Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਪੰਜਾਬ

ਨਸ਼ੇ ਦੇ ਕੇਸ ਵਿੱਚ ਪੇਸ਼ ਨਾ ਹੋਏ ਤਿੰਨ ਪੁਲਸ ਵਾਲੇ ਗ੍ਰਿਫਤਾਰ

October 18, 2019 08:42 AM

ਮੋਗਾ, 17 ਅਕਤੂਬਰ (ਪੋਸਟ ਬਿਊਰੋ)- ਨਸ਼ਾ ਤਸਕਰੀ ਦੇ ਕੇਸ ਵਿੱਚ ਤਿੰਨ ਸਾਲ ਤੋਂ ਗਵਾਹੀ ਤੋਂ ਬਚ ਰਹੇ ਇੱਕ ਏ ਐੱਸ ਆਈ ਅਤੇ ਦੋ ਹੈੱਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ 16 ਵਾਰ ਸੰਮਨ ਭੇਜਿਆ ਗਿਆ ਅਤੇ ਕੇਸ ਵੀ ਦਰਜ ਕੀਤਾ ਸੀ, ਪਰ ਉਹ ਗਵਾਹੀ ਦੇਣ ਨਹੀਂ ਆਏ। ਇਸ ਉੱਤੇ ਹਾਈ ਕੋਰਟ ਨੇ ਐੱਸ ਐੱਸ ਪੀ ਮੋਗਾ ਨੂੰ ਹੁਕਮ ਅਦੂਲੀ ਦਾ ਨੋਟਿਸ ਭੇਜਿਆ ਤਾਂ ਪੁਲਸ ਨੂੰ ਕਾਰਵਾਈ ਕਰਨੀ ਪਈ ਹੈ। ਤਿੰਨਾਂ ਨੂੰ ਕੱਲ੍ਹ ਦੁਪਹਿਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੋਨੀਆ ਕਿੰਨਰਾਂ ਦੀ ਕੋਰਟ ਵਿੱਚ ਪੇਸ਼ ਕੀਤਾ ਜਾਣਾ ਸੀ। ਨਸ਼ਾ ਤਸਕਰੀ ਦੇ ਇਸੇ ਕੇਸ ਵਿੱਚ ਕੋਰਟ ਵਿੱਚ ਤਰੀਕ ਸੀ। ਉਨ੍ਹਾਂ ਦੇ ਛੁੱਟੀ ਉਤੇ ਹੋਣ ਕਾਰਨ ਪੇਸ਼ੀ ਨਹੀਂ ਹੋ ਸਕੀ।
ਪਤਾ ਲੱਗਾ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਦਾਲਤ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਅਤੇ ਚਾਰ ਡੀ ਐੱਸ ਪੀ, ਥਾਣਾ ਇੰਚਾਰਜ ਸਿਟੀ ਲਛਮਣ ਸਿੰਘ ਅਤੇ ਪੁਲਸ ਪਾਰਟੀ ਸਮੇਤ ਕੋਰਟ ਪਹੁੰਚੇ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਵਰਨਣ ਯੋਗ ਹੈ ਕਿ ਕੋਟ ਈਸੇ ਖਾਂ ਪੁਲਸ ਨੇ ਦੋ ਅਪ੍ਰੈਲ 2016 ਨੂੰ ਕਾਕਾ ਸਿੰਘ ਵਾਸੀ ਮੁਹੱਲਾ ਅੰਗਦਪੁਰਾ ਨੂੰ ਗ੍ਰਿਫਤਾਰ ਕਰ ਕੇ 260 ਗਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਕਾਕਾ ਸਿੰਘ ਨੂੰ ਬਾਅਦ ਵਿੱਚ ਕੋਰਟ ਤੋਂ ਜ਼ਮਾਨਤ ਮਿਲ ਗਈ। ਇਹ ਕੇਸ ਹਾਈ ਕੋਰਟ ਪਹੁੰਚ ਗਿਆ ਤਾਂ ਸੁਣਵਾਈ ਵਿੱਚ ਪਤਾ ਲੱਗਾ ਕਿ ਐੱਨ ਡੀ ਪੀ ਐੱਸ ਦੇ ਸੰਗੀਨ ਕੇਸ ਦੇ ਗਵਾਹ ਹੈਡ ਕਾਂਸਟੇਬਲ ਸਰਵਣ ਸਿੰਘ, ਏ ਐੱਸ ਆਈ ਸੁਖਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਕਰਮਜੀਤ ਸਿੰਘ 16 ਵਾਰ ਸੰਮਨ ਜਾਰੀ ਹੋਣ ਦੇ ਬਾਅਦ ਵੀ ਗਵਾਹੀ ਲਈ ਨਹੀਂ ਆਏ। ਹਾਈ ਕੋਰਟ ਨੇ 20 ਸਤੰਬਰ ਨੂੰ ਤਿੰਨਾਂ ਦੀ ਗ੍ਰਿਫਤਾਰੀ ਵਾਰੰਟ ਦੇ ਹੁਕਮ ਦਿੱਤੇ ਸਨ ਅਤੇ ਸੱਤ ਦਿਨ ਜੇਲ ਵਿੱਚ ਰੱਖਣ ਨੂੰ ਕਿਹਾ ਸੀ, ਤਾਂ ਕਿ ਗਵਾਹੀ ਹੋ ਸਕੇ। ਫਿਰ ਵੀ ਗ੍ਰਿਫਤਾਰੀ ਨਾ ਹੋਣ 'ਤੇ ਹਾਈ ਕੋਰਟ ਨੇ ਐਸ ਐਸ ਪੀ ਦੇ ਨਾਂਅ ਹੁਕਮ ਜਾਰੀ ਕਰ ਦਿੱਤਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ