ਇਨ੍ਹੀਂ ਦਿਨੀਂ ਵੈੱਬ ਸੀਰੀਜ਼ ‘ਦਿ ਵਰਡਿਕਟ: ਸਟੇਟ ਵਰਸਿਜ਼ ਨਾਨਾਵਤੀ’ ਵਿੱਚ ਨਜ਼ਰ ਆ ਰਹੀ ਐਲੀ ਅਵਰਾਮ ਨੇ ਆਪਣੇ ਕਿਰਦਾਰ 'ਚ ਉਤਰਨ ਲਈ ਰਿਸਰਚ ਕੀਤੀ ਅਤੇ ਸਹੀ ਐਕਟਿੰਗ ਲਈ ਉਸ ਨੇ ਖਾਸ ਤਰੀਕੇ ਵੀ ਅਪਣਾਏ। ਇਸ ਸੀਰੀਜ਼ ਵਿੱਚ ਨਾਨਾਵਤੀ ਦੀ ਪਤਨੀ ਸਿਲਵੀਆ ਦਾ ਰੋਲ ਕਰ ਰਹੀ ਐਲੀ ਨੇ ਕਿਹਾ, ‘ਸਿਲਵੀਆ ਬਾਰੇ ਇੰਟਰਨੈਟ 'ਤੇ ਵੀ ਖਾਸ ਜਾਣਕਾਰੀ ਨਹੀਂ ਹੈ। ਮੈਂ ਕੋਸ਼ਿਸ਼ ਕੀਤੀ ਕਿ ਜੋ ਜਾਣਕਾਰੀ ਉਨ੍ਹਾਂ ਬਾਰੇ ਮਿਲੇ, ਉਸ ਨੂੰ ਪੜ੍ਹ ਲਵਾਂ। ਜਵਾਨੀ ਤੋਂ ਬੁਢਾਪੇ ਤੱਕ ਉਨ੍ਹਾਂ ਦੀ ਜ਼ਿੰਦਗੀ ਨੂੰ ਮੈਂ ਆਪਣੇ ਹਿਸਾਬ ਨਾਲ ਮਨ ਹੀ ਮਨ ਬੁਣਿਆ। ਉਨ੍ਹਾਂ ਵਾਂਗ ਬੋਲ ਸਕਣ ਲਈ ਮੈਂ ਬ੍ਰਿਟਿਸ਼ ਲਹਿਜ਼ੇ ਵਿੱਚ ਅੰਗਰੇਜ਼ੀ ਬੋਲਣ ਦੀ ਪ੍ਰੈਕਟਿਸ ਕੀਤੀ। ਉਨ੍ਹਾਂ ਵਾਂਗ ਦਿਸਣ ਲਈ ਮੈਂ ਆਪਣੇ ਵਾਲਾਂ ਨੂੰ ਰੰਗਿਆ। ਮੈਂ 1950 ਦੇ ਦਹਾਕੇ ਦੇ ਗੀਤਾਂ ਦੀ ਇੱਕ ਲਿਸਟ ਵੀ ਤਿਆਰ ਕੀਤੀ ਜਿਨ੍ਹਾਂ ਨੂੰ ਹਰ ਰੋਜ਼ ਸਵੇਰੇ ਸੁਣਿਆ ਕਰਦੀ ਸੀ। ਜਿਹੜੇ ਦਿਨੀਂ ਇਸ ਦੀ ਸ਼ੂਟਿੰਗ ਹੁੰਦੀ ਮੈਂ ਇੱਕ ਸਪੈਸ਼ਲ ਪਰਫਿਊਮ ਲਗਾਇਆ ਕਰਦੀ ਸੀ। ਜੋ ਪੁਰਾਣੇ ਜ਼ਮਾਨੇ ਵਰਗੀ ਸੁਗੰਧ ਛੱਡਦਾ ਸੀ। ਤਾਂ ਇਹ ਸਾਰੇ ਮੇਰੇ ਯਤਨ ਸੀ ਤਾਂ ਕਿ ਮੈਂ ਸਿਲਵੀਆ ਦੇ ਕਿਰਦਾਰ ਵਿੱਚ ਪੂਰੀ ਉਤਰ ਸਕਾਂ।”
ਅੱਜ ਕੱਲ੍ਹ ਉਸ ਦੀ ਝੋਲੀ ਵਿੱਚ ਵੈੱਬ ਸੀਰੀਜ਼ ‘ਇਨਸਾਈਡ ਏਜ਼ 2’ ਵੀ ਹੈ।