Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸੈਫ ਅਲੀ ਖਾਨ ਦੀ ‘ਲਾਲ ਕਪਤਾਨ’

October 11, 2019 08:58 AM

ਪਿੱਛੇ ਜਿਹੇ ਸੈਫ ਅਲੀ ਖਾਨ ਦੀ ਅਗਲੀ ਫਿਲਮ ‘ਲਾਲ ਕਪਤਾਨ’ ਦੀ ਪਹਿਲੀ ਝਲਕ ਰਿਲੀਜ਼ ਕੀਤੀ ਗਈ ਅਤੇ ਪਹਿਲੇ ਟ੍ਰੇਲਰ ਦਾ ਵੀਡੀਓ ਵੀ ਜਾਰੀ ਕੀਤਾ ਗਿਆ, ਪਰ ਇਸ ਦੇ ਨਾਲ ਸੈਫ ਦੀ ਸੋਸ਼ਲ ਮੀਡੀਆ 'ਤੇ ਚੌਤਰਫਾ ਖਿਚਾਈ ਹੋਣ ਲੱਗ ਪਈ। ਦਰਅਸਲ ਟ੍ਰੇਲਰ ਵਿੱਚ ਸੈਫ ਗੁੱਸੇਖੋਰ ਨਾਗਾ ਸਾਧੂ ਦੇ ਕਿਰਦਾਰ 'ਚ ਦਿੱਸਦਾ ਹੈ। ਦੱਸਿਆ ਗਿਆ ਹੈ ਕਿ ਇਹ ਫਿਲਮ ਇੱਕ ਨਾਗਾ ਸਾਧੂ ਦੇ ਬਦਲਾ ਲੈਣ ਦੀ ਕਹਾਣੀ ਹੈ। ਫਿਲਮ ਵਿੱਚ ਸੋਨਾਕਸ਼ੀ ਸਿਨਹਾ ਤੇ ਜ਼ੋਇਆ ਹੁਸੈਨ ਵੀ ਨਜ਼ਰ ਆਉਣਗੀਆਂ। ਫਿਲਮ ਦਾ ਟੀਜ਼ਰ ਵੀ ਜਲਦੀ ਰਿਲੀਜ਼ ਕੀਤਾ ਜਾਵੇਗਾ।
ਟ੍ਰੇਲਰ ਵਿੱਚ ਸੋਨਾਕਸ਼ੀ ਸਿਨਹਾ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇਸ ਦੇ ਆਉਣ ਤੋਂ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ 'ਤੇ ਹਲਚਲ ਤੇਜ਼ ਹੋ ਗਈ ਅਤੇ ਯੂ ਟਿਊਬ ਤੋਂ ਲੈ ਕੇ ਟਵਿੱਟਰ ਤੱਕ ‘ਲਾਲ ਕਪਤਾਨ' ਬਾਰੇ ਹੀ ਗੱਲਾਂ ਹੋਣ ਲੱਗੀਆਂ। ਕੁਝ ਲੋਕ ਸੈਫ ਦੀ ਲੁਕ ਦੀ ਤੁਲਨਾ ਹਿੱਟ ਹਾਲੀਵੁੱਡ ਫਿਲਮ ‘ਪਾਈਰੇਟਸ ਆਫ ਦਿ ਕੈਰੀਬੀਅਨ’ ਦੇ ਨਾਇਕ ਜੈਕ ਸਪੈਰੋ ਨਾਲ ਕਰ ਰਹੇ ਹਨ, ਤਾਂ ਕਈ ਉਸ ਦੀ ਫਿਲਮ ਬਾਰੇ ਕੁਝ ਨਾ ਕੁਝ ਬੋਲਣ ਲੱਗੇ। ਉਂਝ ਸੈਫ ਦੇ ਕਈ ਫੈਨਸ ਨੂੰ ਉਸ ਦਾ ਇਹ ਖਤਰਨਾਕ ਰੂਪ ਕਾਫੀ ਪਸੰਦ ਵੀ ਆਇਆ ਹੈ।
ਇਸ ਸਾਲ ਆਪਣੀ ਸੁਪਰਹਿੱਟ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਦੇ ਸੈਕਿੰਡ ਸੀਜਨ ਵਿੱਚ ਨਜ਼ਰ ਆਏ ਸੈਫ ਦੇ ਹੱਥ ਵਿੱਚ ‘ਲਾਲ ਕਪਤਾਨ’ ਤੋਂ ਇਲਾਵਾ ਕਈ ਹੋਰ ਚੰਗੀਆਂ ਫਿਲਮਾਂ ਹਨ। ਇਨ੍ਹਾਂ ਵਿੱਚ ‘ਦਿਲ ਬੇਚਾਰਾ', ‘ਜਵਾਨੀ ਜਾਨੇਮਨ’ ਅਤੇ ‘ਤਾਨਾਜੀ : ਦਿ ਅਨਸੰਗ ਵਾਰੀਅਰ’ ਪ੍ਰਮੁੱਖ ਰੂਪ ਵਿੱਚ ਸ਼ਾਮਲ ਹਨ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਉਸ ਦੇ ਵੱਖ-ਵੱਖ ਰੂਪ ਨਜ਼ਰ ਆਉਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ