Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਅਰਪਣ ਖੰਨਾ: ਕੰਜ਼ਰਵੇਟਿਵਾਂ ਲਈ ਆਸ ਦੀ ਕਿਰਣ

October 15, 2019 09:11 AM

ਪੰਜਾਬੀ ਪੋਸਟ ਸੰਪਾਦਕੀ

ਅਲਬਰਟਰਾ ਦਾ ਪ੍ਰੀਮੀਅਰ ਜੇਸਨ ਕੈਨੀ ਜਦੋਂ ਬੀਤੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਗਰੇਟਰ ਟੋਰਾਂਟੋ ਏਰੀਆ ਵਿੱਚ ਆਇਆ ਤਾਂ ਅਖਬਾਰਾਂ ਵਿੱਚ ਆਮ ਚਰਚਾ ਬਣੀ ਕਿ ਉਹ ਐਂਡਰੀਊ ਸ਼ੀਅਰ ਦਾ ਹੱਥ ਮਜ਼ਬੂਤ ਕਰਨ ਵਾਸਤੇ ਇੱਥੇ ਪੁੱਜਿਆ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਜੇਸਨ ਕੈਨੀ ਵੱਲੋਂ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਅਰਪਣ ਖੰਨਾ ਦੇ ਹੱਕ ਵਿੱਚ ਜੂਨ 2019 ਵਿੱਚ ਹੀ ਵੋਟਰਾਂ ਨੂੰ ਲਾਮਬੰਦ ਕਰਨ ਲਈ ਬਰੈਂਪਟਨ ਆ ਕੇ ਆਪਣੇ ਸਮਰੱਥਨ ਦਾ ਐਲਾਨ ਕੀਤਾ ਸੀ। ਜੇਸਨ ਕੈਨੀ ਦਾ ਅਰਪਣ ਖੰਨਾ ਦੇ ਹੱਕ ਵਿੱਚ ਆਵਾਜ਼ ਚੁੱਕਣਾ ਕੋਈ ਸਬੱਬ ਨਹੀਂ ਸਗੋਂ ਅਰਪਣ ਦੀ ਪਾਰਟੀ ਵਾਸਤੇ ਕੀਤੀ ਸਾਲਾਂ ਬੱਧੀ ਮਿਹਨਤ ਦਾ ਕਰਜ਼ ਉਤਾਰਨ ਦਾ ਇੱਕ ਹਿੱਸਾ ਕਿਹਾ ਜਾ ਸਕਦਾ ਹੈ।

 ਅਰਪਣ ਖੰਨਾ ਉਹ ਨੌਜਵਾਨ ਹੈ ਜਿਸਨੂੰ ਸਿਆਸਤ ਦੀ ਗੁੜਤੀ ਪਰਿਵਾਰ ਵਿੱਚੋਂ ਮਿਲੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਪ੍ਰਤੀ ਉਸਦੀ ਵਚਨਬੱਧਤਾ ਉਸ ਸਮੇਂ ਤੋਂ ਰਹੀ ਹੈ ਜਦੋਂ ਉਹ ਹਾਲੇ ਯੂਨੀਵਰਸਿਟੀ ਵਿੱਚ ਹੀ ਪੜਦਾ ਸੀ। ਪੰਜਾਬ ਦੇ ਮਸ਼ਹੂਰ ਕਸਬੇ ਰਾਏਕੋਟ ਦੇ ਸਨਮਾਨਤ ਪਰਿਵਾਰ ਨਾਲ ਸਬੰਧਿਤ ਅਰਪਣ ਦੀ ਪੰਜਾਬੀ ਭਾਈਚਾਰੇ ਵਿੱਚ ਕਾਫ਼ੀ ਜਿ਼ਆਦਾ ਮਕਬੂਲੀਅਤ ਹੈ। ਉਹ ਇੱਕ ਮਿਲਣਸਾਰ ਅਤੇ ਮਿਹਨਤੀ ਨੌਜਵਾਨ ਹੈ ਜਿਸਨੂੰ ਵਕਾਲਤ ਤੱਕ ਦੀ ਪੜਾਈ ਕਰਨ ਤੋਂ ਇਲਾਵਾ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਕਈ ਅਹੁਦੇ ਸੰਭਲਾਣ ਦਾ ਅਨੁਭਵ ਹੈ। ਕੰਜ਼ਰਵੇਟਿਵ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਅਪਰਣ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਸਾਬਕਾ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਤੋਂ ਇਲਾਵਾ ਹੋਰ ਕਈ ਸੀਨੀਅਰ ਲੀਡਰਾਂ ਨਾਲ ਮਿਲ ਕੇ ਵੱਖ 2 ਅਹੁਦਿਆਂ ਉੱਤੇ ਕੰਮ ਕੀਤਾ ਹੈ। ਇਸ ਵਿੱਚ ਮਿਨਿਸਟਰ ਆਫ ਮਲਟੀਕਲਚਰਿਜ਼ਮ ਅਤੇ ਮਿਨਿਸਟਰ ਆਫ ਨੈਸ਼ਨਲ ਡੀਫੈਂਸ ਦੇ ਸੀਨੀਅਰ ਰੀਜਨਲ ਸਲਾਹਕਾਰ ਵਜੋਂ ਕੰਮ ਕਰਨਾ ਸ਼ਾਮਲ ਹੈ।

 ਅਪਰਣ ਖੰਨਾ ਦਾ ਆਖਣਾ ਹੈ ਕਿ ਉਹ ਬਰੈਂਪਟਨ ਨੌਰਥ ਦੀ ਰਾਈਡਿੰਗ ਦੀ ਰਗ 2 ਤੋਂ ਵਾਕਫ਼ ਹੈ ਕਿਉਂਕਿ ਉਸਦਾ ਜਨਮ ਵੀ ਇਸ ਰਾਈਡਿੰਗ ਵਿੱਚ ਹੋਇਆ ਜਿੱਥੇ ਆਪਣੇ ਪਰਿਵਾਰ ਨਾਲ ਉਹ ਹੁਣ ਤੱਕ ਰਹਿ ਰਿਹਾ ਹੈ। ਉਸ ਕੋਲ ਵਾਲੰਟੀਅਰਾਂ ਦੀ ਇੱਕ ਖੂਬਸੂਰਤ ਟੀਮ ਹੈ ਜੋ ਉਸਦੇ ਸੁਨੇਹੇ ਨੂੰ ਘਰ 2 ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ। ਇੱਕ ਚੰਗਾ ਬੁਲਾਰਾ ਹੋਣ ਦੇ ਨਾਲ ਨਾਲ ਬਰੈਂਪਟਨ ਦੀਆਂ ਹੋਰ ਰਾਈਡਿੰਗ ਤੋਂ ਖੜੇ ਕੰਜ਼ਰਵੇਟਿਵ ਉਮੀਦਵਾਰਾਂ ਵਿੱਚੋਂ ਅਰਪਣ ਵਾਹਦ ਇੱਕ ਅਜਿਹਾ ਆਗੂ ਹੈ ਜਿਸਦੀ ਕਮਿਉਨਿਟੀ ਵਿੱਚ ਚੰਗੀ ਸਾਖ਼ ਵੀ ਹੈ ਅਤੇ ਜਿਸ ਕੋਲ ਕਮਿਉਨਿਟੀ ਨੂੰ ਦਰਪੇਸ਼ ਮਸਲਿਆਂ ਬਾਰੇ ਗਹਿਰੀ ਜਾਣਕਾਰੀ ਹੋਣ ਦੇ ਨਾਲ ਨਾਲ ਉਹਨਾਂ ਦੇ ਹੱਲ ਲਈ ਉਤਸ਼ਾਹ ਵੀ ਹੈ। ਵਕੀਲ ਹੋਣ ਨਾਤੇ ਉਸ ਕੋਲ ਤਰਕ ਵੀ ਹੈ ਅਤੇ ਗੱਲ ਕਰਨ ਦਾ ਸੁੱਚਜਾ ਢੰਗ ਵੀ।

ਅਰਪਣ ਖੰਨਾ ਮੁਤਾਬਕ ਉਹ ਸਿਆਸਤ ਵਿੱਚ ਕਿਸੇ ਮਕਸਦ ਨਾਲ ਨਹੀਂ ਆਇਆ ਸਗੋਂ ਸਿਆਸਤ ਤਾਂ ਛੋਟੀ ਉਮਰ ਤੋਂ ਹੀ ਉਸਦੀ ਜਿ਼ੰਦਗੀ ਦਾ ਅਨਿੱਖੜਵਾਂ ਅੰਗ ਰਹੀ ਹੈ। ਇਸਦਾ ਅਰਥ ਹੈ ਕਿ ਉਹ ਮੌਸਮੀ ਬਿਰਤੀ ਵਾਲਾ ਸਿਆਸਤਦਾਨ ਨਹੀਂ ਸਗੋਂ ਕਮਿਉਨਿਟੀ ਲਈ ਕੁੱਝ ਸਾਰਥਕ ਕਰਨ ਦੀ ਖਵਾਹਿਸ਼ ਰੱਖਣ ਵਾਲਾ ਵਿਅਕਤੀ ਹੈ। ਉਸਨੂੰ ਆਸ ਹੈ ਕਿ ਬਰੈਂਪਟਨ ਨੌਰਥ ਦੇ ਵੋਟਰ ਉਸਨੂੰ ਜਿਤਾ ਕੇ ਓਟਾਵਾ ਭੇਜਣਗੇ ਜਿੱਥੇ ਉਹ ਆਪਣੇ ਲੰਬੇ ਸਿਆਸੀ ਅਨੁਭਵ ਤੋਂ ਲਾਭ ਲੈਂਦੇ ਹੋਏ ਬਰੈਂਪਟਨ ਨੌਰਥ ਰਾਈਡਿੰਗ ਵਾਸੀਆਂ ਦੇ ਹਿੱਤ ਵਿੱਚ ਅਤੇ ਸਮੂਹ ਕੈਨੇਡੀਅਨ ਦੀ ਬਿਹਤਰੀ ਲਈ ਐਂਡਰੀਊ ਸ਼ੀਅਰ ਟੀਮ ਵਜੋਂ ਸ਼ਾਨਦਾਰ ਕੰਮ ਕਰੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?