Welcome to Canadian Punjabi Post
Follow us on

18

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਜੀਟੀਏ

ਛੇਵੀਂ ਸਲਾਨਾ ਬਹੁਤ ਹੀ ਕਾਮਯਾਬ ਰਹੀ ਗਾਲਾ ਨਾਈਟ

October 18, 2018 08:45 AM

ਪੰਜਾਬੀ ਬਿਜਨਸ ਪ੍ਰੋਫੇਸ਼ਨਲ ਐਸੋਸੀਏਸ਼ਨ ਵਲੋਂ ਛੇਵੀਂ ਸਲਾਨਾ ਗਾਲਾ ਨਾਈਟ ਬੇਹੱਦ ਸਫਲ ਰਹੀ। ਰੋਇਲ ਬੈਂਕਅਟ ਹਾਲ ਵਿਚ 14 ਅਕਤੂਬਰ ਨੂੰ ਗਾਲਾ ਨਾਈਟ ਦੀ ਸ਼ੁਰੂਆਤ ਅਜੈਬ ਸਿੰਘ ਚੱਠਾ ਨੇ ਰੀਬਨ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਸ੍ਰੀਮਤੀ ਕੰਵਲਜੀਤ ਕੌਰ ਬੇਂਸ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਪਰਿਨ ਚੌਕਸੀ ਤੇ ਡਾ. ਸੋਲਮੋਨ ਨਾਜ਼ ਨੇ ਕੀਤੀ। ਗਾਲਾ ਨਾਈਟ ਦੇ ਮੁੱਖ ਮਹਿਮਾਨ ਅਮਰ ਸਿੰਘ ਭੁੱਲਰ ਨੇ ਆਪਣੇ ਪ੍ਰਧਾਨਗੀ ਸ਼ਬਦ ਕਹੇ। ਪੱਬਪਾ ਦੀਆਂ ਗਤੀਵਿਧੀਆਂ ਬਾਰੇ ਡਾਕੂਮੈਂਟਰੀ ਦਿਖਾਈ ਗਈ। ਅਜ ੈਬ ਸਿੰਘ ਚੱਠਾ ਨੇ ਸਵਾਗਤੀ ਸ਼ਬਦ ਕਹੇ। ਪੰਜ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਰੇਨੂੰ ਸੰਧੂ (ਰੀਅਲ ਅਸਟੇਟ), ਬਰਜਿੰਦਰ ਸਿੰਘ ਗਿੱਲ (ਟਰੱਕਿੰਗ), ਫਿਰੋਜ਼ਾ ਚੌਧਰੀ ਰੈਸਟੋਰੈਂਟ ਬਿਜਨਸ, ਤਾਹਿਰ ਅਸਲਮ ਗੋਰਾ, ਟੈਗ ਟੀ.ਵੀ. ਅਤੇ ਅਰਫਾਨ ਸਟਾਰ (ਗਰੀਨਇਚ) ਸ਼ਾਮਲ ਸਨ।
ਹਰੇਕ ਸਖਸ਼ੀਅਤ ਨੂੰ ਵਧੀਆ ਢੰਗ ਨਾਲ ਮਿਊਜਕ ਨਾਲ ਹਾਲ ਵਿਚ ਦਾਖਲ ਕਰਵਾਇਆ ਗਿਆ, ਉਸ ਬਾਰੇ ਡਾਕੂਮੈਂਟਰੀ ਦਿਖਾਈ ਗਈ, ਜਾਣਕਾਰੀ ਸ਼ਬਦ ਕਹੇ ਗਏ, ਇਕ ਸਭਿਆਚਾਰਕ ਆਈਟਮ ਪੇਸ਼ ਕੀਤੀ ਗਈ ਅਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਭਿਆਚਾਰਕ ਆਈਟਮਾਂ ਪੇਸ਼ ਕਰਨ ਵਾਲਿਆਂ ਵਿਚ ਮਹਿਕ ਕੌਰ ਦਾ ਗਰੁੱਪ, ਮਸ਼ਹਰ ਸਿੰਗਰ ਤੇ ਅਦਾਕਾਰਾ ਜ਼ੋਤੀ ਸ਼ਰਮਾਂ, ਸੁਖਵਿੰਦਰ ਕੌਰ ਪੂਨੀ ਤਿਆਰ ਕੀਤੀ ਗਿੱਧਾ ਟੀਮ, ਹਰਕਿਰਨ ਸੰਧੂ ਤੇ ਹਰਜਾਪ ਸੰਧੂ ਦੀ ਟੀਮ ਸੀ।
ਸੰੁਦਰਪਾਲ ਰਾਜਾਸਾਂਸੀ ਨੇ ਜਾਗੋ ਦਾ ਪ੍ਰਬੰਧ ਕੀਤਾ। ਸਾਰੀਆਂ ਹਾਜਰੀਨ ਬੀਬੀਆਂ ਤੇ ਕੁੜੀਆਂ ਨੇ ਜਾਗੋ ਵਿਚ ਹਿੱਸਾ ਲਿਆ। ਸਮੇਂ ਸਿਰ ਖਾਣਾ ਸ਼ੁਰੂ ਹੋਇਆ। ਡੀ.ਜੇ. `ਤੇ ਲੋਕ ਨੱਚੇ ਤੇ ਖੁਸ਼ੀ ਖੁਸ਼ੀ ਅਗਲੇ ਸਾਲ ਮਿਲਣ ਦੀ ਉਮੀਦ ਨਾਲ ਘਰਾਂ ਨੂੰ ਵਿਦਾ ਹੋਏ। ਇਸ ਗਾਲਾ ਨਾਈਟ ਵਿਚ ਰਵਿੰਦਰ ਸਿੰਘ ਪ੍ਰਧਾਨ ਪੱਬਪਾ, ਰਵਿੰਦਰ ਸਿੰਘ ਕੰਗ ਪ੍ਰਧਾਨ ਓਂਟਾਰੀਓ ਫਰੈਂਡਜ਼ ਕਲੱਬ, ਪੱਬਪਾ ਦੇ ਸਕੱਤਰ ਸੰਤੋਖ ਸਿੰਘ ਸੰਧੂ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਡਾ. ਰਮਨੀ ਬੱਤਰਾ, ਸਰਦੂਲ ਸਿੰਘ ਥਿਆੜਾ, ਨਿਰਵੈਰ ਸਿੰਘ ਅਰੋੜਾ, ਅਮਨਦੀਪ ਸਿੰਘ ਸੰਧੂ, ਮਨਜਿੰਦਰ ਸਹੋਤਾ, ਗਗਨਦੀਪ ਕੌਰ ਚੱਠਾ, ਬਲਵਿੰਦਰ ਕੌਰ ਚੱਠਾ, ਰਣਜੀਤ ਕੌਰ ਅਰੋੜਾ, ਹਰਦੀਪ ਕੌਰ, ਤਰਲੋਚਨ ਸਿੰਘ ਅਟਵਾਲ, ਸੂਰਜ ਸਿੰਘ ਚੌਹਾਨ, ਗੁਰਿੰਦਰ ਸਿੰਘ ਸਹੋਤਾ, ਰੁਪਿੰਦਰ ਕੌਰ ਸੰਧੂ, ਪ੍ਰਤਾਪ ਸਿੰਘ ਪੁਰੇਵਾਲ, ਹਰਕਿਰਨ ਕੌਰ ਸੰਧੂ, ਗੁਰਸ਼ਰਨ ਕੌਰ ਕੁੰਦਰਾ, ਅਜਵਿੰਦਰ ਸਿੰਘ ਚੱਠਾ, ਡਾ. ਰਜੇਸ਼ ਬੱਤਰਾ, ਕਮਲਜੀਤ ਸਿੰਘ ਹੇਅਰ, ਇੰਦਰਪਾਲ ਮਠਾੜੂ, ਓਜ਼ਮਾ ਮਹਿਮੂਦ, ਸੁਖਵਿੰਦਰ ਕੌਰ ਪੂਨੀ, ਜ਼ਸਪ੍ਰੀਤ ਬੰਮਰਾ, ਸੰਨਜੀਤ ਸਿੰਘ, ਇਫਤਿਖਾਰ ਚੌਧਰੀ, ਭੁਪਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੰਧੂ, ਗੁੱਡੂ ਬਤਰਾ, ਹਲੀਮਾ ਸਾਦੀਆ, ਜਗਮੋਹਨ ਸਿੰਘ, ਮੋਹਿੰਦਰਪਾਲ ਸਿੰਘ ਸਿੱਧੂ ਅਤੇ ਹੀਰਾ ਧਾਰੀਵਾਲ ਵੀ ਸ਼ਾਮਲ ਹੋਏ।

 

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ