Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਕੋਲੀਸ਼ਨ ਸਰਕਾਰ ਦੀ ਸੰਭਾਵਨਾ ਅਤੇ ਜਗਮੀਤ ਸਿੰਘ ਦੀ ਚੜਤ

October 16, 2019 05:47 PM

ਪੰਜਾਬੀ ਪੋਸਟ ਸੰਪਾਦਕੀ
ਬੀਤੇ ਦਿਨਾਂ ਵਿੱਚ ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਬਰੈਂਪਟਨ ਮਿਸੀਸਾਗਾ ਦੀਆਂ ਕੁੱਝ ਚੋਣਵੀਆਂ ਰਾਈਡਿੰਗਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਆਰਟੀਕਲਾਂ ਇੱਕ ਲੜੀ ਲਿਖੀ ਗਈ ਸੀ। ਉਸ ਵਿੱਚ ਵੱਖ ਵੱਖ ਚੋਣ ਸਰਵੇਖਣਾਂ ਦੇ ਆਧਾਰ ਉੱਤੇ ਲਿਬਰਲ ਜਿੱਤ ਦੇ ਆਸਾਰ ਦਰਸਾਏ ਗਏ ਸਨ। ਪਰ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਅੰਗਰੇਜ਼ੀ ਵਿੱਚ ਬਹਿਸ ਨੇ ਚੋਣ ਕਿਆਸ ਅਰਾਈਆਂ ਦੇ ਸਾਰੇ ਗਣਿਤ ਨੂੰ ਉਥਲ ਪੁਥਲ ਕਰ ਕੇ ਰੱਖ ਦਿੱਤੇ। ਡੀਬੇਟ ਵਿੱਚ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਨੂੰ ਕੋਸਟ ਟੂ ਕੋਸਟ (Coast to coast) ਵੱਸਦੇ ਕੈਨੇਡੀਅਨਾਂ ਨੇ ਐਨਾ ਸਰਾਹਿਆ ਕਿ ਐਨ ਡੀ ਪੀ ਦੀਆਂ ਘੂਕ ਸੁੱਤੀਆਂ ਕਲਾਵਾਂ ਜਾਗ ਪਈਆਂ ਹਨ। ਮਹਿਜ਼ 13 ਤੋਂ 14% ਉੱਤੇ ਘੁੰਮਦੀ ਐਨ ਡੀ ਪੀ ਦੀ ਮਕਬੂਲੀਅਤ ਦੀ ਸੂਈ ਅੱਜ 20% ਉੱਤੇ ਪੁੱਜ ਗਈ ਹੈ। ਇਸ ਤਬਦੀਲੀ ਤੋਂ ਬਾਅਦ ਜਗਮੀਤ ਸਿੰਘ ਦੇ ਜੋਸ਼ ਅਤੇ ਹੌਸਲੇ ਵਿੱਚ ਚੌਗਣਾ ਵਾਧਾ ਹੋ ਗਿਆ ਹੈ। ਹੁਣ ਉਹ ਖੁੱਲ ਕੇ ਆਖਣ ਲੱਗ ਪਿਆ ਹੈ ਕਿ ਕੰਜ਼ਰਵੇਟਿਵਾਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਉਹ ਕੋਲੀਸ਼ਨ ਸਰਕਾਰ ਨੂੰ ਬਣਾਉਣ ਦੇ ਹੱਕ ਵਿੱਚ ਹੋਵੇਗਾ।

ਸਿਆਸਤ ਦੀ ਬਦਲੀ ਇਹ ਸੁਰ ਸਾਨੂੰ 2008 ਦੇ ਉਹਨਾਂ ਦਿਨਾਂ ਵੱਲ ਲੈ ਕੇ ਜਾਂਦੀ ਹੈ ਜਦੋਂ ਕੰਜ਼ਰਵੇਟਿਵ ਸਰਕਾਰ ਡੇਗਣ ਲਈ ਲਿਬਰਲ ਲੀਡਰ ਸਟੈਫਾਨ ਡੀਓਨ ਅਤੇ ਐਨ ਡੀ ਪੀ ਲੀਡਰ ਜੈਕ ਲੇਅਟਨ ਨੇ ਸਾਂਝਾ ਗਠਜੋੜ ਬਣਾ ਕੇ ਕੋਲੀਸ਼ਨ ਸਰਕਾਰ ਬਣਾਉਣ ਲਈ ਯੋਜਨਾਵਾਂ ਪਕਾਈਆਂ ਸਨ। ਉਸ ਵੇਲੇ ਐਨ ਡੀ ਪੀ ਲਈ ਡਿਪਟੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਰਾਖਵੀਂ ਰੱਖਣ ਦੀਆਂ ਅਫਵਾਹਾਂ ਉੱਠੀਆਂ ਸਨ। ਸਟੀਫ਼ਨ ਹਾਰਪਰ ਇੱਕ ਸ਼ਾਤਰ ਸਿਆਸਤਦਾਨ ਸੀ। ਉਸਨੇ ਲਿਬਰਲਾਂ ਅਤੇ ਐਨ ਡੀ ਪੀ ਦੀ ਖਿਚੜੀ ਪੱਕਣ ਤੋਂ ਪਹਿਲਾਂ ਹੀ ਪਾਰਲੀਮੈਂਟ ਭੰਗ ਕਰ ਕੇ ਸਰਕਾਰ ਡਿੱਗਣੋਂ ਬਚਾ ਲਈ ਸੀ। ਜਿਸ ਵੇਲੇ ਪਾਰਲੀਮੈਂਟ ਦੁਬਾਰਾ ਖੁੱਲੀ ਤਾਂ ਤਤਕਾਲੀ ਸਿਆਸਤ ਦੇ ਬੋਝ ਦਾ ਮਾਰਿਆ ਸਟੀਫਾਨ ਡੀਓਨ ਅਸਤੀਫਾ ਦੇ ਚੁੱਕਾ ਸੀ ਅਤੇ ਨਵੇਂ ਲਿਬਰਲ ਲੀਡਰ ਮਾਈਕਲ ਇਗਨਾਟੀਅਫ਼ ਨੂੰ ਕੋਲੀਸ਼ਨ ਸਰਕਾਰ ਦਾ ਸਿਧਾਂਤ ਹੀ ਪਸੰਦ ਨਹੀਂ ਸੀ।

ਸਿਆਸੀ ਪੰਡਤਾਂ ਦੀਆਂ ਹੁਣ ਤੱਕ ਕੀਤੀਆਂ ਕਿਆਸ-ਅਰਾਈਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਬੇਸ਼ੱਕ ਕੰਜ਼ਰਵੇਟਿਵ ਸੱਭ ਤੋਂ ਵੱਧ ਸੀਟਾਂ ਹਾਸਲ ਕਰ ਜਾਣ ਪਰ ਉਹਨਾਂ ਨੂੰ ਬਹੁ ਗਿਣਤੀ ਸੀਟਾਂ ਮਿਲਣਾ ਸ਼ਾਇਦ ਸੰਭਵ ਨਾ ਹੋਵੇ। ਦੂਜੇ ਪਾਸੇ ਜਗਮੀਤ ਸਿੰਘ ਲਈ ਇਹ ਇੱਕ ਸੁਨਹਿਰੀ ਅਵਸਰ ਹੋਵੇਗਾ ਜਦੋਂ ਯੂਰਪ ਅਤੇ ਨੌਰਥ ਅਮਰੀਕਾ ਵਿੱਚ ਕਿਸੇ ਮੁਲਕ ਦੀ ਸਰਕਾਰ ਨੂੰ ਬਣਾਉਣ ਵਿੱਚ ਉਸਦਾ ਨਿੱਜੀ ਰੋਲ ਹੀ ਭਰਪੂਰ ਨਹੀਂ ਹੋਵੇਗਾ ਸਗੋਂ ਉਸਦੇ ਦੇਸ਼ ਦਾ ਡਿਪਟੀ ਪ੍ਰਾਈਮ ਮਿਨਿਸਟਰ ਬਣਨ ਨਾਲ ਇੱਕ ਇਤਿਹਾਸ ਸਿਰਜੇ ਜਾਣ ਦੇ ਪੂਰੇ ਆਸਾਰ ਬਣ ਰਹੇ ਹਨ। ਅਜਿਹਾ ਹੋਣਾ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ ਸਗੋਂ ਹਰ ਘੱਟ ਗਿਣਤੀ ਨਾਲ ਸਬੰਧਿਤ ਹਰ ਪਰਵਾਸੀ ਲਈ ਮਾਣਮੱਤੀ ਪ੍ਰਾਪਤੀ ਹੋਵੇਗੀ। ਜੇ ਇਹ ਅਵਸਰ ਇਸ ਵਾਰ ਖੁੰਝ ਗਿਆ ਤਾਂ ਇਸਦੇ ਮੁੜ ਆਉਣ ਨੂੰ ਬਹੁਤ ਦੇਰ ਲੱਗ ਸਕਦੀ ਹੈ।

ਇਸ ਵਾਰ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਜਿੱਥੇੇ ਜਗਮੀਤ ਸਿੰਘ, ਐਂਡਰੀਊ ਸ਼ੀਅਰ ਹੌਸਲੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ 2019 ਵਿੱਚ ਜਸਟਿਨ ਟਰੂਡੋ ਦੀ ਆਵਾਜ਼ ਵਿੱਚ ਉਹ ਗੜਕਾ ਨਹੀਂ ਜੋ 2015 ਵਿੱਚ ਵੇਖਣ ਨੂੰ ਮਿਲਦਾ ਹੁੰਦਾ ਸੀ। ਜੇ ਮਨੁੱਖ ਦੇ ਹੌਸਲੇ ਨੂੰ ਆਉਣ ਵਾਲੇ ਸਮੇਂ ਦੀ ਨਿਸ਼ਾਨੀ ਸਮਝਿਆ ਜਾਵੇ ਤਾਂ ਲਿਬਰਲ ਪਾਰਟੀ ਲਈ ਘੱਟ ਗਿਣਤੀ ਜਾਂ ਕੋਲੀਸ਼ਨ ਸਰਕਾਰ ਦੀ ਸੋਚ ਵੀ ਹਾਲ ਦੀ ਘੜੀ ਫਿਕਰ ਵਾਲਾ ਵਿਸ਼ਾ ਹੈ ਜਦੋਂ ਕਿ ਐਨ ਡੀ ਪੀ ਇਸ ਸੰਭਾਵਨਾ ਨੂੰ ਉਜਾਗਰ ਹੁੰਦਾ ਵੇਖ ਬਾਗੋ ਬਾਗ ਹੈ।

ਕੈਨੇਡਾ ਦੇ ਪਾਰਲੀਮਾਨੀ ਇਤਿਹਾਸ ਵਿੱਚ ਅੱਜ ਤੱਕ ਕਦੇ ਕੋਲੀਸ਼ਨ ਸਰਕਾਰ ਹੋਂਦ ਵਿੱਚ ਨਹੀਂ ਆਈ ਹੈ। ਮੁਮਕਿਨ ਹੈ ਕਿ ਜਗਮੀਤ ਸਿੰਘ ਦੇ ਹਿੱਸੇ ਕੈਨੇਡਾ ਦੀ ਪਹਿਲੀ ਕੋਲੀਸ਼ਨ ਸਰਕਾਰ ਬਣਾਉਣ ਦਾ ਸਿਹਰਾ ਵੀ ਬੱਝ ਜਾਵੇ। ਜੇ ਲਿਬਰਲ ਅਤੇ ਐਨ ਡੀ ਪੀ ਦੋਵੇਂ ਜਾਂ ਹੋਰ ਪਾਰਟੀਆਂ ਜਿਵੇਂ ਕਿ ਗਰੀਨ ਜਾਂ ਫੇਰ ਬਲਾਕ ਕਿਉਬਕੋਆ ਨਾਲ ਮਿਲ ਕੇ ਸਰਕਾਰ ਬਣਾਉਂਦੇ ਹਨ ਤਾਂ ਕੈਨੇਡਾ ਨੂੰ ਅਗਲੇ ਸਾਲ ਵੱਡੇ ਘਾਟੇ ਵਾਲੇ ਬੱਜਟ ਹੰਢਾਉਣ ਲਈ ਤਿਆਰ ਰਹਣਿਾ ਹੋਵੇਗਾ ਕਿਉਂਕਿ ਲਿਬਰਲ ਅਤੇ ਐਨ ਡੀ ਪੀ ਦੋਵਾਂ ਦੇ ਪਲੇਟਫਾਰਮ ਵੱਡੇ ਖਰਚਿਆਂ ਦੇ ਵਾਅਦੇ ਨਾਲ ਲੈਸ ਹਨ।

ਨਵੇਂ ਉੱਭਰ ਰਹੇ ਸਿਆਸੀ ਰੁਝਾਨਾਂ ਦੇ ਮੁੱਦੇਨਜ਼ਰ 17 ਅਕਤੂਬਰ ਨੂੰ ਬਰੈਂਪਟਨ ਵਿੱਚ ਜਗਮੀਤ ਸਿੰਘ ਵੱਲੋਂ ਕੀਤੀ ਜਾਣ ਵਾਲੀ ਚੋਣ ਰੈਲੀ ਤੋਂ ਐਨ ਡੀ ਪੀ ਬਹੁਤ ਆਸਾਂ ਲਾ ਕੇ ਰੱਖੇਗੀ। ਬਰੈਂਪਟਨ ਜਗਮੀਤ ਸਿੰਘ ਦਾ ਜੱਦੀ ਇਲਾਕਾ ਹੈ ਅਤੇ ਉਸ ਕੋਲ ਵਾਲੰਟੀਅਰਾਂ ਦੀ ਅੱਛੀ ਖਾਸੀ ਟੀਮ ਹੈ। ਬੀਤੇ ਦਿਨੀਂ ਜਸਟਿਨ ਟਰੂਡੋ ਦੀ ਮਿਸੀਸਾਗਾ ਰੈਲੀ ਵਿੱਚ ਕੋਈ ਬਹੁਤੇ ਲੋਕ ਹਾਜ਼ਰ ਨਹੀਂ ਸਨ ਹੋਏ ਪਰ ਜਗਮੀਤ ਸਿੰਘ ਦੀ ਬਰੈਂਪਟਨ ਰੈਲੀ ਨੂੰ ਹੋਣ ਵਾਲੀ ਰੈਲੀ ਸ਼ਰਤੀਆ ਹੀ ਟਰੂਡੋ ਦੀ ਰੈਲੀ ਦੇ ਮੁਕਾਬਲੇ ਕਾਮਯਾਬ ਰਹਿਣ ਦੀ ਆਸ ਹੈ। 2015 ਵਿੱਚ ਟਰੂਡੋ ਦੇ ਸਨਮਾਨ ਵਿੱਚ ਬਰੈਂਪਟਨ ਦੇ ਪਾਵਰਏਡ ਸੈਂਟਰ ਵਿੱਚ ਆਯੋਜਿਤ ਰੈਲੀ ਵਿੱਚ 10,000 ਲੋਕ ਸ਼ਾਮਲ ਹੋਏ ਸਨ ਅਤੇ ਉਸ ਰੈਲੀ ਨੇ ਚੋਣਾਂ ਦਾ ਰੁਖ ਬਦਲ ਦਿੱਤਾ ਸੀ। ਜੇ ਚਾਰ ਸਾਲ ਬਾਅਦ 17 ਅਕਤੂਬਰ 2019 ਨੂੰ ਬਰੈਂਪਟਨ ਵਿੱਚ ਹੋਣ ਵਾਲੀ ਐਨ ਡੀ ਪੀ ਰੈਲੀ ਜਗਮੀਤ ਸਿੰਘ ਦੀ ਸਿਆਸੀ ਕਿਸਮਤ ਬਦਲ ਦੇਵੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?