Welcome to Canadian Punjabi Post
Follow us on

29

March 2024
 
ਪੰਜਾਬ

ਮਾਮਲਾ ਕਾਂਗਰਸ ਦੀ ਕੁੱਟਮਾਰ ਦਾ: ਮੰਤਰੀ ਆਸ਼ੂ ਦੇ ਖਿਲਾਫ ਅਰਜ਼ੀ ਉੱਤੇ ਸੁਣਵਾਈ ਪੰਜ ਨਵੰਬਰ ਨੂੰ

October 18, 2019 08:37 AM

ਲੁਧਿਆਣਾ, 17 ਅਕਤੂਬਰ (ਪੋਸਟ ਬਿਊਰੋ)- ਹਲਕਾ ਦਾਖਾ ਦੀ ਉਪ ਚੋਣ ਦੌਰਾਨ ਕਾਂਗਰਸੀ ਕਾਰਕੁਨ ਗੁਰਸੇਵਕ ਸਿੰਘ ਨਾਲ ਹੋਈ ਕੁੱਟਮਾਰ ਦਾ ਮੁੱਦਾ ਜ਼ੋਰ ਫੜ ਗਿਆ ਹੈ। ਗੁਰਸੇਵਕ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੇ ਇਸ ਬਾਰੇ ਅਦਾਲਤ ਵਿੱਚ ਸ਼ਿਕਾਇਤ ਦਾਇਰ ਕਰ ਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰਨਾਂ ਵਿਰੁੱਧ ਫੌਜਦਾਰੀ ਧਾਰਾਵਾਂ ਦੇ ਗੰਭੀਰ ਦੋਸ਼ ਲਾਏ ਹਨ। ਇਸ ਅਰਜ਼ੀ ਬਾਰੇ ਜੁਡੀਸ਼ਲ ਮੈਜਿਸਟਰੇਟ ਅੰਕਿਤ ਏਰੀ ਦੀ ਅਦਾਲਤ ਨੇ ਸ਼ਿਕਾਇਤ ਕਰਤਾ ਵੱਲੋਂ ਆਪਣੀ ਗੱਲ ਸਾਬਿਤ ਕਰਨ ਲਈ ਗਵਾਹੀਆਂ ਕਰਵਾਉਣ ਵਾਸਤੇ ਪੰਜ ਨਵੰਬਰ ਤੈਅ ਕੀਤੀ ਹੈ।
ਸ਼ਿਕਾਇਤ ਕਰਤਾ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਬੇਟਾ ਗੁਰਸੇਵਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਕਾਂਗਰਸ ਪਾਰਟੀ ਦਾ ਸਮਰਥਕ ਹੈ ਅਤੇ ਉਸੇ ਪਿੰਡ ਦੇ ਸਾਬਕਾ ਸਰਪੰਚ ਅਮਰਜੋਤ ਸਿੰਘ ਨਾਲ ਉਨ੍ਹਾਂ ਦੀ ਗੁਟਬਾਜੀ ਰੰਜਿਸ਼ ਸੀ। ਸੌਦਾਗਰ ਸਿੰਘ ਦਾ ਕਹਿਣਾ ਹੈ ਕਿ ਅਮਰਜੋਤ ਸਿੰਘ ਆਮ ਆਦਮੀ ਪਾਰਟੀ ਦਾ ਸਮਰਥਕ ਸੀ, ਪਰ ਕਾਂਗਰਸ ਸਰਕਾਰ ਬਣਨ 'ਤੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਮੰਤਰੀ ਦਾ ਨੇੜੂ ਹੈ। ਸੌਦਾਗਰ ਸਿੰਘ ਨੇ ਦੋਸ਼ ਲਾਇਆ ਕਿ ਕੈਪਟਨ ਸੰਧੂ ਨਾਲ ਨਜ਼ਦੀਕੀ ਦੀ ਦੌੜ ਵਿੱਚ ਅਮਰਜੋਤ ਸਿੰਘ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਹਿ ਕੇ ਗੁਰਸੇਵਕ ਸਿੰਘ, ਉਸ ਦੇ ਦੋਸਤ ਤਰਨਦੀਪ ਅਤੇ ਸਾਥੀਆਂ ਨੂੰ ਦਾਖਾ ਵਿੱਚ ਕੈਪਟਨ ਸੰਧੂ ਦੇ ਦਫਤਰ ਵਿੱਚ 12 ਅਕਤੂਬਰ ਨੂੰ ਸੱਦਿਆ, ਜਿੱਥੇ ਅਮਰਜੋਤ ਸਿੰਘ ਤੇ ਉਸ ਦੇ ਸਾਥੀਆਂ ਨੇ ਇਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਮੌਕੇ 'ਤੇ ਮੌਜੂਦ ਮੰਤਰੀ ਨੇ ਲਲਕਾਰਿਆ ਕਿ ਇਨ੍ਹਾਂ ਨੂੰ ਸਬਕ ਸਿਖਾਓ। ਇਸ 'ਤੇ ਮੰਤਰੀ ਦੇ ਸਾਥੀਆਂ ਨੇ ਗੁਰਸੇਵਕ ਅਤੇ ਉਸ ਦੇ ਦੋਸਤਾਂ ਨੂੰ ਕੁੱਟਿਆ ਅਤੇ ਮੰਤਰੀ ਨੇ ਗੁਰਸੇਵਕ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਅਮਰਜੋਤ ਨੇ ਬਚਾਅ ਕਰ ਰਹੇ ਤਰਨਦੀਪ ਦੀ ਪੱਗ ਵੀ ਉਤਾਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਮਲਾਵਰ ਕਿਡਨੈਪਿੰਗ ਦੀ ਨੀਤ ਨਾਲ ਤਰਨਦੀਪ ਨੂੰ ਕਾਰ ਵਿੱਚ ਸੁੱਟ ਕੇ ਲੈ ਗਏ, ਫਿਰ ਸੰਧੂ ਦੇ ਦਫਤਰ ਦੇ ਬਾਹਰ ਛੱਡ ਗਏ। ਵਿਰੋਧ ਕਰਨ 'ਤੇ ਮੰਤਰੀ ਨੇ ਪੁਲਸ ਬੁਲਾ ਕੇ ਉਨ੍ਹਾਂ ਗ੍ਰਿਫਤਾਰ ਕਰਵਾ ਕੇ ਥਾਣੇ ਭਿਜਵਾਇਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ