Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਉੱਨ ਦੇ ਲਈ ਭੇਡਾਂ ਉੱਤੇ ਅਤਿਆਚਾਰ ਰੋਕਣਾ ਹੋਵੇਗਾ

October 18, 2019 08:53 AM

-ਮੇਨਕਾ ਗਾਂਧੀ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉੱਨ ਉਦਯੋਗ ਚਰਾਗਾਹਾਂ ਵਿੱਚ ਉਛਲਦੀਆਂ ਕੁੱਦਦੀਆਂ ਭੇਡਾਂ ਤੋਂ ਉੱਨ ਲੈਂਦਾ ਹੈ ਅਤੇ ਕਿਸੇ ਪਸ਼ੂ ਨਾਲ ਦੁਰ ਵਿਹਾਰ ਜਾਂ ਉਸ ਦੀ ਹੱਤਿਆ ਨਹੀਂ ਕੀਤੀ ਜਾਂਦੀ। ਸ਼ਾਂਤ ਭੇਡਾਂ ਚੁੱਪਚਾਪ ਲਾਈਨ ਵਿੱਚ ਖੜ੍ਹੀਆਂ ਰਹਿੰਦੀਆਂ ਹਨ ਅਤੇ ਵੱਡੀ ਇਲੈਕਟ੍ਰਾਨਿਕ ਕੈਂਚੀ ਵਾਲੇ ਆਦਮੀ ਆ ਕੇ ਉਨ੍ਹਾਂ ਦੇ ਵਾਲ ਕੱਟਦੇ ਹਨ। ਇਹ ਸੱਚ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਉੱਨ ਖਰੀਦੋ, ਆਸਟਰੇਲੀਆ ਵਿੱਚ ਮੁੱਖ ਉੱਨ ਫਾਰਮਾਂ ਦੇ ਸ਼ੀਅਰਿੰਗ ਸ਼ੈਡ ਵਿੱਚ ਭੇਡਾਂ ਨਾਲ ਕੀਤੇ ਜਾਂਦੇ ਵਤੀਰੇ ਬਾਰੇ 2017 'ਚ ਜਾਰੀ ਪੇਟਾ ਦੀ ਵੀਡੀਓ ਦੇਖੋ।
ਅੰਡਰ ਕਵਰ ਵੀਡੀਓ ਵਿੱਚ ਮਜ਼ਦੂਰਾਂ ਨੂੰ ਹਿੰਸਕ ਤੌਰ 'ਤੇ ਭੈਅਭੀਤ ਭੇਡਾਂ ਨੂੰ ਮੁੱਕਾ ਮਾਰਦੇ ਹੋਏ, ਉਨ੍ਹਾਂ ਦੇ ਸਿਰ ਤੇ ਧੌਣ ਉੱਤੇ ਟੱਪਦੇ ਹੋਏ ਕੁੱਟਦੇ ਹੋਏ ਅਤੇ ਬਿਜਲੀ ਦੇ ਕਲਿੱਪਰ ਨਾਲ ਉਨ੍ਹਾਂ ਦੇ ਸਿਰ ਨੂੰ ਫੜਦੇ ਦਿਖਾਇਆ ਗਿਆ ਸੀ। ਹਿੰਸਕ ਸ਼ੀਅਰਿੰਗ ਪ੍ਰਕਿਰਿਆ ਨੇ ਉਨ੍ਹਾਂ ਦੇ ਸਰੀਰ 'ਤੇ ਵੱਡੇ ਖੂਨੀ ਕੱਟ ਛੱਡੇ ਅਤੇ ਮਜ਼ਦੂਰਾਂ ਨੇ ਕਿਸੇ ਐਨੇਸਥੀਸੀਆ ਦੇ ਬਿਨਾਂ ਸੂਈ-ਧਾਗੇ ਨਾਲ ਖੁੱਲ੍ਹੇ ਹੋਏ ਜ਼ਖਮਾਂ ਨੂੰ ਸਿਊ ਦਿੱਤਾ। ਇੱਕ ਫੋਟੋਗਰਾਫਰ ਕਹਿੰਦਾ ਹੈ, ‘ਸ਼ੀਅਰਿੰਗ ਸ਼ੈਡ ਪਸ਼ੂਆਂ ਪ੍ਰਤੀ ਤਸ਼ੱਦਦ ਲਈ ਦੁਨੀਆ ਵਿੱਚ ਸਭ ਤੋਂ ਖਰਾਬ ਥਾਵਾਂ ਵਿੱਚੋਂ ਇੱਕ ਮੰਨਿਆ ਜਾਣਾ ਚਾਹੀਦਾ ਹੈ। ਮੈਂ ਸ਼ੀਅਰਰ ਨੂੰ ਉਸ ਦੀ ਕੈਂਚੀ ਜਾਂ ਉਸ ਦੀ ਮੁੱਠੀ ਨਾਲ ਭੇਡ ਦੇ ਸਰੀਰ 'ਚ ਮੁੱਕਾ ਮਾਰਦੇ ਹੋਏ ਦੇਖਿਆ ਹੈ, ਜਦੋਂ ਤੱਕ ਭੇਡ ਦੇ ਨੱਕ 'ਚੋਂ ਖੂਨ ਨਹੀਂ ਨਿਕਲਦਾ। ਮੈਂ ਭੇਡਾਂ ਦੇ ਅੱਧੇ ਚਿਹਰੇ ਨੂੰ ਨੋਚਿਆ ਹੋਇਆ ਦੇਖਿਆ ਹੈ।’
ਇਸ ਤੋਂ ਤਿੰਨ ਸਾਲ ਪਹਿਲਾਂ 2014 ਵਿੱਚ ਪੇਟਾ ਨੇ ਵੱਡੇ ਉੱਨ ਬਰਾਮਦੀ ਫਾਰਮਾਂ 'ਚ ਇਸੇ ਤਰ੍ਹਾਂ ਦੀ ਦੁਰਵਰਤੋਂ ਨੂੰ ਉਜਾਗਰ ਕੀਤਾ ਸੀ। ਕਈ ਮਾਲਕਾਂ ਅਤੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਗਈ। ਉਦਯੋਗ ਨੇ ਸੁਧਾਰ ਦਾ ਪ੍ਰਣ ਲਿਆ। ਆਸਟਰੇਲੀਆ ਦੇ ਸ਼ੀਅਰਿੰਗ ਕੰਟ੍ਰੈਕਟਰ ਐਸੋਸੀਏਸ਼ਨ ਦੇ ਸਕੱਤਰ ਨੇ ਕਿਹਾ ਕਿ 2014 ਦੀ ਇੱਕ ਫੁਟੇਜ ਉਦਯੋਗ ਲਈ ‘ਨੀਂਦ ਤੋਂ ਜਗਾਉਣ ਵਾਲੀ ਸੀ ਅਤੇ ਉਨ੍ਹਾਂ ਨੇ ਜਾਨਵਰਾਂ ਪ੍ਰਤੀ ਤਸ਼ੱਦਦ 'ਤੇ ਇੱਕ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਲਾਗੂ ਕਰਨ ਦੀ ਸਹੁੰ ਖਾਧੀ ਸੀ। ਕੁਝ ਹਫਤੇ ਬਾਅਦ ਇਹ ਹਮੇਸ਼ਾ ਵਾਂਗ ਕਾਰੋਬਾਰ ਸੀ ਅਤੇ ਤਸ਼ੱਦਦ ਫਿਰ ਤੋਂ ਸ਼ੁਰੂ ਹੋ ਗਿਆ ਸੀ।
ਸ਼ੀਅਰਰ ਮਨੁੱਖੀ ਵਿਕਾਸ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਹਨ। ਅਨਪੜ੍ਹ, ਗੈਰ ਸੰਵੇਦਨਸ਼ੀਲ ਫਾਰਮ ਮਜ਼ਦੂਰ, ਜਿਨ੍ਹਾਂ ਨੂੰ ਪ੍ਰਤੀ ਭੇਡ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਭੈਅਭੀਤ ਜਾਨਵਰਾਂ ਦੇ ਸੰਕਟ ਅਤੇ ਸੱਟਾਂ ਦਾ ਕਾਰਨ ਬਣਦੇ ਹਨ, ਉਨ੍ਹਾਂ ਨੇ ਬੱਸ ਗਿਣਤੀ ਪੂਰੀ ਕਰਨੀ ਹੁੰਦੀ ਹੈ ਅਤੇ ਉਹ ਆਪਣੀ ਮਜ਼ਦੂਰੀ ਚਾਹੁੰਦੇ ਹਨ। ਕੀ ਇਹ ਇੱਕੋ ਅਜਿਹਾ ਦੇਸ਼ ਹੈ, ਜਿੱਥੇ ਇਸ ਤਰ੍ਹਾਂ ਦੇ ਭਿਆਨਕ ਕੰਮ ਸ਼ੀਅਰਰ ਵੱਲੋਂ ਕੀਤੇ ਜਾਂਦੇ ਹਨ। ਅਰਜਨਟੀਨਾ, ਚਿੱਲੀ ਅਤੇ ਅਮਰੀਕਾ ਵਿੱਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਦਿਖਾਈਆਂ ਜਾਂਦੀਆਂ ਹਨ।
ਜੇ ਉੱਨ ਦੇ ਫਾਰਮ ਇਸ ਨੂੰ ਰੋਕਣ ਨਹੀਂ ਜਾ ਰਹੇ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੇ ਵਰਗੇ ਖਪਤਕਾਰਾਂ ਉੱਤੇ ਹੈ। ਉੱਨ ਮੁਕਤ ਹੋ ਜਾਓ। ਤੁਸੀਂ ਬਿਹਤਰ ਹਾਲਾਤ ਦੀ ਮੰਗ ਕਰਨ ਲਈ ਦੁਨੀਆ ਦੇ ਉੱਨ ਦੇ ਪ੍ਰਚੂਨ ਵਿਕਰੇਤਾਵਾਂ ਨੂੰ ਲਿਖ ਸਕਦੇ ਹੋ। ਤੁਸੀਂ ਸੋਸ਼ਲ ਮੀਡੀਆ ਤੋਂ ਇਨ੍ਹਾਂ ਨੂੰ ਸ਼ਰਮਿੰਦਾ ਕਰਨ ਦੀ ਪ੍ਰਕਿਰਿਆ ਚਲਾ ਸਕਦੇ ਹੋ।
ਸਾਨੂੰ ਇੱਕ ਹੋਰ ਤਰੀਕਾ ਦੇਖਣਾ ਚਾਹੀਦਾ ਹੈ, ਜਿਸ ਨੇ ਦੂਜੇ ਖੇਤਰ ਵਿੱਚ ਖੂਬਸੂਰਤੀ ਨਾਲ ਕੰਮ ਕੀਤਾ ਹੈ ਅਤੇ ਜਿਸ 'ਤੇ ਮੈਨੂੰ ਬਹੁਤ ਮਾਣ ਹੈ। 20 ਸਾਲ ਪਹਿਲਾਂ ਯੂਰਪ ਅਤੇ ਅਮਰੀਕਾ ਦੇ ਗਲੀਚਾ ਦਰਾਮਦਕਾਰਾਂ 'ਤੇ ਭਾਰਤ ਨਾਲ ਵਪਾਰ ਬੰਦ ਕਰਨ ਦਾ ਦਬਾਅ ਸੀ ਕਿਉਂਕਿ ਸਾਡੇ 'ਤੇ ਉਨ੍ਹਾਂ ਨੂੰ ਬਚਾਉਣ ਲਈ ਛੋਟੇ ਬੱਚਿਆਂ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਸੀ। ਮੈਂ ਸਰਕਾਰ ਵਿੱਚ ਨਹੀਂ ਸੀ। ਅਸੀਂ ਰਗਮਾਰਕ ਨਾਂਅ ਦਾ ਇੱਕ ਗਰੁੱਪ ਬਣਾਇਆ, ਵਾਰਾਣਸੀ ਅਤੇ ਭਦੋਹੀ 'ਚ ਗਏ ਤੇ ਇੱਕ ਇੱਕ ਗਲੀਚਾ ਨਿਰਮਾਤਾ ਕੋਲ ਜਾ ਕੇ ਉਥੇ ਕੰਮ 'ਤੇ ਲਾਏ ਬੱਚਿਆਂ ਨੂੰ ਹਟਾਇਆ। ਅਸੀਂ ਖੁਦ ਬਿਹਾਰ 'ਚ ਉਨ੍ਹਾਂ ਦੇ ਮਾਤਾ ਪਿਤਾ ਕੋਲ ਵਾਪਸ ਭੇਜ ਦਿੱਤਾ, ਜਿੱਥੋਂ ਉਨ੍ਹਾਂ ਨੂੰ ਅਗਵਾ ਕਰ ਕੇ ਲਿਆਂਦਾ ਗਿਆ ਸੀ। ਅਸੀਂ ਦੂਜਿਆਂ ਨੂੰ ਸਾਡੇ ਵੱਲੋਂ ਸਥਾਪਤ ਅਨਾਥ ਆਸ਼ਰਮਾਂ ਤੇ ਸਕੂਲਾਂ ਵਿੱਚ ਰੱਖਿਆ। ਜਦੋਂ ਤੱਕ ਇਹ ਕੰਮ ਖਤਮ ਹੋਇਆ, ਬੱਚੇ ਉਤਪਾਦਨ ਪ੍ਰਣਾਲੀ ਤੋਂ ਬਾਹਰ ਹੋ ਚੁੱਕੇ ਸਨ। ਗਲੀਚਾ ਬਰਾਮਦਕਾਰਾਂ ਨੇ ਇੱਕ ਪ੍ਰਣ 'ਤੇ ਦਸਤਖਤ ਕੀਤੇ, ਜਿਸ 'ਤੇ ਉਹ ਅੱਜ ਤੱਕ ਕਾਇਮ ਹਨ ਕਿ ਕਦੇ ਉਨ੍ਹਾਂ ਦੀ ਵਰਤੋਂ ਨਹੀਂ ਕਰਨਗੇ। ਫਿਰ ਉਨ੍ਹਾਂ ਨੂੰ ਅਸੀਂ ਰਗਮਾਰਕ ਦਾ ਲੇਬਲ ਖਰੀਦਣ ਦੀ ਖੁੱਲ੍ਹ ਦੇ ਦਿੱਤੀ ਅਤੇ ਜਰਮਨੀ ਨੇ ਲੇਬਲ ਨੂੰ ਉਤਸ਼ਾਹ ਦੇਣ ਦਾ ਬੀੜਾ ਚੁੱਕਿਆ, ਜਿਸ ਦਾ ਮਤਲਬ ਸੀ ਬਾਲ ਮਜ਼ਦੂਰੀ ਤੋਂ ਮੁਕਤ। ਜਲਦੀ ਹੀ ਪਾਕਿਸਤਾਨ ਤੇ ਨੇਪਾਲ ਨੇ ਵੀ ਇਹ ਲੇਬਲ ਅਪਣਾਇਆ। ਇਸ ਦਾ ਭੁਗਤਾਨ ਵਿਦੇਸ਼ੀ ਦਰਾਮਦਕਾਰਾਂ ਨੇ ਕੀਤਾ ਸੀ। ਉਸ ਸਮੇਂ ਪ੍ਰਤੀ ਲੇਬਲ ਇੱਕ ਰੁਪਏ ਅਤੇ ਇਹ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਸਕੂਲੀ ਸਿਖਿਆ ਲਈ ਜਾਂਦਾ ਸੀ। ਰਗਮਾਰਕ ਨੇ ਇੱਕ ਨੈਤਿਕ ਸਮੱਸਿਆ ਦਾ ਹੱਲ ਕੀਤਾ ਅਤੇ ਉਦਯੋਗ ਇੱਕ ਇਛੁੱਕ ਸਹਿਯੋਗ ਕਰਤਾ ਸੀ।
ਸਾਨੂੰ ਅਜਿਹੇ ਕਿਸੇ ਲੇਬਲ ਨਾਲ ਇਸ ਸਮੱਸਿਆ ਦਾ ਹੱਲ ਕਰਨ ਦੀ ਲੋੜ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਉੱਨ ਦੇ ਸਭ ਤੋਂ ਵੱਡੇ ਬਰਾਮਦਕਾਰ ਹਨ। ਇਕੱਲੇ ਆਸਟਰੇਲੀਆ ਵਿੱਚ ਸੰਸਾਰਕ ਉੱਨ ਉਤਪਾਦਨ ਦਾ 1/5 ਹਿੱਸਾ ਪੈਦਾ ਹੁੰਦਾ ਹੈ। ਭਾਰਤ ਆਸਟਰੇਲੀਆ ਤੋਂ ਉੱਨ ਦੇ ਉੱਚ ਦਰਾਮਦਕਾਰਾਂ 'ਚੋਂ ਇੱਕ ਹੈ। 60 ਫੀਸਦੀ ਚੀਨ ਵੱਲੋਂ ਦਰਾਮਦ ਕੀਤੀ ਜਾਂਦੀ ਹੈ (ਅਤੇ ਉਹ ਤਸ਼ੱਦਦ ਬਾਰੇ ਕੋਈ ਪ੍ਰਵਾਹ ਨਹੀਂ ਕਰਦੇ)। ਉਹ ਸਭ ਤੋਂ ਖਰਾਬ ਉਨ ਖਰੀਦਦੇ ਹਨ, ਫਰ 20 ਫੀਸਦੀ ਨਾਲ ਇਟਲੀ ਆਉਂਦਾ ਹੈ। ਉਹ ਅਰਮਾਨੀ ਵਰਗੇ ਵੱਡੇ ਫੈਸ਼ਨ ਡਿਜ਼ਾਈਨਰਾਂ ਲਈ ਖਰੀਦਦੇ ਹਨ। ਅਸੀਂ 15 ਤੋਂ 18 ਫੀਸਦੀ ਦੇ ਨਾਲ ਸਭ ਤੋਂ ਵੱਡੇ ਦਰਾਮਦਕਾਰ ਹਾਂ ਅਤੇ ਹਰ ਸਾਲ 17 ਫੀਸਦੀ ਦੀ ਦਰ ਨਾਲ ਵਧ ਰਹੇ ਹਾਂ। 2018 'ਚ ਆਸਟਰੇਲੀਆ ਨੇ ਭਾਰਤ ਨੂੰ 152 ਮਿਲੀਅਨ ਡਾਲਰ ਮੁੱਲ (41.47 ਮਿਲੀਅਨ ਕਿਲੋਗਰਾਮ) ਦੀ ਉੱਨ ਦੀ ਬਰਾਮਦ ਕੀਤੀ। ਅਸੀਂ ਗਲੀਚੇ ਦੀ ਉੱਨ, ਚਿਕਨਾ ਉੱਨ, ਖੁਸ਼ਬੂ ਵਾਲੀ ਉੱਨ, ਕਤਰਨੀ ਉੱਨ, ਟੈਨਰੀ ਉੱਨ, ਭੇਡ ਦੇ ਬੱਚੇ ਦੀ ਉੱਨ, ਮੈਰੀਨੋ ਉੱਨ ਦੀ ਲੈਂਦੇ ਅਤੇ ਇਸ ਉੱਨ ਦੀ ਵਰਤੋਂ ਗਲੀਚੇ, ਹੈਂਡਲੂਮ ਕੱਪੜੇ, ਯਾਰਨ, ਹੌਜਰੀ ਅਤੇ ਨਿੱਟਵੇਅਰ ਕਾਰਡਿੰਗਸ, ਪੁਲਓਵਰ, ਜੁਰਾਬਾਂ, ਦਸਤਾਨੇ, ਮਫਲਰ ਅਤੇ ਸੂਟ ਮਟੀਰੀਅਲ ਬਣਾਉਣ ਲਈ ਕਰਦੇ ਹਾਂ।
ਭਾਰਤ ਦੇ ਉੱਨ ਉਦਯੋਗਪਤੀਆਂ ਨੂੰ ਅਜਿਹਾ ਲੇਬਲ ਵਿਕਸਿਤ ਕਰਨ ਦੀ ਲੋੜ ਹੈ, ਜੋ ਇਸ ਨੂੰ ਨੈਤਿਕਤਾ ਭਰੀ ਉੱਨ ਕਹੇ। ਖਪਤਕਾਰਾਂ ਨੂੰ ਨੈਤਿਕ ਤੌਰ 'ਤੇ ਉਚਿਤ ਮਜ਼ਦੂਰੀ ਦਾ ਭੁਗਤਾਨ ਨਾ ਕਰ ਕੇ ਬਣਾਈਆਂ ਚੀਜ਼ਾਂ ਨੂੰ ਖਰੀਦਣ 'ਤੇ ਇਤਰਾਜ਼ ਹੈ। ਲੱਖਾਂ ਲੋਕ ਸ਼ਾਕਾਹਾਰੀ ਹੋ ਗਏ ਹਨ, ਜ਼ਿਆਦਾਤਰ ਡਿਜ਼ਾਈਨਰ ਨੇ ਫਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਉਨ ਵਾਸਤੇ ਤਸ਼ੱਦਦ ਲਈ ਇਸ ਨਵੀਂ ਨੈਤਿਕਤਾ ਅਤੇ ਰੁਚੀ ਨੂੰ ਕਿਉਂ ਨਾ ਲਾਗੂ ਕੀਤਾ ਜਾਵੇ? ਪੈਟਾਗੋਨੀਆ ਵਰਗੀਆਂ ਕੰਪਨੀਆਂ ਨੇ ਪਹਿਲਾਂ ਤੋਂ ਆਮ ਬਾਜ਼ਾਰ ਤੋਂ ਉੱਨ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ ਅਤੇ ਇਸ ਨੂੰ ਸਿਰਫ ਉਨ੍ਹਾਂ ਉੱਨ ਫਾਰਮਾਂ ਤੋਂ ਖਰੀਦਦੀ ਹੈ, ਜਿੱਥੇ ਨੈਤਿਕਤਾ ਭਰਿਆ ਵਤੀਰਾ ਕੀਤਾ ਜਾਂਦਾ ਹੋਵੇ।
ਸਾਡੀਆਂ ਕੰਪਨੀਆਂ ਨੂੰ ਉਨ੍ਹਾਂ ਫਾਰਮਾਂ ਤੋਂ ਉੱਨ ਖ੍ਰੀਦਣ ਤੋਂ ਇਨਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿੱਚ ਵਾਲ ਕੱਟਣ ਦੇ ਘਿਨਾਉਣੇ ਵਤੀਰੇ ਮੌਜੂਦ ਹਨ। ਮੁਲੇਸਿੰਗ ਨਾਂਅ ਦਾ ਇੱਕ ਘਿਨਾਉਣਾ ਵਤੀਰਾ ਹੈ। ਭੇਡਾਂ ਨੂੰ ਆਪਣੇ ਸਰੀਰ 'ਤੇ ਵੱਧ ਤੋਂ ਵੱਧ ਉੱਨ ਵਧਾਉਣ ਲਈ ਪਾਲਿਆ ਜਾਂਦਾ ਹੈ, ਕੁਝ ਚੱਲ ਵੀ ਨਹੀਂ ਸਕਦੀਆਂ, ਕਿਉਂਕਿ ਭੇਡ ਦੇ ਵਾਲ ਤੇਲ ਵਾਲੇ ਹੁੰਦੇ ਹਨ ਤੇ ਗੁਦਾ ਦੇ ਆਸਪਾਸ ਦਾ ਖੇਤਰ ਗਰਮ ਹੁੰਦਾ ਅਤੇ ਮਲ ਮੂਤਰ ਨਾਲ ਭਰਿਆ ਹੁੰਦਾ ਹੈ। ਕਦੇ ਕਦੇ ਬਲੋਫਲਾਈ ਚਮੜੀ 'ਤੇ ਆਪਣੇ ਆਂਡੇ ਦੇ ਦਿੰਦੀ ਹੈ ਅਤੇ ਲਾਰਵਾ ਭੇਡ ਦੇ ਟਿਸ਼ੂ 'ਤੇ ਪਲਦਾ ਹੈ। ਇਹ ਨਿਸ਼ਚਿਤ ਤੌਰ 'ਤੇ ਭੇਡ ਨੂੰ ਬਿਮਾਰ ਕਰਦਾ ਹੈ ਅਤੇ ਵਾਲਾਂ ਦੀ ਗੁਣਵੱਤਾ ਖਰਾਬ ਹੁੰਦੀ ਹੈ। ਇਸ 'ਤੇ ਉਦਯੋਗ ਜੋ ਕਰਦਾ ਹੈ, ਉਹ ਹੋਰ ਵੀ ਬੁਰਾ ਹੈ। ਉਹ ਬਿਨਾਂ ਐਨੇਸਥੀਸੀਆ ਦੇ ਭੇਡ ਦੇ ਇਸ ਹੇਠਲੇ ਹਿੱਸੇ ਤੋਂ ਚਮੜੀ ਨੂੰ ਕੱਟ ਦਿੰਦੇ ਹਨ।
ਜਦੋਂ ਦੁਨੀਆ ਨੇ ਮੁਲੇਸ ਕੀਤੀ ਹੋਈ ਉੱਨ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਤਾਂ ਆਸਟਰੇਲੀਆ ਨੇ 2004 ਵਿੱਚ ਪ੍ਰਣ ਲਿਆ ਕਿ ਉਹ 2010 ਤੱਕ ਇਸ 'ਤੇ ਪਾਬੰਦੀ ਲਾ ਦੇਣਗੇ। ਇਹ 2019 ਹੈ ਅਤੇ ਉਨ੍ਹਾਂ ਨੇ ਅਜੇ ਵੀ ਅਜਿਹਾ ਨਹੀਂ ਕੀਤਾ। ਕਈ ਕੱਪੜਾ ਕੰਪਨੀਆਂ ਨੇ ਇਸ ਪ੍ਰਕਿਰਿਆ 'ਚੋਂ ਲੰਘਣ ਵਾਲੀਆਂ ਭੇਡਾਂ ਤੋਂ ਨਿਕਲਣ ਵਾਲੀ ਉਨ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ ਹੈ।
ਕਈ ਹੋਰ ਭਿਆਨਕ ਚੀਜ਼ਾਂ ਹਨ, ਜੋ ਭੇਡਾਂ ਨਾਲ ਹੁੰਦੀਆਂ ਹਨ। ਮਿਸਾਲ ਵਜੋਂ ਸ਼ਰਲੀਆ ਭੇਡ ਤੋਂ ਇੱਕ ਨਿਸ਼ਚਿਤ ਕਿਸਮ ਦੀ ਉਨ ਦਾ ਉਤਪਾਦਨ ਕਰਨ ਲਈ ਉਸ ਦਾ ਸਰੂਪ ਵਿਗਾੜਿਆ ਗਿਆ ਹੈ, ਜਿਸ ਨੇ ਉਨ੍ਹਾਂ ਨੂੰ ਅੰਨ੍ਹੀਆਂ ਅਤੇ ਚੱਲਣ ਤੋਂ ਅਯੋਗ ਕਰ ਦਿੱਤਾ ਹੈ। ਬੀਮਾਰੀ ਅਤੇ ਨਿੱਜੀ ਅਣਗਹਿਲੀ ਕਾਰਨ ਵੱਡੇ ਉਨ ਦੇ ਫਾਰਮਾਂ ਵਿੱਚ ਹਰ ਸਾਲ ਲੱਖਾਂ ਭੇਡਾਂ ਮਰ ਜਾਂਦੀਆਂ ਹਨ, ਜਦੋਂ ਆਜ਼ਾਦ ਘੰੁਮਦੇ ਜਾਨਵਰਾਂ ਨੂੰ ਇੱਕੋ ਜਗ੍ਹਾ ਤੁੰਨ ਕੇ ਰੱਖਿਆ ਜਾਂਦਾ ਹੈ। ਸਿਹਤ ਦੇਖਭਾਲ ਤੇ ਬਿਮਾਰੀਆਂ ਲਈ ਮੈਡੀਕਲ ਦੇਖਭਾਲ ਨਾਂਹ ਦੇ ਬਰਾਬਰ ਅਤੇ ਇਨ੍ਹਾਂ ਦੇ ਉਤਪਾਦਕਾਂ ਵੱਲੋਂ ਇਨ੍ਹਾਂ ਨੂੰ ਜੀਵਨ ਦੇ ਅਖੀਰ ਵਿੱਚ ਭੀੜ ਭਾੜ ਵਾਲੇ ਜਹਾਜ਼ਾਂ ਰਾਹੀਂ ਮੱਧਪੂਰਬ 'ਚ ਕੱਟਣ ਲਈ ਭੇਜ ਦਿੱਤਾ ਜਾਂਦਾ ਹੈ।
ਜੇ ਅਸੀਂ ਆਪਣੇ ਲੇਬਲ ਨੂੰ ਮੁਲੇਸਿੰਗ ਰੋਕੂ ਅਤੇ ਖਰਾਬ ਢੰਗ ਨਾਲ ਵਾਲ ਉਤਾਰਨ, ਪੂਛ ਕੱਟਣ ਅਤੇ ਕੰਨ ਛੇਕਣ ਦੇ ਵਿਰੋਧ ਤੱਕ ਸੀਮਿਤ ਰੱਖਦੇ ਹਾਂ ਤਾਂ ਇਹ ਵੀ ਕਾਫੀ ਹੋਵੇਗਾ। ਜੇ ਭਾਰਤੀ ਉਨ ਉਦਯੋਗ ਆਸਟਰੇਲੀਆ ਵਿੱਚ ਕਿਸੇ ਪਸ਼ੂ ਭਲਾਈ ਸੰਗਠਨ ਨੂੰ ਵਿੱਚ-ਵਿੱਚ ਜਾਂਚ ਕਰਨ ਅਤੇ ਫਿਰ ਨੈਤਿਕ ਉੱਨ ਲੇਬਲ ਦੇਣ ਲਈ ਕੰਮ 'ਤੇ ਰੱਖੇਗਾ ਤਾਂ ਇਹ ਦੁਨੀਆ ਨੂੰ ਬਦਲ ਸਕਦਾ ਹੈ। ਜਦੋਂ ਭਾਰਤ ਨੇ 2014 ਵਿੱਚ ਇੱਕ ਪਾਬੰਦੀ ਲਾਈ ਤਾਂ ਯੂਰਪ ਦੇ ਦਰਜਨਾਂ ਦੇਸ਼ਾਂ ਨੇ ਵੀ ਇਹੀ ਕੀਤਾ। ਜਦੋਂ ਅਸੀਂ ਰਗਮਾਰਕ ਸ਼ੁਰੂ ਕੀਤਾ ਅਤੇ ਬਾਲ ਮਜ਼ਦੂਰੀ ਨੂੰ ਹਟਾਇਆ ਤਾਂ ਇਸ ਦਾ ਅਸਰ ਕਈ ਉਦਯੋਗਾਂ 'ਤੇ ਪਿਆ, ਜੋ ਬਾਲ ਮਜ਼ਦੂਰੀ ਦੀ ਵਰਤੋਂ ਕਰਦੇ ਸਨ। ਨੈਤਿਕ ਉੱਨ ਨੂੰ ਅਸਲੀਅਤ ਬਣਾਉਣ ਦਾ ਸਮਾਂ ਆ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’