Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਅੰਤਰਰਾਸ਼ਟਰੀ

ਇਟਲੀ ਦੇ ਇੱਕ ਸ਼ਹਿਰ ਵਿੱਚ ਗੂਗਲ ਮੈਪ ਦੀ ਵਰਤੋਂ ਉੱਤੇ ਰੋਕ ਲੱਗੀ

October 17, 2019 08:29 AM

ਰੋਮ, 16 ਅਕਤੂਬਰ (ਪੋਸਟ ਬਿਊਰੋ)- ਅੱਜਕੱਲ੍ਹ ਜਦੋਂ ਦੁਨੀਆ ਦੇ ਬਹੁਤੇ ਲੋਕ ਗੂਗਲ ਨੂੰ ਸਰਵ ਸ੍ਰੇਸ਼ਟ ਮੰਨ ਕੇ ਹਰ ਕੰਮ ਇਸ ਦੀ ਮਦਦ ਨਾਲ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਸੰਬੰਧੀ ਉਨ੍ਹਾਂ ਨੂੰ ਕੋਈ ਢੁੱਕਵੀਂ ਜਾਣਕਾਰੀ ਨਹੀਂ ਹੁੰਦੀ, ਪਰ ਕੀ ਅਜਿਹਾ ਹੋ ਸਕਦਾ ਹੈ ਕਿ ਗੂਗਲ ਦੀ ਗਲਤ ਜਾਣਕਾਰੀ ਕਾਰਨ ਲੋਕਾਂ ਨੂੰ ਮੁਸੀਬਤ ਝੱਲਣੀ ਪਵੇ। ਇਹ ਗੱਲ ਇਟਲੀ ਦੇ ਸੂਬੇ ਸਰਦੀਨੀਆ ਵਿਖੇ ਸੱਚ ਸਾਬਤ ਹੋਈ ਹੈ, ਜਿੱਥੇ ਗੂਗਲ ਮੈਪ ਦੀ ਗਲਤ ਜਾਣਕਾਰੀ ਸੈਲਾਨੀਆਂ ਲਈ ਮੁਸੀਬਤ ਦਾ ਸਬੱਬ ਬਣਨ ਲੱਗ ਪਈ ਹੈ।
ਇਟਲੀ ਦੇ ਰਾਜ ਸਰਦੀਨੀਆ ਵਿਚਲੇ ਜ਼ਿਲਾ ਓਲੀਆਸਟਰਾ ਦੇ ਸ਼ਹਿਰ ਬੋਨਈ ਦੇ ਮੇਅਰ ਸਲਵਾਤੋਰੇ ਕੋਰੀਅਸ ਨੇ ਦੱਸਿਆ ਕਿ ਸਰਦੀਨੀਆ ਖੇਤਰ ਵਿੱਚ ਆਉਂਦੇ ਸੈਲਾਨੀ ਗੂਗਲ ਮੈਪ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਦੀ ਗਲਤ ਜਾਣਕਾਰੀ ਕਾਰਨ ਇਸ ਇਲਾਕੇ ਵਿੱਚ ਅਨੇਕਾਂ ਸੈਲਾਨੀ ਭਟਕ ਗਏ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਕਾਫੀ ਜੱਦੋਜਹਿਦ ਕਰ ਕੇ ਲੱਭਿਆ ਗਿਆ। ਅਸਲ ਵਿੱਚ ਸਰਦੀਨੀਆ ਦਾ ਸ਼ਹਿਰ ਬੋਨਈ ਉਤਰ ਪੂਰਬੀ ਇਲਾਕੇ ਦੇ ਉਜਾੜ ਵਿੱਚ ਹੈ, ਜਿਸ ਦੇ ਸਮੁੰਦਰੀ ਕਿਨਾਰੇ ਚਿੱਟੇ ਰੇਤ ਕਾਰਨ ਮਸ਼ਹੂਰ ਹਨ, ਜਿਨ੍ਹਾਂ ਨੂੰ ਦੇਖਣ ਲਈ ਇਟਲੀ ਤੋਂ ਬਾਹਰੋਂ ਸੈਲਾਨੀ ਵੱਡੇ ਪੱਧਰ 'ਤੇ ਆਉਂਦੇ ਹਨ। ਜਦੋਂ ਸੈਲਾਨੀ ਇਟਲੀ ਦੇ ਬਾਹਰੋਂ ਆਉਂਦੇ ਹਨ ਤਾਂ ਗੂਗਲ ਮੈਪ ਦੀ ਮਦਦ ਨਾਲ ਬੋਨਈ ਸ਼ਹਿਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਗੂਗਲ ਮੈਪ ਸੈਲਾਨੀਆਂ ਨੂੰ ਗਲਤ ਜਾਣਕਾਰੀ ਦੇਂਦਾ ਹੈ, ਜਿਸ ਕਾਰਨ ਉਹ ਭਟਕ ਜਾਂਦੇ ਹਨ।
ਪਿਛਲੇ ਸਾਲ 144 ਸੈਲਾਨੀਆਂ ਨੂੰ ਐਮਰਜੈਂਸੀ ਸੇਵਾਵਾਂ ਦੁਆਰਾ ਇਸ ਖੇਤਰ ਵਿੱਚ ਗੁੰਮ ਹੋ ਜਾਣ ਤੋਂ ਬਾਅਦ ਬਚਾਇਆ ਗਿਆ ਸੀ। ਸ਼ਹਿਰ ਬੋਨਈ ਦੇ ਮੇਅਰ ਸਲਵਾਤੋਰੇ ਕੋਰੀਅਸ ਨੇ ਸੈਲਾਨੀਆਂ ਦੇ ਭਲੇ ਲਈ ਇਸ ਇਲਾਕੇ 'ਚ ਗੂਗਲ ਮੈਪ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਜੋ ਸੈਲਾਨੀਆਂ ਨੂੰ ਬੋਨਈ ਸ਼ਹਿਰ ਆਉਂਦੇ ਰਸਤੇ ਭਟਕਣ ਨਾਲ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਮੇਅਰ ਨੇ ਇਸ ਪਾਬੰਦੀ ਬਾਰੇ ਸਥਾਨਕ ਮੀਡੀਆ ਵਿੱਚ ਇਸ਼ਤਿਹਾਰ ਰਾਹੀਂ ਸੈਲਾਨੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਸਿਟੀ ਕੌਂਸਲ ਬੋਨਈ ਦੀ ਵੈੱਬਸਾਈਟ 'ਤੇ ਵੀ ਇਹ ਵਿਸ਼ੇਸ਼ ਜਾਣਕਾਰੀ ਜਾਰੀ ਕੀਤੀ ਹੈ। ਮੇਅਰ ਨੇ ਕਿਹਾ ਕਿ ਗੂਗਲ ਮੈਪ ਦੀ ਗਲਤ ਜਾਣਕਾਰੀ ਨਾਲ ਸੈਲਾਨੀ ਅਜਿਹੇ ਪਹਾੜੀ ਤੰਗ ਰਸਤਿਆਂ 'ਚ ਫਸ ਜਾਂਦੇ ਹਨ, ਜਿੱਥੋਂ ਬਿਨਾਂ ਸਹਾਇਤਾ ਉਨ੍ਹਾਂ ਦਾ ਸਹੀ ਰਾਹ 'ਤੇ ਆਉਣਾ ਅਸੰਭਵ ਹੁੰਦਾ ਹੈ। ਮੇਅਰ ਕੋਰੀਅਸ ਦੀ ਇਸ ਕਾਰਵਾਈ ਨਾਲ ਬਾਹਰੋਂ ਆਉਣ ਵਾਲੇ ਸੈਲਾਨੀ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ