Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਮਨਿੰਦਰ ਸਿੱਧੂ: ਕਮਿਉਨਿਟੀ ਵਿੱਚ ਮਕਬੂਲ ਉਮੀਦਵਾਰ

October 15, 2019 09:10 AM

ਪੰਜਾਬੀ ਪੋਸਟ ਸੰਪਾਦਕੀ

ਬਰੈਂਪਟਨ ਈਸਟ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਦੇ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਤੋਂ ਬਾਅਦ ਜਦੋਂ ਇੱਥੇ ਤੋਂ ਲਿਬਰਲ ਉਮੀਦਵਾਰ ਨੌਮੀਨੇਟ ਕਰਨ ਦੀ ਗੱਲ ਨੇ ਸਿਰ ਚੁੱਕਿਆ ਤਾਂ ਕਈ ਕਿਸਮ ਦੀਆਂ ਕਿਆਸ ਅਰਾਈਆਂ ਹੋਣ ਲੱਗੀਆਂ। ਆਸ ਕੀਤੀ ਜਾਣ ਲੱਗੀ ਸੀ ਕਿ ਲਿਬਰਲਾਂ ਦੇ ਗੜ ਵਾਲੀ ਇਸ ਰਾਈਡਿੰਗ ਤੋਂ ਉਮੀਦਵਾਰ ਬਣਨ ਲਈ ਕਿਸਮਤ ਅਜ਼ਮਾਈ ਕਰਨ ਲਈ ਵਾਲਿਆਂ ਦੀ ਇੱਕ ਲੰਬੀ ਚੌੜੀ ਕਤਾਰ ਖੜੀ ਹੋਵੇਗੀ। ਕੋਈ ਸ਼ੱਕ ਨਹੀਂ ਕਿ ਆਖਰ ਨੂੰ ਅਜਿਹਾ ਹੋਇਆ ਵੀ। ਕਈ ਆਗੂ ਆਪੋ ਆਪਣੇ ਪੱਧਰ ਉੱਤੇ ਮੈਂਬਰਸਿ਼ੱਪ ਕੰਪੇਨ ਵਿੱਚ ਰੁੱਝ ਗਏ ਸਨ। ਫੇਰ ਅਚਾਨਕ ਇਹ ਚਰਚਾ ਜੋਰ ਫੜ ਗਈ ਕਿ ਪੰਜਾਬੀ ਕਮਿਉਨਿਟੀ ਵਿੱਚ ਜਾਣੇ ਪਹਿਚਾਣੇ ਪਰਿਵਾਰਾਂ ਦੇ ਬੇਟੇ ਮਨਿੰਦਰ ਸਿੱਧੂ ਨੇ 10 ਹਜ਼ਾਰ ਤੋਂ ਵੱਧ ਮੈਂਬਰਸਿ਼ੱਪ ਸਾਈਨ ਕਰ ਲਈ ਹੈ। ਮਨਿੰਦਰ ਵੱਲੋਂ ਇਹ ਲਾਮਿਸਾਲ ਉਦਾਹਰਣ ਪੈਦਾ ਕਰਨ ਤੋਂ ਬਾਅਦ ਉਮੀਦਵਾਰ ਬਣਨ ਦੀ ਚੇਸ਼ਟਾ ਰੱਖਣ ਵਾਲੇ ਕੰਜ਼ਰਵੇਟਿਵ ਆਪੇ ਹੀ ਲਾਂਭੇ ਹੋ ਗਏ।

 30 ਕੁ ਸਾਲਾ ਮਨਿੰਦਰ ਸਿੱਧੂ ਬਰੈਂਪਟਨ ਕਮਿਉਨਿਟੀ ਵਿੱਚ ਮਕਬੂਲ ਪਰਿਵਾਰਾਂ ਨਾਲ ਸਬੰਧਿਤ ਹੈ। ਉਹ ਉਂਟੇਰੀਓ ਗੁਰਦੁਆਰਾ ਕਮੇਟੀ ਅਤੇ ਉਂਟੇਰੀਓ ਸਿੱਖਜ਼ ਐਂਡ ਗੁਰਦੁਆਰਾ ਕਾਉਂਸਲ ਰਾਹੀਂ ਸੇਵਾ ਨਿਭਾਉਣ ਵਾਲੇ ਸਿੱਧੂ ਭਰਾਵਾਂ ਨਰਿੰਦਰ ਸਿੰਘ ਦਾ ਬੇਟਾ ਅਤੇ ਪਰਮ ਸਿੱਧੂ ਦਾ ਭਤੀਜਾ ਹੈ। ਉਹ ਬਰੈਂਪਟਨ ਦੇ ਖੇਡ ਹਲਕਿਆਂ ਖਾਸ ਕਰਕੇ ਕਬੱਡੀ ਨਾਲ ਲੰਬੇ ਸਮੇਂ ਤੋਂ ਜੁੜੀ ਸਖ਼ਸਿ਼ਅਤ ਬੰਤ ਨਿੱਝਰ ਦਾ ਜਵਾਈ ਹੈ। ਸਿੱਧੂ ਅਤੇ ਨਿੱਝਰ ਪਰਿਵਾਰਾਂ ਦੁਆਰਾ ਕਮਿਉਨਿਟੀ ਲਈ ਚਿਰਾਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਰਣ ਉਸਦੀ ਕੰਪੇਨ ਨੂੰ ਸਪੋਰਟਸ ਕੱਲਬਾਂ, ਸਮਾਜਿਕ ਜੱਥੇਬੰਦੀਆਂ ਅਤੇ ਧਾਰਮਿਕ ਹਲਕਿਆਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 ਵਾਟਰਲੂ ਯੂਨੀਵਰਸਿਟੀ ਤੋਂ ਗਰੈਜੁਏਸ਼ਨ ਕਰਨ ਤੋਂ ਬਾਅਦ ਮਨਿੰਦਰ ਸਿੱਧੂ ਨੇ ਕਸਮਟ ਬਰੋਕਰੇਜ ਦਾ ਇੱਕ ਸਫ਼ਲ ਬਿਜਨਸ ਖੜਾ ਕੀਤਾ। ਇਸ ਦੌਰਾਨ ਉਸਨੇ ਇੱਕ ਚੈਰਟੀ ਸੰਸਥਾ ਦਾ ਨਿਰਮਾਣ ਵੀ ਕੀਤਾ ਜਿਸਦਾ ਮਨੋਰਥ ਕੈਨੇਡਾ ਅਤੇ ਭਾਰਤ ਵਿੱਚ ਲੋੜਵੰਦ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਵਿੱਚ ਸਹਾਰਾ ਦੇਣਾ ਹੈ। ਉਸਦਾ ਮੰਨਣਾ ਹੈ ਕਿ ਕਮਿਉਨਿਟੀ ਦੀ ਸੇਵਾ ਕਰਨ ਨਾਲ ਸੰਤੁਸ਼ਟੀ ਮਿਲਦੀ ਹੈ ਪਰ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਉਸਦਾ ਵਿਸ਼ੇਸ਼ ਗੁਣ ਹੈ। ਮਨਿੰਦਰ ਮੁਤਾਬਕ ਕੈਨੇਡੀਅਨ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲ ਜਾਵੇ ਤਾਂ ਉਹ ਜੀਵਨ ਵਿੱਚ ਬਹੁਤ ਵੱਡੀ ਪ੍ਰਾਪਤੀ ਕਰ ਸਕਦੇ ਹਨ।

 ਬਰੈਂਪਟਨ ਈਸਟ ਰਾਈਡਿੰਗ ਬਾਰੇ ਜੋ ਸਰਵੇਖਣ ਹੁਣ ਤੱਕ ਨੈਨੋਜ਼/ਸੀ ਟੀ ਵੀ, ਮੇਨਸਟਰੀਮ, ਐਬਾਕਸ, ਐਨਗਸ ਆਦਿ ਏਜੰਸੀਆਂ ਨੇ ਕੀਤੇ ਹਨ, ਉਹਨਾਂ ਦੀ ਪੜਚੋਲ ਦੇ ਸਿੱਟੇ ਦੱਸਦੇ ਹਨ ਕਿ ਇੱਥੇ ਤੋਂ ਮਨਿੰਦਰ ਸਿੱਧੂ ਦੇ ਜਿੱਤਣ ਦੇ ਆਸਾਰ ਬਹੁਤ ਜਿ਼ਆਦਾ ਹਨ। ਹਾਲਾਂਕਿ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੀ ਇਸ ਰਾਈਡਿੰਗ ਵਿੱਚ ਵਿਸ਼ੇਸ਼ ਰੁਚੀ ਹੈ ਕਿਉਂਕਿ ਉਹ ਇਸਨੂੰ ਆਪਣੀ ‘ਹੋਮ ਰਾਈਡਿੰਗ’ ਮੰਨਦਾ ਹੈ ਪਰ ਇਸਦੇ ਬਾਵਜੂਦ ਕਮਿਉਨਿਟੀ ਪੱਧਰ ਉੱਤੇ ਮਨਿੰਦਰ ਨੂੰ ਮਿਲ ਰਿਹਾ ਸਮਰੱਥਨ ਉਸਦੀ ਸਥਿਤੀ ਨੂੰ ਮਜ਼ਬੂਤੀ ਬਖਸ਼ਦਾ ਹੈ। ਫੈਡਰਲ ਮੰਤਰੀ ਨਵਦੀਪ ਸਿੰਘ ਬੈਂਸ ਸਮੇਤ ਲਿਬਰਲ ਪਾਰਟੀ ਦੇ ਸਮਰੱਥਕ ਸੈਂਕੜੇ ਵਾਲੰਟੀਅਰਾਂ ਦੀ ਟੀਮ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?