Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਨਜਰਰੀਆ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅਕਾਲੀਆਂ ਲਈ ਰਾਹ ਸੌਖਾ ਨਹੀਂ

October 16, 2019 08:15 AM

-ਸ਼ੰਗਾਰਾ ਸਿੰਘ ਭੁੱਲਰ
ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹੋਣੀਆਂ ਹਨ। ਸਭ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਵਿੱਚ ਇਸ ਵੇਲੇ ਕਿਉਂਕਿ ਭਾਜਪਾ ਦੀ ਸਰਕਾਰ ਹੈ, ਜਿਹੜੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਹੇਠ ਪਿਛਲੀ ਵਾਰ ਤੋਂ ਵੱਧ ਸੀਟਾਂ ਜਿੱਤਣ 'ਤੇ ਟੇਕ ਲਾਈ ਬੈਠੀ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਹਰਾ ਕੇ ਭਾਜਪਾ ਸੱਤਾਧਾਰੀ ਬਣੀ ਸੀ ਅਤੇ ਸੱਤਾਧਾਰੀ ਵੀ ਚੰਗੀਆਂ ਸੀਟਾਂ ਨਾਲ ਬਣੀ ਸੀ। ਕਾਂਗਰਸ ਨੂੰ ਸਿਰਫ 15 ਸੀਟਾਂ ਮਿਲੀਆਂ ਸਨ ਅਤੇ ਇਨੈਲੋ ਵੀ ਆਪਣੀ ਹਾਜ਼ਰੀ ਲੁਆ ਗਈ ਸੀ। ਮਨੋਹਰ ਲਾਲਾ ਖੱਟੜ ਸਰਕਾਰ ਦੀ ਪਹਿਲੀ ਕਾਰਗੁਜ਼ਾਰੀ ਕੁੱਲ ਮਿਲਾ ਕੇ ਕਾਫੀ ਠੀਕ ਰਹੀ ਹੈ, ਇਸ ਲਈ ਪਿਛਲੇ ਦਿਨਾਂ ਵਿੱਚ ਦੂਜੀਆਂ ਪਾਰਟੀਆਂ ਅਤੇ ਕੁਝ ਹੋਰ ਲੋਕਾਂ ਨੇ ਭਾਜਪਾ ਦਾ ਲੜ ਫੜਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇੱਕੋ-ਇੱਕ ਵਿਧਾਇਕ ਬਲਕੌਰ ਸਿੰਘ ਵੀ ਪਾਰਟੀ ਨੂੰ ਫਤਿਹ ਬੁਲਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।
ਇਸ ਨਾਲ ਅਕਾਲੀ ਦਲ ਦਾ ਭੜਕਣਾ ਸੁਭਾਵਿਕ ਹੈ। ਕਿੱਥੇ ਉਹ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਦੇ ਮਨਸੂਬੇ ਬਣਾ ਰਿਹਾ ਸੀ ਅਤੇ ਕਿੱਥੇ ਚੋਣਾਂ ਤੋਂ ਪਹਿਲਾਂ ਹੀ ਤੜੱਕ ਕਰ ਕੇ ਟੁੱਟ ਗਈ। ਅਕਾਲੀ ਦਲ ਦਾ ਕਿਉਂਕਿ ਕੁਲ ਹਿੰਦ ਪੱਧਰ ਉਤੇ ਭਾਜਪਾ ਨਾਲ ਗਠਜੋੜ ਹੈ, ਇਸ ਲਈ ਇਹ ਲੰਮੇ ਸਮੇਂ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੇ ਰੌਂਅ ਵਿੱਚ ਸੀ ਅਤੇ ਇਸ ਨੇ ਆਪਣੇ ਇੱਕ ਸੀਨੀਅਰ ਆਗੂ ਰਾਜ ਸਭਾ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਬਾਕਾਇਦਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਭੂੰਦੜ ਵਿੱਚ-ਵਿਚਾਲੇ ਹਰਿਆਣਾ ਦੇ ਸਿੱਖਾਂ ਨਾਲ ਬੈਠਕਾਂ ਵੀ ਕਰਦੇ ਰਹੇ ਹਨ। ਜਦੋਂ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਦੀ ਗੱਲ ਤੁਰੀ ਤਾਂ ਅੱਗੋਂ ਇਨ੍ਹਾਂ ਨੂੰ ਇੱਕ ਤਰ੍ਹਾਂ ਨਾਂਹ-ਨੁੱਕਰ ਹੀ ਹੋ ਗਈ। ਅਕਾਲੀ ਦਲ ਨੱਬੇ 'ਚੋਂ ਵੀਹ ਸੀਟਾਂ ਮੰਗਦਾ ਸੀ। ਭਾਜਪਾ ਨੇ ਸਿਰਫ ਦੋ ਸੀਟਾਂ ਦੀ ਹਾਮੀ ਭਰੀ। ਅਸਲ ਵਿੱਚ ਭਾਜਪਾ ਨੂੰ ਗੁੱਸਾ ਹੈ ਕਿ ਅਕਾਲੀ ਦਲ ਨੇ ਪਿਛਲੀ ਵਾਰ ਭਾਜਪਾ ਨਾਲ ਸਾਂਝ ਜਾਰੀ ਰੱਖਣ ਦੀ ਥਾਂ ਚੁੱਪ ਕਰ ਕੇ ਇਨੈਲੋ ਨਾਲ ਯਾਰੀ ਪੁਗਾਈ ਸੀ ਤੇ ਚੌਟਾਲਾ ਪਰਵਾਰ ਨਾਲ ਬਾਦਲਾਂ ਦੀ ਚਿਰਾਂ ਪੁਰਾਣੀ ਸਾਂਝ ਤੋਂ ਹਰ ਕੋਣੀ ਜਾਣੂ ਹੈ। ਭਾਜਪਾ ਨੇ ਇਸ ਦਾ ਬੁਰਾ ਮਨਾਇਆ ਸੀ।
ਸਵਾਲ ਸੀ ਕਿ ਜੇ ਪੰਜਾਬ ਅਤੇ ਦਿੱਲੀ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੈ ਤਾਂ ਹਰਿਆਣਾ ਵਿੱਚ ਕਿਉਂ ਨਹੀਂ? ਇੱਕ ਵਿਰੋਧੀ ਧਿਰ ਇਨੈਲੋ ਦਾ ਪੱਲਾ ਕਿਉਂ ਫੜਿਆ? ਕੇਂਦਰੀ ਤੇ ਸੂਬਾਈ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਪੰਜ ਸਾਲ ਪਹਿਲਾਂ ਵਾਲਾ ਉਸ ਦਾ ਫੈਸਲਾ ਚੇਤੇ ਕਰਵਾ ਦਿੱਤਾ ਹੈ। ਇਸ ਦਾ ਸਿੱਟਾ ਹੁਣ ਇਹ ਨਿਕਲਿਆ ਹੈ ਕਿ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ। ਹੈਰਾਨੀ ਹੈ ਐਤਕੀਂ ਇਸ ਨੇ ਇਨੈਲੋ ਵਾਲਿਆਂ ਨੂੰ ਪੁੱਛਿਆ ਹੀ ਨਹੀਂ। ਸ਼ਾਇਦ ਇਸ ਲਈ ਕਿ ਇੱਕ ਪਾਸੇ ਇਨੈਲੋ ਵਾਲਾ ਚੌਟਾਲਾ ਪਰਵਾਰ ‘ਅੱਡ ਖੱਖੜੀਆਂ, ਅੱਡ ਪੱਤ’ ਹੋ ਗਏ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਚੌਟਾਲਾ ਸਰਕਾਰ ਨਾਲ ਵਧੇਰੇ ਮੋਹ ਸੀ, ਸਿਆਸਤ ਤੋਂ ਲਗਭਗ ਕਿਨਾਰਾ ਕਰੀ ਬੈਠੇ ਹਨ, ਇਸ ਲਈ ਅਕਾਲੀ ਦਲ ਵੱਲੋਂ ਸਾਰੇ ਫੈਸਲੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਜਾ ਰਹੇ ਹਨ। ਇਹ ਪ੍ਰਕਾਸ਼ ਸਿੰਘ ਬਾਦਲ ਹਨ, ਜਿਨ੍ਹਾਂ ਨੇ ਪਿਛਲੀ ਸਦੀ ਦੇ ਅੰਤ ਵਿੱਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਵੇਲੇ ਭਾਜਪਾ ਨਾਲ ਸਾਂਝ ਪਾਈ, ਜੋ ਅੱਜ ਤੱਕ ਚੱਲ ਰਹੀ ਹੈ।
ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਸਮੇਂ ਸਮੇਂ ਅਕਾਲੀ ਦਲ ਤੇ ਭਾਜਪਾ ਵਿੱਚ ਅਕਸਰ ਤਰੇੜਾਂ ਉਭਰਦੀਆਂ ਰਹੀਆਂ। ਦੂਜੇ ਸ਼ਬਦਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਪ੍ਰਤੀ ਓਨਾ ਨਰਮ ਗੋਸ਼ਾ ਨਹੀਂ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਇਸੇ ਦੌਰਾਨ ਨਰਿੰਦਰ ਮੋਦੀ ਨੇ ਆਪਣੀ ਦੂਜੀ ਪਾਰੀ ਵਿੱਚ ਹੋਰ ਵੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਵਿੱਚ ਨਾ ਵਿਧਾਨ ਸਭਾ ਚੋਣਾਂ ਅਤੇ ਨਾ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਦੇ ਬਹੁਤ ਕੁਝ ਪੱਲੇ ਪਿਆ ਹੈ। ਉਸ ਦਿਨ ਤੋਂ ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਕੋਲੋਂ ਵੱਧ ਸੀਟਾਂ ਤੇ ਆਪਣੀ ਮਰਜ਼ੀ ਦੀਆਂ ਸੀਟਾਂ ਲੈਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਇਹ ਕੰਧ 'ਤੇ ਲਿਖਿਆ ਪੜ੍ਹਨ ਵਾਲੀ ਗੱਲ ਹੈ, ਅਕਾਲੀ ਆਗੂ ਵੀ ਸਮਝਣ ਲੱਗੇ ਹਨ। ਸ਼ਾਇਦ ਹਰਿਆਣਾ ਭਾਜਪਾ ਨੇ ਇਸੇ ਵਿਚਾਰ ਦਾ ਪ੍ਰਗਟਾਵਾ ਕਰ ਦਿੱਤਾ ਹੈ ਅਤੇ ਅਕਾਲੀ ਦਲ ਨੂੰ ਵੱਖਰੇ ਚੋਣਾਂ ਲੜਨੀਆਂ ਪਈਆਂ ਹਨ। ਜਿਹੜਾ ਅਕਾਲੀ ਦਲ ਆਪਣੇ ਸੂਬੇ ਵਿੱਚ ਆਪਣਾ ਆਧਾਰ ਆਪਣੀਆਂ ਗਲਤੀਆਂ ਕਰ ਕੇ ਗੁਆ ਚੁੱਕਾ ਹੈ, ਉਹ ਗੁਆਂਢੀ ਸੂਬੇ ਵਿੱਚ ਪੈਰ ਕਿਵੇਂ ਜਮਾਏਗਾ? ਇਹ ਵੀ ਕਿ ਹਰਿਆਣਾ ਦੇ ਬਹੁਤੇ ਸਿੱਖ ਵੀ ਅਕਾਲੀ ਦਲ ਤੋਂ ਖੁਸ਼ ਨਹੀਂ, ਇਸ ਲਈ ਹਾਲਾਤ ਦੱਸਣਗੇ ਕਿ ਹਰਿਆਣਾ ਵਿੱਚ ਅਕਾਲੀ ਦਲ ਦਾ ਊਠ ਕਿਸ ਕਰਵਟ ਬੈਠਦਾ ਹੈ? ਇਸੇ ਦੌਰਾਨ ਅਕਾਲੀ ਦਲ ਨੇ ਇਕੱਲਿਆਂ ਆਪਣੀ ਦਾਲ ਨਾ ਗਲਦੀ ਵੇਖ ਕੇ ਇੱਕ ਵਾਰ ਫਿਰ ਪੰਜ ਸੀਟਾਂ ਲੈ ਕੇ ਇਨੈਲੋ ਨਾਲ ਹੀ ਗੰਢ-ਤੁੱਪ ਕਰ ਲਈ ਹੈ।
ਹਰਿਆਣਾ ਪੂਰਾ ਸੂਬਾ 1966 ਦੇ ਪੰਜਾਬ ਪੁਨਰਗਠਨ ਐਕਟ ਹੇਠ ਬਣਿਆ ਹੈ। ਇਸ ਤੋਂ ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ। ਹਰਿਆਣਾ ਅਤੇ ਪੰਜਾਬ ਦੋਵਾਂ ਦਾ ਯਕੀਨਨ ਬਹੁਤ ਕੁਝ ਸਾਂਝਾ ਸੀ, ਜੋ ਬਾਅਦ ਵਿੱਚ ਸਿਆਸੀ ਵਖਰੇਵਿਆਂ ਕਾਰਨ ਹੌਲੀ ਹੌਲੀ ਸਾਹਮਣੇ ਆਉਣ ਲੱਗਾ ਹੈ। ਹਰਿਆਣਾ ਵਿੱਚ ਇਸ ਵੇਲੇ ਸਿੱਖਾਂ ਦੀ ਗਿਣਤੀ ਲਗਭਗ 20 ਲੱਖ ਹੈ, ਇਹ ਸ਼ੁਰੂ ਵਿੱਚ ਆਪਣੇ ਆਪ ਨੂੰ ਸਿੱਖਾਂ ਦੇ ਸੋਮੇ ਸ੍ਰੀ ਅਕਾਲ ਤਖਤ ਨਾਲ ਜੋੜ ਕੇ ਵੇਖਦੇ ਸਨ। ਦੂਜੇ ਪਾਸੇ ਹਰਿਆਣਾ ਦੇ ਗੁਰਦੁਆਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੀ ਆਉਂਦੇ ਹਨ।
ਇੱਕ ਸਮੇਂ ਹਰਿਆਣਾ ਦੇ ਸਿੱਖਾਂ ਨੂੰ ਮਹਿਸੂਸ ਹੋਣ ਲੱਗਾ ਕਿ ਹਰਿਆਣਾ ਸਰਕਾਰਾਂ ਉਨ੍ਹਾਂ ਨੂੰ ਬਹੁਤਾ ਗੌਲਦੀਆਂ ਹੀ ਨਹੀਂ। ਉਧਰੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ, ਇਸ ਲਈ ਉਨ੍ਹਾਂ ਨੇ ਓਦੋਂ ਦੇ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੱਲਾ ਫੜ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਦਿੱਤੀ। ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਸੁਭਾਵਿਕ ਸੀ, ਜੋ ਅੱਜ ਤੱਕ ਜਾਰੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਕਮੇਟੀ ਦੇ ਅਹੁਦੇਦਾਰਾਂ ਵਿੱਚ ਪਾਟਕ ਪੈ ਜਾਣ ਨਾਲ ਇਹ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਐਡਹਾਕ ਕਮੇਟੀ ਦੇ ਨਾਂਅ 'ਤੇ ਕਦੀ ਕਦੀ ਇਸ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਸਾਫ ਹੈ ਕਿ ਅਜਿਹੇ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਦਾ ਮੈਦਾਨ ਫਤਿਹ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ।
ਦੂਜਾ, ਸਿੱਖਾਂ ਦੀ ਵਸੋਂ ਓਥੇ ਕੁਝ ਖਾਸ ਖੇਤਰਾਂ ਤੱਕ ਹੀ ਸੀਮਿਤ ਹੈ, ਜਿਵੇਂ ਅੰਬਾਲਾ ਤੋਂ ਜਮਨਾਨਗਰ, ਕਰਨਾਲ, ਕੁਰੂਕਸ਼ੇਤਰ, ਜੀਂਦ ਅਤੇ ਅਸੰਧ ਆਦਿ। ਇਸ ਦੀ ਰੋਸ਼ਨੀ ਵਿੱਚ ਵੇਖਣਾ ਹੋਵੇਗਾ ਕਿ ਅਕਾਲੀ ਦਲ ਕਿੰਨੇ ਕੁ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਭਖਾ ਸਕਦਾ ਹੈ। ਤੀਜਾ, ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਮਨੋਹਰ ਲਾਲ ਖੱਟੜ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ ਤੇ ਕੰਮਕਾਜ ਪੱਖੋਂ ਖੱਟੜ 'ਤੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਦਾ। ਇਸ ਦੇ ਟਾਕਰੇ ਕੀ ਅਕਾਲੀ ਦਲ ਦੇ ਉਮੀਦਵਾਰ ਮੁਕਾਬਲਾ ਕਰ ਸਕਣਗੇ? ਉਹ ਵੀ ਉਦੋਂ, ਜਦੋਂ ਚੰਗੇ ਹਾਲਾਤ ਦੇ ਹੁੰਦਿਆਂ ਹੋਇਆਂ ਵੀ ਅਕਾਲੀ ਦਲ ਦੀਆਂ ਜੜ੍ਹਾਂ ਨਹੀਂ ਸਨ ਲੱਗ ਸਕੀਆਂ ਅਤੇ ਅੱਜ ਹਰਿਆਣਾ ਵਿੱਚ ਜਦੋਂ ਚਾਰ-ਚੁਫੇਰੇ ਨਰਿੰਦਰ ਮੋਦੀ ਅਤੇ ਭਾਜਪਾ ਦਾ ਜੇਤੂ ਰੱਥ ਕਿਤੇ ਵੀ ਠੱਲ੍ਹਿਆ ਨਹੀਂ ਜਾ ਰਿਹਾ ਤਾਂ ਅਕਾਲੀ ਦਲ ਦੀ ਕੀ ਕਾਰਗੁਜ਼ਾਰੀ ਰਹੇਗੀ?
ਸਾਲ 2015 ਵਿੱਚ ਪੰਜਾਬ ਵਿੱਚ ਹੋਏ ਬੇਅਦਬੀ ਕਾਂਡਾਂ, ਸਿਰਸੇ ਵਾਲੇ ਬਾਬੇ ਨੂੰ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਬਿਨਾਂ ਪਹਿਲਾਂ ਮੁਆਫੀ ਦੇਣ ਅਤੇ ਫਿਰ ਰੱਦ ਕਰਨ ਨਾਲ ਸੂਬੇ ਵਿੱਚ ਅਕਾਲੀ ਦਲ ਦੇ ਪੈਰ ਉਖੜਨੇ ਸ਼ੁਰੂ ਹੋਏ ਸਨ। ਸਿੱਖ ਦੁਨੀਆ ਵਿੱਚ ਕਿਤੇ ਵੀ ਵਸਦਾ ਹੈ, ਉਸ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹ ਇਸ ਦੀ ਬੇਅਦਬੀ ਨਹੀਂ ਸਹਾਰ ਸਕਦਾ। ਹਰਿਆਣਾ ਦੇ ਸਿੱਖ ਵੀ ਇਨ੍ਹਾਂ 'ਚੋਂ ਹਨ। ਵੇਖਣਾ ਇਹ ਵੀ ਹੈ ਕਿ ਇਹ ਅਕਾਲੀ ਉਮੀਦਵਾਰਾਂ ਨੂੰ ਕਿੰਨਾ ਕੁ ਸਹਿਯੋਗ ਦੇਣਗੇ? ਕਿਹਾ ਜਾ ਸਕਦਾ ਹੈ ਕਿ ਜਿਸ ਅਕਾਲੀ ਦਲ ਦਾ ਹਰਿਆਣਾ ਦੇ ਸਿੱਖਾਂ ਨਾਲ ਵੱਖਰੀ ਸਿੱਖ ਗੁਰਦੁਆਰਾ ਕਮੇਟੀ 'ਤੇ ਇੱਟ-ਖੜੱਕਾ ਚੱਲ ਰਿਹਾ ਹੈ ਅਤੇ ਇਸ ਦੀ ਲੀਡਰਸ਼ਿਪ ਨੇ ਸਮਾਂ ਰਹਿੰਦਿਆਂ ਵੀ ਇਸ ਕਮੀ ਨੂੰ ਦੂਰ ਕਰਨ ਵੱਲ ਧਿਆਨ ਨਹੀਂ ਦਿੱਤਾ ਤਾਂ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗੇਗੀ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ