Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਫਿਊਲ ਟਰੱਕ ਤੇ ਬੱਸ ਨਾਲ ਟਕਰਾਈ ਤੇਜ਼ ਰਫਤਾਰ ਐਸਯੂਵੀ

October 16, 2019 08:36 AM

13 ਸਾਲਾ ਲੜਕਾ ਨਿਕਲਿਆ ਡਰਾਈਵਰ, ਐਸਆਈਯੂ ਕਰ ਰਹੀ ਹੈ ਮਾਮਲੇ ਦੀ ਜਾਂਚ

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ) : 13 ਸਾਲਾ ਲੜਕੇ ਵੱਲੋਂ ਮੰਗਲਵਾਰ ਸਵੇਰੇ ਨੌਰਥ ਯੌਰਕ ਵਿੱਚ ਕਥਿਤ ਤੌਰ ਉੱਤੇ ਐਸਯੂਵੀ ਨੂੰ ਤੇਜ਼ ਰਫਤਾਰ ਨਾਲ ਫਿਊਲ ਟਰੱਕ ਤੇ ਟਰਾਂਜਿ਼ਟ ਬੱਸ ਵਿੱਚ ਟਕਰਾਉਣ ਦੇ ਮਾਮਲੇ ਦੀ ਸਪੈਸ਼ਲ ਇਨਵੈਸਟੀਗੇਸਨ ਯੂਨਿਟ (ਐਸਆਈਯੂ) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਕਾਰਨ ਇੱਕ ਹੋਰ 13 ਸਾਲਾ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਐਸਆਈਯੂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਦੋ 13 ਸਾਲਾ ਲੜਕਿਆਂ ਨੂੰ ਤੜ੍ਹਕੇ 4:40 ਉੱਤੇ ਡਫਰਿਨ ਤੇ ਵਾਅਨ ਵਿੱਚ ਸੈਂਟਰ ਸਟਰੀਟਜ਼ ਉੱਤੇ ਐਸਯੂਵੀ ਵਿੱਚ ਤੇਜ਼ ਰਫਤਾਰ ਨਾਲ ਸਫਰ ਕਰਦਿਆਂ ਵੇਖਿਆ। ਇਹ ਐਸਯੂਵੀ ਜ਼ਖ਼ਮੀ ਲੜਕੇ ਦੇ ਪਰਿਵਾਰਕ ਮੈਂਬਰ ਦੀ ਹੈ। ਜਿਵੇਂ ਹੀ ਪੁਲਿਸ ਅਧਿਕਾਰੀ ਨੇ ਐਸਯੂਵੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਲੜਕੇ ਤੇ਼ਜੀ ਨਾਲ ਉੱਥੋਂ ਗੱਡੀ ਭਜਾ ਕੇ ਲੈ ਗਏ। ਫਿਰ ਇਹ ਗੱਡੀ ਜਦੋਂ ਫਿੰਚ ਐਵਨਿਊ ਵੈਸਟ ਤੇ ਡਫਰਿਨ ਸਟਰੀਟ ਲਾਂਘੇ ਦੇ ਦੱਖਣ ਵਿੱਚ ਪਹੁੰਚੀ ਤਾਂ ਪੂਰੀ ਤੇਜ਼ ਰਫਤਾਰ ਨਾਲ ਫਿਊਲ ਟਰੱਕ ਨਾਲ ਜਾ ਟਕਰਾਈ।
ਫਿਊਲ ਟਰੱਕ ਦੇ ਨਾਲ ਨਾਲ ਇਹ ਐਸਯੂਵੀ ਗੋ ਟਰਾਂਜਿ਼ਟ ਬੱਸ ਨਾਲ ਵੀ ਟਕਰਾਈ ਪਰ ਉਸ ਸਮੇਂ ਬੱਸ ਵਿੱਚ ਕੋਈ ਯਾਤਰੀ ਸਵਾਰ ਨਹੀਂ ਸੀ। ਐਸਯੂਵੀ ਦੇ 13 ਸਾਲਾ ਕਥਿਤ ਡਰਾਈਵਰ ਨੂੰ ਪੁਲਿਸ ਵੱਲੋਂ ਮੌਕੇ ਉੱਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗੱਡੀ ਚਲਾਉਣ ਵਾਲੇ ਲੜਕੇ ਦੇ ਨਾਲ ਬੈਠੇ ਇੱਕ ਹੋਰ 13 ਸਾਲਾ ਲੜਕੇ ਨੂੰ ਲੱਤ ਵਿੱਚ ਗੰਭੀਰ ਸੱਟ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਰਜੈਂਟ ਮੁਰੇ ਕੈਂਪਬੈਲ ਨੇ ਦੱਸਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਹਸਪਤਾਲ ਵਿੱਚ ਉਸ ਲੜਕੇ ਦਾ ਆਪਰੇਸ਼ਨ ਕੀਤਾ ਗਿਆ ਹੈ।
ਇਸ ਦੌਰਾਨ ਖੁਦ ਨੂੰ ਜ਼ਖ਼ਮੀ ਲੜਕੇ ਦਾ ਪਿਤਾ ਦੱਸਣ ਵਾਲੇ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੁਕਸਾਨੀ ਗਈ ਐਸਯੂਵੀ ਉਸ ਦੀ ਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਆਖਰੀ ਵਾਰੀ ਉਸ ਨੇ ਆਪਣੇ ਲੜਕੇ ਨੂੰ ਘਰ ਵਿੱਚ ਰਾਤੀਂ 12:00 ਵਜੇ ਵੇਖਿਆ ਸੀ ਤੇ ਉਹ ਨਹੀਂ ਸੀ ਜਾਣਦਾ ਕਿ ਉਹ ਐਸਯੂਵੀ ਲੈ ਕੇ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ