Welcome to Canadian Punjabi Post
Follow us on

27

March 2019
ਟੋਰਾਂਟੋ/ਜੀਟੀਏ

ਗੁਰਪ੍ਰੀਤ ਬੈਂਸ ਦੀ ਚੋਣ-ਮੁਹਿੰਮ ਵਿਚ ਆਈ ਬੇਹੱਦ ਤੇਜ਼ੀ

October 18, 2018 08:48 AM

ਬਰੈਂਪਟਨ, (ਡਾ. ਝੰਡ) -22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਬਰੈਂਪਟਨ ਦੇ ਵਾਰਡ ਨੰਬਰ 2 ਤੇ 6 ਤੋਂ ਰੀਜਨਲ ਕਊਸਲਰ ਲਈ ਉਮੀਦਵਾਰ ਗੁਰਪ੍ਰੀਤ ਬੈਂਸ ਆਪਣੀ ਟੀਮ ਦੇ ਸਹਿਯੋਗੀਆਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ ਜਿਸ ਸਦਕਾ ਉਸ ਦੀ ਚੋਣ-ਮੁਹਿੰਮ ਵਿਚ ਕਾਫ਼ੀ ਤੇਜ਼ੀ ਨਜ਼ਰ ਆਈ ਹੈ। ਗੁਰਪ੍ਰੀਤ ਬੈਂਸ ਟੋਰਾਂਟੋ ਦੀ ਜੰਮਪਲ ਹੈ ਅਤੇ ਹੁਣ ਇਸ ਸਮੇਂ ਆਪਣੇ ਪਰਿਵਾਰ ਸਮੇਤ ਬਰੈਂਪਟਨ ਵਿਚ ਰਹਿ ਰਹੀ ਹੈ। ਲਾਅ ਸਕੂਲ ਤੋਂ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਆਪਣਾ ਆਜ਼ਾਦਾਨਾ ਲਾਅ-ਆਫਿ਼ਸ ਬਣਾਇਆ ਅਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਆਫਿ਼ਸ ਵਿਚ ਉਸ ਨੇ ਕਈ ਸਥਾਨਕ ਵਾਸੀਆਂ ਨੂੰ ਨੌਕਰੀ ਦਿੱਤੀ ਅਤੇ ਕਈਆਂ ਵਿਦਿਆਰਥੀਆਂ ਨੂੰ ਕੋ-ਆਪ ਅਤੇ ਇੰਟਰਨਸਿ਼ਪ ਦੇ ਮੌਕੇ ਪ੍ਰਦਾਨ ਕੀਤੇ।
ਗੁਰਪ੍ਰੀਤ ਨੇ ਬਰੈਂਪਟਨ ਸ਼ਹਿਰ ਨੂੰ ਵਿਕਾਸ ਕਰਦਿਆਂ ਆਪਣੇ ਅੱਖੀਂ ਵੇਖਿਆ ਹੈ ਅਤੇ ਇਸ ਦੀ ਸਾਲੋ-ਸਾਲ ਵੱਧ ਰਹੀ ਆਬਾਦੀ ਦੇ ਹਿਸਾਬ ਨਾਲ ਸਿਟੀ ਕਾਊਂਸਲ ਨੂੰ ਬਰੈਂਪਟਨ-ਵਾਸੀਆਂ ਨੂੰ ਬਣਦੀਆਂ ਸਹੂਲਤਾਂ ਦੇਣ ਵਿਚ ਨਾ-ਕਾਮਯਾਬ ਹੁੰਦੇ ਵੀ ਵੇਖਿਆ ਹੈ। ਬੈਂਸ ਕੋਲ ਬਰੈਂਪਟਨ ਦੇ ਵਿਕਾਸ ਅਤੇ ਇਸ ਦੀ ਖ਼ੁਸ਼ਹਾਲੀ ਲਈ ਆਪਣਾ ਵਿਜ਼ਨ ਹੈ ਜਿਸ ਵਿਚ ਲੋਕਾਂ ਦੀ ਸੁਰੱਖਿਆ, ਅਪਰਾਧਾਂ ਨੂੰ ਘਟਾਉਣਾ, ਸੜਕ ਸੁਰੱਖਿਆ, ਟਰਾਂਜਿ਼ਟ ਸਿਸਟਮ ਵਿਚ ਸੁਧਾਰ, ਅਰਥਚਾਰੇ ਵਿਚ ਵਿਕਾਸ, ਨਵੀਆਂ ਨੌਕਰੀਆਂ, ਪਾਰਦਰਸ਼ਤਾ, ਚੰਗੀ ਗਵਰਨੈਂਸ ਅਤੇ ਨੌਜੁਆਨਾਂ ਤੇ ਬਜ਼ੁਰਗਾਂ ਦੀ ਆਵਾਜ਼ ਨੂੰ ਪਹਿਲ ਦੇਣਾ, ਆਦਿ ਸ਼ਾਮਲ ਹਨ।
ਬੀਤਿਆ ਵੀਕ-ਐਂਡ ਐਡਵਾਂਸ-ਪੋਲਿੰਗ ਲਈ ਆਖ਼ਰੀ ਮੌਕਾ ਸੀ ਅਤੇ ਇਸ ਦੌਰਾਨ ਬੈਂਸ ਦੀ ਟੀਮ ਆਪਣੀ ਪੂਰੀ ਤਾਕਤ ਨਾਲ ਲੋਕਾਂ ਵਿਚ ਵਿਚਰੀ। ਉਸ ਨੇ ਵੋਟਰਾਂ ਦੇ ਦਰਵਾਜ਼ੇ ਖ਼ੂਬ ਖਟਖਟਾਏ ਅਤੇ ਉਨ੍ਹਾਂ ਨੂੰ ਆਪਣੀਆਂ ਵੋਟਾਂ ਪਾਉਣ ਲਈ ਘਰਾਂ ਵਿੱਚੋਂ ਕੱਢ ਕੇ ਐਡਵਾਂਸ ਪੋਲਿੰਗ-ਸਟੇਸ਼ਨਾਂ ਵੱਲ ਤੋਰਿਆ। ਬੈਂਸ ਬੜੀ ਕਿਸਮਤ ਵਾਲੀ ਲੜਕੀ ਹੈ ਜਿਸ ਨੂੰ ਬਹੁਤ ਸਾਰੀਆਂ ਸਥਾਨਕ ਆਰਗੇਨਾਈਜ਼ੇਸ਼ਨਾਂ ਅਤੇ ਕਮਿਊਨਿਟੀ ਦੇ ਨੇਤਾਵਾਂ ਦਾ ਆਸ਼ੀਰਵਾਦ ਹਾਸਲ ਹੈ। ਇਸ ਦੇ ਨਾਲ ਹੀ ਲਿਓਨਾ, ਯੂਨੀਫ਼ਰ, ਕੈਨੇਡੀਅਨ ਲੇਬਰ ਕਾਂਗਰਸ, ਕਨਸਰਨਡ ਸਿਟੀਜ਼ਨਜ਼ ਆਫ਼ ਪੀਲ ਅਤੇ ਵੱਖ-ਵੱਖ ਸੀਨੀਅਰਜ਼ ਕਲੱਬਾਂ ਵੱਲੋਂ ਉਸ ਨੂੰ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਗੁਰਪ੍ਰੀਤ ਬੈਂਸ ਨੇ ਕਿਹਾ,"ਮੈਂ ਵੱਡਭਾਗੀ ਹਾਂ ਕਿ ਮੈਨੂੰ ਵਾਰਡ 2 ਤੇ 6 ਦੀ ਰੀਜਨਲ ਕਾਊਂਸਲਰ ਉਮੀਦਵਾਰ ਵਜੋਂ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਵੱਲੋਂ ਏਡੀ ਵੱਡੀ ਗਿਣਤੀ ਵਿਚ ਸਹਿਯੋਗ ਮਿਲ ਰਿਹਾ ਹੈ। ਜਦੋਂ ਤੋਂ ਮੈਂ ਇਹ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਮੇਰੇ ਸਹਿਯੋਗੀਆਂ ਦਾ ਇਹ ਕਾਫ਼ਲਾ ਵੱਡਾ ਅਤੇ ਹੋਰ ਵਡੇਰਾ ਹੁੰਦਾ ਗਿਆ ਹੈ। ਅਸੀਂ ਇਸ ਸ਼ਹਿਰ ਨੂੰ ਸੁਰੱਖਿ਼ਅਤ ਅਤੇ ਖ਼ੁਸ਼ਹਾਲ ਬਨਾਉਣਾ ਹੈ। ਅਸੀਂ ਸਾਰੇ ਮਿਲ ਕੇ ਬਰੈਂਪਟਨ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ 22 ਅਕਤੂਬਰ ਨੂੰ ਹਰੇਕ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ-ਸਟੇਸ਼ਨ ਵੱਲ ਕੂਚ ਕਰੇ।"

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ
ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ
ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ
ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ
ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ 6 ਅਪ੍ਰੈਲ ਨੂੰ: ਆਪਣੀ ਮਿਹਨਤ `ਤੇ ਪੂਰਾ ਭਰੋਸਾ ਹੈ: ਹਰਦੀਪ ਗਰੇਵਾਲ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ