Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਕੀ ਲੱਭਿਆ ਚੋਣਾਂ ਦੇ ਇਸ ਰਾਮ ਰੌਲੇ ਵਿੱਚੋਂ?

October 18, 2019 10:39 AM

ਪੰਜਾਬੀ ਪੋਸਟ ਸੰਪਾਦਕੀ

ਵੋਟਾਂ ਪੈਣ ਵਿੱਚ ਮਹਿਜ਼ ਦੋ ਦਿਨ ਬਾਕੀ ਰਹਿ ਗਏ ਹਨ। 21 ਅਕਤੂਬਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਲੈ ਕੇ ਸ਼ਾਮ ਦੇ ਸਾਢੇ ਅੱਠ ਵਜੇ ਤੱਕ 27 ਮਿਲੀਅਨ ਦੇ ਕਰੀਬ ਯੋਗ ਵੋਟਰ ਇਸ ਫੈਸਲੇ ਨੂੰ ਇਲੈਕਟਰਾਨਿਕ ਡੱਬਿਆਂ ਵਿੱਚ ਬੰਦ ਕਰ ਦੇਣਗੇ ਕਿ ਅਗਲੇ ਚਾਰ ਸਾਲ ਉਹਨਾਂ ਉੱਤੇ ਕਿਸ ਰਾਜੇ ਦਾ ਰਾਜ ਹੋਵੇਗਾ। ਬੀਤੇ ਲੌਂਗ ਵੀਕ ਐਂਡ ਹੋਈ ਐਡਵਾਂਸ ਪੋਲਿੰਗ ਵਿੱਚ 4.7 ਮਿਲੀਅਨ ਕੈਨੇਡੀਅਨਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਕੇ ਸਾਬਤ ਕਰ ਦਿੱਤਾ ਕਿ ਐਡਵਾਂਸ ਪੋਲਿੰਗ ਇੱਕ ਚੰਗੀ ਰਿਵਾਇਤ ਹੈ। 2015 ਦੇ ਮੁਕਾਬਲੇ ਇਸ ਸਾਲ 29% ਜਿ਼ਆਦਾ ਵੋਟਰਾਂ ਨੇ ਐਡਵਾਂਸ ਪੋਲਿੰਗ ਦਾ ਲਾਭ ਲਿਆ। ਸੰਭਾਵਾਨਾ ਹੈ ਕਿ 21 ਅਕਤੂਬਰ ਨੂੰ ਵੀ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਸਾਬਤ ਕਰਨਗੇ ਕਿ ਉਹਨਾਂ ਨੂੰ ਕੈਨੇਡੀਅਨ ਲੋਕਤੰਤਰ ਵਿੱਚ ਕਿੰਨਾ ਵਿਸ਼ਵਾਸ਼ ਹੈ। ਵੋਟਰ ਤਾਂ ਆਪਣੇ ਫਰਜ਼ ਪੂਰੇ ਕਰਨਗੇ ਪਰ ਸਿਆਸੀ ਪਾਰਟੀਆਂ ਨੇ ਅਜਿਹਾ ਕੁੱਝ ਨਹੀਂ ਕੀਤਾ ਜਿਸਤੋਂ ਆਸ ਬੱਝੇ ਕਿ ਉਹ ਲੋਕਤੰਤਰ ਦੀ ਅਸਲੀ ਭਾਵਨਾ ਨੂੰ ਸਤਕਾਰ ਦੇਂਦੀਆਂ ਹਨ?

ਇਸ ਸਾਲ ਚੋਣ ਪ੍ਰਚਾਰ ਦਾ ਇੱਕ ਦੁਖਦਾਈ ਪੱਖ ਇਹ ਰਿਹਾ ਕਿ ਸਿਆਸੀ ਆਗੂ ਇੱਕ ਦੂਜੇ ਉੱਤੇ ਚਿੱਕੜ ਉਛਾਲਣ ਦੀਆਂ ਨਿਵਾਣਾਂ ਦੀਆਂ ਨਵੀਆਂ ਬੁਲੰਦੀਆਂ ਨੂੰ ਛੂੰਹਦੇ ਗਏ। ਬੇਸ਼ੱਕ ਇਸ ਦੋਸ਼ ਤੋਂ ਜਗਮੀਤ ਸਿੰਘ ਕਿਸੇ ਹੱਦ ਤੱਕ ਸੁਰਖਰੂ ਰਿਹਾ ਜਿਸਦਾ ਉਸਨੂੰ ਲਾਭ ਵੀ ਹਾਸਲ ਹੋਇਆ। ਪਰ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਨੇ ਦੋਸਾਂ ਪ੍ਰਤੀ ਦੋਸ਼ਾਂ ਦੀ ਅਜਿਹੀ ਝੜੀ ਲਾਈ ਕਿ ਕੈਨੇਡੀਅਨ ਵੋਟਰਾਂ ਲਈ ਸੱਭਿਅਕ ਸਿਆਸਤ ਦੀ ਝਲਕ ਹਾਸਲ ਕਰਨੀ ਦੁੱਭਰ ਹੋਈ ਰਹੀ। ਦੋ ਦਿਨ ਪਹਿਲਾਂ Ipsos ਵੱਲੋਂ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਬਹੁ-ਗਿਣਤੀ ਕੈਨੇਡੀਅਨ ਇਸ ਸਾਲ ਦੀ ਚੋਣ ਮੁਹਿੰਮ ਨੂੰ ਨੈਗੇਟਿਵ (ਨਾਂਹ ਪੱਖੀ) ਮੰਨਦੇ ਹਨ। 71% ਦਾ ਆਖਣਾ ਹੈ ਕਿ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਜੋ ਪੜ੍ਹਿਆ ਸੁਣਿਆ, ਉਹ ਨੈਗੇਟਿਵ ਤੋਂ ਇਲਾਵਾ ਕੁੱਝ ਨਹੀਂ ਸੀ। 58% ਵੋਟਰਾਂ ਦਾ ਧਿਆਨ ਐਨ ਐਨ ਸੀ ਲਾਵਾਲਿਨ, 55% ਨੂੰ ਐਂਡਰੀਊ ਸ਼ੀਅਰ ਦਾ ਗਰਭਪਾਤ ਉੱਤੇ ਲਿਆ ਸਟੈਂਡ, 43% ਲਈ ਟਰੂਡੋ ਦਾ ਦੋ ਵਾਰ ਮੁਫ਼ਤ ਦੇ ਜਹਾਜ਼ ਵਰਤ ਕੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਣਾ, 32% ਲਈ ਟਰੂਡੋ ਦਾ ਬਰਾਊਨ ਫੇਸ ਕਾਂਡ ਅਤੇ 30% ਲਈ ਸ਼ੀਅਰ ਦਾ ਅਮਰੀਕਾ ਦੀ ਦੋਹਰੀ ਸਿਟੀਜ਼ਨਸਿ਼ੱਪ ਦੇ ਇਹਨਾਂ ਚਾਰ ਨਾਂਹ ਪੱਖੀ ਮਾਮਲਿਆਂ ਨੇ ਉਲਝਾ ਕੇ ਰੱਖਿਆ।

2015 ਵਿੱਚ ਕੰਜ਼ਰਵੇਟਿਵ ਪਾਰਟੀ ਖਾਸ ਕਰਕੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਉੱਤੇ ਦੋਸ਼ ਲੱਗਦੇ ਸੀ ਕਿ ਉਸਨੇ ਨੈਗੇਟਿਵ ਚੋਣ ਪ੍ਰਚਾਰ ਕੀਤਾ ਸੀ। ਟੋਰੀਆਂ ਵੱਲੋਂ ਜਸਟਿਨ ਟਰੂਡੋ ਨੂੰ ਘੱਟ ਸਿਆਣਾ, ਅਨੋਭੜ ਅਤੇ ਗੈਰ-ਅਨੁਭਵੀ ਆਖ ਕੇ ਭੰਡਿਆ ਗਿਆ ਸੀ। ਇਸਦੇ ਉਲਟ ਟਰੂਡੋ ਨੇ ਲੋਕਾਂ ਨੂੰ ਹਾਂ ਪੱਖੀ ਸੁਨੇਹਾ ਦੇ ਕੇ ਚੰਗੇ ਭੱਵਿਖ ਦੀ ਆਸ ਬੰਨਾਈ ਜਿਸਦਾ ਕੈਨੇਡੀਅਨਾਂ ਨੇ ਉਸਦੇ ਹੱਕ ਵਿੱਚ ਭਰਵੀਆਂ ਵੋਟਾਂ ਪਾ ਕੇ ਸੁਆਗਤ ਕੀਤਾ। ਕੰਜ਼ਰਵੇਟਿਵ ਤਾਂ ਖੈਰ ਇਸ ਵਾਰ ਵੀ 2015 ਵਾਗੂੰ ਨੈਗੇਟਿਵ ਪਬਲੀਸਿਟੀ ਤੋਂ ਬਚ ਨਹੀਂ ਸਕੇ ਪਰ ਟਰੂਡੋ ਖੂਦ ਵੀ ਨਾਂਹ ਪੱਖੀ ਪ੍ਰਚਾਰ ਦਾ ਸਿ਼ਕਾਰ ਬਣਿਆ ਰਿਹਾ। ਉਸਨੇ ਡੱਗ ਫੋਰਡ ਨੂੰ ਹਊਆ ਬਣਾ ਕੇ ਪੇਸ਼ ਕਰਨ, ਸ਼ੀਅਰ ਦੁਆਰਾ ਲਾਏ ਜਾਣ ਵਾਲੇ ਕੱਟਾਂ, ਟੋਰੀਆਂ ਵੱਲੋਂ ਕਲਾਈਮੇਟ ਨੂੰ ਤਹਿਸ ਨਹਿਸ ਕਰਨ ਦੀਆਂ ਗੱਲਾਂ ਤੋਂ ਇਲਾਵਾ ਕੋਈ ਜਿ਼ਕਰਯੋਗ ਵਿਕਾਸਮਈ ਗੱਲ ਨਹੀਂ ਕੀਤੀ।

ਇੱਕ ਹੋਰ ਦੋਸ਼ਪੂਰਣ ਰੁਝਾਨ ਪਾਰਟੀ ਆਗੂਆਂ ਦਾ ਪਾਰਟੀ ਤੰਤਰ ਵਿੱਚ ਲੋੜੋਂ ਵੱਧ ਤਾਕਤਾਂ ਰੱਖਣ ਦਾ ਰਿਹਾ ਹੈ। ਸਿਆਸੀ ਪਾਰਟੀਆਂ ਵਿੱਚ ਲੀਡਰਾਂ ਤੋਂ ਬਾਅਦ ਦੂਜੀ ਜਾਂ ਤੀਜੀ ਕਤਾਰ ਦੇ ਲੀਡਰਾਂ ਦੀ ਕਮੀ ਨਹੀਂ ਸਗੋਂ ਗੈਰਹਾਜ਼ਰੀ ਵੇਖੀ ਗਈ। ਕੀ ਲਿਬਰਲਾਂ ਕੋਲ ਕੋਈ ਆਗੂ ਹੈ ਜੋ ਟਰੂਡੋ ਦੇ ਬਿਮਾਰ ਜਾਂ ਕਿਸੇ ਹੋਰ ਕਾਰਣ ਗੈਰਹਾਜ਼ਰ ਹੋਣ ਦੀ ਸੂਰਤ ਵਿੱਚ ਅੱਗੇ ਆ ਸਕਦਾ ਹੈ? ਇਹੀ ਹਾਲ ਕੰਜ਼ਰਵੇਟਿਵਾਂ ਅਤੇ ਐਨ ਡੀ ਪੀ ਦਾ ਹੈ। ਪਾਰਟੀ ਲੀਡਰ ਦੀ ਜੀ-ਹਜ਼ੂਰੀ ਕਰਨ ਦੇ ਰੁਝਾਨ ਦੀ ਮਾਨਸਿਕਤਾ ਵੀ ਲੀਡਰਾਂ ਦੇ ਲੋੜੋਂ ਵੱਧ ਮਜ਼ਬੂਤ ਹੋਣ ਵਿੱਚੋਂ ਨਿਕਲਦੀ ਹੈ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਪਬਲਿਕ ਤੋਂ ਲੋਕਤੰਤਰ ਦੀ ਭਾਵਨਾ ਉੱਤੇ ਫੁੱਲ ਚੜਾਉਣ ਦੀ ਆਸ ਰੱਖਣ ਵਾਲੇ ਆਗੂ ਖੁਦ ਲੋਕਤੰਤਰ ਦੀ ਭਾਵਨਾ ਨੂੰ ਤੋੜਨ ਦੇ ਦੋਸ਼ੀ ਪਾਏ ਜਾਂਦੇ ਹਨ। ਇਸ ਸੱਭ ਕੁੱਝ ਦੇ ਬਾਵਜੂਦ ਕੈਨੇਡੀਅਨ ਵੋਟਰਾਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਨੇ ਲੋਕਤੰਤਰ ਵਿੱਚ ਆਪਣੇ ਵਿਸ਼ਵਾਸ਼ ਵਿੱਚ ਕਮੀ ਨਹੀਂ ਆਉਣ ਦਿੱਤੀ ਬੇਸ਼ੱਕ ਆਗੂਆਂ ਕੋਲ ਪਬਲਿਕ ਦੀ ਪਲੇਟ ਵਿੱਚ ਨਾਕਾਰਤਮਕ ਗੱਲਾਂ ਦਾ ਪ੍ਰਸ਼ਾਦ ਪਰੋਸਣ ਤੋਂ ਇਲਾਵਾ ਹੋਰ ਕੋਈ ਖਾਸ ਵਿਸ਼ਾ-ਵਸਤੂ ਨਹੀਂ ਸੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ