕਿਉਕਿ ਉਨ੍ਹਾਂ ਨੂੰ ਨਿਸ਼ਾਨਾ ਉਹਨਾਂ ਦੀ ਲਿਬਰਲ ਇਮੀਗ੍ਰੇਸ਼ਨ ਪਾਲਿਸੀ ਦੱਸਿਆ ਜਾ ਰਿਹਾ ਹੈ। ਪ੍ਰੰਤੂ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਵਿੱਤੀ ਨੀਤੀ ਐਲਾਨਦਿਆਂ ਘਾਟਾ ਸਹਿਣਾ ਮਨਜ਼ੂਰ ਕਰ ਲਿਆ ਹੈ, ਪ੍ਰਭਾਵ ਉਹ ਵੱਧ ਪਾ ਰਿਹਾ ਹੈ। ਲਿਬਰਲਾਂ ਦਾ ਕਹਿਣਾ ਹੈ ਕਿ ਮੌਜੂਦਾ ਵਰ੍ਹੇ ਦਾ ਵਿੱਤੀ ਘਾਟਾ ਜੋ ਹੈ ਉਹ 19.8 ਅਰਬ ਕੈਨੇਡੀਅਨ ਡਾਲਰ ਹੈ ਤੇ ਅਗਲੇ ਵਰ੍ਹੇ ਇਹ ਵੱਧ ਕੇ 27.4 ਅਰਬ ਕੈਨੇਡੀਅਨ ਡਾਲਰ ਹੋ ਜਾਵੇਗਾ।

ਸੱਚ ਇਹ ਹੈ ਕਿ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਮੁਤਾਬਿਕ ਕੈਨੇਡਾ ਦੀ ਫੈਡਰਲ ਸਰਕਾਰ ਸਿਰ ਕੁੱਲ ਕਰਜ਼ਾ $695 ਬਿਲੀਅਨ ਹੋ ਗਿਆ ਹੈ।ਅਕਤੂਬਰ 2015 ਵਿੱਚ ਲਿਬਰਲਾਂ ਨੇ ਚੋਣ ਜਿੱਤ ਕੇ ਸਰਕਾਰ ਬਣਾਈ ਤਾਂ ਘਾਟੇ ਵਾਲੇ ਬਜਟ ਦਾ ਦੌਰ ਸ਼ੁਰੂ ਹੋ ਗਿਆ। ਟਰੂਡੋ ਨੇ ਸਾਲ 2019 ਵਿੱਚ ਬਜਟ ਸੰਤੁਲਤ ਕਰਨ ਦਾ ਵਾਅਦਾ ਕੀਤਾ ਸੀ ਜੋ ਵਫਾ ਨਾ ਕੀਤਾ ਅਤੇ ਸਾਲ 2019 ਦਾ ਬਜਟ ਵੀ $19.8 ਬਿਲੀਅਨ ਘਾਟੇ ਦਾ ਪੇਸ਼ ਕੀਤਾ। ਟਰੂਡੋ ਦੇ ਚਾਰ ਸਾਲਾਂ ਵਿੱਚ ਆਰਥਿਕਤਾ ਚੰਗੀ ਰਹੀ, ਸਰਕਾਰ ਦੀ ਆਮਦਨ ਵੱਧ ਰਹੀ ਫਿਰ ਵੀ ਫੈਡਰਲ ਕਰਜ਼ੇ ਵਿੱਚ $74-$75 ਬਿਲੀਅਨ ਦਾ ਵਾਧਾ ਹੋਇਆ ਹੈ। ਹੁਣ ਟਰੂਡੋ ਨੇ ਸੰਤੁਲਤ ਬਜਟ ਦੀ ਗੱਲ ਕਰਨੀ ਹੀ ਛੱਡ ਦਿੱਤੀ ਹੈ ਅਤੇ ਲੋਕਾਂ ਨਾਲ ਜੋ ਚੋਣ ਵਆਦੇ ਕੀਤੇ ਜਾ ਰਹੇ ਹਨ ਉਹਨਾਂ ਕਾਰਨ ਅਗਲੇ ਸਾਲ (2019-20) ਦਾ ਬਜਟ $27.4 ਬਿਲੀਅਨ ਘਾਟੇ ਵਾਲਾ ਹੋਵੇਗਾ ਅਤੇ ਇਸ ਤੋਂ ਅਗਲੇ ਸਾਲ $23.7 ਬਿਲੀਅਨ ਘਾਟਾ, ਇਸ ਤੋਂ ਅੱਗੇ $21.8 ਬਿਲੀਅਨ ਘਾਟਾ ਅਤੇ ਚੌਥੇ ਸਾਲ ਹੋਰ $21 ਬਿਲੀਅਨ ਘਾਟੇ ਵਾਲਾ ਬਜਟ ਹੋਵੇਗਾ। ਇਸ ਤਰਾਂ ਚਾਰ ਸਾਲਾਂ ਵਿੱਚ $94 ਬਿਲੀਅਨ ਹੋਰ ਕਰਜ਼ਾ ਚੜ੍ਹ ਜਾਵੇਗਾ ਅਤੇ ਕੁੱਲ ਕਰਜ਼ਾ $800 ਬਿਲੀਅਨ ਦੇ ਕਰੀਬ ਪੁੱਜ ਜਾਵੇਗਾ।

ਲਿਬਰਲ ਪਾਰਟੀ ਸਰਕਾਰੀ ਖਰਚ ਵਧਾ ਕੇ ਲੋਕਾਂ ਨੂੰ ਟੈਕਸ ਤੋਂ ਛੂਟ, ਮੌਸਮੀ ਤਬਦੀਲੀ ਪ੍ਰਤੀ ਖਰਚ, ਮਿਡਲ ਕਲਾਸ ਦੀ ਭਲਾਈ ਤੇ ਵਿਦਿਆਰਥੀਆਂ ਦੀ ਬਿਹਤਰੀ ਉੱਪਰ ਖਰਚ ਕਰਨਾ ਚਾਹੁੰਦੀ ਹੈ। ਇਹ ਬਹੁਤ ਹੀ ਪ੍ਰਭਾਵਸ਼ਾਲੀ ਕਦਮ ਨੇ ਲਿਬਰਲ ਦੇ ਤੇ ਲੋਕਾਂ ਨੇ ਇਹਨਾਂ ਨੂੰ ਹੁੰਗਾਰਾ ਭਰਿਆ ਹੈ।

ਪਰ ਜੇਕਰ ਆਪਾਂ ਬਰੈਂਪਟਨ ਦੀ ਗੱਲ ਕਰੀਏ ਤਾਂ, ਕੋਈ ਵੀ ਦੇਸੀ ਲਿਬਰਲ ਦਾ ਉਮੀਦਵਾਰ ਪਿਛਲੇ ਚਾਰ ਸਾਲਾਂ ਵਿਚ ਬਰੈਂਪਟਨ ਸਿਟੀ ਲਈ ਕੁਝ ਵੀ ਕਰ ਸਕਣ ਵਿਚ ਅਸਮਰਥ ਰਿਹਾ ਹੈ। ਕੀ ਅਸੀਂ ਇਹਨਾਂ ਤੋਂ ਇੰਨੀ ਹੀ ਆਸ ਰੱਖਦੇ ਹਾਂ ਕਿ ਇਹ ਸਾਨੂੰ ਵੀਜੇ ਦਵਾ ਦੇਣ , ਤੇ ਸਾਡੇ ਪਾਠ , ਕ੍ਰਿਸਮਿਸ ਪਾਰਟੀਆਂ ਵਿਚ ਆ ਕਿ ਸਾਡੇ ਮਹਿਮਾਨਾਂ ਨਾਲ ਫੋਟੋ ਕਰਵਾ ਲੈਣ ਜੋ ਬਾਅਦ ਵਿਚ ਇਹ ਉਮੀਦਵਾਰ ਹੀ ਨਹੀਂ ਬੱਲਕੇ ਲੋਕੀ ਵੀ ਸ਼ੋਸਲ ਮੀਡੀਏ ਤੇ ਪਾ ਕੇ ਮਾਣ ਮਹਿਸੂਸ ਕਰ ਲੈਣ।

ਭਲਿਊ ਲੋਕੋਂ ਇਹਨਾਂ ਫੋਟੋਆ ਨੇ ਕੁਝ ਨਹੀਂ ਦੇਣਾ , ਗੱਲ ਕਰੋ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ। ਉਹਨਾਂ ਦੀ ਅਤੇ ਆਪਣੀ ਹਿਫਾਜਤ ਦੀ। ਪਿਛਲੇ 3-4 ਸਾਲਾਂ ਤੋਂ ਗੰਨ ਗੈਂਗ ਇੰਨਾ ਵਧ ਗਿਆ ਹੈ। ਟਰੂਡੋ ਅਤੇ ਸਾਡੇ ਦੇਸੀ ਐਮ ਪੀ ਸਾਰੇ ਚੁਪ ਰਹੇ। ਜਦ ਕੁਝ ਮਹੀਨੇ ਵੋਟਾਂ ਵਿਚ ਰਹਿ ਗਏ ਤਾਂ ਟਰੂਡੋ ਸਰਕਾਰ ਵਲੋਂ ਇਸ ਨੂੰ ਰੋਕਣ ਲਈ ਫੰਡ ਦਿੱਤੇ ਗਏ। ਇਹ ਕੋਈ ਫੰਡ ਨਹੀਂ ਸਨ , ਇਹ ਇਕ ਸਿਰਫ਼ ਤੇ ਸਿਰਫ ਲੋਕਾਂ ਪ੍ਰਤੀ ਸਾਰਕਾਰ ਦਾ ਛੋਛਾ ਸੀ ਕਿ ਅਸੀਂ ਕੁਝ ਕਰ ਰਹੇ ਹਾਂ ਤੁਹਾਡੀ ਵੋਟ ਦੇ ਅਸੀਂ ਸਹੀ ਹੱਕਦਰਾ ਹਾਂ।ਪਰ ਜੋ ਸਰਾਸਰ ਗਲਤ ਸੀ।

ਕਿਊਬਿਕ ਵਿਚ ਬੁਰਕੇ ਦਸਤਾਰ ਧਾਰਮਿਕ ਚਿੰਨਾਂ ਦੀ ਗੱਲ ਕਰ ਲਉ। ਟਰੂਡੋ ਕਿਵੇਂ ਚਾਰਟਸ ਆਫ ਰਾਇਟ ਦੀ ਉਲੰਘਣਾ ਕਰਨ ਦੇ ਰਿਹਾ ਹੈ। ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਤੇ ਕੈਨੇਡਾ ਦਾ ਚਾਰਟਸ ਆਫ ਰਾਇਟ ਇਹ ਕਹਿੰਦਾ ਹੈ ਕਿ ਸਭ ਧਰਮ ਦੇ ਲੋਕਾਂ ਨੂੰ ਆਪੋ ਆਪਣਾ ਧਰਮ ਅਤੇ ਧਾਰਮਿਕ ਚਿੰਨਾਂ ਨੂੰ ਬਰਕਰਾਰ ਰੱਖਣ ਦਾ ਪੂਰਾ ਪੂਰਾ ਹੱਕ ਹੈ। ਫਿਰ ਟਰੂਡੋ ਸਿਰਫ ਇਸ ਲਈ ਚੁਪ ਰਿਹਾ ਕਿਉਂਕਿ ਉਸ ਨੂੰ ਕਿਊਬਿਕ ਤੋਂ ਸੀਟਾ ਵੋਟਾਂ ਦੀ ਲੋੜ ਸੀ। ਜੇਕਰ ਉਹ ਇਸ ਦਾ ਸਿੱਧੇ ਤੌਰ ਤੇ ਵਿਰੋਧ ਕਰਦਾ ਤਾਂ ਕੋਈ ਵੀ ਕਿਊਬਿਕ ਤੋਂ ਸੀਟ ਲਿਬਰਲ ਨੂੰ ਨਹੀਂ ਸੀ ਮਿਲਨੀ।

ਜਦੋਂ ਉਮਰ ਖਾਨ ਦੀ ਗੱਲ ਆਈ ਅਤੇ ਚਾਰਟਸ ਆਫ ਰਾਇਟ ਦੀ ਗੱਲ ਆਈ ਤਾਂ ਟਰੂਡੋ ਸਰਕਾਰ ਨੇ 10 ਮਿਲੀਅਨ ਉਸ ਨੂੰ ਦੇ ਮਾਰਿਆਂ। ਇਸ ਵਿਚ ਵੀ ਉਸ ਦਾ ਵੋਟਾਂ ਹਾਂਸਿਲ ਕਰਨ ਤੋਂ ਵੱਧ ਕੁਝ ਨਹੀਂ ਸੀ। ਸੀਰੀਅਨ ਰਫਿਉਜੀਆਂ ਨੂੰ ਟੈਕਸ ਪੇਅਰ ਦੇ ਸਿਰ ਤੇ ਹੋਟਲਾਂ ਵਿਚ ਰੱਖਣਾ , ਉਹਨਾਂ ਨੂੰ ਰਹਿਣ ਸਹਿਣ , ਖਾਣ ਪੀਣ ਲਈ ਪੈਸਾ ਦੇਣਾ ਤੇ ਹੁਣ ਤਿੰਨਾ ਸਾਲਾਂ ਬਾਅਦ ਉਹਨਾਂ ਨੂੰ ਕੈਨੇਡੀਅਨ ਮੁਫਤ ਦੀ ਸਿਟੀਜਨਸਿ਼ਪ ਦੇਣਾ ਤਾਂ ਜੋ ਉਹ ਵੋਟ ਪਾ ਸਕਣ ਇਹ ਸਭ ਸੋਚੀ ਸਮਝੀ ਚਾਲ ਨਹੀਂ ਤਾਂ ਹੋਰ ਕੀ ਹੈ।

ਕੀ ਅਸੀਂ ਇਸ ਤਰ੍ਹਾ ਦੀ ਪਾਰਟੀ ਤੇ ਉਮੀਦਵਾਰਾਂ ਦੀ ਸਰਕਾਰ ਬਣਾਉਣਾ ਚਾਹੁੰਦੇ ਹਾਂ ਜੋ ਸਿਰਫ਼ ਆਪਣੇ ਹਿਤਾ ਵਾਰੇ ਸੋਚ ਦੀ ਹੈ ਅਤੇ ਸਿਰਫ ਰਾਜ ਗੱਦੀ ਤੇ ਕਾਬਜ ਰਹਿਣਾ ਚਾਹੁੰਦੀ ਹੈ।

ਹਰਗਿਜ ਨਹੀਂ ਜੇਕਰ ਮੈਨੂੰ ਕੁਝ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਤਾਂ ਉਹ ਹੈ ਐਨ ਡੀ ਪਾਰਟੀ ਜਗਮੀਤ ਸਿੰਘ ਤੋਂ, ਸਾਨੂੰ ਇਕ ਵਾਰ ਤਾਂ ਮੌਕਾ ਜਰੂਰ ਦੇਣਾ ਚਾਹਿੰਦਾ ਹੈ ਹੋ ਸਕਦਾ ਇਹ ਇਕ ਮੌਕਾ ਸਾਡਾ , ਸਾਡੇ ਬੱਚਿਆਂ ਦਾ , ਸਾਡੇ ਖੂਬਸੂਤਰ ਦੇਸ਼ ਕੈਨੇਡਾ ਦਾ ਭਵਿੱਖ ਬਦਲਣ ਅਤੇ ਦੁਨੀਆਂ ਭਰ ਵਿਚ ਕੈਨੇਡਾ ਦਾ ਨਾਂ ਰੋਸ਼ਨ ਕਰਨ ਵਿਚ ਉਹ ਇਕ ਅਹਿਮ ਰੋਲ ਅਦਾ ਕਰ ਸਕਣ ਹੋ। ਇਹ ਹੀ ਨਹੀਂ ਇਕ ਸਾਬਿਤ ਸੂਰਤ ਦਸਤਾਰ ਵਾਲਾਂ ਸਿੱਖ ਉਹ ਵੀ ਕੈਨੇਡਾ ਵਰਗੇ ਦੇਸ਼ ਦਾ ਸਾਰੀ ਸਿੱਖ ਕੌਮ ਲਈ ਇਕ ਮਾਣ ਸਨਮਾਨ ਵਾਲੀ ਗੱਲ ਹੋਵੇਗੀ। ਇਹ ਤਾਂ ਹੀ ਹੋਵੇਗਾ, ਜੇਕਰ ਅੱਜ ਅਸੀਂ ਸਭ ਘਰਾਂ ‘ਚ ਨਿਕਲ ਕੇ ਇਕ ਸੱਚੀ ਤੇ ਸੂਝਬੂਝ ਵਾਲੀ ਸੋਚ ਰੱਖਣ ਵਾਲੇ ਼ਲੀਡਰ ਜਗਮੀਤ ਸਿੰਘ ਐਨ ਡੀ ਪੀ ਪਾਰਟੀ ਨੂੰ ਵੋਟ ਦਿਉਗੇ। ਤੁਹਾਡੀ ਵੋਟ ਦਾ ਫੈਸਲਾਂ ਅਤੇ ਸਭ ਦੀ ਸੋਚ ਦੇ ਫੈਂਸਲੇ ਦੀ ਇੰਤਜਾਰ ਰਹੇਗੀ ਜਦ ਰਾਤ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਅਸੀਂ ਕੈਨੇਡਾ ਦੀ ਧਰਤੀ ਤੇ ਇਕ ਇਤਿਹਾਸ ਲਿਖਾਗੇ ਜੋ ਹੋਵੇਗਾ ਇਕ ਸਾਬਿਤ ਸੂਰਤ ਦਸਤਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ