Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਐੱਫ ਏ ਟੀ ਐੱਫ ਬੈਠਕ: ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਮਿਲ ਸਕਿਆ

October 15, 2019 09:14 AM

ਇਸਲਾਮਾਬਾਦ, 14 ਅਕਤੂਬਰ, (ਪੋਸਟ ਬਿਊਰੋ)- ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਵੱਲੋਂ ਕੋਈ ਫੈਸਲਾ ਲਏ ਜਾਣ ਤੋਂ ਪਹਿਲਾਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਇਸ ਬਾਰੇ ਆਖਰੀ ਫੈਸਲਾ ਬੇਸ਼ੱਕ 18 ਅਕਤੂਬਰ ਨੂੰ ਹੋਣਾ ਹੈ, ਪਰ ਓਦੋਂ ਪਹਿਲਾਂ ਕਿਸੇ ਦੇਸ਼ ਨੇ ਪਾਕਿਸਤਾਨ ਦਾ ਸਮਰਥਨ ਨਹੀਂ ਕੀਤਾ, ਏਥੋਂ ਤੱਕ ਕਿ ਚੀਨ, ਮਲੇਸ਼ੀਆ ਅਤੇ ਤੁਰਕੀ ਨੇ ਵੀ ਉਸ ਦਾ ਸਮਰਥਨ ਨਹੀਂ ਕੀਤਾ।
ਇਸ ਕੌੰਮਾਂਤਰੀ ਅਦਾਰੇ ਦੇ ਸੂਤਰਾਂ ਮੁਤਾਬਕ ਐੱਫ ਏ ਟੀ ਐੱਫ ਅਗਲੇ ਦਿਨਾਂ ਦੌਰਾਨ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰ ਕੇ ਉਸ ਨੂੰ ‘ਡਾਰਕ ਗ੍ਰੇਅ` ਲਿਸਟ ਵਿੱਚ ਸ਼ਾਮਲ ਕਰ ਸਕਦਾ ਹੈ। ਐੱਫ ਏ ਟੀ ਐੱਫ ਦੇ ਨਿਯਮਾਂ ਮੁਤਾਬਕ ਗ੍ਰੇਅ ਅਤੇ ਬਲੈਕ ਲਿਸਟ ਵਿਚਾਲੇ ਇੱਕ ਡਾਰਕ ਗ੍ਰੇਅ ਦੀ ਕਲਾਸ ਵੀ ਹੁੰਦੀ ਹੈ। ਜੇਏਦਾਂ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਇਹ ਇੱਕ ਨਵੀਂ ਸਖਤ ਚਿਤਾਵਨੀ ਹੋਵੇਗੀ ਕਿ ਉਹ ਇਕ ਆਖਰੀ ਮੌਕੇਦੌਰਾਨ ਖੁਦ ਨੂੰ ਸੁਧਾਰ ਲਵੇ, ਵਰਨਾ ਇਸ ਦੇ ਬਾਅਦ ਉਸ ਨੂੰ ਬਲੈਕ-ਲਿਸਟ ਕੀਤਾ ਜਾ ਸਕਦਾ ਹੈ।
ਪਤਾ ਲੱਗਾ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿੱਚ ਅੱਤਵਾਦ ਦੇ ਖਿਲਾਫ ਕਾਰਵਾਈ ਬਾਰੇ ਐੱਫ ਏ ਟੀ ਐੱਫ ਵਿੱਚਇਕ ਡੋਜ਼ੀਅਰ ਪੇਸ਼ ਕਰਨ ਵਾਲਾ ਹੈ, ਜਿਸ ਵਿੱਚ ਇਸ ਦਾ ਜ਼ਿਕਰ ਹੋਵੇਗਾ ਕਿ ਪਾਕਿਸਤਾਨ ਨੇ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਹੋਰ ਅੱਤਵਾਦੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ। ਇਸ ਡੋਜ਼ੀਅਰ ਵਿੱਚ ਅੱਤਵਾਦੀ ਫੰਡਿੰਗ ਤੇ ਮਨੀ ਲਾਂਡ੍ਰਿੰਗ ਦੇ ਖਿਲਾਫ ਕੀਤੀ ਕਾਰਵਾਈ ਬਾਰੇਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੈਰਿਸ ਵਿੱਚਇਸ ਵਕਤ ਚੱਲਦੀ ਪਈ ਬੈਠਕ ਵਿੱਚ ਸ਼ੁੱਕਰਵਾਰ ਨੂੰ ਪਾਕਿਸਤਾਨਬਾਰੇ ਫੈਸਲਾ ਕੀਤਾ ਜਾਣਾ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਫ ਏ ਟੀ ਐਫ ਦਾ ਅਲਟੀਮੇਟਮ: ਜੂਨ ਤੱਕ ਪਾਕਿ ਨਾ ਸੁਧਰਿਆ ਤਾਂ ਬਲੈਕ ਲਿਸਟ ਹੋਵੇਗਾ
ਚੀਨ ਤੋਂ ਆਏ ਲੋਕਾਂ ਦੀਆਂ ਬੱਸਾਂ 'ਤੇ ਯੂਕਰੇਨ 'ਚ ਪੱਥਰਸੁੱਟੇ ਗਏ
ਅਦਾਲਤੀ ਹੁਕਮਾਂ ਨੂੰ ਅਣਡਿੱਠ ਕਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਅੰਮ੍ਰਿਤਪਾਲ ਨੂੰ ਕੈਦ
ਲੰਡਨ ਦੀ ਮਸਜਿਦ ਵਿੱਚ ਚਾਕੂ ਨਾਲ ਹਮਲਾ, ਇਕ ਜ਼ਖਮੀ, ਦੋਸ਼ੀ ਗ੍ਰਿਫਤਾਰ
ਭਾਰਤ ਦਾ ਵਤੀਰਾ ਸਾਡੇ ਪ੍ਰਤੀ ਚੰਗਾ ਨਹੀਂ : ਟਰੰਪ
ਇਮਰਾਨ ਸਰਕਾਰ ਨੂੰ ਚੀਨ ਵਿੱਚ ਫਸੇ ਵਿਦਿਆਰਥੀਆਂ ਦੇ ਵਾਰਸਾਂ ਵੱਲੋਂ ਅਲਟੀਮੇਟਮ
ਮੁਸਲਮਾਨਾਂ ਬਾਰੇ ਜਰਮਨ ਸਮਾਜ ਦੋ ਧੜਿਆਂ ਵਿੱਚ ਵੰਡਿਆ ਗਿਆ
ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਵਿਚਕਾਰ ਤਲਾਕ ਦੀ ਸਹਿਮਤੀ
ਵਾਹਗਾ ਸਰਹੱਦ ਹਮਲਾ ਕੇਸ ਪਾਕਿ ਅਦਾਲਤ ਵੱਲੋਂ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ
ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲੇ ਉੱਤੇ ਪਾਬੰਦੀ ਲਾਈ