Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਈਟੋਬੀਕੋ ਨੌਰਥ ਤੋਂ ਜਿੱਤਣ ਲਈ ਸਰਬਜੀਤ ਕੌਰ ਦੀ ਸਿਰੜੀ ਮਿਹਨਤ ਬਾਦਸਤੂਰ ਜਾਰੀ

October 11, 2019 05:50 PM

ਫੈਡਰਲ ਰਾਈਡਿੰਗ ਈਟੋਬੀਕੋ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਸਰਬਜੀਤ ਕੌਰ ਨੇ ਲੰਬੇ ਚਿਰ ਤੋਂ ਲਿਬਰਲ ਕਬਜ਼ੇ ਵਾਲੇ ਇਸ ਹਲਕੇ ਨੂੰ ਆਪਣੇ ਹੱਥੀਂ ਲੈਣ ਲਈ ਸਖ਼ਤ ਮਿਹਨਤ ਆਰੰਭੀ ਹੋਈ ਹੈ। 1994 ਵਿੱਚ ਐਮ ਐਸ ਸੀ ਡਿਗਰੀ ਹਾਸਲ ਕਰਕੇ ਕੈਨੇਡਾ ਪੁੱਜੀ ਸਰਬਜੀਤ ਕੌਰ ਨੇ ਕੈਨੇਡਾ ਆ ਕੇ 'ਬੀ ਐਸ ਸੀ, ਬੀ ਐਡ ਡਿਗਰੀ' ਹਾਸਲ ਕੀਤੀ ਅਤੇ ਬੀਤੇ 18 ਸਾਲ ਤੋਂ ਮਾਲਟਨ ਵਿਖੇ ਮੌਰਨਿੰਗ ਸਟਾਰ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੀ ਹੈ। ਉਸਦਾ ਮੁੱਖ ਮੁਕਾਬਲਾ ਲੰਬੇ ਸਮੇਂ ਤੋਂ ਐਮ ਪੀ ਚਲੀ ਆ ਰਹੀ ਕ੍ਰਿਸਟੀ ਡੰਕਨ ਨਾਲ ਹੈ ਜੋ ਟਰੂਡੋ ਸਰਕਾਰ ਵਿੱਚ ਮੰਤਰੀ ਹੈ।
ਪੜੀ ਲਿਖੀ ਹੋਣ ਦੇ ਨਾਲ ਨਾਲ ਇੰਮੀਗਰਾਂਟ ਔਰਤ ਹੋਣ ਬਦੌਲਤ ਜਿੱਥੇ ਕੰਜ਼ਰਵੇਟਿਵ ਪਾਰਟੀ ਲਈ ਸਰਬਜੀਤ ਕੌਰ ਇੱਕ ਕਿਸਮ ਨਾਲ ਸਟਾਰ ਉਮੀਦਵਾਰ ਹੈ ਉੱਥੇ ਉਸ ਸਮੇਤ ਲਿਬਰਲ ਦੀ ਕ੍ਰਿਸਟੀ ਡੰਕਨ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੀ ਰੇਨਾਟਾ ਫੋਰਡ ਵੀ ਔਰਤ ਉਮੀਦਵਾਰ ਹਨ। ਵਰਨਣਯੋਗ ਹੈ ਕਿ ਰੇਨਾਟਾ ਫੋਰਡ ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਵੱਡੇ ਭਰਾ ਅਤੇ ਟੋਰਾਂਟੋ ਦੇ ਸਾਬਕਾ ਮੇਅਰ (ਮਹਿਰੂਮ) ਰੌਬ ਫੋਰਡ ਦੀ ਪਤਨੀ ਹੈ ਪਰ ਉਸਦਾ ਆਪਣੇ ਦਿਉਰ ਡੱਗ ਫੋਰਡ ਨਾਲ ਨਿੱਜੀ ਅਤੇ ਸਿਆਸੀ ਪੱਧਰ ਦੋਵਾਂ ਉੱਤੇ ਇੱਟ ਖੜਿੱਕਾ ਚੱਲਦਾ ਹੈ। ਇਸਦੇ ਉਲਟ ਸਰਬਜੀਤ ਕੌਰ ਦਾ ਡੱਗ ਫੋਰਡ ਸਰਕਾਰ ਵਿੱਚ ਕਾਫ਼ੀ ਬੋਲਬਾਲਾ ਹੈ ਅਤੇ ਡੱਗ ਫੋਰਡ ਦੀ ਕੰਪੇਨ ਵਿੱਚ ਜੁੜੇ ਰਹਿਣ ਕਾਰਣ ਉਸਦੀ ਫੋਰਡ ਪਰਿਵਾਰ ਨਾਲ ਨੇੜਤਾ ਵੀ ਹੈ। ਈਟੋਬੀਕੋ ਨੌਰਥ ਡੱਗ ਫੋਰਡ ਦੀ ਆਪਣੀ ਰਾਈਡਿੰਗ ਹੈ ਜਿਸਦਾ ਸਰਬਜੀਤ ਕੌਰ ਨੂੰ ਲਾਭ ਮਿਲੇਗਾ।
ਜੀ ਟੀ ਏ ਦੀਆਂ ਹੋਰ ਰਾਈਡਿੰਗਾਂ ਵਾਗੂੰ ਈਟੋਬੀਕੋ ਨੌਰਥ ਵੀ ਵਿਭਿੰਨਤਾ ਭਰਪੂਰ ਹੈ ਅਤੇ ਸਰਬਜੀਤ ਕੌਰ ਆਪਣੇ ਵਾਲੰਟੀਅਰਾਂ ਨਾਲ ਹਰ ਵਰਗ ਨਾਲ ਸੰਪਰਕ ਬਣਾਉਣ ਲਈ ਵੱਡੇ ਪੱਧਰ ਉੱਤੇ ਮਿਹਨਤ ਕਰ ਰਹੀ ਹੈ। ਉਸਨੂੰ ਵੱਖ 2 ਧਾਰਮਿਕ ਸਥਾਨਾਂ, ਕਮਿਉਨਿਟੀ ਜੱਥੇਬੰਦੀਆਂ ਅਤੇ ਸੀਨੀਅਰ ਗਰੁੱਪਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਵਿਭਿੰਨ ਐਥਨਿਕ ਗਰੁੱਪਾਂ ਤੱਕ ਪਹੁੰਚ ਕਰਨ ਵਿੱਚ ਉਹ ਸ਼ਰਤੀਆ ਹੀ ਆਪਣੇ ਵਿਰੋਧੀਆਂ ਤੋਂ ਅੱਗੇ ਰਹੇਗੀ ਕਿਉਂਕਿ ਉਸ ਕੋਲ ਅੰਗਰੇਜ਼ੀ ਭਾਸ਼ਾ ਦੇ ਨਾਲ ਨਾਲ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦਾ ਵੀ ਪਰਪੱਕ ਗਿਆਨ ਹੈ। ਸਰਬਜੀਤ ਕੌਰ ਦੇ ਪਤੀ ਇੰਦਰਜੀਤ ਸਿੰਘ ਜਗਰਾਊਂ ਲੰਬੇ ਸਮੇਂ ਤੋਂ ਸਿੱਖ ਸਿਆਸਤ ਅਤੇ ਸਿੱਖ ਮੁੱਦਿਆਂ ਨਾਲ ਜੁੜੇ ਰਹੇ ਹਨ। ਉਂਟੇਰੀਓ ਵਿੱਚ ਮੋਟਰ ਸਾਈਕਲ ਚਲਾਉਣ ਵੇਲੇ ਦਸਤਾਰ ਪਹਿਨਣ ਦੇ ਅਧਿਕਾਰ ਨੂੰ ਲੈ ਕੇ ਕੀਤੀ ਗਈ ਜਦੋਜਹਿਦ ਵਿੱਚ ਉਸਦਾ ਵੱਡਾ ਰੋਲ ਰਿਹਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?