Welcome to Canadian Punjabi Post
Follow us on

29

March 2024
 
ਪੰਜਾਬ

ਉਘੇ ਕਾਰੋਬਾਰੀ ਵੱਲੋਂ ਡਿਪਰੈਸ਼ਨ ਦੇ ਕਾਰਨ ਖੁਦਕੁਸ਼ੀ

October 15, 2019 10:19 AM

ਮੋਗਾ, 14 ਅਕਤੂਬਰ (ਪੋਸਟ ਬਿਊਰੋ)- ਇਸ ਸ਼ਹਿਰ ਦੇ ਚੜਿੱਕ ਰੋਡ ਦੇ ਵਸਨੀਤਕ ਇੱਕ ਉਘੇ ਕਾਰੋਬਾਰੀ ਤੇ ਸਾਬਕਾ ਫਾਇਨਾਂਸਰ ਪਰਮਿੰਦਰਪਾਲ ਪੁਰੀ ਉਰਫ ਟੀਟੂ ਪੁਰੀ(54) ਪੁੱਤਰ ਰਾਕੇਸ਼ ਪੁਰੀ ਨੇ ਕੱਲ੍ਹ ਸਵੇਰੇ ਆਪਣੇ ਕਮਰੇ 'ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਥਾਣਾ ਸਾਊਥ ਸਿਟੀ ਦੇ ਐਸ ਐਚ ਓ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਰੀ ਡਿਪਰੈਸ਼ਨ ਦੇ ਮਰੀਜ਼ ਸਨ ਅਤੇ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੇ ਦਵਾਈ ਲੈਣੀ ਬੰਦ ਕੀਤੀ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਏਨਾ ਪਤਾ ਲੱਗਾ ਹੈ ਕਿ ਚੜਿੱਕ ਰੋਡ ਦੀ ਬਸਤੀ ਮੋਹਨ ਸਿੰਘ ਦੇ ਵਾਸੀ ਪਰਮਿੰਦਰ ਪਾਲ ਪੁਰੀ ਆਪਣੇ ਪਰਵਾਰ ਨਾਲ ਕੱਲ੍ਹ ਦੇਰ ਰਾਤ ਲੁਧਿਆਣਾ ਵਿੱਚ ਇੱਕ ਵਿਆਹ ਵਿੱਚ ਹਿੱਸਾ ਲੈ ਕੇ ਪਰਤੇ ਸਨ। ਪਰਮਿੰਦਰਪਾਲ ਪੁਰੀ ਦੇ ਮਾਸੀ ਦੇ ਲੜਕੇ ਮਹਿੰਦਰਪਾਲ ਲੂੰਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਲੰਬੇ ਸਮੇਂ ਤੋਂ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ, ਪਰ ਅੱਜ ਕੱਲ੍ਹ ਠੀਕ ਸੀ। ਕੱਲ੍ਹ ਪਰਮਿੰਦਰ ਦੀ ਪਤਨੀ ਦਾ ਜਨਮ ਦਿਨ ਵੀ ਸੀ ਅਤੇ ਘਰ 'ਚ ਸਵੇਰ ਤੋਂ ਹੀ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਦਾ ਬੇਟਾ ਐਡਵੋਕੇਟ ਚੇਤੰਨ ਪੁਰੀ ਹਾਈ ਕੋਰਟ ਵਿੱਚ ਵਕੀਲ ਹੈ ਤੇ ਇੱਕ ਬੇਟੀ ਮੋਗਾ 'ਚ ਵਿਆਹੀ ਹੋਈ ਹੈ।ਸਾਰਾ ਪਰਵਾਰ ਸ਼ਾਮ ਨੂੰ ਜਨਮ ਦਿਨ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਸੀ। ਟੀਟੂ ਦੇ ਲੜਕੇ ਚੇਤੰਨ ਪੁਰੀ ਨੂੰ ਕਮਰੇ 'ਚੋਂ ਫਾਇਰਿੰਗ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਦੌੜ ਕੇ ਕਮਰੇ ਵਿੱਚ ਗਿਆ। ਉਸ ਨੇ ਨੇੜਿਓਂ ਇੱਕ ਡਾਕਟਰ ਬੁਲਾਇਆ ਤਾਂ ਡਾਕਟਰ ਨੇ ਪਰਮਿੰਦਰਪਾਲ ਪੁਰੀ ਨੂੰ ਮ੍ਰਿਤਕ ਐਲਾਨ ਦਿੱਤਾ। ਟੀਟੂ ਦੀ ਲੜਕੀ ਚੰਡੀਗੜ੍ਹ 'ਚ ਡਾਕਟਰੀ ਸੇਵਾਵਾਂ ਨਿਭਾ ਰਹੀ ਹੈ। ਸੂਚਨਾ ਮਿਲਦੇ ਸਾਰ ਡੀ ਐਸ ਪੀ ਸਿਟੀ ਪਰਮਜੀਤ ਸਿੰਘ ਤੇ ਥਾਣਾ ਸਾਊਥ ਸਿਟੀ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ