Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਭਾਈ ਕਾਨ੍ਹ ਸਿੰਘ ਦਾ ‘ਮਹਾਨ ਕੋਸ਼’ ਮੁੜ ਛਪਣ ਦੀ ਆਸ ਬੱਝੀ

October 10, 2019 10:23 AM

ਪਟਿਆਲਾ, 9 ਅਕਤੂਬਰ (ਪੋਸਟ ਬਿਊਰੋ)-ਪੰਜਾਬੀ ਦੇ ਪਹਿਲੇ ਪ੍ਰਮਾਣਿਕ ਇਨਸਾਈਕਲੋਪੀਡੀਆਂ ਵਜੋਂ ਜਾਣੇ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼' ਦੇ ਮੁੜ ਛਪਣ ਦੀ ਆਸ ਬੱਝ ਗਈ ਹੈ।
ਇਸ ਸੰਬੰਧ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ‘ਮਹਾਨ ਕੋਸ਼' ਦਾ ਅਗਲਾ ਅਡੀਸ਼ਨ ਪਾਠਕਾਂ ਦੇ ਹੱਥ ਵਿੱਚ ਹੋਵੇਗਾ। ਇਸ ਅਡੀਸ਼ਨ ਵਿੱਚ 10 ਹਜ਼ਾਰ ਕਾਪੀਆਂ ਛਾਪੇ ਜਾਣ ਦੀ ਵਿਉਤਬੰਦੀ ਹੈ। ਵਰਨਣ ਯੋਗ ਹੈ ਕਿ ਭਾਸ਼ਾ ਵਿਭਾਗ ਦੇ ਪੁਸਤਕ ਭੰਡਾਰ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼' ਦੀਆਂ ਕਾਪੀਆਂ ਖਤਮ ਹੋਣ ਨੂੰ ਚਾਰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਸਰਕਾਰ ਦੀ ਵਿੱਤੀ ਤੰਗੀ ਕਾਰਨ ਭਾਸ਼ਾ ਵਿਭਾਗ ਇਸ ਮਹਾਨ ਕੋਸ਼ ਦੀ ਮੁੜ ਛਪਾਈ ਕਰਾਉਣ ਤੋਂ ਅਸਮਰਥ ਸੀ, ਭਾਵੇਂ ਇਸ ਦੇ ਰੀਪ੍ਰਿੰਟ ਲਈ ਸਮੇਂ-ਸਮੇਂ ਯਤਨ ਹੁੰਦੇ ਵੀ ਰਹੇ ਪਰ ਅੱਧ-ਵਿਚਾਲੇ ਲਟਕ ਜਾਂਦੇ ਸਨ। ਕਈ ਸਾਲਾਂ ਪਿੱਛੋਂ ਇਸ ਕੋਸ਼ ਦੀ ਰੀ-ਪ੍ਰਿੰਟਿੰਗ ਦੀ ਵਾਰੀ ਆਈ ਹੈ। ਇਹ ਪੰਜਾਬੀ ਦੀ ਪਹਿਲੀ ਅਜਿਹੀ ਰਚਨਾ ਹੈ, ਜਿਸ ਦਾ ਹਰ ਐਡੀਸ਼ਨ ਹੱਥੋ-ਹੱਥੀ ਵਿਕਦਾ ਹੈ ਤੇ ਅੱਜ ਤੱਕ ਇਸ ਦੇ ਅੱਠ ਐਡੀਸ਼ਨ ਛਪ ਚੁੱਕੇ ਹਨ। ਇਸ ਰਿਕਾਰਡ ਤੋੜ ਵਿਕਰੀ ਦੇ ਬਾਵਜੂਦ ਕੋਸ਼ ਨੂੰ ਮੁੜ ਛਾਪਣ ਲਈ ਗੈਰ-ਸੰਜੀਦਗੀ ਦਾ ਮਾਹੌਲ ਰਿਹਾ ਹੈ। ਇਸ ਕੋਸ਼ ਦਾ ਅੱਠਵਾਂ ਐਡੀਸ਼ਨ ਸਾਲ 2011 ਵਿੱਚ ਛਪਿਆ ਸੀ।
ਪਟਿਆਲਾ ਰਿਆਸਤ ਦੇ ‘ਮਹਿਕਮਾ ਪੰਜਾਬੀ' ਮਗਰੋਂ ਇਸ ‘ਮਹਾਨ ਕੋਸ਼' ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪੰਜਾਬ ਨੂੰ ਦਿੱਤੇ ਗਏ ਸਨ। ‘ਮਹਾਨ ਕੋਸ਼' ਇਸ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਵਿੱਤੀ ਮੱਦਦ ਨਾਲ ਤਿਆਰ ਹੋਇਆ ਸੀ। ਸਾਲ 1930 ਵਿੱਚ ਇਸ ਕੋਸ਼ ਨੂੰ ਦਰਬਾਰ ਪਟਿਆਲਾ ਨੇ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਸੀ। ਪੁਰਾਣੇ ਸਮੇਂ ਇਸ ਕੋਸ਼ ਉੱਤੇ 51 ਹਜ਼ਾਰ ਰੁਪਏ ਖਰਚ ਆਇਆ ਸੀ ਤੇ ਸਾਰਾ ਖਰਚ ਪਟਿਆਲਾ ਰਿਆਸਤ ਨੇ ਓਟਿਆ ਸੀ। ਮਹਾਨ ਕੋਸ਼ ਵਿਚਲੇ ਪੰਜਾਬ, ਪੰਜਾਬੀ ਭਾਸ਼ਾ ਤੇ ਧਰਮ, ਸਭਿਆਚਾਰ ਤੇ ਹੋਰ ਪੱਖ ਜਿਵੇਂ ਕਿ ਇਤਿਹਾਸ, ਮਿਥਿਹਾਸ, ਬਨਸਪਤੀ, ਸੰਗੀਤ, ਵਿਦਿਆ ਤੇ ਵੈਦਿਕ ਆਦਿ ਤੱਥ ਅੱੱਜ ਵੀ ਪ੍ਰਮਾਣਿਕ ਮੰਨੇ ਜਾਂਦੇ ਹਨ। ਖੋਜਾਰਥੀਆਂ, ਭਾਸ਼ਾ ਵਿਗਿਆਨੀਆਂ ਅਤੇ ਪੁਸਤਕ ਪ੍ਰੇਮੀਆਂ ਲਈ ਇਹ ਕੋਸ਼ ਇੱਕ ਖਾਸ ਭੂਮਿਕਾ ਨਿਭਾਉਂਦਾ ਰਿਹਾ ਹੈ। ਚਿੰਤਕਾਂ ਨੂੰ ਗਿਲਾ ਹੈ ਕਿ ਜਿਹੜੀ ਰਚਨਾ ਜਾਂ ਕੋਸ਼ ਪਾਠਕਾਂ ਦੀ ਮੰਗ ਬਣ ਰਿਹਾ ਹੈ, ਭਾਸ਼ਾ ਵਿਭਾਗ ਉਸ ਨੂੰ ਲਗਾਤਾਰ ਛਾਪਣ ਤੋਂ ਅਸਮਰੱਥ ਬਣਿਆ ਹੋਇਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ