Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਖੁੱਲ੍ਹੇ 'ਚ ਪਖਾਨਾ-ਮੁਕਤੀ ਦਾ ਕੱਚ-ਸੱਚ

October 17, 2019 08:55 AM

-ਪ੍ਰੋ. ਅੱਛਰੂ ਸਿੰਘ
ਖੁੱਲ੍ਹੇ 'ਚ ਹਾਸਤ-ਨਵਿਰਤੀ ਕਰਨਾ ਭਾਰਤੀ ਸੱਭਿਆਚਾਰ ਤੇ ਸੋਚ ਦਾ ਅਨਿੱਖੜਵਾਂ ਅੰਗ ਰਿਹਾ ਹੈ। ਅਜਿਹਾ ਕਰਨਾ ਜਿੱਥੇ ਲੋਕਾਂ ਦਾ ਸੁਭਾਅ ਸੀ, ਉਥੇ ਇਹ ਉਨ੍ਹਾਂ ਦੀ ਮਜਬੂਰੀ ਵੀ ਸੀ। ਘਰਾਂ ਵਿੱਚ ਪਖਾਨੇ ਬਣਾਉਣਾ ਦਾ ਰਿਵਾਜ ਬਹੁਤ ਬਾਅਦ ਵਿੱਚ ਸ਼ੁਰੂ ਹੋਇਆ ਅਤੇ ਪਿੰਡਾਂ ਵਿੱਚ ਇਹ ਬਿਲਕੁਲ ਅਜੋਕੇ ਸਮੇਂ ਵਿੱਚ ਪ੍ਰਚਲਿਤ ਹੋਏ ਹਨ। ਨਤੀਜੇ ਵਜੋਂ, ਲਗੱਭਗ ਸਾਰੇ ਲੋਕ ਖੁੱਲ੍ਹੇ 'ਚ ਹਾਜਤ ਨਵਿਰਤੀ ਕਰਦੇ ਸਨ। ਇਸ ਕੰਮ ਲਈ ਵਰਤੇ ਜਾਂਦੇ ਸ਼ਿਸ਼ਟ ਸ਼ਬਦ ‘ਬਾਹਰ ਜਾਣਾ', ‘ਜੰਗਲ ਜਾਣਾ' ਜਾਂ ‘ਜੰਗਲ-ਪਾਣੀ ਜਾਣਾ' ਖੁਦ-ਬਖੁਦ ਇਸ ਗੱਲ ਦਾ ਸੰਕੇਤ ਕਰਦੇ ਸਨ ਕਿ ਮਨੁੱਖ ਵੱਲੋਂ ਇਹ ਕਿਰਿਆ ਘਰੋਂ ਬਾਹਰ ਕਿਸੇ ਦੂਰ ਸਥਾਨ 'ਤੇ ਕੀਤੀ ਜਾਣੀ ਚਾਹੀਦੀ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ ਅਤੇ ਸਮੇਂ ਨਾਲ ਮਨੁੱੱਖੀ ਸੋਚ ਸਮੇਤ ਹਰ ਚੀਜ਼ ਵਿੱਚ ਬਦਲਾਅ ਆਉਣਾ ਸੁਭਾਵਿਕ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਆਬਾਦੀ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਨਾਲ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਲ-ਮੂਤਰ ਤਿਆਗਣ ਲਈ ਉਪਲਬਧ ਸ਼ਾਮਲਾਟਾਂ ਅਤੇ ਬੇਆਬਾਦ ਖਾਲੀ ਥਾਵਾਂ ਵਿੱਚ ਕਮੀ ਆਈ ਹੈ, ਉਥੇ ਹੀ ਲੋਕਾਂ ਦੀ ਮਾਨਸਿਕਤਾ ਵਿੱਚ ਵੀ ਚੋਖਾ ਬਦਲਾਅ ਆਇਆ ਹੈ।
ਅੱਜ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਖੁੱਲ੍ਹੇ 'ਚ ਹਾਜਤ-ਨਵਿਰਤੀ ਜਾਂ ਤਾਂ ਕੁਝ ਆਦਤ ਤੋਂ ਮਜਬੂਰ ਲੋਕ ਕਰਦੇ ਹਨ ਅਤੇ ਜਾਂ ਫਿਰ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਪਖਾਨੇ ਦੀਆਂ ਸਹੂਲਤਾਂ ਨਹੀਂ ਹਨ। ਨਵੀਂ ਪੀੜ੍ਹੀ ਦੇ ਲੋਕ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਸ਼ਹਿਰਾਂ ਵਿੱਚ ਹਰ ਘਰ ਵਿੱਚ ਪਖਾਨੇ ਹਨ ਅਤੇ ਪਿੰਡਾਂ ਵਿੱਚ ਹਰ ਘਰ ਵਿੱਚ ਪਖਾਨੇ ਬਣਾਉਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਸਰਕਾਰ ਦੁਆਰਾ ਸ਼ੁਰੂ ਕੀਤੀ ਇਹ ਮੁਹਿੰਮ ਸ਼ਲਾਘਾਯੋਗ ਹੈ ਪਰ ਇਸਦਾ ਲਾਭ ਤਦੇ ਹੋਵੇਗਾ ਜੇ ਇਹ ਕੇਵਲ ਮੁਹਿੰਮ ਨਾ ਰਹਿ ਕੇ ਜੀਵਨ-ਜਾਂਚ ਦਾ ਅਨਿੱਖੜਵਾਂ ਅੰਗ ਬਣ ਜਾਵੇ।
ਇਸ ਮੁਹਿੰਮ ਸਬੰਧੀ ਮੈਂ ਆਪ ਨਾਲ ਕੁਝ ਜ਼ਮੀਨੀ ਹਕੀਕਤਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਜਿਵੇਂ ਕਿ ਪਾਠਕ-ਸੱਜਣ ਜਾਣਦੇ ਹੋਣਗੇ ਕਿ ਕੁਝ ਸਮਾਂ ਪਹਿਲਾਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਖੁੱਲ੍ਹੇ 'ਚ ਪਖਾਨਾ ਮੁਕਤ (ਓਪਨ ਡੈਫੀਕੇਸ਼ਨ ਫ੍ਰੀ) ਜ਼ਿਲ੍ਹੇ ਵਜੋਂ ਸਨਮਾਨਿਆ ਗਿਆ ਸੀ। ਮੁਹਿੰਮ ਦੀ ਸਫਲਤਾ ਸਬੰਧੀ ਮੌਕੇ 'ਤੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਪੰਜ-ਮੈਂਂਬਰੀ ਗੈਰ-ਸਰਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਵਿੱਚ ਮੈਂ ਵੀ ਸ਼ਾਮਲ ਸੀ। ਇਸ ਕਮੇਟੀ ਨੇ ਵੱਖ-ਵੱਖ ਦਿਨਾਂ ਦੌਰਾਨ ਜ਼ਿਲ੍ਹੇ ਦੇ ਪੱਚੀ ਤੋਂ ਤੀਹ ਪਿੰਡਾਂ ਦਾ ਦੌਰਾ ਕੀਤਾ। ਅਸੀਂ ਪਿੰਡਾਂ ਵਿੱਚ ਬਹੁਤ ਸਾਰੇ ਵਿਅਕਤੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਬਹੁਤ ਸਾਰੇ ਘਰਾਂ ਵਿੱਚ ਗਏ। ਅਸੀਂ ਵਿਸ਼ੇਸ਼ ਤੌਰ 'ਤੇ ਪੱਛੜੀਆਂ ਸ਼੍ਰੇਣੀਆਂ ਅਤੇ ਕਮਜ਼ੋਰ ਵਰਗਾਂ ਦੇ ਘਰਾਂ ਵਿੱਚ ਗਏ। ਸਾਨੂੰ ਦੇਖ ਕੇ ਹੈਰਾਨੀ-ਭਰੀ ਖੁਸ਼ੀ ਹੋਈ ਕਿ ਸਾਰੇ ਘਰਾਂ ਵਿੱਚ ਫਲੱਸ਼ਾਂ ਬਣੀਆਂ ਹੋਈਆਂ ਸਨ, ਭੀੜੇ ਤੋਂ ਭੀੜੇ ਘਰਾਂ ਵਿੱਚ ਵੀ। ਇਨ੍ਹਾਂ ਵਿੱਚੋਂ ਬਹੁਤੇ ਪਰਵਾਰਾਂ ਨੂੰ ਸਰਕਾਰ ਤੋਂ ਮਦਦ ਮਿਲੀ ਸੀ। ਇੱਕ ਹੱਦ ਤੱਕ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਸੀ। ਪਿੰਡਾਂ ਵਾਲਿਆਂ ਨੇ ਇਹ ਵੀ ਦੱਸਿਆ ਕਿ ਫਿਰਨੀਆਂ ਉਤੇ ਮਕਾਨ ਬਣ ਚੁੱਕੇ ਹਨ ਅਤੇ ਖੇਤਾਂ ਵਿੱਚ ਜਾਣ ਉੱਤੇ ਮਾਲਕ ਇਤਰਾਜ਼ ਕਰਦੇ ਹਨ। ਇਸ ਲਈ ਘਰ ਵਿੱਚ ਪਖਾਨਾ ਬਣਾਉਣਾ ਮਜਬੂਰੀ ਬਣਦਾ ਜਾ ਰਿਹਾ ਹੈ। ਸਾਡੀ ਟੀਮ ਨੇ ਇਹ ਵੀ ਦੇਖਿਆ ਕਿ ਪਰਵਾਸੀ ਮਜ਼ਦੂਰਾਂ, ਟਿਊਲਵੈਂਲਾਂ 'ਤੇ ਰਹਿ ਰਹੇ ਵਿਅਕਤੀਆਂ ਅਤੇ ਭੱਠਿਆਂ ਆਦਿ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਪਖਾਨਿਆਂ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਸੀ।
ਇਸ ਤੋਂ ਇਲਾਵਾ ਅਸੀਂ ਮੰਡੀਆਂ ਵਿੱਚ ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕੀਤੀ ਕਿ ਝੁੱਗੀਆਂ-ਝੋਪੜੀਆਂ ਵਿੱਚ ਰਹਿੰਦੇ ਗਰੀਬ ਲੋਕਾਂ ਦੀ ਹਾਜਤ-ਨਵਿਰਤੀ ਲਈ ਵੀ ਕੋਈ ਤਸੱਲੀ ਬਖਸ਼ ਪ੍ਰਬੰਧ ਨਹੀਂ ਹੈ ਅਤੇ ਉਹ ਆਮ ਤੌਰ 'ਤੇ ਖੁੱਲ੍ਹੇ ਵਿੱਚ ਆਪਣਾ ਕੰਮ ਕਰਦੇ ਹਨ। ਸਾਡੇ ਮੁਲਕ ਵਿੱਚ ਜਨਤਕ ਪਖਾਨੇ ਕੇਵਲ ਨਾਮਾਤਰ ਹਨ ਅਤੇ ਜਿੱਥੇ ਇਹ ਹਨ ਵੀ, ਉਥੇ ਇਨ੍ਹਾਂ ਦਾ ਰੱਖ-ਰਖਾਅ ਆਮ ਤੌਰ 'ਤੇ ਬਹੁਤ ਮਾੜਾ ਹੈ। ਜੇ ਰੇਲਵੇ ਸ਼ਟੇਸ਼ਨ 'ਤੇ ਜਾਈਏ ਤਾਂ ਉਥੇ ਰੇਲ ਗੱਡੀਆਂ ਵਿੱਚ ਬਣੇ ਖੁੱਲ੍ਹੇ ਪਖਾਨਿਆਂ ਕਾਰਨ ਗੰਦਗੀ ਫੈਲੀ ਨਜ਼ਰ ਆਉਂਦੀ ਹੈ। ਸਾਡੀ ਕਮੇਟੀ ਨੇ ਉਸ ਸਮੇਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡੀ ਸੀ ਦੇ ਧਿਆਨ ਵਿੱਚ ਇੱਕ ਹੋਰ ਗੱਲ ਲਿਆਂਦੀ ਸੀ, ਪਰ ਉਨ੍ਹਾਂ ਨੇ ਸਾਨੂੰ ਹੱਸ ਕੇ ਟਾਲ ਦਿੱਤਾ ਸੀ। ਉਨ੍ਹਾਂ ਦੀ ਟੀਮ ਦੁਆਰਾ ਕੀਤੇ ਚੰਗੇ ਕੰਮ ਦੀ ਪ੍ਰਸ਼ੰਸ ਕਰਦਿਆਂ ਅਸੀਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਬਹੁ-ਗਿਣਤੀ ਲੋਕਾਂ ਨੇ ਤਾਂ ਖੁੱਲ੍ਹੇ ਵਿੱਚ ਪਖਾਨੇ ਜਾਣਾ ਬੰਦ ਕਰ ਦਿੱਤਾ ਹੈ ਪਰ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਦਾ ਕੀ ਪ੍ਰਬੰਧ ਹੋੋਵੇਗਾ? ‘ਇਸ ਬਾਰੇ ਵੀ ਸੋਚਾਂਗੇ' ਉਨ੍ਹਾਂ ਕੇਵਲ ਇੰਨਾ ਕਿਹਾ ਅਤੇ ਮੁਸਕਰਾ ਕੇ ਚੁੱਪ ਹੋ ਗਏ। ਸ਼ਾਇਦ ਇਸ ਮਸਲੇ ਵਿੱਚ ਉਹ ਬੇਵੱਸ ਸਨ। ਪਸ਼ੂਆਂ ਅਤੇ ਕੁੱਤਿਆਂ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਹੋਣਾ। ਮਨੁੱਖ ਫਿਰ ਵੀ ਆਪਣਾ ਕੰਮ ਮਾੜਾ-ਮੋਟਾ ਪਾਸੇ ਹੋ ਕੇ ਅਤੇ ਲੁਕ-ਛਿਪ ਕੇ ਕਰਦੇ ਹਨ ਜਦਕਿ ਕੁੱਤੇ! ਉਨ੍ਹਾਂ ਲਈ ਤਾਂ ਕੋਈ ਪਾਬੰਧੀ ਹੀ ਨਹੀਂ। ਗਲੀ ਵਿੱਚ, ਸੜਕ ਦੇ ਐਨ ਵਿਚਕਾਰ, ਘਰ ਦੇ ਦਰਵਾਜ਼ੇ ਅੱਗੇ, ਰੇਲਵੇ ਪਲੇਟਫਰਾਮ ਜਾਂ ਖੇਡ ਦੇ ਮੈਦਾਨ ਵਿੱਚ, ਕਿਤੇ ਵੀ ਮੋਰਚਾ ਮਾਰ ਸਕਦੇ ਹਨ। ਖੁੱਲ੍ਹੇ 'ਚ ਪਖਾਨਾ ਮੁਕਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਘਰਾਂ ਵਿੱਚ ਪਖਾਨੇ ਬਣਾਉਣ ਦੇ ਨਾਲ ਸਾਫ-ਸੁਥਰੇ ਜਨਤਕ ਪਖਾਨੇ ਵੀ ਬਣਾਏ ਜਾਣ ਅਤੇ ਉਨ੍ਹਾਂ ਦੇ ਰੱਖ-ਰਖਾਅ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਝੁੱਗੀਆਂ-ਝੋਪੜੀਆਂ ਅਤੇ ਗੰਦੀਆਂ ਬਸਤੀਆਂ ਵਿੱਚ ਰਹਿ ਰਹੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਜਨਤਰ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ।
ਪਿੰਡਾਂ ਅਤੇ ਸ਼ਹਿਰਾਂ 'ਚ ਸਮੇਂ-ਸਮੇਂ ਆਉਂਦੇ ਪਰਵਾਸੀ ਮਜ਼ਦੂਰਾਂ ਦੀ ਹਾਜਤ-ਨਵਿਕਤੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਕੰਮ 'ਤੇ ਰੱਖਣ ਵਾਲੇ ਵਿਅਕਤੀਆਂ ਦੀ ਹੋਣੀ ਚਾਹੀਦੀ ਹੈ। ਰੇਲ ਗੱਡੀਆਂ ਦੇ ਡੱਬਿਆਂ ਵਿੱਚ ਖੁੱਲ੍ਹੇ ਪਖਾਨਿਆਂ ਦੀ ਥਾਂ ਬੰਦ ਪਖਾਨਿਆਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਤੋਂ ਛੁਟਕਾਰਾ ਦਿਵਾਇਆ ਜਾਣਾ ਚਾਹੀਦਾ ਹੈ। ਉਹ ਜਿੱਥੇ ਜਨਤਕ ਥਾਵਾਂ ਨੂੰ ਗੰਦਾ ਕਰਦੇ ਹਨ, ਉਥੇ ਲੋਕਾਂ ਲਈ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰਦੇ ਹਨ। ਪਾਲਤੂ ਕੁੱਤਿਆਂ ਤੇ ਪਸ਼ੂਆਂ ਦੇ ਮਾਲਕਾਂ ਦੀ ਇਹ ਕਾਨੂੰਨੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਜਾਨਵਰ ਜਨਤਕ ਥਾਵਾਂ 'ਤੇ ਕਿਸੇ ਤਰ੍ਹਾਂ ਗੰਦ ਨਾ ਪਾਉਣ। ਸਭ ਕੁਝ ਦੇ ਬਾਵਜੂਦ, ਜੇ ਫਿਰ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਲਈ ਢੁੱਕਵੀਂ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੈਂ ਇਹੀ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਇਸ ਮੁਹਿੰਮ ਦੀ ਸਫਲਤਾ ਲਈ ਜਿੱਥੇ ਸਰਕਾਰ ਵੱਲੋਂ ਸੁਹਿਰਦ ਯਤਨਾਂ ਦੀ ਲੋੜ ਹੈ, ਉਥੇ ਲੋਕਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਮੁਹਿੰਮ ਦੀ ਸਫਲਤਾ 'ਚ ਜਨਤਕ ਮੀਡੀਆ, ਸਮਾਜਿਕ ਸੰਸਥਾਵਾਂ ਤੇ ਵਿੱਦਿਅਕ ਅਦਾਰਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਆਸ ਹੈ ਕਿ ਸਫਾਈ ਨੂੰ ਲੋਕਾਂ ਦੀ ਰੋਜ਼ਾਨਾ ਜੀਵਨ-ਜਾਚ ਦਾ ਹੀ ਹਿੱਸਾ ਬਣਾਇਆ ਜਾਵੇਗਾ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਮਾਡਲ ਇੰਨ-ਬਿੰਨ ਸਾਰੇ ਦੇਸ਼ 'ਚ ਲਾਗੂ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ