Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਅੱਗੇ ਵਧਣ ਵਿੱਚ ਵਿਸ਼ਵਾਸ ਰੱਖਦਾ ਹਾਂ : ਕੁਣਾਲ ਖੇਮੂ

October 09, 2019 01:01 PM

ਕੁਣਾਲ ਖੇਮੂ ਨੇ ਸਿਰਫ ਪੰਜ ਸਾਲ ਦੀ ਉਮਰ ਵਿੱਚ ਦੂਰਦਰਸ਼ਨ ਦੇ ਸੀਰੀਅਲ ‘ਗੁਲ ਗੁਲਸ਼ਨ ਗੁਲਫਾਮ’ ਲਈ ਬਤੌਰ ਬਾਲ ਕਲਾਕਾਰ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ। ਇਸ ਪਿੱਛੋਂ ‘ਸਰ’, ‘ਰਾਜਾ ਹਿੰਦੋਸਤਾਨੀ’ ‘ਜ਼ਖਮ’, ‘ਹਮ ਹੈਂ ਰਾਹੀ ਪਿਆਰ ਕੇ’, ‘ਭਾਈ’ ਅਤੇ ‘ਦੁਸ਼ਮਣ’ ਵਰਗੀਆਂ ਫਿਲਮਾਂ 'ਚ ਉਹ ਬਤੌਰ ਬਾਲ ਕਲਾਕਾਰ ਨਜ਼ਰ ਆਏ। ਉਹ ਅਤੇ ਸੋਹਾ ਅਲੀ ਖਾਨ 25 ਜਨਵਰੀ 2015 ਨੂੰ ਵਿਆਹ ਬੰਧਨ ਵਿੱਚ ਬੱਝ ਗਏ ਸਨ, ਜੋ ਨਵਾਬ ਫੈਮਿਲੀ ਤੋਂ ਹੈ। ਇਸ ਸਾਲ ਫਿਲਮ ‘ਕਲੰਕ’ ਵਿੱਚ ਇੱਕ ਅਹਿਮ ਰੋਲ ਨਿਭਾਉਣ ਵਾਲੇ ਕੁਨਾਲ ਖੇਮੂ ਪਿਛਲੇ ਦਿਨੀਂ ਇੱਕ ਵੈੱਬ ਸੀਰੀਜ਼ ‘ਅਭੈ’ 'ਚ ਵੀ ਨਜ਼ਰ ਆਏ ਸਨ। ਪਿੱਛੇ ਜਿਹੇ ਉਸ ਨੇ ਆਪਣੀ ਅਗਲੀ ਫਿਲਮ ‘ਮਲੰਗ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*ਤੁਸੀਂ ਫਿਲਮ ‘ਮਲੰਗ’ ਦੀ ਸ਼ੂਟਿੰਗ ਪਿੱਛੇ ਜਿਹੇ ਪੂਰੀ ਕੀਤੀ ਹੈ। ਇਸ ਬਾਰੇ ਕੁਝ ਦੱਸੋ?
- ਇਹ ਇੱਕ ਮਲਟੀਸਟਾਰਰ ਫਿਲਮ ਹੈ। ਇਸ ਵਿੱਚ ਮੇਰੇ ਨਾਲ ਆਦਿੱਤਯ ਰਾਏ ਕਪੂਰ, ਦਿਸ਼ਾ ਪਟਾਨੀ ਅਤੇ ਅਨਿਲ ਕਪੂਰ ਨਜ਼ਰ ਆਉਣਗੇ। ਇਹ ਫਿਲਮ ਕਾਫੀ ਦਿਲਚਸਪ ਹੈ। ਇਸ ਨੂੰ ਕਈ ਸਾਰੇ ਸ਼ੇਡਸ ਦਿੱਤੇ ਗਏ ਸਨ। ਇਸ ਵਿੱਚ ਮੈਂ ਫਿਰ ਪੁਲਸ ਵਾਲੇ ਦਾ ਕਿਰਦਾਰ ਕਰ ਰਿਹਾ ਹਾਂ। ਇਹ ਇੱਕ ਦਿਲਚਸਪ ਭੂਮਿਕਾ ਹੈ ਅਤੇ ਮੈਂ ਇਸ ਲਈ ਉਤਸ਼ਾਹਤ ਹਾਂ।
* ਇਸ ਫਿਲਮ 'ਚ ਅਨਿਲ ਕਪੂਰ ਵਰਗੇ ਸੀਨੀਅਰ ਐਕਰ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਮੈਂ ਅਨਿਲ ਜੀ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ ਕਿਉਂਕਿ ਮੈਂ ਹਮੇਸ਼ਾ ਤੋਂ ਹੀ ਉਨ੍ਹਾਂ ਦੀਆਂ ਫਿਲਮਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ। ਫਿਲਮ ਦੇ ਹੋਰ ਕਲਾਕਾਰ ਵੀ ਚੰਗੇ ਹਨ। ‘ਕਲੰਕ’ ਵਿੱਚ ਆਦਿੱਤਯ ਨਾਲ ਕੰਮ ਕੀਤਾ ਅਤੇ ਉਸ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਣਾ ਵਾਕਈ ਚੰਗਾ ਹੈ।
* ਫਿਲਮ ਨਗਰੀ ਵਿੱਚ ਇੰਨਾ ਲੰਬਾ ਸਮਾਂ ਗੁਜ਼ਾਰਨ ਤੋਂ ਬਾਅਦ ਵੀ ਇੱਕ ਵੱਡੀ ਹਿੱਟ ਫਿਲਮ ਦੀ ਤੁਹਾਡੀ ਤਲਾਸ਼ ਜਾਰੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਤੱਕ ਦੇ ਕਰੀਅਰ 'ਚ ਤੁਹਾਡੇ ਤੋਂ ਕਿੱਥੇ ਗਲਤੀ ਹੋਈ ਹੈ?
- ਦੇਖੋ ਮੈਂ ਪਹਿਲਾਂ ਵੀ ਇੱਕ ਐਕਟਰ ਸੀ ਅਤੇ ਅੱਜ ਵੀ ਇੱਕ ਐਕਟਰ ਹਾਂ। ਮੈਂ ਜੋ ਵੀ ਫੈਸਲੇ ਲਏ, ਉਨ੍ਹਾਂ ਨੂੰ ਬਦਲ ਤਾਂ ਨਹੀਂ ਸਕਦਾ, ਪਰ ਮੈਂ ਅੱਗੇ ਵਧਣ ਵਿੱਚ ਵਿਸ਼ਵਾਸ ਰੱਖਦਾ ਹਾਂ। ਬੱਸ ਆਸ ਕਰਦਾ ਹਾਂ ਕਿ ਜੋ ਵੀ ਫੈਸਲਾ ਲਵਾਂ ਉਹ ਮੇਰੇ ਕਰੀਅਰ ਲਈ ਸਹੀ ਹੋਵੇ। ਉਂਝ ਕੰਮ ਕਰਨ ਲਈ ਸਿਰਫ ਫਿਲਮਾਂ ਹੀ ਨਹੀਂ, ਵੈੱਬ ਸੀਰੀਜ਼ ਦੇ ਬਹੁਤ ਬਦਲ ਹਨ ਤੇ ਜਿੱਥੋਂ ਤੱਕ ਐਕਟਿੰਗ ਦਾ ਸਵਾਲ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ।
* ਤੁਸੀਂ ਇਸ ਸਾਲ ਵੈੱਬ ਸੀਰੀਜ਼ 'ਚ ਵੀ ਡੈਬਿਊ ਕੀਤਾ ਹੈ। ਆਪਣੀ ਪਹਿਲੀ ਵੈੱਬ ਸੀਰੀਜ਼ ਲਈ ‘ਅਭੈ' ਨੂੰ ਹੀ ਕਿਉਂ ਚੁਣਿਆ?
- ਕਈ ਵਾਰੀ ਵੈੱਬ ਸੀਰੀਜ਼ ਦੇਖ ਚੁੱਕਾ ਹਾਂ, ਪਰ ਮੈਨੂੰ ਲੱਗਦਾ ਹੈ ਕਿ ਹਿੰਦੀ 'ਚ ਅਜਿਹੀ ਅੱਜ ਤੱਕ ਕੋਈ ਖੋਜੀ ਸੀਰੀਜ਼ ਨਹੀਂ ਬਣੀ ਸੀ। ਇਹ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ।
* ਫਿਲਮ ‘ਗੋ ਗੋਆ ਗੋਨ’ ਦਾ ਸੀਕਵਲ ਬਣਨ ਦੀ ਚਰਚਾ ਵੀ ਕਾਫੀ ਸਮੇਂ ਤੋਂ ਹੁੰਦੀ ਰਹੀ ਹੈ ਜਿਸ ਵਿੱਚ ਤੁਸੀਂ ਆਪਣੇ ਸਾਲੇ ਸਾਹਿਬ ਸੈਫ ਅਲੀ ਖਾਨ ਨਾਲ ਕੰਮ ਕੀਤਾ ਸੀ?
- ਇਹ ਫਿਲਮ ਹਮੇਸ਼ਾ ਤੋਂ ਮੇਰੇ ਦਿਲ ਦੇ ਨੇੜੇ ਰਹੀ ਹੈ ਅਤੇ ਇਸ ਦਾ ਸੀਕਵਲ ਉਨ੍ਹਾਂ ਫਿਲਮਾਂ 'ਚੋਂ ਇੱਕ ਹੈ, ਜੋ ਮੈਂ ਕਦੋਂ ਤੋਂ ਕਰਨਾ ਚਾਹੰੁਦਾ ਹਾਂ। ਇਸ ਫਿਲਮ 'ਤੇ ਕੰਮ ਚੱਲ ਰਿਹਾ ਹੈ, ਪਰ ਫਿਲਹਾਲ ਤਾਂ ਮੈਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਤੱਕ ਸ਼ੁਰੂ ਹੋਵੇਗੀ। ਹਾਂ, ਇੰਨਾ ਜ਼ਰੂਰ ਹੈ ਕਿ ਪਹਿਲੀ ਫਿਲਮ ਦੀ ਹੀ ਤਰ੍ਹਾਂ ਇਹ ਵੀ ਬਹੁਤ ਮਜ਼ੇਦਾਰ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ