Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਜਿਸਮ ਦੀ ਜ਼ੁਬਾਨ ਤੋਂ ਝਲਕਦੇ ਲੀਡਰਾਂ ਦੇ ਅਕਸ

October 17, 2019 09:11 AM

ਪੰਜਾਬੀ ਪੋਸਟ ਸੰਪਾਦਕੀ

ਜਿਸ ਢੰਗ ਨਾਲ ਮਨੁੱਖ ਆਪਣੇ ਜਿਸਮ ਨੂੰ ਲੈ ਕੇ ਤੁਰਦਾ ਹੈ, ਚਿਹਰੇ ਦੇ ਹਾਵਭਾਵ ਵਰਤਦਾ ਹੈ, ਉਸਤੋਂ ਉਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕਦਾ ਹੈ ਜਿਹੜੀਆਂ ਮਨੁੱਖ ਹਜ਼ਾਰਾਂ ਸ਼ਬਦ ਬੋਲ ਕੇ ਵੀ ਜ਼ਾਹਰ ਨਹੀਂ ਕਰ ਸਕਦਾ। ਹਰ ਮਨੁੱਖ ਦੇ ਜਿਸਮ ਦੀ ਆਪਣੀ ਭਾਸ਼ਾ ਅਤੇ ਆਪਣਾ ਰਉਂ ਹੁੰਦਾ ਹੈ। ਜਿੱਤੇ ਹੋਏ ਮਨੁੱਖ ਦੇ ਜਿਸਮ ਦੀ ਭਾਸ਼ਾ (body language) ਅਤੇ ਹਾਰੀ ਮਾਨਸਿਕਤਾ ਵਾਲੇ ਮਨੁੱਖ ਦੇ ਸਰੀਰ ਤੋਂ ਮਿਲਦੇ ਸੰਕੇਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਜੇ ਇਸ ਗੱਲ ਨੂੰ ਚੋਣ ਪ੍ਰਚਾਰ ਦੇ ਮਾਹੌਲ ਵਿੱਚ ਸਿਆਸੀ ਲੀਡਰਾਂ ਵੱਲੋਂ ਬੋਲੀ ਜਾਂਦੀ ਜਿਸਮਾਂ ਦੀ ਭਾਸ਼ਾ ਨਾਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਸਮਝਣ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗਦੀ ਕਿ ਕਿਹੜਾ ਲੀਡਰ ਖੁਦ ਨੂੰ 21 ਅਕਤੂਬਰ ਵਾਲੇ ਦਿਨ ਕਿੱਥੇ ਖੜਾ ਵੇਖ ਰਿਹਾ ਹੈ।


2015 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੋਰ-ਚਾਲ ਇੱਕ ਮਸਤਾਨੇ ਗੱਭਰੂ ਵਾਲੀ ਹੁੰਦੀ ਸੀ, ਉਹ ਔਰਤਾਂ ਨਾਲ ਮਿੱਤਰਤਾ ਭਰਿਆ ਹਾਸਾ ਠੱਠਾ ਕਰਨ ਵਿੱਚ ਮਾਣ ਮਹਿਸੂਸ ਕਰਦਾ ਸੀ, ਬੱਚਿਆਂ ਨਾਲ ਬੱਚਾ ਅਤੇ ਬਜ਼ੁਰਗਾਂ ਨੂੰ ਸਤਕਾਰ ਦੇਣ ਵੇਲੇ ਉਹ ਅਜਬ ਦਾ ਸਲੀਕੇ ਨਾਲ ਪਾਲਿਆ ਪੋਸਿਆ ਨੌਜਵਾਨ ਵਿਖਾਈ ਦੇਂਦਾ ਸੀ। ਮੂਲਵਾਸੀਆਂ ਨਾਲ ਵਾਅਦੇ ਕਰਨ ਵੇਲੇ ਅੱਖਾਂ ਵਿੱਚ ਗੱਲ 2 ਉੱਤੇ ਹੰਝੂ ਵਹਾ ਦੇਣੇ ਉਸ ਲਈ ਸੁਭਾਵਿਕ ਗੱਲ ਸੀ। ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਣ ਤੋਂ ਬਾਅਦ ਉਹ ਆਪਣੇ ਜਿਸਮ ਦੀ ਭਾਸ਼ਾ ਦਾ ਹੋਰ ਵੀ ਵਧੇਰੇ ਜੇਤੂ ਨੁਮਾ ਅੰਦਾਜ਼ ਵਿੱਚ ਇਜ਼ਹਾਰ ਕਰਦਾ ਰਿਹਾ ਹੈ। ਨਵ-ਵਿਆਹੇ ਜੋੜਿਆਂ ਦੇ ਨਾਲ ਫੋਟੋ ਖਿਚਵਾਉਣੀਆਂ, ਟੋਰਾਂਟੋ ਸਮੇਤ ਵੱਖ ਵੱਖ ਸ਼ਹਿਰਾਂ ਵਿੱਚ ਸਰੀਰ ਤੋਂ ਕਮੀਜ਼ ਉਤਾਰ ਕੇ ਸਵੇਰ ਦੀ ਸੈਰ ਕਰਨੀ ਉਸ ਵਾਸਤੇ ਆਮ ਗੱਲ ਸੀ । ਅਤੇ ਫੇਰ ਅਚਾਨਕ ਐਸ ਐਨ ਸੀ ਲਾਵਾਲਿਨ ਕਿੱਸਾ ਅਤੇ ਜੋਡੀ ਵਿਲਸਨ ਦਾ ਅਸਤੀਫਾ ਵਾਪਰ ਗਿਆ ਜਿਸਤੋਂ ਬਾਅਦ ਸਾਰਾ ਚਾਅ ਮੱਲ੍ਹਾਰ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ। ਅੱਜ ਕੱਲ ਚੋਣ ਪ੍ਰਚਾਰ ਵੇਲੇ ਟਰੂਡੋ ਹੋਰਾਂ ਦੇ ਸਰੀਰ ਦੀ ਬੋਲਚਾਲ ਬਹੁਤ ਹੀ ਠੰਰਮੇ ਵਾਲੀ ਅਤੇ ਕਈ ਵਾਰ ਥੋੜੀ ਅਜੀਬ ਜਿਹੀ ਵੀ ਹੁੰਦੀ ਹੈ।

ਪੰਜਾਬੀ ਪੋਸਟ ਦੇ ਇੱਕ ਪਾਠਕ ਨੇ ਸਹੀ ਹੀ ਆਖਿਆ ਕਿ ਚੋਣ ਸਰਵੇਖਣਾਂ ਦੇ ਸਿੱਟੇ ਕੀ ਵੇਖਣੇ ਹਨ, ਤੁਸੀਂ ਉਹਨਾਂ ਦੇ ਸਰੀਰ ਦੀ ਜ਼ੁਬਾਨ ਵੇਖ ਲਵੋ। ਜਿੱਥੇ ਟਰੂਡੋ ਹੋਰੀਂ ਬਹੁਤ ਹੀ ਸੁਸਤਾਈ ਚਾਲ ਵਿੱਚ ਹਨ, ਉੱਥੇ ਜਗਮੀਤ ਸਿੰਘ ਅੱਜ ਕੱਲ ਗੱਲ 2 ਉੱਤੇ ਭੰਗੜੇ ਪਾ ਰਿਹਾ ਹੈ। ਹਾਲੇ ਕੱਲ ਹੀ ਉਸਦੀ ਟੋਰਾਂਟੋ ਵਿੱਚ ਸੰਤਰੀ ਰੰਗੀ ਦਸਤਾਰ ਪਹਿਨ ਕੇ ਐਨ ਡੀ ਪੀ ਦੇ ਸੰਤਰੀ ਰੰਗ ਵਿੱਚ ਰੰਗੇ ਸਮਰੱਥਕਾਂ ਦੇ ਹਜੂਮ ਵਿੱਚ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋਈ ਹੈ। ਇੱਕ ਵਕਤ ਸੀ ਜਦੋਂ ਐਨ ਡੀ ਪੀ ਦੇ ਅੰਦਰੂਨੀ ਵਿਦਰੋਹ, ਪਾਰਲੀਮੈਂਟ ਵਿੱਚ ਸੀਟ ਨਾ ਹੋਣ ਅਤੇ ਖਾੜਕੂਵਾਦ ਨਾਲ ਜੁੜੇ ਸੁਆਲਾਂ ਦਾ ਸਾਹਮਣਾ ਕਰ ਰਹੇ ਜਗਮੀਤ ਸਿੰਘ ਨੂੰ ਵਖ਼ਤ ਪਾ ਰੱਖਿਆ ਸੀ। ਅੱਜ ਕੱਲ ਉਹ ਜਗਮੀਤ ਸਿੰਘ ਵਿੱਚ ਜੇਤੂਆਂ ਵਾਲੀ ਤੋਰ ਤੁਰ ਰਿਹਾ ਹੈ ਜਿਸਦਾ ਲਾਭ ਉਸਨੂੰ ਅਤੇ ਐਨ ਡੀ ਪੀ ਦੋਵਾਂ ਨੂੰ ਹੋਣਾ ਲਾਜ਼ਮੀ ਹੈ।

ਬੇਸ਼ੱਕ ਭੰਗੜਾ ਪਾਉਣਾ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਦੇ ਹੱਥ ਵੱਸ ਦਾ ਰੋਗ ਨਹੀਂ ਹੈ ਪਰ ਪਿਛਲੇ ਦਿਨਾਂ ਵਿੱਚ (ਖਾਸ ਕਰਕੇ ਡੀਬੇਟ ਤੋਂ ਬਾਅਦ) ਉਸਦੇ ਵੀ ਸਰੀਰ ਦੀ ਭਾਸ਼ਾ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੀ ਹੈ। ਅੱਜ ਕੱਲ ਉਹ ਬਹੁਤ ਹੱਸ 2 ਕੇ ਗੱਲਾਂ ਕਰਦਾ ਹੈ ਹਾਲਾਂਕਿ ਇਹ ਮਸ਼ਹੂਰ ਰਿਹਾ ਹੈ ਕਿ ਹਾਸਾ ਹੱਸਣਾ ਐਂਡਰੀਊ ਸ਼ੀਅਰ ਲਈ ਸੱਭ ਤੋਂ ਮੁਸ਼ਕਲ ਕੰਮ ਹੈ। ਉਹ ਹੱਸੇ ਵੀ ਕਿਉਂ ਨਾ ਕਿਉਂਕਿ ਵੱਖ 2 ਸਰਵੇਖਣਾਂ ਦੇ ਆਧਾਰ ਉੱਤੇ ਆ ਰਹੀਆਂ ਇਹ ਖਬ਼ਰਾਂ ਕਿ ਕੰਜ਼ਰਵੇਟਿਵ ਪਾਰਟੀ ਨੇ ਲਿਬਰਲ ਮੁਕਾਬਲੇ ਬੜਤ ਹਾਸਲ ਕਰ ਲਈ ਹੈ, ਐਂਡਰੀਊ ਸ਼ੀਅਰ ਵਾਸਤੇ ਦੁੱਧ ਘਿਉ ਦੀਆਂ ਨਾਲਾਂ ਬਰਾਬਰ ਹਨ।

2015 ਦੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਨੂੰ ਜਿਤਾਉਣ ਵਿੱਚ ਔਰਤਾਂ ਦਾ ਵੱਡਾ ਹੱਥ ਸੀ ਕਿਉਂਕਿ ਇਹ ਹਸਮੁਖ ਅਤੇ ਮਿਲਾਪੜਾ ਸੀ ਜਦੋਂ ਕਿ ਸਟੀਫਨ ਹਾਰਪਰ ਕੋਲ ਇਹ ਗੁਰ ਨਹੀਂ ਸਨ। ਕਿਹਾ ਜਾਂਦਾ ਹੈ ਕਿ ਜਿਸਮ ਦੀ ਭਾਸ਼ਾ ਪੜ ਕੇ ਕਿਸੇ ਵਿਅਕਤੀ ਦੀ ਮਨੋਦਿਸ਼ਾ ਦਾ ਜਿੰਨਾ ਅੰਦਾਜ਼ਾ ਔਰਤ ਲਾ ਸਕਦੀ ਹੈ, ਇਹ ਰੱਬੀ ਗੁਣ ਰੱਬ ਨੇ ਮਰਦ ਵਿੱਚ ਕਿਤੇ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸੋਚਿਆ ਜਾ ਸਕਦਾ ਹੈ ਕਿ ਭੰਗੜਾ ਪਾਉਂਦੇ ਜਗਮੀਤ ਸਿੰਘ ਅਤੇ ਹੱਸਦੇ ਐਂਡਰੀਊ ਸ਼ੀਅਰ ਦੇ ਮੁਕਾਬਲੇ ਸਹਿਮੇ ਸਹਿਮੇ ਜਸਟਿਨ ਟਰੂਡੋ ਨੂੰ ਵੋਟਾਂ ਹਾਸਲ ਕਰਨੀਆਂ ਕਿੰਨਾ ਔਖਾ ਹੋ ਸਕਦਾ ਹੈ। ਇਸ ਤੱਥ ਨੂੰ ਸ਼ਾਇਦ CBC ਨੇ ਵੀ ਭਾਂਪ ਲਿਆ ਹੈ ਜਿਸ ਦੀ ਇੱਕ ਖ਼ਬਰ ਦਾ ਕੱਲ ਸਿਰਲੇਖ ਸੀ,Trudeau concedes Tories could win, ਟਰੂਡੋ ਨੇ ਕਬੂਲਿਆ ਕਿ ਟੋਰੀ ਜਿੱਤ ਸਕਦੇ ਹਨ। ਜੇ ਲੀਡਰਾਂ ਦੇ ਜਿਸਮਾਂ ਦੀ ਭਾਸ਼ਾ ਕੋਈ ਸੰਕੇਤ ਦੇ ਰਹੀ ਹੈ ਤਾਂ CBC  ਦੀ ਉਪਰੋਕਤ ਖ਼ਬਰ 21 ਅਕਤੂਬਰ ਨੂੰ ਸ਼ਾਇਦ ਸੱਚ ਹੀ ਸਾਬਤ ਹੋ ਜਾਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?