Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਜੋ ਸੁੱਖ ਛੱਜੂ ਦੇ ਚੁਬਾਰੇ..

October 16, 2019 08:22 AM

-ਜੱਗਾ ਸਿੰਘ ਆਦਮਕੇ
ਪੁਰਾਤਨ ਸਮਿਆਂ ਤੋਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਚੁਬਾਰਾ ਇਮਾਰਤ ਉਸਾਰਨ ਦਾ ਹਿੱਸਾ ਰਿਹਾ ਹੈ। ਇਨ੍ਹਾਂ ਇਮਾਰਤਾਂ ਵਿੱਚੋਂ ਕੁਝ ਦਾ ਇਤਿਹਾਸ ਨਾਲ ਸਬੰਧ ਰਿਹਾ ਹੈ। ਉਤੱਰੀ ਭਾਰਤ ਤੇ ਖਾਸ ਕਰਕੇ ਪੰਜਾਬੀਆਂ ਦੇ ਘਰ ਦਾ ਚੁਬਾਰਾ ਮਹੱਤਵ ਪੂਰਨ ਹਿੱਸਾ ਰਿਹਾ ਹੈ। ਚੁਬਾਰਾ ਆਮ ਕਰਕੇ ਪਿੰਡਾਂ ਵਿੱਚ ਗਿਣੇ ਚੁਣੇ ਘਰਾਂ ਵਿੱਚ ਹੁੰਦਾ ਸੀ। ਜਿੱਥੇ ਸਰਦੇ ਪੁੱਜਦੇ ਘਰ ਚੁਬਾਰਾ ਪਾ ਕੇ ਆਪਣੀ ਸ਼ਾਨੋ ਸ਼ੌਕਤ ਦਾ ਪ੍ਰਗਾਟਾਵਾ ਕਰਦੇ ਸਨ, ਉਥੇ ਤੰਗ ਘਰਾਂ ਵਾਲੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਚੁਬਾਰਾ ਪਾਉਂਦੇ ਸਨ। ਸ਼ਹਿਰਾਂ ਵਿੱਚ ਵੀ ਭੀੜੇ ਘਰਾਂ ਵਿੱਚ ਵਰਤੋਂ ਲਈ ਚੁਬਾਰਾ ਬਣਾਇਆ ਜਾਂਦਾ ਹੈ। ਚੁਬਾਰਾ ਗਲੀ ਉੱਪਰ ਪਾਇਆ ਜਾਂਦਾ ਹੈ। ਜਿਵੇਂ ਚੁਬਾਰੇ ਦੇ ਨਾਂ ਤੋਂ ਸਪੱਸ਼ਟ ਹੈ ਕਿ ਇਹ ਅਜਿਹਾ ਢਾਂਚਾ ਹੈ, ਜਿਸ ਦੇ ਆਸੇ-ਪਾਸੇ ਤਾਕੀਆਂ ਦਰਵਾਜ਼ੇ ਹੋਣ। ਅਜਿਹਾ ਹੋਣ ਕਾਰਨ ਗਰਮੀ ਦੇ ਮੌਸਮ ਵਿੱਚ ਚੁਬਾਰਾ ਹਵਾਦਾਰ ਹੁੰਦਾ ਹੈ।
ਲਾਹੌਰ ਵਿੱਚ ਭਗਤ ਛੱਜੂ ਦਾ ਚੁਬਾਰਾ ਕਾਫੀ ਪ੍ਰਸਿੱਧ ਹੈ। ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚਲੇ ਭਗਤ ਛੱਜੂ ਦੇ ਚੁਬਾਰੇ ਵਾਲੇ ਸਥਾਨ ਉੱਤੇ ਉਸਦੀ ਸਮਾਧ ਅੱਜ ਵੀ ਮੌਜੂਦ ਹੈ। ਭਗਤ ਛੱਜੂ ਦੇ ਚੁਬਾਰੇ ਵਿੱਚ ਆਨੰਦ ਨਾਲ ਰਹਿਣ ਕਾਰਨ ਇਸ ਦੇ ਆਨੰਦ ਨੂੰ ਬਲਖ ਬੁਖਾਰੇ ਦੇ ਆਨੰਦ ਤੋਂ ਚੰਗਾ ਦਰਸਾਉਂਦੇ ਅਖਾਣ ਪ੍ਰਸਿੱਧ ਹੈ.
ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।
ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂੂ ਅਮਰਦਾਸ ਜੀ ਅਤੇ ਗੁਰੂ ਰਾਮ ਦਾਸ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਚੁਬਾਰਾ ਸਾਹਿਬ ਪ੍ਰਸਿੱਧ ਹੈ।
ਘਰ ਤੋਂ ਉਪਰ ਹੋਣ ਕਾਰਨ ਚੁਬਾਰਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਲੁਕਾਉਣ ਜਾਂ ਸ਼ਰਨ ਦੇਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਆਜ਼ਾਦੀ ਸੰਗਰਾਮ ਸਮੇਂ ਦੇਸ਼ ਭਗਤ ਚੁਬਾਰਿਆਂ ਵਿੱਚ ਸ਼ਰਨ ਲੈਂਦੇ ਸਨ। ਇਕਾਂਤ ਤੇ ਸ਼ਾਂਤ ਵਾਤਾਵਰਨ ਹੋਣ ਕਾਰਨ ਚੁਬਾਰੇ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਪਸੰਦ ਅਤੇ ਠਾਹਰ ਰਹੇ ਹਨ। ਚੁਬਾਰਿਆਂ ਨਾਲ ਉਨ੍ਹਾਂ ਦੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਚੁਬਾਰੇ ਦੀ ਮਹੱਤਤਾ ਦਾ ਅਨੁਮਾਨ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਅਨੇਕਾਂ ਗੀਤਾਂ ਤੇ ਲੋਕ ਗੀਤਾਂ ਤੇ ਲੋਕ ਗੀਤਾਂ ਵਿੱਚ ਚੁਬਾਰੇ ਦਾ ਜ਼ਿਕਰ ਹੈ। ਇੱਛਾ ਹੁੰਦੀ ਕਿ ਉਨ੍ਹਾਂ ਦੇ ਘਰ ਵੀ ਚੁਬਾਰਾ ਹੋਵੇ। ਇਸੇ ਕਰਕੇ ਚੁਬਾਰੇ ਪਾਉਣ ਦੀ ਇੱਛਾ ਪਤਨੀ ਵੱਲੋਂ ਪਤੀ ਅੱਗੇ ਕੁਝ ਇਸ ਤਰ੍ਹਾਂ ਰੱਖੀ ਜਾਂਦੀ ਹੈ.
ਮੈਨੂੰ 'ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲਾ ਜੰਡ ਵੱਢ ਕੇ।
ਚੁਬਾਰਾ ਬਣਾਉਣ ਵਿੱਚ ਜੰਡ ਦੇ ਰੁੱਖ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਇਸੇ ਕਰਕੇ ਜੰਡ ਦੇ ਜ਼ਿਕਰ ਚੁਬਾਰੇ ਨਾਲ ਅਕਸਰ ਹੀ ਆਉਂਦਾ ਹੈ.
ਰੋਹੀ ਵਾਲਾ ਜੰਡ ਵੱਢ ਕੇ
ਤੈਨੂੰ ਕੱਲ੍ਹ ਨੂੰ ਪਵਾ ਦੂੰ ਚੁਬਾਰਾ।
*******
ਰਾਇਆ ਰਾਇਆ ਰਾਇਆ
ਜਿਉਣ ਯੋਗੇ ਕਾਰੀਗਰ ਨੇ
ਜੰਡ ਵੱਢ ਕੇ ਚੁਬਾਰਾ ਪਾਇਆ
ਜਿੱਥੇ ਹਰ ਕਿਸੇ ਦੀ ਖਾਹਿਸ਼ ਹੁੰਦੀ ਕਿ ਉਸ ਦੇ ਘਰ ਚੁਬਾਰਾ ਹੋਵੇ, ਉਥੇ ਦੂਸਰਿਆਂ ਵੱਲੋਂ ਚੁਬਾਰਾ ਬਣਾਉਣਾ ਕੁਝ ਲੋਕਾਂ ਨੂੰ ਰੜਕਣਾ ਵੀ ਲਾਜ਼ਮੀ ਹੈ.
ਰੋਹੀ ਵਾਲਾ ਜੰਡ ਵੱਢ ਕੇ
ਲੰਡੇ ਚਿੜੇ ਨੇ ਚੁਬਾਰਾ ਪਾਇਆ।
ਚੁਬਾਰੇ ਚੜ੍ਹ ਕੇ ਪੈਣਾ ਬੇਫਿਕਰੇ ਹੋਣ ਦਾ ਵੀ ਪ੍ਰਤੀਕ ਹੈ। ਇਸੇ ਕਾਰਨ ਇੱਕ ਧੀ ਆਪਣੇ ਪਿਤਾ ਨੂੰ ਕੁਝ ਇਸ ਤਰ੍ਹਾਂ ਸੁਚੇਤ ਕਰਦੀ.
ਚੜ੍ਹ ਚੁਬਾਰੇ ਸੁੱਤਿਆ ਬਾਬਲ
ਆਈ ਬਨੇਰੇ ਦੀ ਛਾਂ।
ਤੰੂ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ।
ਚੁਬਾਰੇ ਪਾਉਣ ਦੀ ਚਾਹਤ ਵਿੱਚ ਲੋਕ ਗੀਤਾਂ ਵਿੱਚ ਕਈ ਵਾਰ ਕਲਪਨਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਜਾਂਦੀਆਂ ਹਨ.
ਤੇਰੀ ਮੁੱਛ 'ਤੇ ਚੁਬਾਰਾ ਪਾਉਂਦੀ,
ਜੇ ਮੈਂ ਹੁੰਦੀ ਜ਼ੈਲਦਾਰਨੀ।
ਚੁਬਾਰਾ ਕੁਝ ਲੋਕਾਂ ਦੀ ਆਜ਼ਾਦ ਹੋਂਦ ਅਤੇ ਦੁਸਰਿਆਂ ਨੂੰ ਆਪਣੀ ਹੋਂਦ ਵਿਖਾਉਣ ਦਾ ਸਾਧਨ ਮੰਨਿਆ ਜਾਂਦਾ ਹੈ.
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ
ਉਚਾ ਚੁਬਾਰਾ ਪਾਉਣਾ।
ਵੱਖਰੇ ਹੋ ਕੇ ਮਰਜ਼ੀ ਕਰਨੀ
ਆਪਣਾ ਹੁਕਮ ਚਲਾਉਣਾ।
ਬਈ ਰੱਖਣਾ ਤਾਂ ਤੇਰੀ ਮਰਜ਼ੀ
ਪੇਕੇ ਜਾ ਕੇ ਮੜ੍ਹਕ ਨਾਲ ਆਉਣਾ।
ਰੱਖਣਾ ਤਾਂ ਤੇਰੀ ਮਰਜ਼ੀ..
ਜਿੱਥੇ ਮੁਟਿਆਰਾਂ ਨੂੰ ਚੁਬਾਰੇ ਦੀ ਇਕਾਂਤ ਤੇ ਖੁੱਲੇ ਵਾਤਾਵਰਨ ਵਿੱਚ ਬੈਠ ਕੇ ਕੱਤਣਾ, ਕੱਢਣਾ ਚੰਗਾ ਲੱਗਦਾ, ਉਥੇ ਮੁਟਿਆਰ ਧੀਆਂ ਦਾ ਇੱਕਲੇ ਚੁਬਾਰੇ ਚੁੜਣਾ ਮਾਪਿਆਂ ਨੂੰ ਚਿੰਤਤ ਕਰਦਾ। ਇਸ ਸਬੰਧੀ ਮਾਪੇ ਪੂਰੇ ਸੁਚੇਤ ਹੋ ਕੇ ਰਹਿੰਦੇ ਅਤੇ ਕਿਸੇ ਕਿਸਮ ਦਾ ਸ਼ੱਕ ਪੈਣ 'ਤੇ ਕੁਝ ਇਸ ਤਰ੍ਹਾਂ ਪੁੱਛਦੇ.
ਛੋਲੇ ਛੋਲੇ ਛੋਲੇ
ਧੀਏ ਕੌਣ ਨੀਂ ਚੁਬਾਰੇ ਵਿੱਚ ਬੋਲੇ।
ਅੱਗੋਂ ਚੁੁਬਾਰੇ ਚਰਖਾ ਡਾਹ ਕੇ ਕੱਤਦੀ ਧੀ ਦਾ ਜਵਾਬ ਕੁਝ ਇਸ ਤਰ੍ਹਾਂ ਹੁੰਦਾ.
ਛੋਲੇ ਛੋਲੇ ਛੋਲੇ
ਬਾਪੂ ਜੀ ਨੂੰ ਭਰਮ ਪਿਆ
'ਕੱਲੀ ਬਾਪੂ ਮੈਂ ਹੋਵਾਂ
ਦੂਜੀ ਗੁੱਝ ਚਰਖੇ ਦੀ ਬੋਲੇ।
ਚੁਬਾਰੇ ਵਿੱਚ ਖਾਸ-ਮ-ਖਾਸ ਮਹਿਮਾਨਾਂ ਨੂੰ ਠਹਿਰਾਉਣ ਦਾ ਵੀ ਮਹੱਤਵ ਹੈ.
ਲੱਡੂ ਖਾ ਕੇ ਚੁਬਾਰੇ ਵਿੱਚੋਂ ਨਿਕਲੀ,
ਮੱਖੀਆਂ ਨੇ ਪੈੜ ਨੱਪ ਲਈ।
ਜਿੱਥੇ ਚੁਬਾਰੇ ਵਿੱਚੋਂ ਸਾਰਾ ਆਲਾ ਦੁਆਲਾ ਵਿਖਾਈ ਦਿੰਦਾ, ਉਥੇ ਨੇੜੇ ਤੇੜੇ ਦੇ ਲੋਕਾਂ ਨੂੰ ਚੁਬਾਰੇ ਚੜ੍ਹਨ ਉਤਰਨ ਵਾਲੇ ਲੋਕ ਵਿਖਾਈ ਦਿੰਦੇ ਹਨ। ਨਵ-ਵਿਆਹੁਤਾ ਮੁਟਿਆਰਾਂ ਦਾ ਚੁਬਾਰੇ ਚੜ੍ਹਦੀਆਂ ਦਾ ਹਾਰ ਸ਼ਿੰਗਾਰ ਵੀ ਅਜਿਹੇ ਲੋਕਾਂ ਦਾ ਧਿਆਨ ਖਿੱਚਦਾ.
ਉੱਚਾ ਚੁਬਾਰਾ, ਕੂਚੀਆਂ ਅੱਡੀਆਂ
ਝਾਂਜਰ ਪਾ ਪਾ ਚੜ੍ਹਦੀ।
ਜਿੱਥੇ ਚੁਬਾਰਾ ਹੋਣਾ ਮਾਨ ਸਨਮਾਨ ਤੇ ਸੁੱਖ ਸਹੁਲਤਾਂ ਦਾ ਪ੍ਰਤੀਕ ਹੈ, ਉਥੇ ਇਸ ਦੇ ਢਹਿਣਾ ਸਬੰਧਿਤ ਮਾਲਕ ਦਾ ਵੱਡਾ ਨੁਕਸਾਨ ਹੋਣਾ ਹੈ। ਇਸੇ ਕਰਕੇ ਕਿਸੇ ਨੂੰ ਹਾਨੀ ਪਹੁੰਚਾਉਣ ਲਈ ਚੁਬਾਰਾ ਢਹਿਣ ਦੀ ਇੱਛਾ ਦਾ ਜ਼ਿਕਰ ਲੋਕ ਗੀਤਾਂ ਵਿੱਚ ਮਿਲਦਾ ਹੈ:
ਜੇਠ ਜਠਾਣੀ ਮਿੱਟੀ ਲਾਉਂਦੇ
ਮੈਂ ਢੋਂਦੀ ਸੀ ਗਾਰਾ
ਮੇਰੀ ਹਾਅ ਲੱਗ ਜੇ
ਸਿਖਰੋਂ ਡਿੱਗੇ ਚੁਬਾਰਾ।
ਚੁਬਾਰਾ ਅੱਜ ਵੀ ਘਰਾਂ ਦੇ ਉਸਾਰੀ ਦਾ ਅਹਿਮ ਹਿੱਸਾ ਹੈ, ਪਰ ਅੱਜ ਉਸ ਦੇ ਬਣਾਉਣ ਲਈ ਜੰਡ ਦਾ ਰੁੱਖ ਵੱਢਣ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲਾਂ ਵਾਲੇ ਕੱਚੇ ਚੁਬਾਰਿਆਂ ਦੀ ਬਜਾਏ ਸੁੰਦਰ ਬਣਤਰ ਵਾਲੇ ਚੁਬਾਰੇ ਬਣਾਏ ਜਾ ਰਹੇ ਹਨ। ਅੱਜ ਦੀਆਂ ਕੋਠੀਆਂ ਦੇ ਉਪਰ ਵਿਸ਼ਾਲ ਹਿੱਸੇ ਨੂੰ ਚੁਬਾਰੇ ਦਾ ਰੂਪ ਦਿੱਤਾ ਜਾਂਦਾ ਹੈ। ਇਨ੍ਹਾਂ ਚੁਬਾਰਿਆਂ ਨੂੰ ਪੌੜੀਆਂ ਵੀ ਅੰਦਰੋਂ ਚੜ੍ਹਦੀਆਂ ਹਨ। ਸਾਦੇ ਘਰਾਂ ਵਿੱਚ ਵੀ ਚੁਬਾਰਾ ਪਾਉਣਾ ਸੁੱਖ ਦੇ ਸਾਧਨ ਅਤੇ ਸ਼ਾਨ ਦਾ ਪ੍ਰਤੀਕ ਹੈ। ਲੋਕ ਦਿਲਾਂ ਵਿੱਚ ਚੁਬਾਰਾ ਪਾਉਣ ਅਤੇ ਉਸ ਦਾ ਆਨੰਦ ਲੈਣ ਦੀਆਂ ਖਵਾਹਿਸ਼ਾਂ ਬਰਕਰਾਰ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’