Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸਿੱਖੀ ਵਿੱਚ ਬੀਬੀਆਂ ਦਾ ਯੋਗਦਾਨ

October 11, 2019 08:50 AM

-ਡਾ. ਨਰਿੰਦਰ ਕੌਰ
ਸਿੱਖ ਇਤਿਹਾਸ ਮੁੱਢ ਕਦੀਮ ਤੋਂ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਕਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨਾਲ ਜੁੜਿਆ ਹੈ। ਉਹ ਬੇਬੇ ਨਾਨਕੀ ਹੀ ਸੀ, ਜਿਸ ਨੇ ਆਪਣੇ ਵੀਰ ਵਿੱਚ ਪੀਰ ਵੇਖਿਆ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਦੇ ਮਹਿਲ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਦੀ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ ਅਤੇ ਬੀਬੀਆਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਮਾਤਾ ਜੀ ਲੰਗਰ ਦੀ ਸੇਵਾ ਕਰਦੇ। ਇਸੇ ਲਈ ਲੰਗਰ ਉਨ੍ਹਾਂ ਦੇ ਨਾਂ ਮਾਤਾ ਖੀਵੀ ਦਾ ਲੰਗਰ ਨਾਲ ਜਾਣਿਆ ਜਾਂਦਾ ਹੈ। 16ਵੀਂ ਸਦੀ ਵਿੱਚ ਜਦੋਂ ਭਾਰਤ ਵਿੱਚ ਇਸਤਰੀਆਂ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਸਨ ਕਰ ਸਕਦੀਆਂ, ਉਦੋਂ ਮਾਤਾ ਜੀ ਘਰੋਂ ਬਾਹਰ ਲੰਗਰ ਦੀ ਸੇਵਾ ਨਿਭਾਉਂਦੇ, ਜੋ ਸਿੱਖ ਧਰਮ ਵਿੱਚ ਇਸਤਰੀ ਅਤੇ ਪੁਰਸ਼ ਨੂੰ ਬਰਾਬਰ ਦਾ ਦਰਜਾ ਦੇਣ ਦਾ ਸਬੂਤ ਵੀ ਸੀ। ਗੁਰੂ ਅੰਗਦ ਦੇਵ ਦੀ ਬੇਟੀ ਬੀਬੀ ਅਮਰੋ ਵੀ ਸਿੱਖ ਧਰਮ ਦੇ ਉਘੇ ਪ੍ਰਚਾਰਕ ਸਨ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਲਈ ਬਾਈ ਮੰਜੀਆਂ ਥਾਪੀਆਂ, ਜਿਨ੍ਹਾਂ 'ਚੋਂ ਇੱਕ ਮੰਜੀ ਬੀਬੀ ਅਮਰੋ ਜੀ ਨੂੰ ਸੌਪੀ, ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ। ਗੁਰੂ ਅਮਰਦਾਸ ਨੇ ਪਰਦਾ-ਪ੍ਰਥਾ ਅਤੇ ਸਤੀ-ਪ੍ਰਥਾ ਦਾ ਵਿਰੋਧ ਕੀਤਾ ਅਤੇ ਕਈ ਬੀਬੀਆਂ ਨੂੰ ਧਰਮ ਪ੍ਰਚਾਰ ਦੀ ਸੇਵਾ 'ਤੇ ਲਾਇਆ। ਮਾਤਾ ਗੁਜਰੀ ਜੀ ਦੀ ਨਿਡਰਤਾ, ਹੌਸਲਾ, ਸੀਲ-ਸੰਜਮ ਅਤੇ ਸਿੱਖਿਆਵਾਂ ਸਦਕਾ ਹੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੇ ਜਨਮ ਲਿਆ, ਜਿਸ ਨੇ ਸੰਪੂਰਣ ਵਿਸ਼ਵ ਵਿੱਚ ਮਿਸਾਲ ਕਾਇਮ ਕਰ ਦਿੱਤੀ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਵੀਰਤਾ ਨੂੰ ਜਗਾ ਦਿੱਤਾ, ਜਿਸ ਸਦਕਾ ਖਾਲਸਾ ਰਾਜ ਸਥਾਪਿਤ ਹੋਇਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਪੰਥ ਸਾਜਿਆ ਉਦੋਂ ਮਾਤਾ ਜੀਤੋ ਜੀ ਨੇ ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ ਪਾ ਕੇ ਆਪਣੇ ਯੋਗਦਾਨ ਪਾਇਆ। ਇਹ ਹੀ ਨਹੀਂ, ਮਾਤਾ ਸੁੰਦਰੀ ਜੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਤਕਰੀਬਨ 40 ਸਾਲ ਸਮੇਂ-ਸਮੇਂ 'ਤੇ ਫੁਰਮਾਨ ਜਾਰੀ ਕਰਦੇ ਰਹੇ, ਜਿਸ ਨੂੰ ਸਾਰਾ ਖਾਲਸਾ ਪੰਥ ਸਵੀਕਾਰ ਕਰਦਾ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਲਿਖਤਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਛਪਵਾਇਆ ਤੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਿਆ। ਉਨ੍ਹਾਂ ਆਪਣੀ ਮੋਹਰ ਵੀ ਬਣਵਾਈ, ਜਿਸ ਦੁਆਰਾ ਉਹ ਸਿੱਖ ਫੌਜਾਂ ਨੂੰ ਹੁਕਮ ਜਾਰੀ ਕਰਦੇ। ਮਾਤਾ ਭਾਗ ਕੌਰ ਪਹਿਲੀ ਸਿੱਖ ਇਸਤਰੀ ਸਨ, ਜਿਨ੍ਹਾਂ ਨੇ ਜੰਗ ਵਿੱਚ ਹਿੱਸਾ ਲਿਆ। ਪਹਿਲਾਂ ਉਨਾਂ ਨੇ ਸਿੰਘਾਂ ਨੂੰ ਪ੍ਰੇਰਿਆ ਅਤੇ ਫਿਰ ਆਪ ਗੁਰੂ ਸਾਹਿਬ ਨਾਲ ਰਲ ਕੇ ਮੁਗਲਾਂ ਖਿਲਾਫ ਜੰਗ ਲੜੀ ਅਤੇ ਫਤਹਿ ਹਾਸਲ ਕੀਤੀ।
ਸਿੱਖ ਇਤਿਹਾਸ ਦੀ ਇਸ ਛੋਟੀ ਜਿਹੀ ਝਾਤ ਤੋਂ ਇਲਾਵਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਅਸੀਂ ਵੇਖਦੇ ਹਾਂ ਕਿ ਸੰਪੂਰਣ ਗੁਰੂ ਗ੍ਰੰਥ ਸਾਹਿਬ ਸਾਨੂੰ ਪੁਰਖ ਅਤੇ ਇਸਤਰੀ ਦੇ ਇੱਕ ਸਮਾਨ ਹੋਣ ਦਾ ਸੰਦੇਸ਼ ਦਿੰਦਾ ਹੈ। ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਅਤੇ ਪੁਰਖ ਦੋਹਾਂ ਨੂੰ ਜੀਵ-ਆਤਮਾ ਰੂਪ ਵਿੱਚ ਸੰਬੋਧਿਤ ਕਰਦਿਆਂ ਭੈਣੋ, ਸਖੀ, ਸਹੇਲੀ ਆਦਿਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਕੇਵਲ ਪਰਮਾਤਮਾ ਨੂੰ ਪੁਰਖ ਰੂਪ ਜਾਣਿਆ ਗਿਆ ਹੈ। ‘ਆਸਾ ਦੀ ਵਾਰ' ਵਿੱਚ ਗੁਰੂ ਨਾਨਕ ਦੇਵ ਨੇ ਸੰਸਾਰ ਦਾ ਸੰਪੂਰਣ ਜੀਵਨ-ਚੱਕਰ ਇਸਤਰੀ ਨਾਲ ਹੀ ਦੱਸਿਆ ਹੈ.
ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ॥
ਭੰਡ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡ ਊਪਜੈ, ਭੰਡੇ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।।
(ਗੁਰੂ ਗ੍ਰੰਥ ਸਾਹਿਬ, ਅੰਗ-473)
ਵਿਸ਼ਵ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਇਸਤਰੀ ਅਤੇ ਪੁਰਖ ਨੂੰ ਬਰਾਬਰ ਰੱਖਣ ਲਈ ਦੋਹਾਂ ਨੂੰ ਪੰਜ ਕਕਾਰ ਪੁਆਏ ਗਏ, ਤਾਂ ਜੋ ਇਸਤਰੀ ਆਪਣੀ ਸਰੀਰਕ ਰੱਖਿਆ ਆਪ ਕਰ ਸਕੇ ਅਤੇ ਦੋਹਾਂ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਾ ਰੱਖਿਆ ਜਾਵੇ। ਸਿੱਖ ਧਰਮ ਇੱਕ ਅਜਿਹਾ ਧਰਮ ਹੈ, ਜਿਸ ਵਿੱਚ ਬੀਬੀਆਂ ਨੂੰ ਕੇਵਲ ਮਾਣ-ਸਨਮਾਨ ਹੀ ਨਹੀਂ ਬਲਕਿ ਬਰਾਬਰੀ ਦਾ ਦਰਜ ਦਿੱਤਾ ਗਿਆ ਹੈ। ਨਾ ਤਾਂ ਸਿੱਖ ਰਹਿਤ ਮਰਯਾਦਾ ਅਤੇ ਨਾ ਕਿਤੇ ਹੋਰ ਬੀਬੀਆਂ ਨੂੰ ਸਿੰਘਾਂ ਤੋਂ ਵੱਖ ਮੰਨਿਆ ਗਿਆ ਹੈ। ਦੋਨਾਂ ਨੂੰ ਇੱਕੋ ਦਿ੍ਰਸ਼ਟੀ ਨਾਲ ਇੱਕੋ ਜਿਹਾ ਉਪਦੇਸ਼ ਅਤੇ ਆਦੇਸ਼ ਦਿੱਤਾ ਗਿਆ ਹੈ।
ਜੇ ਕੀਰਤਨ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਵਿੱਚ ਬੀਬੀਆਂ ਵੱਡੇ ਕੀਰਤਨ ਦਰਬਾਰ ਦੀ ਸਟੇਜ 'ਤੇ ਕੀਰਤਨ ਕਰਦੀਆਂ ਹਨ, ਇੱਥੋਂ ਤੱਕ ਕਿ ਗੁਰਦੁਆਰਾ ਦੀਵਾਨ ਹਾਲ, ਮੰਜੀ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਕੀਰਤਨ ਕਰਦੀਆਂ ਹਨ। ਅੱਜ ਬੀਬੀਆਂ ਰਾਗਾਂ ਵਿੱਚ ਕੀਰਤਨ ਕਰਦੀਆਂ ਹਨ। ਬੀਬੀਆਂ ਦੀ ਕੀਰਤਨ ਸਮਰੱਥਾ ਵਿੱਚ ਕੋਈ ਘਾਟ ਨਹੀਂ। ਕੁਝ ਸਮੇਂ ਤੋਂ ਮਾਤਾ ਗੁਜਰੀ ਜੀ ਨੂੰ ਸਮਰਪਿਤ ਬੀਬੀਆਂ ਦੇ ਕੀਰਤਨ ਦਰਬਾਰ ਵੀ ਹੋਣ ਲੱਗੇ ਹਨ। ਜ਼ਿਆਦਾ ਕੀਰਤਨੀ ਜਥੇ ਭਾਵੇਂ ਮਰਦਾਂ ਦੇ ਰਹੇ ਹਨ, ਪਰ ਸਿੱਖ ਧਰਮ ਦਾ ਵਿਰਸਾ ਇਸਤਰੀ ਨੂੰ ਕਿਸੇ ਪੱਖੋਂ ਘੱਟ ਨਹੀਂ ਮੰਨਦਾ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਿੱਖ ਇਤਹਾਸ ਵਿੱਚ ਜਦੋਂ-ਜਦੋਂ ਵੀ ਲੋੜ ਪਈ ਬੀਬੀਆਂ ਨੇ ਅਗਾਂਹ ਵੱਧ ਕੇ ਅਹਿਮ ਰੋਲ ਅਦਾ ਕੀਤਾ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਇਸਤਰੀ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ, ਇਥੋਂ ਤੱਕ ਕਿ ਮਾਹਾਂਵਾਰੀ ਵਾਲੇ ਦਿਨਾਂ ਵਿੱਚ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ, ਉਸ ਨੂੰ ਘਰ ਦੇ ਚੌਕੇ ਅਤੇ ਮੰਦਰ ਵਿੱਚ ਵੜਨ ਦੀ ਇਜਾਜ਼ਤ ਨਹੀਂ ਸੀ, ਉਸ ਵੇਲੇ ਗੁਰੂ ਸਾਹਿਬਾਨ ਨੇ ਇਸਤਰੀ ਦੇ ਦਰਜੇ ਨੂੰ ਉਚਾ ਉਠਾਇਆ ਅਤੇ ਆਖਿਆ:
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥
ਜੂਠੇ ਜੂਠਾ ਮੁ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”