Welcome to Canadian Punjabi Post
Follow us on

12

November 2019
ਅੰਤਰਰਾਸ਼ਟਰੀ

ਹਾਂਗਕਾਂਗ 'ਚ ਦੁਕਾਨਦਾਰ ਵੀ ਅੰਦੋਲਨਕਾਰੀਆਂ ਦੀ ਹਮਾਇਤ ਉੱਤੇ ਆਏ

October 15, 2019 10:28 AM

ਹਾਂਗਕਾਂਗ, 14 ਅਕਤੂਬਰ (ਪੋਸਟ ਬਿਊਰੋ)- ਹਾਂਗਕਾਂਗ 'ਚ ਕੱਲ੍ਹ ਨੂੰ ਲੋਕਤੰਤਰ ਦੀ ਮੰਗ ਕਰ ਰਹੇ ਅੰਦੋਲਨਕਾਰੀ ਮੁੜ ਤੋਂ ਸੜਕਾਂ 'ਤੇ ਉਤਰੇ। ਦੁਪਹਿਰ ਤੱਕ ਤਾਂ ਉਨ੍ਹਾਂ ਦਾ ਅੰਦੋਲਨ ਸ਼ਾਤਮਈ ਰਿਹਾ ਪਰ ਉਸ ਤੋਂ ਬਾਅਦ ਨੌਜਵਾਨ ਅੰਦੋਲਨਕਾਰੀਆਂ ਤੇ ਪੁਲਸ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਇਸ ਦੌਰਾਨ ਕਾਲੇ ਕੱਪੜੇ ਪਹਿਨ ਕੇ ਅੰਦੋਲਨਕਾਰੀਆਂ ਨੇ ਹਾਂਗਕਾਂਗ ਦੀ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਦੁਕਾਨਾਂ, ਵਪਾਰਕ ਅਦਾਰਿਆਂ ਤੇ ਮੈਟਰੋ ਸਟੇਸ਼ਨਾਂ 'ਚ ਭੰਨਤੋੜ ਕੀਤੀ, ਸੜਕਾਂ 'ਤੇ ਜਾਮ ਲਗਾਇਆ। ਪੁਲਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਹੋ ਗਿਆ। ਇਹ ਸਥਿਤੀ ਹਾਂਗਕਾਂਗ 'ਚ ਕਈ ਸਥਾਨਾਂ 'ਤੇ ਪੈਦਾ ਹੋਈ।
ਪੁਲਸ ਨੇ ਭੰਨਤੋੜ ਕਰਨ ਵਾਲੇ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਬਲ ਦੀ ਵਰਤੋਂ ਕੀਤੀ। ਫੇਸ ਮਾਸਕ ਪਹਿਨੇ ਕਈ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਜ਼ਾਹਰਾਕਾਰੀ ਆਪਣੀ ਪਛਾਣ ਲੁਕਾ ਕੇ ਭੰਨਤੋੜ ਕਰ ਰਹੇ ਸਨ। ਇੱਕ ਮਾਲ 'ਚ ਦੁਕਾਨਦਾਰਾਂ ਨੇ ਬਾਹਰ ਨਿਕਲ ਕੇ ਪੁਲਸ ਖਿਲਾਫ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਪੁਲਸ ਮਾਫੀਆ ਕਹਿ ਕੇ ਅੰਦੋਲਨਕਾਰੀਆਂ 'ਤੇ ਰਹੀ ਬਲ ਵਰਤੋਂ ਦੀ ਨਿੰਦਾ ਕੀਤੀ। ਦੁਕਾਨਦਾਰਾਂ ਨੇ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੀ ਹਮਾਇਤ ਕੀਤੀ। ਦੁਕਾਨਦਾਰਾਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ 'ਤੇ 70 ਸਾਲ ਦੇ ਬਜ਼ੁਗਰ ਹੁਈ ਨੇ ਕਿਹਾ, ਹਾਂਗਕਾਂਗ ਸੰਪੰਨ ਇਲਾਕਾ ਹੈ। ਪਰ ਸਰਕਾਰ ਨੇ ਇਸ ਨੂੰ ਪੁਲਸ ਸਟੇਟ ਬਣਾ ਦਿੱਤਾ ਹੈ। ਅਸੀਂ ਹਾਂਗਕਾਂਗ ਦੀ ਰੱਖਿਆ ਕਰਦੇ ਰਹੇ ਹਾਂ ਪਰ ਹੁਣ ਅਸੀਂ ਵਿਦਰੋਹ ਕਰਾਂਗੇ। ਹੁਈ ਉਨ੍ਹਾਂ ਬਜ਼ੁਰਗ ਅੰਦੋਲਨਕਾਰੀਆਂ ਦੀ ਆਪਣੇ ਤਰੀਕੇ ਨਾਲ ਹਮਾਇਤ ਕਰਦੇ ਹਨ। ਕੱਲ੍ਹ ਨੂੰ ਹੁਈ ਤੇ ਉਨ੍ਹਾਂ ਦੇ ਸਾਥੀਆਂ ਨੇ ਯੁਵਾ ਅੰਦੋਲਨਕਾਰੀਆਂ ਨੂੰ ਸੜਕ ਰੋਕਣ ਦੀ ਸਲਾਹ ਦਿੱਤੀ ਜਿਸ ਨਾਲ ਮੌਕੇ 'ਤੇ ਪੁਲਸ ਨਾ ਆ ਸਕੇ ਤੇ ਉਨ੍ਹਾਂ ਦੀਆਂ ਸਰਗਰਮੀਆਂ ਚਲਦੀਆਂ ਰਹਿਣ।
ਚੀਨ ਨਾਲ ਹਵਾਲਗੀ ਸੰਧੀ ਦੇ ਵਿਰੋਧ 'ਚ ਹਾਂਗਕਾਂਗ 'ਚ ਸ਼ੁਰੂ ਹੋਇਆ ਅੰਦੋਲਨ ਹੁਣ ਲੋਕਤੰਤਰ ਦੀ ਮੰਗ ਤੱਕ ਪਹੁੰਚ ਗਿਆ ਹੈ। ਨਿੱਤ ਦਿਨ ਹੋਣ ਵਾਲੀ ਭੰਨਤੋੜ ਨਾਲ ਅਰਥਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ । ਦੁਨੀਆ 'ਚ ਹਾਂਗਕਾਂਗ ਦਾ ਅਕਸ ਵੀ ਖਰਾਬ ਹੋਇਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਪੇਨ ਦੀਆਂ ਚੋਣਾਂ ਦੌਰਾਨ ਕਿਸੇ ਦਾ ਵੀ ਸਪੱਸ਼ਟ ਬਹੁਮਤ ਨਹੀਂ ਆ ਸਕਿਆ
ਲਗਾਤਾਰ ਵਿਰੋਧ ਪ੍ਰਗਟਾਵੇ ਹੋਣ ਪਿੱਛੋਂ ਬੋਲੀਵੀਆ ਦੇ ਰਾਸ਼ਟਰਪਤੀ ਵੱਲੋਂ ਅਸਤੀਫ਼ਾ
ਅਮਰੀਕਾ ਵਿੱਚ ਇਮੀਗ੍ਰੇਸ਼ਨ ਫਰਾਡ ਲਈ 8 ਵਿੱਚੋਂ 6 ਭਾਰਤੀਆਂ ਨੂੰ ਜੇਲ
ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ
ਨੌਰਥ ਯੌਰਕ ਦੇ ਘਰ ਵਿੱਚ ਲੱਗੀ ਅੱਗ ਸ਼ੱਕੀ ਹੋਣ ਦਾ ਖਦਸ਼ਾ, 4 ਜ਼ਖ਼ਮੀ
ਐੱਚ-1-ਬੀ ਵੀਜ਼ਾ ਵਾਲਿਆਂ ਨੂੰ ਅਮਰੀਕਾ ਦੀ ਅਦਾਲਤ ਤੋਂ ਰਾਹਤ ਮਿਲੀ
ਦਲਾਈ ਲਾਮਾ ਦੇ ਵਾਰਸ ਦਾ ਮਾਮਲਾ ਯੂ ਐੱਨ ਵਿੱਚ ਉਠਾ ਸਕਦੈ ਅਮਰੀਕਾ
ਸਿੱਖਾਂ ਕਾਰਨ ਹੀ ਅਮਰੀਕਾ ਅੱਜ ਦੁਨੀਆ ਦਾ ਇੱਕ ਸਰਵੋਤਮ ਦੇਸ਼ ਬਣਿਐ
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅਯੁੱਧਿਆ ਫੈਸਲੇ ਦੇ ਐਲਾਨਣ ਦੇ ਸਮੇਂ ਉੱਤੇ ਸਵਾਲ ਉਠਾਏ
ਔਰਤਾਂ ਲਈ ਕੰਮ ਕਰਨ ਵਾਲੀ ਸਲੇਚ ਨੂੰ ਪਤੀ ਨੇ ਮਾਰ ਸੁੱਟਿਆ