Welcome to Canadian Punjabi Post
Follow us on

17

November 2018
ਜੀਟੀਏ

ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐੱਮ. ਪੀ. ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ

October 18, 2018 08:52 AM

(ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਦੇ ਫੈਸਲੇ ਮੁਤਾਬਕ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੇ ਤੀਜੇ ਪੜਾਅ ਵਿੱਚ ਐਮ ਪੀ ਕਮਲ ਖਹਿਰਾ ਦੇ ਦਫਤਰ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ। ਵਫਦ ਵਿੱਚ ਸ਼ਾਮਲ ਪ੍ਰੋ; ਨਿਰਮਲ ਸਿੰਘ ਧਾਰਨੀ, ਦੇਵ ਸੂਦ, ਕਰਤਾਰ ਚਾਹਲ ਅਤੇ ਬੰਤ ਸਿੰਘ ਰਾਓ ਆਦਿ ਨੇ ਸੀਨੀਅਰਜ਼਼ ਸਬੰਧੀ ਮੰਗਾਂ ਦਾ ਮੰਗ ਚਾਰਟਰ ਦੇ ਕੇ ਉਹਨਾਂ ਮੰਗਾਂ ਬਾਰੇ ਵਿਸਥਾਰ ਨਾਲ ਆਪਣਾ ਪੱਖ ਪੇਸ਼ ਕੀਤਾ।ਇਸ ਮੀਟੰਗ ਦੌਰਾਨ ਵਫਦ ਨੇ 65 ਸਾਲ ਦੀ ਉਮਰ ਹੋਣ ਤੇ 10 ਸਾਲ ਦੀ ਠਹਿਰ ਪੂਰੀ ਨਾ ਹੋਣ ਦੀ ਸੂਰਤ ਵਿੱਚ ਘੱਟੋ ਘੱਟ 500 ਡਾਲਰ ਗੁਜਾਰਾ ਭੱਤਾ, ਬਦੇਸੀ ਪਰਾਪਰਟੀ ਦੀ ਹੱਦ ਇੱਕ ਮਿਲੀਅਨ ਡਾਲਰ ਮਿੱਥਣ, ਗਰੀਬੀ ਰੇਖਾ ਦੀ ਹੱਦ ਘੱਟੋ ਘੱਟ 35 ਹਜਾਰ ਡਾਲਰ ਸਾਲਾਨਾ, ਪੈਨਸ਼ਨਰਜ਼ ਦੁਆਰਾ ਕੀਤੇ ਗਏ ਕੰਮ ਦੀ ਆਮਦਨ ਤੇ ਵੱਧ ਇਨਕਮ ਟੈਕਸ ਰਿਬੇਟ ਅਤੇ ਕਿਸੇ ਹੋਰ ਦੇਸ ਵਿੱਚਲੀ ਆਮਦਨ ਤੋਂ ਟੈਕਸ ਤੇ ਛੋਟ ਆਦਿ ਮਸਲਿਆਂ ਤੇ ਗੰਭੀਰਤਾ ਨਾਲ ਆਪਣਾ ਪੱਖ ਰੱਖਿਆ। ਜਿਸ ਤੇ ਐਮ ਪੀ ਕਮਲ ਖਹਿਰਾ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਤੁਹਾਡੀਆਂ ਮੰਗਾਂ ਦੀ ਪੂਰਤੀ ਲਈ ਆਪਣਾ ਹਰ ਸੰਭਵ ਯਤਨ ਕਰਾਂਗੀ।
ਐਸੋਸੀਏਸ਼ਨ ਇਸ ਤੋਂ ਪਹਿਲਾਂ ਬਰੈਂਪਟਨ ਦੇ ਦੋ ਐਮ ਪੀਜ਼ ਨੂੰ ਮਿਲ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਬਰੈਂਪਟਨ ਦੇ ਬਾਕੀ ਰਹਿੰਦੇ ਐਮ ਪੀਜ਼ ਨੂੰ ਮਿਲੇਗੀ ਤਾਂ ਜੋ ਫੈਡਰਲ ਪੱਧਰ ਦੀਆਂ ਮੰਗਾਂ ਮੰਨਵਾਉਣ ਲਈ ਆਵਾਜ ਹੋਰ ਬੁਲੰਦ ਹੋ ਸਕੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ