Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਅਯੋਧਿਆ ਕੇਸ: ਸੁੰਨੀ ਵਕਫ਼ ਬੋਰਡ ਨੇ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਤਜਵੀਜ਼ ਦਿੱਤੀ ਮੰਨੀ

October 18, 2019 09:28 AM

ਲਖਨਊ, 17 ਅਕਤੂਬਰ, (ਪੋਸਟ ਬਿਊਰੋ)- ਅਯੁੱਧਿਆ ਵਿੱਚਰਾਮ ਜਨਮਭੂਮੀ ਉੱਤੇ ਮਾਲਕੀ ਹੱਕ ਦੇ ਮੁਕੱਦਮੇ ਸਬੰਧੀ ਚਰਚਾ ਨੂੰ ਸੁੰਨੀ ਵਕਫ ਬੋਰਡ ਨੇ ਰੱਦ ਕਰ ਦਿੱਤਾ ਹੈ। ਬੋਰਡ ਦੇ ਪ੍ਰਧਾਨ ਜ਼ਫ਼ਰ ਫਾਰੂਕੀ ਨੇ ਕਿਹਾ ਕਿ ਸੁਪਰੀਮ ਕੋਰਟਨੂੰ ਸੁੰਨੀ ਵਕਫ਼ ਬੋਰਡ ਨੇ ਅਪੀਲ ਵਾਪਸ ਲੈਣ ਦਾ ਕੋਈ ਹਲਫ਼ਨਾਮਾ ਨਹੀਂ ਦਿੱਤਾ, ਪਰ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਇਕ ਤਜਵੀਜ਼ ਜ਼ਰੂਰ ਦਿੱਤੀ ਹੈ। ਕਿਉਂਕਿ 18 ਸਤੰਬਰ 2019 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਕਾਰਨ ਇਸ ਨੂੰ ਗੁਪਤ ਰੱਖਿਆ ਜਾਣਾ ਹੈ, ਇਸ ਲਈ ਸਮਝੌਤੇ ਦੇ ਨੁਕਤਿਆਂ ਬਾਰੇ ਉਹ ਨਹੀਂ ਦੱਸ ਸਕਦੇ।
ਅੱਜ ਵੀਰਵਾਰ ਨੂੰ ਦਿੱਲੀ ਤੋਂਲਖਨਊ ਵਾਪਸ ਆਏ ਜ਼ਫ਼ਰ ਫਾਰੂਕੀ ਨੇ ਕੁਝ ਪੱਤਰਕਾਰਾਂ ਨੂੰਆਖਿਆ ਕਿ ਮੈਂ ਨਹੀਂ ਜਾਣਦਾ ਕਿ ਸੁਣਵਾਈ ਦੇ ਆਖ਼ਰੀ ਦਿਨ ਦਾਅਵਾ ਵਾਪਸ ਲੈਣ ਦੀ ਗੱਲ ਕਿੱਥੋਂ ਸਾਹਮਣੇ ਆਈ, ਇਹ ਨਿਰੀ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਸੰਬੰਧਤ ਧਿਰਾਂ ਚਾਹੁਣ ਤਾਂ ਉਸ ਵਿਚੋਲਗੀ ਪੈਨਲ ਕੋਲ ਸਮਝੌਤੇ ਦੀ ਤਜਵੀਜ਼ ਦੇ ਸਕਦੀਆਂ ਹਨ, ਇਸੇ ਲਈ ਮੈਂ ਅਤੇ ਕੁਝ ਹੋਰਨਾਂ ਨੇ ਸਮਝੌਤੇ ਦੀ ਤਜਵੀਜ਼ ਦਿੱਤੀ ਹੈ। ਉਂਜ ਜ਼ਫ਼ਰ ਫਾਰੂਕੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਸੁਣਵਾਈ ਦੇ ਆਖ਼ਰੀ ਦਿਨ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਤਜਵੀਜ਼ ਦਿੱਤੀ ਗਈ ਹੈ। ਚਰਚਾ ਹੈ ਕਿ ਅਯੁੱਧਿਆ ਕੇਸ ਵਿਚ ਸੁੰਨੀ ਵਕਫ਼ ਬੋਰਡ ਦੇ ਮੈਂਬਰਾਂ ਨੂੰ ਵੀ ਬੋਰਡ ਦੇ ਵੱਡੇ ਫ਼ੈਸਲਿਆਂ ਦੀ ਜਾਣਕਾਰੀ ਨਹੀਂ ਹੁੰਦੀ, ਇਸ ਲਈ ਤਜਵੀਜ਼ ਦਿੱਤੀ ਹੋਣ ਦਾ ਕਿਸੇ ਨੂੰ ਪਤਾ ਨਹੀਂ, ਪਰ ਜ਼ਫਰ ਦਾ ਜਵਾਬ ਸੀ ਕਿ ਵਕਫ਼ ਬੋਰਡ ਨੇ ਬਹੁਮੱਤ ਨਾਲ ਅਯੁੱਧਿਆ ਕੇਸ ਦੇ ਸਾਰੇ ਅਧਿਕਾਰ ਮੈਨੂੰ (ਪ੍ਰਧਾਨ ਨੂੰ) ਦੇ ਦਿੱਤੇ ਹਨ। ਸੁਣਵਾਈ ਵਿੱਚ ਪੱਖ ਰੱਖਣ ਤੋਂ ਲੈ ਕੇ ਵਿਚੋਲਗੀ ਪੈਨਲਨਾਲ ਸਮਝੌਤੇ ਬਾਰੇ ਹਰ ਗੱਲਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ ਹੈ। ਬੋਰਡਦੇ ਦੋ ਮੈਂਬਰ ਕਦੇ ਕਿਸੇ ਮੀਟਿੰਗ ਵਿਚ ਨਹੀਂ ਆਏ, ਸਿਰਫ਼ ਉਨ੍ਹਾਂ ਨੂੰ ਇਸ ਉੱਤੇ ਇਤਰਾਜ਼ ਹੈ, ਬਾਕੀ ਸਾਰੇ ਮੈਂਬਰ ਇਕੱਠੇ ਹਨ। ਜ਼ਫਰ ਨੇ ਕਿਹਾ, ‘ਇਸ ਕੇਸ ਵਿੱਚ ਸੁਪਰੀਮ ਕੋਰਟ ਦਾ ਜੋ ਵੀ ਫ਼ੈਸਲਾ ਆਵੇਗਾ, ਉਹ ਸਾਨੂੰ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਹੋਵੇਗਾ।’

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ