Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਵੀਡੀਓ ਵਿੱਚ ਵਿਰੋਧੀਆਂ ਉੱਤੇ ਹਮਲਾ ਕਰ ਰਹੇ ਟਰੰਪ ਦਾ ਕਲਿਪ ਲੀਕ

October 15, 2019 09:16 AM

ਵਾਸ਼ਿੰਗਟਨ, 14 ਅਕਤੂਬਰ, (ਪੋਸਟ ਬਿਊਰੋ)-ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਮਰੀਕੀ ਮੀਡੀਆ ਦੇ ਨਾਲ ਵਿਹਾਰ ਸਭ ਨੂੰ ਪਤਾ ਹੈ। ਉਹ ਮੀਡੀਆ ਨੂੰ ਕਈ ਵਾਰੀ ਫੇਕ ਨਿਊਜ਼ ਵਾਲੇ ਕਹਿ ਕੇ ਭੰਡ ਚੁੱਕੇ ਹਨ। ਇਸ ਵਾਰੀ ਉਨ੍ਹਾਂ ਦਾ ਇਕ ਹਿਲਾ ਦੇਣ ਵਾਲਾ ਵੀਡੀਓ ਲੀਕ ਹੋਇਆ ਹੈ, ਜਿਸ ਵਿੱਚ ਦਿਖਾਏ ਦ੍ਰਿਸ਼ ਅਸਲੀ ਨਹੀਂ, ਪਰ ਇਸ ਵਿੱਚ ਉਨ੍ਹਾਂ ਨੂੰ ਆਪਣੇ ਮੀਡੀਆ ਅਤੇ ਸਿਆਸੀ ਵਿਰੋਧੀਆਂ ਨੂੰ ਗੋਲ਼ੀ ਅਤੇ ਚਾਕੂ ਮਾਰਦੇ ਦਿਖਾਇਆ ਗਿਆ ਹੈ।
ਇਹ ਕਾਲਪਨਿਕ ਵੀਡੀਓ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਿਆਮੀ ਵਾਲੇ ਰਿਜ਼ਾਰਟ ਵਿੱਚ ਉਨ੍ਹਾਂ ਦੇ ਹਮਾਇਤੀਆਂ ਦੇ ਸੰਮੇਲਨ ਵਿੱਚ ਦਿਖਾਇਆ ਗਿਆ ਸੀ। ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ, ਸਾਬਕਾ ਬੁਲਾਰਾ ਮਿੱਸ ਸਾਰਾ ਸੈਂਡਰਸ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੇਂਟਿਸ ਵੀ ਸ਼ਾਮਲ ਸਨ। ਸਮਝਿਆ ਜਾਂਦਾ ਹੈ ਕਿ ਇਹ ਵੀਡੀਓ ਅਗਲੇ ਸਾਲ ਵਿੱਚ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੇ ਪ੍ਰਚਾਰ ਦਾ ਹਿੱਸਾ ਹੈ। ਸਾਰਾ ਸੈਂਡਰਸ ਅਤੇ ਟਰੰਪ ਜੂਨੀਅਰ ਦੇ ਇਕ ਕਰੀਬੀ ਨੇ ਪਿਛਲੇ ਐਤਵਾਰ ਕਿਹਾ ਸੀ ਕਿ ਉਨ੍ਹਾਂ ਸੰਮੇਲਨ ਵਿੱਚ ਵੀਡੀਓ ਨਹੀਂ ਦੇਖਿਆ। ਇਸ ਵੀਡੀਓ ਵਿੱਚ ਕਈ ਇੰਟਰਨੈੱਟ ਮੀਮ ਸ਼ਾਮਲ ਕੀਤੇ ਗਏ ਹਨ ਅਤੇ ਟਰੰਪ ਦਾ ਚੋਣ ਪ੍ਰਚਾਰ ਦਾ ਲੋਗੋ ਵੀ ਦਿਖਾਇਆ ਗਿਆ ਹੈ। ਸਭ ਤੋਂ ਹਿੰਸਕ ਦ੍ਰਿਸ਼ ਵਿੱਚ ਟਰੰਪ ਵਰਗੇ ਇਕ ਵਿਅਕਤੀ ਨੂੰ ਉਨ੍ਹਾਂ ਲੋਕਾਂਉੱਤੇ ਫਾਇਰਿੰਗ ਕਰਦੇ ਦਿਖਾਇਆ ਗਿਆ ਹੈ, ਜਿਨ੍ਹਾਂ ਦੇ ਚਿਹਰਿਆਂ ਉੱਤੇ ਸੀ ਐੱਨ ਐੱਨ, ਵਾਸ਼ਿੰਗਟਨ ਪੋਸਟ ਅਤੇ ਐੱਨ ਬੀਸੀ ਟੀਵੀ ਦੇ ਲੋਗੋ ਲੱਗੇ ਹੋਏ ਸਨ। ਇਕ ਹੋਰ ਕਲਿੱਪ ਵਿੱਚਟਰੰਪ ਨੂੰ ਵਿਰੋਧੀ ਰਿਪਬਲਿਕਨ ਸੈਨੇਟਰ ਮਿਟ ਰੋਮਨੀ ਨੂੰ ਜ਼ਮੀਨ ਉੱਤੇ ਸੁੱਟਦੇ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕੰਧ ਨਾਲ ਮਾਰਦੇ ਦਿਖਾਇਆ ਗਿਆ ਹੈ।ਟਰੰਪ ਦੇ ਸਮੱਰਥਕਾਂ ਦੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਕਿਸੇ ਵਿਅਕਤੀ ਨੇ ਆਪਣੇ ਮੋਬਾਈਲ ਫੋਨ ਵਿੱਚ ਇਹ ਵੀਡੀਓ ਰਿਕਾਰਡ ਕਰ ਕੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਨੂੰ ਭੇਜਿਆ ਸੀ। ਸੰਮੇਲਨ ਪ੍ਰਬੰਧਕਾਂ ਨੇ ਬਿਆਨ ਜਾਰੀ ਕੀਤਾ ਹੈ ਕਿ ਸੰਮੇਲਨ ਵਿੱਚ ਦਿਖਾਈ ਕਲਿੱਪ ਮੀਮ ਪ੍ਰਦਰਸ਼ਨ ਦਾ ਹਿੱਸਾ ਸੀ। ਉਨ੍ਹਾਂ ਨੇ ਵੀਡੀਓ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਹ ਪਤਾ ਲਾ ਰਿਹਾ ਹੈ ਕਿ ਇਸ ਨੂੰ ਕਿਵੇਂ ਦਿਖਾਇਆ ਗਿਆ ਸੀ।

Have something to say? Post your comment