Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਭਾਗਵਤ ਦਾ ਫਿਰ ਤਿੱਖਾ ਬਿਆਨ: ਦੁਨੀਆ ਵਿੱਚ ਸਭ ਤੋਂ ਸੌਖੇ ਮੁਸਲਿਮ ਭਾਰਤ ਵਿੱਚ, ਕਿਉਂਕਿ ਅਸੀਂ ਹਿੰਦੂ ਹਾਂ

October 15, 2019 10:21 AM

ਭੁਵਨੇਸ਼ਵਰ, 14 ਅਕਤੂਬਰ, (ਪੋਸਟ ਬਿਊਰੋ)- ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਸਮਾਜ ਦੇ ਹਰ ਵਰਗ ਨੂੰ ਸੰਗਠਿਤ ਤੇ ਵਿਕਸਿਤ ਕਰਨਾ ਉਨ੍ਹਾਂ ਦੇ ਸੰਘ ਦਾ ਟੀਚਾ ਹੈ ਅਤੇ ਸੰਘ ਉਨ੍ਹਾਂ ਸਰਬ ਉੱਚ ਵਿਚਾਰਾਂ ਵਾਲੇ ਗੁਣਵਾਨ ਅਤੇ ਸਮਰਪਿਤ ਸਵੈ-ਸੇਵਕ ਬਣਾਉਣ ਦਾ ਵਿਸ਼ਵਾਸ਼ ਰੱਖਦਾ ਹੈ, ਜਿਹੜੇ ਪੂਰੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਣ।
ਏਥੇ ਭੁਵਨੇਸ਼ਵਰ ਵਿੱਚਆਏਹੋਏ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਣ ਭਾਗਵਤ ਨੇ ਬੁੱਧੀਜੀਵੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਯਹੂਦੀ ਏਧਰ-ਓਧਰ ਘੁੰਮਦੇ ਫਿਰਰੇ ਸਨ ਤਾਂ ਇਕੱਲੇ ਭਾਰਤ ਵਿੱਚ ਉਨ੍ਹਾਂ ਨੂੰ ਪਨਾਹ ਮਿਲੀ ਸੀ। ਪਾਰਸੀ ਪੂਜਾ ਤੇ ਮੂਲ ਧਰਮ ਸਿਰਫ਼ ਭਾਰਤ ਵਿਚ ਸੁਰੱਖਿਅਤ ਹਨ। ਵਿਸ਼ਵ ਦੇ ਸਭ ਤੋਂ ਵੱਧ ਸੁਖੀ ਮੁਸਲਮਾਨ ਤੁਹਾਨੂੰ ਭਾਰਤ ਵਿਚ ਮਿਲਣਗੇ, ਕਿਉਂਕਿ ਅਸੀਂ ਹਿੰਦੂ ਹਾਂ।
ਇਸ ਮੌਕੇ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਕੋਈ ਭਾਸ਼ਾ ਜਾਂ ਸੂਬਾ ਨਹੀਂ, ਇਕ ਸੱਭਿਆਚਾਰ ਹੈ, ਜੋ ਭਾਰਤ ਦੇ ਲੋਕਾਂ ਦੀ ਵਿਰਾਸਤ ਹੈ। ਉਨ੍ਹਾਂ ਕਿਹਾ, ‘ਭਾਰਤ ਇਕੱਲਾ ਦੇਸ਼ ਹੈ, ਜਿੱਥੇ ਯਹੂਦੀਆਂ ਨੂੰ ਸ਼ਰਨ ਮਿਲੀ ਤੇ ਪਾਰਸੀਆਂ ਦੀ ਪੂਜਾ ਅਤੇ ਮੂਲ ਧਰਮ ਸੁਰੱਖਿਅਤ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਸੁਖੀ ਮੁਸਲਮਾਨ ਭਾਰਤ ਵਿੱਚ ਮਿਲਣਗੇ, ਕਿਉਂਕਿ ਅਸੀਂ ਹਿੰਦੂ ਹਾਂ?`ਸੰਘ ਮੁਖੀ ਨੇ ਕਿਹਾ ਆਰਐੱਸ ਐੱਸ ਦਾ ਮੰਤਵ ਭਾਰਤ ਵਿਚ ਤਬਦੀਲੀ ਲਈ ਸਿਰਫ਼ ਹਿੰਦੂਆਂ ਨੂੰ ਨਹੀਂ, ਸਗੋਂ ਵੱਖੋ-ਵੱਖਰੇ ਭਾਈਚਾਰਿਆਂ ਨੂੰ ਸੰਗਠਤ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਲੋਕਾਂ ਨੂੰ ਡਰਾਉਂਦਾ ਹੈ, ਕਿਉਂਕਿ ਉਹ ਤੁਰੰਤ ਇਸ ਨੂੰ ਹਿਟਲਰ ਤੇ ਮੁਸੋਲਿਨੀ ਨਾਲ ਜੋੜ ਦਿੰਦੇ ਹਨ, ਪਰ ਭਾਰਤ ਦਾ ਰਾਸ਼ਟਰਵਾਦ ਅਜਿਹਾ ਨਹੀਂ ਹੈ, ਇਹ ਰਾਸ਼ਟਰਵਾਦ ਆਪਣੇ ਸੱਭਿਆਚਾਰ ਤੋਂ ਬਣਿਆ ਹੈ।ਓਡੀਸ਼ਾ ਦੇ ਨੌਂ ਦਿਨਾਂ ਦੌਰੇ ਉੱਤੇ ਆਏ ਹੋਏ ਮੋਹਨ ਭਾਗਵਤ ਨੇ ਕਿਹਾ ਕਿ ਪੂਰਾ ਦੇਸ਼ਧਾਗੇ ਵਿੱਚ ਬੱਝਾ ਹੈ, ਭਾਰਤ ਦੇ ਲੋਕ ਵੱਖ-ਵੱਖ ਸੱਭਿਆਚਾਰ, ਭਾਸ਼ਾਵਾਂ, ਭੁਗੋਲਿਕ ਸੰਸਥਾਵਾਂ ਦੇ ਬਾਵਜੂਦ ਖ਼ੁਦ ਨੂੰ ਇਕ ਮੰਨਦੇ ਹਨ। ਏਕਤਾ ਦੇ ਇਸ ਅਹਿਸਾਸ ਕਾਰਨ ਮੁਸਲਿਮ, ਪਾਰਸੀ ਤੇ ਹੋਰ ਧਰਮਾਂ ਨਾਲ ਸਬੰਧਤ ਲੋਕ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ