Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਨਜਰਰੀਆ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

October 15, 2019 10:35 AM

-ਮੁਹੰਮਦ ਬਸ਼ੀਰ
ਅੱਜ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ 'ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਦੀ ਮਿਹਨਤ ਕਰਨ ਦੀ ਭਾਵਨਾ ਖਤਮ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਗਵਾਚੀ ਨੌਜਵਾਨ ਪੀੜ੍ਹੀ ਦਾ ਹਰ ਮੈਂਬਰ ਆਪਣੇ ਆਪ ਨੂੰ ਸੰਸਾਰ ਸਾਹਮਣੇ ਇੱਕ ਆਦਰਸ਼ ਵਜੋਂ ਪੇਸ਼ ਕਰ ਰਿਹਾ ਹੈ, ਜਦੋਂ ਕਿ ਉਸ ਦੀਆਂ ਆਦਤਾਂ, ਰਹਿਣ-ਸਹਿਣ, ਮਾਪਿਆਂ ਨਾਲ ਵਤੀਰਾ ਆਦਿ ਸਭ ਕੁਝ ਉਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਮਿਹਨਤ ਕਰਨ ਦੀ ਆਦਤ ਖਤਮ ਹੋਣ ਕਾਰਨ ਹਰ ਪਾਸੇ ਕਾਮਯਾਬੀ ਲਈ ਗਲਤ ਤਰੀਕੇ ਅਪਣਾਏ ਜਾ ਰਹੇ ਹਨ, ਜਿਵੇਂ ਪੜ੍ਹਾਈ ਵਿੱਚ ਨਕਲ ਮਾਰ ਕੇ ਪਾਸ ਹੋਣਾ, ਖੇਤਾਂ ਵਿੱੱਚ ਹੱਥੀ ਮਿਹਨਤ ਕਰਨ ਦੀ ਥਾਂ ਕਾਮਿਆਂ ਨੂੰ ਹੁਕਮ ਦੇਣੇ ਆਦਿ। ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਜਦੋਂ ਤੋਂ ਕਿਸਾਨ ਦੇ ਪੁੱਤ ਨੇ ਮਿਹਨਤ ਕਰਨੀ ਛੱਡ ਦਿੱਤੀ, ਉਦੋਂ ਤੋਂ ਉਹ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਜਿਸ ਕਿਸਾਨ ਨੇ ਜ਼ਿੰਦਗੀ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਹੋਵੇ, ਉਹ ਕਦੇ ਖੁਦਕੁਸ਼ੀਆਂ ਦੇ ਰਾਹ ਨਹੀਂ ਤੁਰ ਸਕਦਾ।
ਭਾਰਤੀ ਸੱਭਿਆਚਾਰ ਦੀ ਇਹ ਖਾਸੀਅਤ ਸੀ ਕਿ ਪਿੰਡ/ ਮੁਹੱਲੇ ਦੀ ਕੁੜੀ ਭਾਵੇਂ ਕਿਸੇ ਜਾਤ, ਧਰਮ ਦੀ ਹੋਵੇ ਹਰ ਨੌਜਵਾਨ ਦੀ ਭੈਣ ਮੰਨੀ ਜਾਂਦੀ ਸੀ, ਪਰ ਅੱਜ ਬੇਹਯਾਈ ਸਭ ਹੱਦਾਂ ਟੱਪ ਗਈ ਹੈ। ਗੁਆਂਢੀਆਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਵੱਲੋਂ ਮਾਸੂਮ ਬਾਲੜੀਆਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ। ਧੀ-ਭੈਣ ਦਾ ਪਹਿਰਾਵਾ ਦੇਖ ਕੇ ਬਾਪ, ਭਰਾ ਆਦਿ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਦੀਆਂ ਹਨ। ਪੈਸਾ ਕਮਾਉਣ ਦੇ ਲਾਲਚ ਵਿੱਚ ਸੱਭਿਆਚਾਰ ਅਤੇ ਨੈਤਿਕ ਸਿਧਾਤਾਂ ਨੂੰ ਸੂਲੀ ਚੜ੍ਹ ਕੇ ਅੱਜ ਟੀ ਵੀ ਚੈਨਲਾਂ ਰਾਹੀ ਅਸ਼ਲੀਲਤਾ ਤੇ ਨਿਰਲੱਜਤਾ ਨੂੰ ਭਾਰਤੀ ਨੌਜਵਾਨਾਂ (ਜੋ ਦੇਸ਼ ਦਾ ਭਵਿੱਖ ਹਨ) ਅੱਗੇ ਪਰੋਸਿਆ ਜਾ ਰਿਹਾ ਹੈ। ਗੀਤਾਂ ਤੇ ਫਿਲਮਾਂ ਰਾਹੀ ਨਸ਼ਿਆਂ ਦੀ ਲਤ ਲਾਈ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਫੌਜੀ ਭਰਤੀ ਵਿੱਚ 100 ਵਿੱਚੋਂ 5 ਨੌਜਵਾਨ ਵੀ ਸਰੀਰਕ ਯੋਗਤਾ ਟੈਸਟ ਪਾਸ ਨਹੀਂ ਕਰ ਸਕੇ ਸਨ। ਨਸ਼ਿਆਂ ਨਾਲ ਅੰਦਰੋਂ ਖੋਖਲੇ ਹੋਏ ਪੰਜਾਬ ਦੇ ਗੱਭੂਰ ਖੇਡ ਮੁਕਾਬਲਿਆਂ ਤੋਂ ਬਾਹਰ ਹੋ ਗਏ ਸਨ। ਅੰਕੜੇ ਇਹ ਵੀ ਕਹਿ ਰਹੇ ਹਨ ਕਿ ਸਿੰਥੈਟਿਕ ਤੇ ਮੈਡੀਕਲ ਨਸ਼ਿਆਂ ਕਾਰਨ ਪੰਜਾਬੀ ਮੁੰਡੇ ਨਿਪੁੰਸਕਤਾ ਦਾ ਸ਼ਿਕਾਰ ਹੋ ਰਹੇ ਹਨ।
ਗੱਲ ਕੀ ਅੱਜ ਦੀ ਨੌਜਵਾਨ ਪੀੜ੍ਹੀ ਨਾ ਖੇਤਾਂ ਵਿੱਚ ਮਿਹਨਤ ਕਰਨ ਜੋਗੀ ਰਹੀ ਹੈ, ਨਾ ਸਰਹੱਦਾਂ ਦੀ ਰਾਖੀ ਕਰਨ ਵਾਲੀ। ਮਾਪਿਆਂ ਤੇ ਵੱਡਿਆਂ ਦੇ ਸਤੀਕਾਰ ਦੀ ਭਾਵਨਾ ਵਿਰਲੀ ਹੀ ਦੇਖਣ ਨੂੰ ਮਿਲਦੀ ਹੈ। ਅਜੋਕੇ ਪਰਵਾਰਾਂ 'ਚ ਇੱਕ-ਦੋ ਬੱਚੇ ਹਨ ਤਾਂ ਹਰ ਗੱਲ ਖੁਦਕੁਸ਼ੀ ਦਾ ਡਰਾਵਾ ਦੇ ਕੇ ਮਾਪਿਆਂ ਤੋਂ ਮਨਵਾਉਣ ਨੂੰ ਬੁਰਾ ਨਹੀਂ ਸਮਝਿਆ ਜਾਂਦਾ। ਗੱਡੀਆਂ, ਮੋਟਰ ਸਾਈਕਲ, ਮਹਿੰਗੇ ਮੋਬਾਈਲ, ਬਰਾਂਡਡ ਕੱਪੜੇ, ਹਥਿਆਰ ਆਦਿ ਪ੍ਰ੍ਰਾਪਤ ਕਰਨਾ ਇਨ੍ਹਾਂ ਦਾ ਮੁੱਖ ਸ਼ੌਕ ਬਣ ਗਿਆ ਹੈ। ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣ ਸ਼ੁਗਲ ਮੰਨਿਆ ਜਾਣ ਲੱਗਾ ਹੈ। ਸਾਰਾ ਦਿਨ ਸੋਸ਼ਲ ਮੀਡੀਆ 'ਤੇ ਗੱਲਾਂ ਕਰਨਾ, ਨੈਟ ਚਲਾ ਕੇ ਕੰਪਿਊਟਰ ਆਦਿ ਸਾਹਮਣੇ ਬੈਠੇ ਰਹਿਣ ਨੂੰ ਫੈਸ਼ਨ ਮੰਨਿਆ ਜਾਣ ਲੱਗਾ ਹੈ। ਅਸ਼ਲੀਲ ਗੀਤ, ਸੱਭਿਆਚਾਰ ਤੋਂ ਵਿਹੂਣੀਆਂ ਫਿਲਮਾਂ, ਸੋਸ਼ਲ ਮੀਡੀਆ, ਇੰਟਰਨੈਟ, ਕੁਝ ਅਸ਼ਲੀਲ ਅਖਬਰਾਂ, ਟੀ ਵੀ ਚੈਨਲ ਸਭ ਰਲ ਕੇ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾ ਕੇ ਤਬਾਹ ਕਰਨ ਲੱਗੇ ਹੋਏ ਹਨ।
ਜਿੱਥੇ ਸਮੁੱਚ ਤਾਣਾ-ਬਾਣਾ ਸਮਾਜ ਵਿਰੋਧੀ ਹਾਲਾਤ ਨਾਲ ਲਬਰੇਜ਼ ਹੋਵੇ, ਉਥੇ ਕੀ ਕਰੇ ਵਿਚਾਰੀ ਨੌਜਵਾਨ ਪੀੜ੍ਹੀ? ਬਿਨਾਂ ਸ਼ੱਕ ਅਜੋਕੇ ਨੌਜਵਾਨ ਅੱਗੇ ਵੱਡੀਆਂ ਚੁਣੌਤੀਆਂ ਹਨ। ਉਹ ਕੀ ਕਰੇ? ਕਿਸ ਵਰਗਾ ਬਣੇ? ਕਿਸ ਨੂੰ ਰੋਲ ਮਾਡਲ ਮੰਨ? ਉਸ ਦੇ ਸਾਹਮਣੇ ਕੋਈ ਰੋਲ ਮਾਡਲ ਨਹੀਂ, ਕਿਉਂਕਿ ਸਿਆਸਤਦਾਨ, ਧਾਰਮਿਕ ਰਹਿਨੁਮਾ, ਸਮਾਜ ਸੇਵਾ ਦਾ ਢੌਂਗ ਕਰਨ ਵਾਲੇ ਲੋਕ, ਵੱਡੇ ਅਫਸਰ, ਫਿਲਮੀ ਹੀਰੋ ਆਦਿ ਸਭ ਅਰਬਾਂ ਰੁਪਏ ਦੇ ਘਪਲਿਆਂ ਵਿੱਚ ਫਸੇ ਹੋਏ ਹਨ। ਕਈਆਂ 'ਤੇ ਬਲਾਤਕਾਰ ਤੇ ਹੋਰ ਸੰਗੀਨ ਦੋਸ਼ ਹਨ। ਧਾਰਮਿਕ ਡੇਰਿਆਂ ਵਿੱਚ ਬਲਾਤਕਾਰ, ਵਿਰੋਧੀਆਂ ਦੇ ਕਤਲ ਅਤੇ ਹਰ ਤਰ੍ਹਾਂ ਦੇ ਅਨੈਤਿਕ ਕੰਮ ਹੋਣਾ ਆਮ ਵਰਤਾਰਾ ਹੈ। ਪੰੂਜੀਵਾਦ ਦੇ ਪ੍ਰਭਾਵ ਹੇਠ ਵਿੱਦਿਅਕ ਪ੍ਰਣਾਲੀ ਨੂੰ ਗਿਣ-ਮਿਥ ਕੇ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਚੰਗੇ ਇਨਸਾਨ ਨਹੀਂ, ਕਦਰਾਂ-ਕੀਮਤਾਂ ਤੋਂ ਮੁਕਤ ਪੈਸਾ ਕਮਾਉਣ ਵਾਲੇ ਰੋਬੋਟ ਬਣਨ। ਪਦਾਰਥਵਾਦ ਦੇ ਪ੍ਰਭਾਵ ਹੇਠ ਦੋ ਭਰਾ ਇੱਕ ਘਰ ਵਿੱਚ ਇੱਕਠੇ ਰਹਿਣ ਨੂੰ ਤਿਆਰ ਨਹੀਂ।
ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਅੰਦਰਲਿਆਂ ਅਤੇ ਬਾਹਰਲਿਆਂ ਖਤਰਿਆਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’