Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਐੱਫ ਏ ਟੀ ਐੱਫ ਨੇ ਮੰਨਿਆ: ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਪਾਕਿ ਨਾਕਾਮ, ਬਲੈਕ ਲਿਸਟ ਹੋਣ ਦਾ ਖਤਰਾ

October 09, 2019 12:15 PM

ਇਸਲਾਮਾਬਾਦ, 8 ਅਕਤੂਬਰ (ਪੋਸਟ ਬਿਊਰੋ)- ਏਸ਼ੀਆ ਪੈਸੇਫਿਕ ਗਰੁੱਪ (ਏ ਪੀ ਜੇ) ਦੀ ਇੱਕ ਰਿਪੋਰਟ ਮੁਤਾਬਕ ਫਾਈਨੈਸ਼ਨਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਨੇ ਪਾਕਿਸਤਾਨ ਨੂੰ ਗ੍ਰੇ-ਲਿਸਟ ਵਿੱਚ ਸ਼ਾਮਲ ਕਰਦੇ ਸਮੇਂ ਜਿਹੜੀਆਂ ਚਾਲੀ ਸਿਫਾਰਸ਼ਾਂ ਕੀਤੀਆਂ ਸਨ, ਵਿੱਚੋਂ ਉਸ ਨੇ ਸਿਰਫ ਇਕ ਨਿਭਾਈ ਹੈ। ਪਾਕਿਸਤਾਨ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੋਣ ਕਾਰਨ ਉਸ ਦੇ ਬਲੈਕ ਲਿਸਟ ਹੋਣ ਦਾ ਖਤਰਾ ਹੈ। ਇਸ ਦੇਸ਼ ਵਿੱਚ ਮਨੀ ਲਾਂਡਰਿੰਗ ਅਤੇ ਅੱਤਵਾਦ ਲਈ ਫੰਡਿੰਗ ਜਾਰੀ ਰਹਿਣ ਦਾ ਵੱਡਾ ਖਤਰਾ ਹੈ।
ਗ੍ਰੇ-ਲਿਸਟ ਵਿੱਚ ਪਾਕਿਸਤਾਨ ਨੂੰ ਬਰਕਰਾਰ ਰੱਖਣ ਜਾਂ ਬਾਹਰ ਕੱਢਣ ਬਾਰੇ ਫੈਸਲੇ ਲਈ ਹੋਣ ਵਾਲੀ ਬੈਠਕ ਤੋਂ 10 ਦਿਨ ਪਹਿਲਾਂ ਏਸ਼ੀਆ ਪੈਸੇਫਿਕ ਗਰੁੱਪ ਨੇ 228 ਪੰਨਿਆਂ ਵਾਲੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਪਾਕਿ ਦਾ ਖਰਾਬ ਪ੍ਰਦਰਸ਼ਨ ਦੱਸਿਆ ਗਿਆ ਹੈ। ਪਾਕਿਸਤਾਨ ਨੇ ਪਿਛਲੇ ਮਹੀਨੇ ਤੱਕ ਇਸ ਕਾਰਜ ਯੋਜਨਾ ਨੂੰ ਪੂਰਾ ਕਰਨਾ ਸੀ, ਜੋ ਨਹੀਂ ਕੀਤੀ ਗਈ। ਰਿਪੋਰਟ ਮੁਤਾਬਕ ਚਾਲੀ ਸਿਫਾਰਸ਼ਾਂ ਵਿੱਚੋਂ ਨੌਂ ਵਾਸਤੇ ਪਾਕਿ ਨੇ ਕੁਝ ਹੱਦ ਤੱਕ ਕੰਮ ਕੀਤਾ ਅਤੇ 26 ਹੋਰਨਾਂ ਉੱਤੇ ਮਾਮੂਲੀ ਕੰਮ ਹੋਇਆ, ਪਰ ਚਾਰ ਸਿਫਾਰਸ਼ਾਂ ਉੱਤੇ ਬਿਲਕੁਲ ਹੀ ਕੰਮ ਨਹੀਂ ਕੀਤਾ ਗਿਆ। ਪਾਕਿਸਤਾਨ ਵਿੱਚ ਅੱਤਵਾਦ ਲਈ ਫੰਡਿੰਗ ਦਾ ਗੰਭੀਰ ਖਤਰਾ ਹੈ।
ਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿੱਚ ਵੱਲੋਂ ਐੱਫ ਏ ਟੀ ਐੱਫ ਬਾਰੇ ਦਿੱਤੇ ਗਏ ਬਿਆਨ ਉੱਤੇ ਪਾਕਿਸਤਾਨ ਕਲਪ ਉਠਿਆ ਹੈ। ਉਸ ਦੇ ਵਿਦੇਸ਼ ਮੰਤਰਾਲਾ ਨੇ ਕੱਲ੍ਹ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਜਨਾਥ ਸਿੰਘ ਦਾ ਬਿਆਨ ਐੱਫ ਏ ਟੀ ਐੱਫ ਦੀ ਕਾਰਵਾਈ ਨੂੰ ਸਿਆਸੀ ਰੰਗ ਦੇਣ ਦਾ ਭਾਰਤ ਦਾ ਯਤਨ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ