Welcome to Canadian Punjabi Post
Follow us on

29

March 2024
 
ਪੰਜਾਬ

ਖੇਡ ਮੰਤਰੀ ਰਾਣਾ ਸੋਢੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਨੇ ਗੱਡੀ ਤੋਂ ਲਾਹਿਆ

October 17, 2019 09:03 AM

* ਰਾਣਾ ਸੋਢੀ ਕਾਫਲੇ ਵਿੱਚੋਂ ਹੀ ਨਿਕਲ ਤੁਰਿਆ


ਮੁਕਤਸਰ ਸਾਹਿਬ, 16 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ ਖੂਬੀ ਰਾਮ ਨੇ ਅੱਜ ਇਸ ਰਾਜ ਦੇ ਖੇਡ ਮੰਤਰੀ ਨੂੰ ਬੁੱਧਵਾਰ ਸਵੇਰੇ ਪਿੰਡ ਮੋਹਲਾਂ ਵਿੱਚ ਉਸ ਕਾਫ਼ਲੇ ਦੀ ਗੱਡੀ ਤੋਂ ਇਹ ਕਹਿ ਕੇ ਉਤਾਰ ਦਿੱਤਾ ਕਿ ਇਹ ਸਰਕਾਰੀ ਗੱਡੀ ਹੈ। ਇਸ ਤੋਂ ਖੇਡ ਮੰਤਰੀ ਤੇ ਸੁਰੱਖਿਆ ਇੰਚਾਰਜ ਦੀ ਬਹਿਸ ਹੋਈ ਤਾਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਖੇਡ ਮੰਤਰੀ ਦੇ ਪੱਖ ਵਿੱਚ ਬੋਲੇ, ਪਰ ਸੁਰੱਖਿਆ ਇੰਚਾਰਜ ਨੇ ਕਿਸੇ ਦੀ ਨਹੀਂ ਸੁਣੀ। ਇਹ ਬਹਿਸ ਚੱਲਣ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਤੋਂ ਪਿਛਲੀ ਗੱਡੀ ਵਿੱਚ ਬੈਠੇ ਹੋਏ ਸਨ, ਪਰ ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਕੁਝ ਕਹਿਣ ਦੀ ਖਬਰ ਨਹੀਂ ਮਿਲੀ।
ਅਸਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਲਾਲਾਬਾਦ ਉੱਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਨ ਅਤੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੋਹਲਾਂ ਵਿੱਚ ਉਨ੍ਹਾਂ ਦਾ ਹੈਲੀਕਾਪਟਰ ਨੂੰ ਉਤਾਰਨ ਲਈ ਬਣਾਏ ਹੈਲੀਪੈਡ ਵਿਖੇ ਕਾਂਗਰਸੀ ਆਗੂ ਅਤੇ ਮੰਤਰੀ ਵੀ ਆਏ ਹੋਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਗੱਡੀ ਵਿੱਚ ਸਵਾਰ ਹੋ ਕੇ ਜਾਣ ਲੱਗੇ ਤਾਂ ਇਸ ਕਾਫ਼ਲੇ ਦੀ ਗੱਡੀ ਵਿੱਚ ਖੇਡ ਮੰਤਰੀ ਅਤੇ ਹਲਕਾ ਗੁਰੂਹਰ ਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਬੈਠ ਗਏ। ਹੈਲੀਪੈਡ ਦੀ ਜਗ੍ਹਾ ਤੋਂ ਗੱਡੀ ਸੜਕ ਉੱਤੇ ਆਈ ਤਾਂ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਖੂਬੀ ਰਾਮ ਨੇ ਕਾਫ਼ਲੇ ਵਾਲੀ ਗੱਡੀ ਰੁਕਵਾਈ ਤੇ ਉਹ ਖ਼ੁਦ ਪਹਿਲਾਂ ਥੱਲੇ ਆਏ ਤੇ ਪਿਛਲੀ ਬਾਰੀ ਖੋਲ੍ਹ ਕੇ ਰਾਣਾ ਸੋਢੀ ਨੂੰ ਗੱਡੀ ਤੋਂ ਉਤਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਗੱਡੀ ਹੈ, ਤੁਸੀਂ ਇਸ ਦੇ ਵਿੱਚ ਨਹੀਂ ਬੈਠ ਸਕਦੇ, ਨਾਲ ਜਾਣਾ ਹੈ ਤਾਂ ਨਿੱਜੀ ਗੱਡੀ ਵਿੱਚ ਆਉ। ਰਾਣਾ ਸੋਢੀ ਨੇ ਕਿਹਾ ਕਿ ਉਹ ਇਸੇ ਵਿੱਚ ਜਾਣਗੇ ਤਾਂ ਖੂਬੀ ਰਾਮ ਨੇ ਕਿਹਾ, ਫਿਰ ਮੇਰੀ ਗੱਡੀ ਪਾਸੇ ਲਾ ਦਿਓ, ਮੈਂ ਇਸ ਵਿੱਚ ਨਹੀਂ ਜਾਂਦਾ, ਤੁਸੀਂ ਬੱਸ ਤਕ ਆਓ, ਬੱਸ ਵਿੱਚ ਬੈਠ ਜਾਣਾ, ਪਰ ਇਸ ਗੱਡੀ ਵਿੱਚ ਨਹੀਂ ਜਾ ਸਕਦੇ। ਇਸ ਕਾਰਨ ਰਾਣਾ ਸੋਢੀ ਨੇ ਕਿਹਾ ਕਿ ਉਹ ਜਾਣਗੇ ਹੀ ਨਹੀਂ ਤਾਂ ਖੂਬੀ ਰਾਮ ਨੇ ਕਿਹਾ: ਇਹ ਤੁਹਾਡੀ ਮਰਜ਼ੀ ਹੈ।
ਪਤਾ ਲੱਗਾ ਹੈ ਕਿ ਇਸ ਦੌਰਾਨ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਮਾਇਤ ਉੱਤੇ ਆਏ, ਪਰ ਉਨ੍ਹਾਂ ਨੇ ਸਿਰਫ ਇਹੋ ਕਿਹਾ:‘ਦਿਸ ਇਜ਼ ਵੈਰੀ ਬੈਡ ਖੂਬੀ ਰਾਮ ਜੀ।’ ਇਸ ਤੋਂ ਬਾਅਦ ਰਾਣਾ ਸੋਢੀ ਆਪਣੀ ਗੱਡੀ ਵਿੱਚ ਬੈਠ ਗਏ, ਪਰ ਉਹ ਕਾਫ਼ਿਲੇ ਦੇ ਨਾਲ ਨਹੀਂ ਤੁਰੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ