Welcome to Canadian Punjabi Post
Follow us on

28

March 2024
 
ਭਾਰਤ

ਯੈੱਸ ਬੈਂਕ ਨੇ ਫਰਜ਼ੀ ਖਬਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ

October 09, 2019 12:27 PM

ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ)- ਯੈੱਸ ਬੈਂਕ ਦੇ ਨਿਵੇਸ਼ਕਾਂ ਅਤੇ ਕਰਮਚਾਰੀਆਂ ਦੋਵਾਂ ਲਈ ਚੰਗੀ ਖਬਰ ਹੈ। ਇੱਕ ਪਾਸੇ ਯੈੱਸ ਬੈਂਕ ਨੇ ਆਪਣੇ ਖਿਲਾਫ ਸੋਸ਼ਲ ਮੀਡੀਆ 'ਤੇ ਚੱਲਦੀਆਂ ਕੁਝ ਫਰਜ਼ੀ ਖਬਰਾਂ ਨੂੰ ਅਫਵਾਹ ਦੱਸ ਕੇ ਮੁੰਬਈ ਪੁਲਸ ਅਤੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਰਜ ਕੀਤੀ ਹੈ, ਦੂਸਰੇ ਪਾਸੇ ਆਪਣੀ ਵਿੱਤੀ ਹਾਲਤ ਚੰਗੀ ਤੇ ਮਜ਼ਬੂਤ ਦੱਸੀ ਹੈ। ਇਸ ਨਾਲ ਅੱਜ ਇਸ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਆਈ ਹੈ।
ਇਸ ਸੰਬੰਧ ਵਿੱਚ ਅੱਜ ਯੈੱਸ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਬੈਂਕ ਨੇ ਵਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਉੱਤੇ ਉਸ ਦੀ ਵਿੱਤੀ ਹਾਲਤ ਬਾਰੇ ਪ੍ਰਚਾਰੀਆਂ ਗਈਆਂ ਫਰਜ਼ੀ ਖਬਰਾਂ ਤੇ ਅਫਵਾਹਾਂ ਦੇ ਖਿਲਾਫ ਮੁੰਬਈ ਪੁਲਸ ਅਤੇ ਸਾਈਬਰ ਸੈਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਮ੍ਹਾ ਕਰਤਾਵਾਂ ਦੇ ਮਨ 'ਚ ਡਰ ਅਤੇ ਹਲਚਲ ਪੈਦਾ ਕਰਨ ਲਈ ਬੀਤੇ ਦਿਨੀਂ ਕੁਝ ਸ਼ਰਾਰਤੀ ਤੱਤਾਂ ਨੇ ਬੈਂਕ ਬਾਰੇੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫਰਜ਼ੀ ਸੂਚਨਾ ਅਤੇ ਅਫਵਾਹਾਂ ਫੈਲਾਈਆਂ ਹਨ। ਇਹ ਮੈਸੇਜ ਜਮ੍ਹਾ ਕਰਤਾਵਾਂ, ਸ਼ੇਅਰ ਹੋਲਡਰਾਂ ਅਤੇ ਆਮ ਜਨਤਾ ਦੀਆਂ ਨਜ਼ਰਾਂ ਵਿੱਚ ਬੈਂਕ ਦਾ ਅਕਸ ਖਰਾਬ ਕਰਨ ਦੇ ਇਰਾਦੇ ਨਾਲ ਫੈਲਾਏ ਗਏ ਹਨ।
ਦੂਜੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਕਰਮਚਾਰੀਆਂ ਲਈ ਵੀ ਖੁਸ਼ਖਬਰੀ ਆਈ ਹੈ। ਸੂਤਰਾਂ ਮੁਤਾਬਕ ਬੈਂਕ ਨੇ ਆਪਣੇ ਮੁਲਾਜ਼ਮਾਂ ਨੂੰ ਬੰਪਰ ਬੋਨਸ ਦੇਣ ਦਾ ਫੈਸਲਾ ਕੀਤਾ ਹੈ, ਜਿਹੜਾ ਹਰ ਚਾਰ ਮਹੀਨਿਆਂ ਉਤੇ ਦਿੱਤਾ ਜਾਵੇਗਾ ਅਤੇ ਨਵੇਂ ਕਰਮਚਾਰੀਆਂ ਦੀ ਚੰਗੀ ਇੰਕਰੀਮੈਂਟ ਦੇ ਨਾਲ ਹਾਇਰਿੰਗ ਵੀ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਯੈੱਸ ਬੈਂਕ ਆਪਣੇ ਕਰਮਚਾਰੀਆਂ ਨੂੰ ਪ੍ਰਫਾਰਮੈਂਸ ਦੇ ਆਧਾਰ 'ਤੇ ਬੋਨਸ ਦੇਵੇਗਾ। ਇਹ ਬੋਨਸ ਸਾਲ ਵਿੱਚ ਤਿੰਨ ਵਾਰ ਯਾਨੀ ਹਰ ਚਾਰ ਮਹੀਨੇ ਬਾਅਦ ਦਿੱਤਾ ਜਾਵੇਗਾ ਅਤੇ ਸਾਰੇ ਸਾਲ ਦੇ ਕੁੱਲ ਬੋਨਸ ਨੂੰ ਤਿੰਨ ਹਿੱਸਿਆਂ ਵਿੱਚ 30:40:30 ਦੇ ਅਨੁਪਾਤ ਵਿੱਚ ਵੰਡਿਆ ਗਿਆ ਹੈ। ਰਿਪੋਰਟ ਅਨੁਸਾਰ ਟਾਪ ਪੁਜ਼ੀਸ਼ਨ 'ਤੇ ਬੈਂਕ ਅਗਰੈਸਿਵ ਤਰੀਕੇ ਨਾਲ ਹਾਇਰਿੰਗ ਕਰਨ ਜਾ ਰਿਹਾ ਹੈ, ਜਿਸ ਲਈ ਚੋਖੀ ਇੰਕਰੀਮੈਂਟ ਵੀ ਦਿੱਤੀ ਜਾਵੇਗੀ।
ਇਸ ਦੇ ਬਾਅਦ ਯੈੱਸ ਬੈਂਕ ਦੇ ਸ਼ੇਅਰਾਂ ਵਿੱਚ 8.19 ਫੀਸਦੀ ਤੱਕ ਤੇਜ਼ੀ ਦੇਖਣ ਨੂੰ ਮਿਲੀ ਅਤੇ ਸ਼ੇਅਰ 45.60 ਰੁਪਏ ਦੇ ਭਾਅ ਤੱਕ ਪਹੁੰਚ ਗਿਆ। ਸ਼ੁੱਕਰਵਾਰ ਇਹ 42.15 ਦੇ ਭਾਅ ਤੇ ਬੰਦ ਹੋਇਆ ਸੀ। ਯੈੱਸ ਬੈਂਕ ਨੇ ਬੈਂਕ ਦੀ ਹਾਲਤ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ ਅਫਵਾਹਾਂ ਅਤੇ ਫਰਜ਼ੀ ਖਬਰਾਂ ਦੇ ਖਿਲਾਫ ਮੁੰਬਈ ਪੁਲਸ ਅਤੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ