Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਪਿਛਲੀ ਸਰਕਾਰ ਵੇਲੇ ਦਾ ਦੋਗਲਾ ਫੈਸਲਾ ਸੂਚਨਾ ਕਮਿਸ਼ਨ ਨੇ ਦੋ ਸਾਲਾਂ ਪਿੱਛੋਂ ਸੋਧਿਆ

October 10, 2019 09:00 PM

* ਇੱਕੋ ਸ਼ਿਕਾਇਤ ਉੱਤੇ ਦੋ ਆਪਾ-ਵਿਰੋਧੀ ਹੁਕਮ ਸੋਧੇ ਗਏ

ਚੰਡੀਗੜ੍ਹ, 10 ਅਕਤੂਬਰ (ਪੋਸਟ ਬਿਊਰੋ)- ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਇਤਿਹਾਸ 'ਚ ਆਪਣੀ ਤਰ੍ਹਾਂ ਦੇ ਪਹਿਲੇ ਘਟਨਾਕ੍ਰਮ, ਜਿਸ ਵਿੱਚ ਇੱਕੋ ਸ਼ਿਕਾਇਤ 'ਤੇ ਇੱਕੋ ਦਿਨ ਸੁਣਵਾਈ ਵੇਲੇ ਦੋ ਵੱਖ-ਵੱਖ ਅਤੇ ਆਪਾ ਵਿਰੋਧੀ ਹੁਕਮ ਜਾਰੀ ਕੀਤੇ ਗਏ ਸਨ, ਅਖੀਰ ਰਾਜ ਸੂਚਨਾ ਕਮਿਸ਼ਨ ਦੀ ਫੁਲ ਬੈਂਚ ਨੇ ਦੋ ਸਾਲ ਬਾਅਦ ਸੋਧੇ ਹਨ। ਇਸ ਤੋਂ ਪਹਿਲਾਂ ਵੱਖ-ਵੱਖ ਬੈਂਚਾਂ 'ਚ ਸੁਣਵਾਈ ਤੋਂ ਬਾਅਦ ਫੈਸਲਾ ਦੋ ਵਾਰ ਰਿਜ਼ਰਵ ਰੱਖਿਆ ਜਾ ਚੁੱਕਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਆਰ ਟੀ ਆਈ ਐਕਟੀਵਿਸਟ ਐਡਵੋਕੇਟ ਐੱਚ ਐੱਸ ਹੁੰਦਲ ਵੱਲੋਂ ਅਗਸਤ 2015 ਵਿੱਚ ਰੀਜਨਲ ਟਰਾਂਸਪੋਰਟ ਅਥਾਰਟੀ ਮੋਗਾ ਦੇ ਸੈਕਟਰੀ ਦਫਤਰ ਤੋਂ ਸੂਚਨਾ ਅਧਿਕਾਰ ਐਕਟ ਹੇਠ ਮੰਗੀ ਜਾਣਕਾਰੀ ਦਾ ਹੈ। ਸੂਚਨਾ ਨਾ ਮਿਲਣ ਉੱਤੇ ਹੁੰਦਲ ਨੇ ਕਮਿਸ਼ਨ ਕੋਲ ਅਪੀਲ ਕੀਤੀ ਤਾਂ ਉਸ ਵਕਤ ਦੇ ਸੂਚਨਾ ਕਮਿਸ਼ਨਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਅਕਤੂਬਰ 2017 ਵਿੱਚ ਸੂਚਨਾ ਅਧਿਕਾਰੀ ਵਜੋਂ ਉਸ ਵਕਤ ਦੇ ਸੈਕਟਰੀ ਪੀ ਸੀ ਐੱਸ ਅਫਸਰ ਅਨੀਤਾ ਆਦਰਸ਼ੀ 'ਤੇ 25 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੇ ਹੁਕਮ ਦਿੱਤੇ ਸਨ। ਹੁੰਦਲ ਵੱਲੋਂ ਜੁਰਮਾਨਾ ਰਾਸ਼ੀ ਜਮ੍ਹਾ ਕਰਵਾਏ ਜਾਣ ਦੀ ਜਾਣਕਾਰੀ ਮੰਗਣ 'ਤੇ ਪਤਾ ਲੱਗਾ ਕਿ ਉਹ ਜੁਰਮਾਨਾ ਜਮ੍ਹਾ ਨਹੀਂ ਕਰਾਇਆ ਗਿਆ। ਦੂਸਰੇ ਪਾਸੇ ਸੂਚਨਾ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਮਾਮਲੇ 'ਤੇ ਉਨ੍ਹਾਂ ਦੇ ਸਪੱਸ਼ਟੀਕਰਨ ਮਗਰੋਂ ਜੁਰਮਾਨੇ ਦਾ ਹੁਕਮ ਵਾਪਸ ਲੈ ਕੇ ਮਾਮਲਾ ਖਤਮ ਕਰ ਦਿੱਤਾ ਗਿਆ ਸੀ। ਇੱਕੋ ਸ਼ਿਕਾਇਤ ਉਤੇ ਦੋ ਵੱਖ ਵੱਖ ਅਤੇ ਆਪਾ ਵਿਰੋਧੀ ਹੁਕਮਾਂ ਉੱਤੇ ਕਮਿਸ਼ਨ 'ਚ ਫਿਰ ਸੁਣਵਾਈ ਸ਼ੁਰੂ ਹੋਈ, ਪਰ ਸੂਚਨਾ ਕਮਿਸ਼ਨਰ ਡਾਕਟਰ ਪਵਨ ਕੁਮਾਰ ਸਿੰਗਲਾ ਦੀ ਅਗਵਾਈ ਵਿੱਚ ਬਣੀ ਤਿੰਨ ਮੈਂਬਰੀ ਸਪੈਸ਼ਲ ਬੈਂਚ ਨੇ ਇੱਕ ਸਾਲ ਤੋਂ ਵੱਧ ਸਮਾਂ ਇਸ ਕੇਸ ਦੀ ਸੁਣਵਾਈ ਕਰਨ ਤੇ ਦੋ ਮਹੀਨੇ ਤੱਕ ਹੁਕਮ ਰਾਖਵੇਂ ਰੱਖਣ ਪਿੱਛੋਂ ਬੀਤੀ 16 ਜੁਲਾਈ ਨੂੰ ਇਹ ਮੰਨ ਕੇ ਕਿ ਮਾਮਲਾ ਉਲਝਿਆ ਹੈ, ਇਸ ਲਈ ਅੰਤਿਮ ਹੁਕਮ ਦੇ ਵਾਸਤੇ ਇਸ ਕੇਸ ਨੂੰ ਕਮਿਸ਼ਨ ਦੀ ਫੁਲ ਬੈਂਚ ਨੂੰ ਰੈਫਰ ਕਰਨ ਦੇ ਦਿੱਤੇ ਸਨ। ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਕਮਿਸ਼ਨ ਦੀ ਫੁਲ ਬੈਂਚ ਵੱਲੋਂ ਸੁਣਵਾਈ ਦੌਰਾਨ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਉੱਤੇ ਵਿਭਾਗ ਦੇ ਕਲਰਕ ਨੇ ਗਲਤੀ ਨਾਲ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਦੀ ਮਿਤੀ ਲਿਖ ਦਿੱਤੀ ਸੀ, ਪਰ ਉਨ੍ਹਾਂ ਨੇ ਸੂਚਨਾ ਸਮੇਂ ਸਿਰ ਦਿੱਤੀ ਹੈ। ਸੂਚਨਾ ਅਧਿਕਾਰੀ ਦੀ ਦਲੀਲ ਠੀਕ ਮੰਨ ਕੇ ਫੁਲ ਬੈਂਚ ਨੇ ਆਪਣੇ ਹੁਕਮ 'ਚ ਅਨੀਤਾ ਆਦਰਸ਼ੀ 'ਤੇ ਲੱਗੇ ਜੁਰਮਾਨੇ ਦੇ ਹੁਕਮ ਨੂੰ ਗਲਤ ਕਿਹਾ, ਪਰ ਮੰਨਿਆ ਕਿ ਇੱਕ ਹੀ ਸ਼ਿਕਾਇਤ 'ਤੇ ਇੱਕੋ ਦਿਨ ਦੀ ਸੁਣਵਾਈ ਤੋਂ ਬਾਅਦ ਦੋ ਵੱਖ-ਵੱਖ ਆਪਾ ਵਿਰੋਧੀ ਹੁਕਮ ਜਾਰੀ ਹੋਣਾ ਗੰਭੀਰ ਹੈ, ਜਿਸ ਦੀ ਕਮਿਸ਼ਨ ਦੇ ਸੈਕਟਰੀ ਵੱਲੋਂ ਪ੍ਰਬੰਧਕੀ ਤੌਰ 'ਤੇ ਜਾਂਚ ਕੀਤੀ ਜਾਵੇਗੀ ਤਾਂ ਕਿ ਭਵਿੱਖ 'ਚ ਏਦਾਂ ਨਾ ਹੋਵੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ