Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਆਖਰੀ ਬਹਿਸ ਵਿੱਚ ਟਰੂਡੋ ਨੂੰ ਟੁੱਟੇ ਵਾਅਦੇ ਯਾਦ ਕਰਾਵੇਗੀ ਐਨਡੀਪੀ

October 11, 2019 05:24 AM

ਓਟਵਾ, 10 ਅਕਤੂਬਰ (ਪੋਸਟ ਬਿਊਰੋ) : ਫੈਡਰਲ ਚੋਣ ਕੈਂਪੇਨ ਦੀ ਆਖਰੀ ਬਹਿਸ ਅੱਜ ਰਾਤ ਹੋਣੀ ਤੈਅ ਹੈ ਤੇ ਇਸ ਦੇ ਨਾਲ ਹੀ ਐਨਡੀਪੀ ਵੱਲੋਂ ਜਸਟਿਨ ਟਰੂਡੋ ਨੂੰ ਇਲੈਕਟੋਰਲ ਸਿਸਟਮ ਬਦਲਣ ਸਬੰਧੀ ਉਨ੍ਹਾਂ ਦੇ ਟੁੱਟੇ ਹੋਏ ਵਾਅਦੇ ਯਾਦ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਓਟਵਾ ਸੈਂਟਰ ਤੋਂ ਉਮੀਦਵਾਰ ਐਮਿਲੀ ਤਮਨ, ਜੋ ਕਿ ਲਿਬਰਲ ਮੰਤਰੀ ਕੈਥਰੀਨ ਮੈਕੇਨਾ ਖਿਲਾਫ ਚੋਣ ਮੈਦਾਨ ਵਿੱਚ ਹੈ, ਵੱਲੋਂ ਅੱਜ ਪਾਰਲੀਆਮੈਂਟ ਦੇ ਲਾਅਨ ਵਿੱਚ ਕਰਵਾਏ ਜਾਣ ਵਾਲੇ ਇੱਕ ਈਵੈਂਟ ਵਿੱਚ ਪ੍ਰਪੋਸ਼ਨਲ ਨੁਮਾਇੰਦਗੀ ਸਬੰਧੀ ਜਾਣਕਾਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਵੋਟਿੰਗ ਲਈ ਉਮਰ ਘਟਾ ਕੇ 16 ਸਾਲ ਕਰਨ ਦੀ ਪੈਰਵੀ ਵੀ ਕੀਤੀ ਜਾਵੇਗੀ।
2015 ਵਿੱਚ ਲਿਬਰਲਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਰਵਾਇਤੀ ਫਰਸਟ ਪਾਸਟ ਦਾ ਪੋਸਟ ਇਲੈਕਟੋਰਲ ਸਿਸਟਮ ਤਹਿਤ ਆਖਰੀ ਚੋਣਾਂ ਹੋਣਗੀਆਂ। ਪਰ ਇਸ ਮੁੱਦੇ ਦੀ ਜਾਂਚ ਲਈ ਕਾਇਮ ਕੀਤੀ ਗਈ ਕਮੇਟੀ ਦੀਆਂ ਸਿਫਾਰਸ਼ਾਂ ਨਾਲ ਖਿਲਵਾੜ ਤੋਂ ਇਲਾਵਾ ਇਹ ਹੋਰ ਕੁੱਝ ਨਹੀਂ ਸੀ। ਇਸ ਦੌਰਾਨ ਟਰੂਡੋ ਅੱਜ ਸਵੇਰੇ ਓਟਵਾ ਦੇ ਪੇਂਡੂ ਇਲਾਕੇ ਦਾ ਦੌਰਾ ਕਰਨਗੇ ਤੇ ਉੱਥੇ ਕੰਜ਼ਰਵੇਟਿਵ ਉਮੀਦਵਾਰ ਪਿਏਰੇ ਪੋਇਲੀਵਰ ਨੂੰ ਹਰਾਉਣ ਲਈ ਲਿਬਰਲ ਉਮੀਦਵਾਰ ਦੀ ਹੌਸਲਾ ਅਫਜ਼ਾਈ ਕਰਨਗੇ।
ਪਰ ਅੱਜ ਦੇ ਦਿਨ ਦੀ ਸੱਭ ਤੋਂ ਵੱਡੀ ਖਬਰ ਬਹਿਸ ਰਹਿਣ ਵਾਲੀ ਹੈ, ਜੋ ਕਿ ਗੈਟਿਨਿਊ, ਕਿਊਬਿਕ ਵਿੱਚ ਰਾਤੀਂ 8:00 ਵਜੇ ਸ਼ੁਰੂ ਹੋਵੇਗੀ। ਫਰੈਂਚ ਭਾਸ਼ਾ ਦੀ ਇਸ ਬਹਿਸ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਕੋਲ ਆਪਣਾ ਪੱਖ ਕੈਨੇਡੀਅਨਾਂ ਸਾਹਮਣੇ ਰੱਖਣ ਦਾ ਆਖਰੀ ਮੌਕਾ ਹੋਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ