Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਨਾ ਖੁਦਾ ਹੀ ਮਿਲਾ, ਨਾ ਵਸਲ-ਏ-ਸਨਮ

October 15, 2019 10:32 AM

-ਅਮਨਦੀਪ
ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਬਹੁਤੇ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ 'ਤੇ ਵਰ ਟੋਲਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿੱਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੰੁਦਾ ਹੈ। ਮੁੰਡੇ ਦੀ ਆਰਥਿਕ ਹਾਲਤ ਚੰਗੀ ਹੋਣਾ ਧੀ ਦੇ ਮਾਪਿਆਂ ਲਈ ਪਹਿਲੀ ਪਸੰਦ ਹੁੰਦੀ ਹੈ। ਉਹ ਸਭ ਤੋਂ ਪਹਿਲਾਂ ਮੰੁਡੇ ਨੂੰ ਆਉਂਦੀ ਜ਼ਮੀਨ ਤੇ ਹੋਰ ਆਰਥਿਕ ਵਸੀਲਿਆਂ ਨੂੰ ਘੋਖਦੇ ਹਨ। ਜ਼ਮੀਨ-ਜਾਇਦਾਦ ਦੇ ਪਸੰਦ ਆਉਣ ਪਿੱਛੋਂ ਮੁੰਡਾ ਵਿਚਾਰਿਆ ਜਾਂਦਾ ਹੈ। ਜੇ ਪੰਜਾਬ ਦੇ ਸੰਦਰਭ ਵਿੱਚ ਵੇਖੀਏ ਤਾਂ ਚੰਗੀ ਜ਼ਮੀਨ-ਜਾਇਦਾਦ ਵਾਲਾ ਮੰੁਡਾ ਭਾਲਣ ਦਾ ਬੇਹੱਦ ਰੁਝਾਨ ਹੈ। ਪੂਰੇ ਪੰਜਾਬ ਵਿੱਚ ਨਾ ਵੀ ਕਹੀਏ ਤਾਂ ਮਾਲਵਾ-ਪੁਆਧ ਵਿੱਚ ਇਹ ਰੁਝਾਨ ਕਾਫੀ ਦੇਖਣ ਨੂੰ ਮਿਲਦਾ ਹੈ। ਇਸ ਵਿੱਚ ਅਤਿਕਥਨੀ ਨਹੀਂ ਹੋਵੇਗੀ ਜੇ ਇਹ ਕਹਿ ਲਿਆ ਜਾਵੇ ਕਿ ਰਿਸ਼ਤਾ ਮੁੰਡੇ ਨੂੰ ਨਹੀਂ, ਜ਼ਮੀਨ ਨੂੰ ਹੁੰਦਾ ਹੈ। ਇਸ ਗੱਲ ਨੂੰ ਕਾਫੀ ਸਲਾਹਿਆ ਜਾਂਦਾ ਹੈ ਕਿਉਂਕਿ ਪ੍ਰਚੱਲਿਤ ਧਾਰਨਾ ਇਹੀ ਹੈ ਕਿ ਕੁੜੀ ਸਾਧਨ-ਸੰਪੰਨ ਮੁੰਡੇ ਦੇ ਘਰ ਖੁਸ਼ੀ ਰਹੇਗੀ ਅਤੇ ਉਸ ਨੂੰ ਕਿਸੇ ਕਿਸਮ ਦੀ ਆਰਥਿਕ ਤੰਗੀ ਮਹਿਸੂਸ ਨਹੀਂ ਹੋਵੇਗੀ।
ਇਹ ਗੱਲ ਕਿੰਨੀ ਕੁ ਵਜ਼ਨਦਾਰ ਅਤੇ ਸਾਰਥਕ ਹੈ, ਇਸ ਬਾਰੇ ਵਿਚਾਰ ਕਰਦੇ ਹਾਂ। ਜਿਸ ਜ਼ਮੀਨ ਕਾਰਨ ਕੁੜੀ ਦਾ ਰਿਸ਼ਤਾ ਹੋਇਆ ਹੁੰਦਾ ਹੈ, ਕੀ ਉਹ ਇਸ਼ ਜ਼ਮੀਨ ਦੇ ਇੱੱਕ ਟੁਕੜੇ ਬਾਰੇ ਵੀ ਖੁਦ ਫੈਸਲਾ ਲੈ ਸਕਦੀ ਹੈ? ਕੀ ਉਹ ਉਸ ਜ਼ਮੀਨ ਦੀ ਪੈਦਾਵਾਰ ਅਤੇ ਮੁਨਾਫੇ ਨੂੰ ਖੁਦ ਵਰਤਣ ਦੇ ਸਮਰੱਥ ਹੁੰਦੀ ਹੈ? ਇਨ੍ਹਾਂ ਸਵਾਲਾਂ ਦਾ ਕੋਰਾ ਜਵਾਬ ‘ਨਾਂਹ' ਹੈ। ਜੇ ਉਹ ਆਪਣੇ ਪਤੀ ਦੀ ਜ਼ਮੀਨ-ਜਾਇਦਾਦ, ਉਸਨੂੰ ਵਰਤਣ ਬਾਰੇ ਕੋਈ ਫੈਸਲਾ ਨਹੀਂ ਲੈ ਸਕਦੀ ਤਾਂ ਫਿਰ ਉਸਦੀ ਐਨੀ ਜ਼ਮੀਨ-ਜਾਇਦਾਦ ਵਾਲੇ ਮੰੁਡੇ ਨਾਲ ਵਿਆਹੇ ਜਾਣ ਦੀ ਕਿ ਤੁਕ ਬਣਦੀ ਹੈ? ਨਾ ਉਸ ਦੇ ਪੇਕਿਆਂ ਨੇ ਉਸਦੇ ਹੱਥ 'ਤੇ ਕੁਝ ਧਰਿਆ ਹੁੰਦਾ ਹੈ ਅਤੇ ਨਾ ਸਹੁਰੇ ਉਸ ਨੂੰ ਕੋਈ ਹੱਕ ਦਿੰਦੇ ਹਨ। ਪੇਕੇ ਘਰ ਵਿੱਚ ਕੁੜੀ ‘ਪਰਾਏ ਘਰ ਜਾਣ' ਵਾਲੀ ਅਤੇ ਸਹੁਰੇ ਘਰ ‘ਪਰਾਏ ਘਰੋਂ ਆਈ' ਹੁੰਦੀ ਹੈ। ਸਹੁਰੇ ਘਰ ਵਿੱਚ ਕੁੜੀ ਨਾਲ ਹਮੇਸ਼ਾਂ ਬੇਗਾਨਗੀ ਤੇ ਬੇਭਰੋਸਗੀ ਦਾ ਰਿਸ਼ਤਾ ਬਣਿਆ ਰਹਿੰਦਾ ਹੈ। ਦੋਵੇਂ ਥਾਵਾਂ 'ਤੇ ਉਸ ਨਾਲ ਦੁਜੈਲੇ ਪੱਧਰ ਵਾਲਾ ਵਿਹਾਰ ਕੀਤਾ ਜਾਂਦਾ ਹੈ। ਜੇ ਕਿਸੇ ਤਰ੍ਹਾਂ ਉਹ ਬੋਲਣ ਦੀ ਜ਼ੁਅੱਰਤ ਵੀ ਕਰਦੀ ਹੈ ਤਾਂ ਉਸ ਨੂੰ ਰਿਸ਼ਤਿਆਂ ਦਾ ਵਾਸਤਾ ਪਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਜਿਸ ਘਰ ਨੂੰ ਉਹ ਹੱਕ ਨਾਲ ਆਪਣਾ ਕਹਿ ਸਕੇ, ਉਹ ਉਸ ਨੂੰ ਸਾਰੀ ਜ਼ਿੰਦਗੀ ਨਸੀਬ ਨਹੀਂ ਹੁੰਦਾ।
ਮਾਪੇ ਇਹ ਜਤਾਉਂਦੇ ਹਨ ਕਿ ਇਹ ਸਭ ਕੁਝ ਕੁੜੀ ਦੀ ਸੁੱਖ-ਸੁਵਿਧਾ ਲਈ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਮਾਪਿਆਂ ਵੱਲੋਂ ਰਚਾਇਆ ਅਡੰਬਰ ਹੁੰਦਾ ਹੈ ਜਿਸ ਰਾਹੀਂ ਉਹ ਧੀਆਂ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਦੇ ਹਨ। ਅਸਲੀ ਕਾਰਨ ਇਹ ਹੈ ਕਿ ਉਹ ਆਪਣੀ ਧੀ ਨੂੰ ਕਿਸੇ ਚੰਗੀ ਜ਼ਮੀਨ-ਜਾਇਦਾਦ ਵਾਲੇ ਮੁੰਡੇ ਦੇ ਗਲ ਪਾ ਕੇ ਆਪਣੀ ਜ਼ਿੰਮਵਾਰੀ ਤੋਂ ਮੁਕਤ ਹੋਣਾ ਲੋਚਦੇ ਹਨ, ਕਿਉਂਕਿ ਅਜਿਹਾ ਕਰਨ ਨਾਲ ਕੁੜੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਿੱਛਲ-ਝਾਕ ਨਹੀਂ ਰੱਖੇਗੀ। ਇਸ ਸਥਿਤੀ ਵਿੱਚ ਮਾਪਿਆਂ ਨੂੰ ਕੁੜੀ ਦੀ ਕਿਸੇ ਕਿਸਮ ਦੀ ਆਰਥਿਕ ਮਦਦ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਉਨ੍ਹਾਂ ਦੇ ਮੁੰਡੇ ਲਈ ਸੁਰੱਖਿਅਤ ਹੋ ਜਾਵੇਗੀ।
ਸੱਚਾਈ ਇਹ ਹੈ ਕਿ ਇਸੇ ਸੋਚ ਕਾਰਨ ਕੁੜੀਆਂ ਨੂੰ ਦੁਹਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਦਾ ਹੈ। ਵਿਆਹ ਕਰ ਕੇ ਮਾਪੇ ਤਾਂ ਕੁੜੀ ਨੂੰ ਦੂਜੇ ਘਰ ਤੋਰ ਦਿੰਦੇ ਹਨ ਅਤੇ ਸਹੁਰਾ ਪਰਵਾਰ ਉਨ੍ਹਾਂ ਨੂੰ ਢੋਈ ਨਹੀਂ ਦਿੰਦਾ। ਇਸੇ ਚੱਕਰ ਵਿੱਚ ਉਹ ਕਦੀ ਨਾ ਮੁੱਕਣ ਵਾਲੀ ਤ੍ਰਾਸਦਿਕ ਸਥਿਤੀ ਦੇ ਖਲਾਅ ਵਿੱਚ ਲਟਕ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੁੰਦਾ। ਚੰਗੇ ਸਾਧਨ-ਸੰਪੰਨ ਘਰਾਂ ਨਾਲ ਸਬੰਧਿਤ ਧੀਆਂ ਵੀ ਸਹੁਰੇ ਪਰਵਾਰ ਵਿੱਚ ਕੁੜੀ ਹੋਣ ਦੀ ਵਿਡੰਬਨਾ ਨੂੰ ਝੱਲ ਰਹੀਆਂ ਹਨ। ਜ਼ਿਆਦਾਤਰ ਕੁੜੀਆਂ ਦੀ ਹੋਣੀ ਇਹੀ ਹੈ ਕਿ ਉਨ੍ਹਾਂ ਨੇ ਗਰੀਬੀ ਨੂੰ ਹੰਢਾਉਣ ਹੁੰਦਾ ਹੈ, ਭਾਵੇਂ ਉਨ੍ਹਾਂ ਦੇ ਪੇਕੇ ਜਾਂ ਸਹੁਰੇ ਆਰਥਿਕ ਪੱਖੋਂ ਕਿੰਨੇ ਹੀ ਸਾਧਨ ਸੰਪੰਨ ਕਿਉਂ ਨਾ ਹੋਣਾ। ਕੁੜੀਆਂ ਨੂੰ ਦਿੱਤੇ ਜਾਂਦੇ ਦਾਜ ਦਾ ਸਬੰਧ ਵੀ ਉਸਦੇ ਸਹੁਰੇ ਪਰਵਾਰ ਨਾਲ ਹੁੰਦਾ ਹੈ। ਕੁੜੀ ਨੂੰ ਸਿਰਫ ਕੁਝ ਘਰੇਲੂ ਵਸਤਾਂ ਦੇ ਕੇ ਸੰਤੁਸ਼ਟ ਕਰ ਦਿੱਤਾ ਜਾਂਦਾ ਹੈ। ਕਈ ਘਰਾਂ ਵਿੱਚ ਇਹ ਵਰਤਾਰਾ ਆਮ ਦੇਖਣ ਨੂੰ ਮਿਲਿਆ ਹੈ ਕਿ ਕੁੜੀ ਦੇ ਕੁਝ ਵੱਧ ਬਿਮਾਰ ਹੋਣ 'ਤੇ ਇਲਾਜ ਲਈ ਉਸ ਨੂੰ ਪੇਕੇ ਭੇਜ ਦਿੱਤਾ ਜਾਂਦਾ ਹੈ ਤੇ ਮਾਪੇ ਇਸ ਗੱਲ 'ਤੇ ਔਖੇ ਹੁੰਦੇ ਹਨ ਕਿ ਸਹੁਰੇ ਪਰਵਾਰ ਕੁੜੀ ਦਾ ਠੀਕ ਤਰੀਕੇ ਨਾਲ ਇਲਾਜ ਨਹੀਂ ਕਰਾਉਂਦਾ। ਕੁੜੀ ਨੂੰ ਸਭ ਸੁੱਖ-ਸਹੂਲਤਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੀ ਕੁੜੀ ਲਈ ਕੀ ਕੀਤਾ ਜੋ ਉਹ ਸਹੁਰੇ ਪਰਵਾਰ ਤੋਂ ਆਸ ਰੱਖਦੇ ਹਨ। ਉਨ੍ਹਾਂ ਲਈ ਤਾਂ ਉਹ ਫੇਰ ਵੀ ਪਰਾਈ ਹੈ, ਪਰ ਤੁਹਾਡੀ ਆਪਣੀ ਜੰਮੀ ਜਾਈ ਸੀ। ਪੇਕੇ ਪਰਵਾਰ ਨੇ ਉਸ ਨੂੰ ਕਿਹੜੀ ਆਰਥਿਕ ਸੁਰੱਖਿਆ ਹਾਸਲ ਕਰਵਾਈ ਸੀ?
ਕੁੜੀ ਕੋਲ ਆਰਥਿਕ ਸੁਰੱਖਿਆ ਹੋਵੇ ਤਾਂ ਸਹੁਰੇ ਪਰਵਾਰ ਵਿੱਚ ਉਸ ਉਪਰ ਹੋਣ ਵਾਲੇ ਕੋਈ ਕਿਸਮ ਦੇ ਤਸ਼ੱਦਦ ਤੋਂ ਉਸ ਦਾ ਬਚਾਅ ਹੋ ਸਕਦਾ ਹੈ। ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਜਵਾਈ ਕੁੜੀ ਨੂੰ ਖੁਸ਼ ਰੱਖਦਾ, ਉਸ ਦਾ ਸਾਥ ਦਿੰਦਾ, ਪਰ ਜਦੋਂ ਇਹ ਗੱਲ ਆਪਣੇ ਮੁੰਡੇ ਦੀ ਆਉਂਦੀ ਹੈ ਤਾਂ ਜਵਾਈ ਵਾਲੇ ਢੰਗ ਅਪਣਾਉਣ ਵਾਲੇ ਆਪਣੇ ਮੁੰਡੇ ਨੂੰ ‘ਜ਼ੋਰੂ ਦਾ ਗੁਲਾਮ' ਐਲਾਨ ਦਿੱਤਾ ਜਾਂਦਾ ਹੈ। ਨੂੰਹ ਨੂੰ ਇਸ ਕਰ ਕੇ ਵੀ ਹਲਕੇ ਫੁਲਕੇ ਭਾਵ ਵਿੱਚ ਲਿਆ ਜਾਂਦਾ ਹੈ ਕਿ ਉਸ ਕੋਲ ਕਿਸੇ ਕਿਸਮ ਦੀ ਆਰਥਿਕ ਸੁਰੱਖਿਆ ਨਹੀਂ ਹੁੰਦੀ। ਲੜਾਈ-ਝਗੜੇ ਵੇਲੇ ਉਸ ਨੂੰ ਕਈ ਵਾਰ ਘਰੋਂ ਬਾਹਰ ਹੋ ਜਾਣ ਦੇ ਬੋਲ ਸੁਣਨੇ ਪੈਂਦੇ ਹਨ। ਭਰਪੂਰ ਦਾਜ ਲਿਆਉਣ ਪਿੱਛੋਂ ਵੀ ਉਹ ਗਰੀਬ ਤੇ ਸਾਧਨ ਵਿਹੂਣੀ ਹੀ ਰਹਿੰਦੀ ਹੈ। ਕਿਸੇ ਕਿਸਮ ਦਾ ਕੋਈ ਫੈਸਲਾ ਕਰਨ ਦਾ ਹੱਕ ਅਤੇ ਤਾਕਤ ਨਹੀਂ ਹੁੰਦੀ। ਇਹ ਕੁੜੀਆਂ ਦੀ ਤ੍ਰਾਸਦੀ ਹੈ ਕਿ ਭਰਪੂਰ ਦਾਜ ਲਿਆਉਣ ਦੇ ਬਾਵਜੂਦ ਅਤੇ ਲੱਖਾਂ ਰੁਪਏ ਉਨ੍ਹਾਂ ਦੇ ਵਿਆਹ 'ਤੇ ਖਰਚਣ ਦੇ ਬਾਵਜੂਦ ਉਹ ਦਿਨਕਟੀ ਹੀ ਕਰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਤਾਕਤ ਦਾ ਸਬੰਧ ਪੈਸੇ ਨਾਲ ਜੋੜਿਆ ਜਾਂਦਾ ਹੈ। ਜਿਸ ਕੋਲ ਪੈਸਾ ਹੈ, ਉਹ ਕੋਈ ਫੈਸਲਾ ਕਰਨ ਦੇ ਸਮਰੱਥ ਹੈ, ਦੂਜਾ ਨਹੀਂ।
ਮਾਪੇ ਇਸ ਗੱਲ ਦਾ ਪ੍ਰਚਾਰ ਬੜੇ ਮਾਣ ਨਾਲ ਕਰਦੇ ਹਨ ਕਿ ਅਸੀਂ ਆਪਣੀ ਧੀ ਦੇ ਵਿਆਹ ਉੱਤੇ ਐਨਾ ਖਰਚਾ ਕੀਤਾ, ਪਰ ਸੋਚ ਕੇ ਦੇਖੋ, ਇਸ ਸਾਰੇ ਖਰਚੇ ਵਿੱਚੋਂ ਕੁੜੀ ਦੇ ਹਿੱਸੇ ਕੀ ਆਉਂਦਾ ਹੈ? ਮਾਪੇ ਸਿਰਫ ਆਪਣੇ ਮਾਣ ਇੱਜ਼ਤ ਲਈ ਅਤੇ ਲੋਕਾਚਾਰੀ ਦੇ ਦਿਖਾਵੇ ਲਈ ਲੋਕਾਂ ਉੱਤੇ ਫਜ਼ੂਲ ਖਰਚਾ ਕਰਦੇ ਹਨ ਤੇ ਸਾਰੀ ਅਹਿਸਾਨਮੰਦੀ ਕੁੜੀ ਨੂੰ ਜਤਾ ਦਿੱਤੀ ਜਾਂਦੀ ਹੈ। ਫਿਰ ਉਹ ਇਸ ਭਾਵਨਾ ਨਾਲ ਲਬਰੇਜ਼ ਹੋਈ ਸਹੁਰੇ ਘਰ ਤੁਰ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਐਨੀ ਅਨੁਕੂਲਿਤ ਹੁੰਦੀ ਹੈ ਕਿ ਕੁੜੀਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਜਾਂਦਾ ਕਿ ਉਸ ਨਾਲ ਉਸ ਦੇ ਵਿਆਹ ਦੇ ਨਾਮ 'ਤੇ ਉਸ ਨੂੰ ਕਿੰਨੀ ਸਫਾਈ ਨਾਲ ਪੇਕੇ ਪਰਵਾਰ ਦੇ ਸਾਰੇ ਹੱਕਾਂ ਤੋਂ ਵਿਰਵਾ ਕਰ ਦਿੱਤਾ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਜੇ ਸੱਚਮੁੱਚ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਖੁਸ਼ਹਾਲ ਜੀਵਨ ਬਤੀਤ ਕਰਨ ਤਾਂ ਉਨ੍ਹਾਂ ਨੂੰ ਲੋਕਾਚਾਰੀ ਅਤੇ ਆਪਣੇ ਲਾਲਚ ਛੱਡ ਕੇ ਸੱਚਮੁੱਚ ਧੀਆਂ ਲਈ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਜੀਵਨ ਸੁਖਾਲਾ ਹੋਵੇ। ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪਣੀਆਂ ਧੀਆਂ ਨਾਲ ਖੜੋਣਾ ਪਵੇਗਾ। ਇਸ ਦਾ ਪਹਿਲਾ ਤਰੀਕਾ ਜ਼ਮੀਨ-ਜਾਇਦਾਦ ਵਿੱਚ ਧੀਆਂ ਨੂੰ ਹਿੱਸੇ ਦੀ ਜ਼ਮੀਨ ਦੇ ਬਰਾਬਰ ਰਕਮ ਦੇਣਾ ਹੋ ਸਕਦਾ ਹੈ। ਇਸ ਨਾਲ ਧੀਆਂ ਨੂੰ ਵਰਕਤਮਾਨ ਤੇ ਭਵਿੱਖ ਵਿੱਚ ਕਿਸੇ ਸੰਕਟ ਜਾਂ ਲੋੜ ਸਮੇਂ ਆਪਣੇ ਪੈਰਾਂ 'ਤੇ ਖੜੋਣ ਲਈ ਠੋਸ ਜ਼ਮੀਨ ਮਿਲੇਗੀ ਤੇ ਉਹ ਬੁਨਿਆਦਹੀਣ ਨਹੀਂ ਹੋਣਗੀਆਂ। ਜੇ ਧੀਆਂ ਦੀ ਬੁਨਿਆਦ ਮਜ਼ਬੂਤ ਹੋਵੇਗੀ ਤਾਂ ਹੀ ਉਹ ਆਪਣੇ ਸੁਪਨਿਆਂ ਨੂੰ ਇੱਕ ਨਵੀਂ ਪਰਵਾਜ਼ ਦੇਣ ਦੇ ਕਾਬਿਲ ਹੋਣਗੀਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”