Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਨਕਲੀ ਮੋਬਾਈਲ ਬੈਟਰੀਆਂ ਦੇ ਅੰਤਰਰਾਜੀ ਗਿਰੋਹ ਤੋਂ 46,663 ਬੈਟਰੀਆਂ ਬਰਾਮਦ

October 15, 2019 10:20 AM

ਮਾਨਸਾ, 14 ਅਕਤੂਬਰ (ਪੋਸਟ ਬਿਊਰੋ)- ਇਸ ਜਿ਼ਲੇ ਦੀ ਪੁਲਿਸ ਨੇ ਮੋਬਾਈਲ ਫੋਨ ਦੀਆਂ ਨਕਲੀ ਬੈਟਰੀਆਂ ਉੱਤੇ ਨਾਮੀ ਕੰਪਨੀਆਂ ਦੇ ਮਾਰਕੇ ਨਾਲ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਫੜੀਆਂ ਗਈਆਂ ਬੈਟਰੀਆਂ ਦੀ ਬਾਜ਼ਾਰੀ ਕੀਮਤ 1 ਕਰੋੜ 16 ਲੱਖ 65 ਹਜ਼ਾਰ 750 ਰੁਪਏ ਬਣਦੀ ਹੈ।
ਐੱਸ ਐੱਸ ਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਵਿਨੋਦ ਕੁਮਾਰ ਉਰਫ ਵਿਸ਼ੂ, ਰਵੀ ਕਾਂਤ ਤੇ ਰਾਹੁਲ ਕੁਮਾਰ ਏਥੇ ਚਾਈਨਾ-ਮੇਡ ਮਾਲ ਲਿਆ ਕੇ ਸੈਮਸੰਗ, ਨੋਕੀਆ, ਆਈਫੋਨ ਆਦਿ ਕੰਪਨੀਆਂ ਦੇ ਰੈਪਰ ਲਾ ਕੇ ਪੰਜਾਬ ਅਤੇ ਇਸ ਤੋਂ ਬਾਹਰ ਦੇ ਬਾਜ਼ਾਰ ਵਿੱਚ ਨਕਲੀ ਮੋਬਾਈਲਾਂ ਬੈਟਰੀਆਂ ਅਸਲੀ ਦੱਸ ਕੇ ਵੇਚਦੇ ਤੇ ਲੋਕਾਂ ਨਾਲ ਧੋਖਾ ਕਰਕੇ ਮੋਟੀ ਕਮਾਈ ਕਰਦੇ ਹਨ। ਇਸ ਉੱਤੇ ਉਕਤ ਦੋਸ਼ੀਆਂ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਕੇਸ ਦਰਜ ਕੀਤਾ ਸੀ ਅਤੇ ਡੀ ਐਸ ਪੀ ਹਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਮੋਹਨ ਲਾਲ ਮੁਖੀ ਥਾਣਾ ਸਿਟੀ-2 ਅਤੇ ਐਸ ਆਈ ਅੰਗਰੇਜ਼ ਸਿੰਘ ਇੰਚਾਰਜ ਸੀ ਆਈ ਏ ਸਟਾਫ਼ ਨੇ ਸਾਂਝੀ ਕਾਰਵਾਈ ਵਿੱਚ ਛਾਪਾ ਮਾਰ ਕੇ ਵਿਨੋਦ ਕੁਮਾਰ ਉਰਫ ਵਿਸ਼ੂ ਨੂੰ ਫੜ ਲਿਆ, ਜਿਸ ਦੀ ਦੁਕਾਨ ਵਿੱਚੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਮਾਰਕੇ ਵਾਲੀਆਂ 46,663 ਨਕਲੀ ਬੈਟਰੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਕੁਝ ਤਿਆਰ ਕਰਨ ਵਾਲੀਆਂ ਬਿਨਾ ਰੈਪਰ ਵਾਲੀਆਂ ਅਤੇ 14 ਵੱਡੇ ਰੋਲ (ਰੈਪਰ), 750 ਨਕਲੀ ਲੀਡਜ਼ (ਤਾਰਾਂ), 400 ਨਕਲੀ ਚਾਰਜਰ (ਅਡਾਪਟਰ) ਆਦਿ ਵੀ ਮਿਲ ਗਿਆ। ਗ੍ਰਿਫ਼ਤਾਰ ਕੀਤੇ ਵਿਨੋਦ ਕੁਮਾਰ ਉਰਫ ਵਿਸ਼ੂ ਵਿਰੁੱਧ ਪਹਿਲਾਂ ਵੀ ਡੁਪਲੀਕੇਟ ਬੈਟਰੀਆਂ ਬਣਾ ਕੇ ਵੇਚਣ ਸਬੰਧੀ ਦਾ ਮਾਰਕ ਐਕਟ 1999 ਦਾ ਕੇਸ ਦਰਜ ਹੈ, ਜਿਹੜਾ ਅਦਾਲਤ ਵਿਚ ਚੱਲ ਰਿਹਾ ਹੈ ਤੇ ਉਹ ਜ਼ਮਾਨਤ ਉੱਤੇ ਆਇਆ ਹੋਇਆ ਹੈ। ਉਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਡੁਪਲੀਕੇਟ ਬੈਟਰੀਆਂ ਬਣਾਉਣ ਦਾ ਮਟੀਰੀਅਲ ਚੀਨ ਦੀ ਕਾਰਗੋ ਐਮ ਐਚ ਟੀ ਸੀ ਕੰਪਨੀ ਤੋਂ ਦੁਕਾਨ ਰਾਹੀਂ ਅਤੇ ਦਿੱਲੀ ਦੀ ਗੁਫਾਰ ਮਾਰਕੀਟ ਰਾਹੀਂ ਮੰਗਵਾਉਂਦੇ ਅਤੇ ਖ਼ੁਦ ਵੀ ਜਾ ਕੇ ਲਿਆਉਂਦੇ ਹਨ। ਇਸ ਕੰਮ ਨੂੰ ਅੱਗੇ ਵਧਾਉਣ ਲਈ ਵਿਨੋਦ ਕੁਮਾਰ ਉਰਫ ਵਿਸ਼ੂ ਆਪ ਖ਼ੁਦ ਕਈ ਵਾਰ ਚੀਨ ਜਾ ਆਇਆ ਹੈ। ਉਸ ਨੇ ਦੱਸਿਆ ਕਿ ਉਹ ਇਨ੍ਹਾਂ ਨਕਲੀ ਬੈਟਰੀਆਂ ਨੂੰ ਅਸਲੀ ਦੱਸ ਕੇ ਪੰਜਾਬ ਦੇ ਸ਼ਹਿਰਾਂ ਮਾਨਸਾ, ਮੌੜ ਮੰਡੀ, ਤਲਵੰਡੀ ਸਾਬੋ, ਗੋਨਿਆਣਾ ਮੰਡੀ, ਜੈਤੋ, ਬਠਿੰਡਾ ਤੋ ਇਲਾਵਾ ਦਿੱਲੀ ਅਤੇ ਰਾਜਸਥਾਨ ਦੇ ਗੰਗਾਨਗਰ ਆਦਿ ਬਾਜ਼ਾਰਾਂ ਨੂੰ ਸਪਲਾਈ ਕਰਕੇ ਕਮਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਵਿੱਚ ਪਤਾ ਲਾਇਆ ਜਾਵੇਗਾ ਕਿ ਹੋਰ ਕਿਹੜੇ ਲੋਕ ਸ਼ਾਮਲ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ