Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਨਿਉ ਹੋਪ ਸੀਨੀਅਰ ਸਿਟੀਜ਼ਨਜ ਆਫ ਬਰੈਂਪਟਨ ਵੱਲੋਂ ਨਵ ਨਿਯੁਕਤ ਭਾਰਤੀ ਕੌਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਦਾ ਸਨਮਾਨ

October 08, 2019 10:30 AM

(ਹਰਭਗਵਾਨ ਮੱਕੜ) ਬੀਤੇ ਮੰਗਲਵਾਰ ਨਿਉ ਹੋਪ ਸੀਨੀਅਰ ਸਿਟੀਜਨਜ ਵੱਲੋਂ ਗ੍ਰੈਂਡਐਮਪਾਇਰ ਬੈਂਕੁਟਅਤੇ ਕਨਵੈਨਸ਼ਨ ਸੈਂਟਰ ਦੇ ਮਾਲਕ ਸ. ਹਰਬੰਸ ਸਿੰਘ ਸਿੱਧੂ ਅਤੇ ਗੁਰਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ਼ 100 ਨੈਕਸਸ ਐਵੀਨਿਉ ਵਿਖੇ ਦੋ ਸੌ ਤੋਂ ਵਧੇਰੇ ਕਨੇਡਾ ਦੀਆਂ ਪ੍ਰਸਿੱਧ ਹਸਤੀਆਂ, ਪਤਵੰਤਿਆਂ ਨੇ ਸਿ਼ਰਕਤ ਕੀਤੀ। ਕਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤਾਂ ਉਪਰੰਤ ਮੁੱਖ ਮਹਿਮਾਨ ਅਤੇ ਪਤਵੰਤਿਆਂ ਵੱਲੋਂ ਮੁਬਾਰਕ ਜੋਤੀ ਜਗਾਈ ਗਈ। ਸਟੇਜ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਇਕੱਤਰਤਾ ਦੀ ਮੁੱਖ ਮਹਿਮਾਨ ਸ੍ਰੀਮਤੀ ਅਪੂਰਵ ਸ੍ਰੀਵਾਸਤਵਾ ਨੂੰ ਜੀ ਆਇਆ ਆਖਿਆ ਗਿਆ।
ਭਰਪੂਰ ਇਕੱਤਰਤਾ ਵਿਚ ਨਵ ਨਿਯੁਕਤ ਭਾਰਤੀ ਕੌਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸੀ੍ਰਵਾਸਤਵਾ ਦਾ ਗੁਲਾਬ ਦੇ ਫੁੱਲਾਂ ਅਤੇ ਸਨਮਾਨ ਪੱਤਰ ਦੁਆਰਾ ਨਿੱਘਾ ਸਨਮਾਨ ਕੀਤਾ ਗਿਆ।ਸਮਾਜ ਦੀਆਂ ਉੱਘੀਆਂ ਹਸਤੀਆਂ ਵੱਲੋਂ ਅਤੀ ਉੱਤਮ ਯੂਨੀਵਰਸਲ ਗਲੋਬ ਭੇਟ ਕੀਤਾ; ਜਿਸ ਵਿਚ ਰਾਜਨੀਤੀ ਦੀ ਵੱਡੀ ਹਸਤੀ ਰਾਕੇਸ਼ ਜੋਸ਼ੀ ਵਕੀਲ, ਸਤੀਸ਼ ਠੱਕਰ, ਸੁਧੀਰ ਹਾਂਡਾ, ਡਾ. ਰਣਵੀਰ ਸ਼ਾਰਧਾ,ਮਨਣ ਗੁਪਤਾ, ਸੁਧੀਰ ਆਨੰਦ, ਨਵਲ ਬਜਾਜ, ਸ. ਗੁਰਦੇਵ ਸਿੰਘ ਮਾਨ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਕੁਝ ਉਤਸ਼ਾਹੀ ਬੀਬੀਆਂ ਵੱਲੋਂ ਵੱਖ ਵੱਖ ਸਨਮਾਨ ਭੇਟ ਕੀਤੇ; ਜਿਸ ਵਿਚ ਸ੍ਰੀਮਤੀ ਸੁਰਿੰਦਰ ਸ਼ਰਮਾ, ਸ੍ਰੀਮਤੀ ਗੁਰਦੇਵ ਕੌਰ, ਸ੍ਰੀਮਤੀ ਸੰਤੋਸ਼ ਮੱਕੜ, ਵਿਜੇ ਸ਼ਰਮਾ, ਰੇਨੂੰ ਸਲਵਾਨ, ਸਵਰਨਾ ਸੂਦ, ਊਸ਼ਾ ਸ਼ਰਮਾ, ਸੁਨੀਤਾ ਵਰਮਾਨੀ ਆਦਿ ਸਨ।
ਰੌਜਰਸ ਕੰਪਨੀ ਦੇ ਮੈਨੇਜਰ ਅਤੇ ਅੱਜ ਦੇ ਉੱਘੇ ਸਟੇਜ ਸੰਚਾਲਕ ਸ੍ਰੀ ਜੈਕ ਧੀਰ ਨੇ ਕਨੇਡਾ ਦੀਆਂ ਪ੍ਰਸਿੱਧ ਹਸਤੀਆਂ ਦੀ ਨਿੱਜੀ ਜਾਣ ਪਹਿਚਾਣ ਕਰਾਈ; ਜਿਸ ਵਿਚ ਕਲੱਬ ਦੇ ਪ੍ਰਧਾਨ ਅਤੇ ਇਸ ਪ੍ਰਬੰਧ ਦੇ ਸੰਚਾਲਕ ਸ੍ਰੀ ਸ਼ੰਭੂ ਦੱਤ ਸ਼ਰਮਾ, ਸਤੀਸ਼ ਕੁਮਾਰ ਠੱਕਰ, ਡਾ.ਰਣਵੀਰ ਸ਼ਾਰਧਾ, ਆਰੀਆ ਸਮਾਜ ਦੇ ਪ੍ਰਧਾਨ ਸ੍ਰੀ ਅਮਰਐਰੀ, ਰਾਕੇਸ਼ ਜੋਸ਼ੀ, ਸੁਧੀਰ ਕੁਮਾਰ ਹਾਂਡਾ, ਗੁਰਦੇਵ ਸਿੰਘ ਮਾਨ, ਸੁਧੀਰ ਅਨੰਦ, ਪੂਰਨ ਸਿੰਘ ਪਾਂਧੀ, ਮਨਨ ਗੁਪਤਾ, ਨਵਲ ਬਜਾਜ ਆਦਿ ਸ਼ਾਮਲ ਸਨ।
ਇਸ ਕਲੱਬ ਦੇ ਸੁਯੋਗ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਇਸ ਕਲੱਬ ਦੀਆਂ ਪਿਛਲੀਆਂ ਗਤੀਵਿਧੀਆ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ਼ ਵਿਆਖਿਆ ਕਰਦਿਆਂ ਦੱਸਿਆ ਕਿ ਬੀਤੇ ਅਗਸਤ ਵਿਚ ਕਲੱਬ ਵੱਲੋਂ ਸ਼ਹੀਦ ਸੈਨਕਾਂ ਦੇ ਬੱਚਿਆਂ ਦੀ ਸਹਾਇਤਾ ਲਈ,ਭਾਰਤੀ ਪ੍ਰਧਾਨ ਮੰਤ੍ਰੀ ਰਿਲੀਫ ਵਿਚ 11 ਲੱਖ ਰੁਪਏ ਭੇਜੇ ਗਏ ਸਨ। ਇਸ ਵਾਰ ਪੰਜ ਲੱਖ ਰੁਪਏ ਦਾ ਚੈੱਕ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਕੌਂਸਲੇਟ ਜਨਰਲ ਨੂੰ ਸੌਪਿਆ ਗਿਆ; ਜਿਸ ਵਿਚ ਕਲੱਬ ਦੇ ਅਹੁਦੇਦਾਰ: ਸ੍ਰੀ ਕ੍ਰਿਸ਼ਨ ਕੁਮਾਰ ਸਲਵਾਨ ਜੋ ਕਿ ਸਭ ਤੋਂ ਵੱਧ ਮਾਇਕ ਸਹਾਇਤਾ ਪ੍ਰਦਾਨ ਕਰਨ ਵਾਲੇ ਹਨ, ਹੋਰ ਸਾਥੀ ਹਨ: ਹਰਭਗਵਾਨ ਮੱਕੜ, ਰਾਮ ਮੂਰਤੀ ਜੋਸ਼ੀ, ਰਛਪਾਲ ਸ਼ਰਮਾ, ਭੀਮ ਸੈਨ ਕਾਲੀਆ, ਰਾਜਿੰਦਰ ਸਿੰਘ ਸਰਾਂ, ਪਰਫੁਲ ਭਵਸਾਰ, ਦਲੀਪ ਪਾਰਖ, ਡਾ. ਗੁਰੂ ਦੱਤ ਵੈਦ, ਸ੍ਰੀਮਤੀ ਊਸ਼ਾ ਸ਼ਰਮਾ, ਸੁਨੀਤਾ ਬਰਮਾਨੀ, ਮਧੂਸੂਦਨ ਲਾਂਬਾ, ਰਾਮਪ੍ਰਕਾਸ਼ਪਾਲ, ਪ੍ਰਮੋਧ ਸ਼ਰਮਾ ਸ. ਜਰਨੈਲ ਸਿੰਘਸੰਘਾ, ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਆਦਿ ਦੇ ਨਾਂ ਵਰਣਨਯੋਗ ਹਨ।
ਜਿ਼ਕਰਯੋਗ ਗੱਲ ਇਹ ਵੀ ਹੈ ਕਿ ਇਸ ਇਕੱਤਰਤਾ ਲਈ ਕੋਈ ਫੰਡ ਇਕੱਠਾ ਨਹੀਂ ਕੀਤਾ, ਸਾਰਾ ਪ੍ਰਬੰਧ ਕਲੱਬ ਵੱਲੋਂ ਫਰੀ ਕੀਤਾ ਗਿਆ ਹੈ। ਸਰਬੱਤ ਲਈ ਤਰ੍ਹਾਂ ਤਰ੍ਹਾ ਦੇ ਭੋਜਨਾਂ ਦੁਆਰਾ ਹਾਰਦਿਕ ਸੇਵਾ ਕੀਤੀ ਗਈ। ਅੰਤ `ਤੇ ਕਲੱਬ ਦੇ ਹਰਮਨ ਪਿਆਰੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਵੱਲੋਂ ਇਸ ਇਕਤੱਰਤਾ ਵਿਚ ਪਹੁੰਚੇ ਅਤੇ ਸਹਿਯੋਗੀ ਵੀਰਾਂ ਭੈਣਾ ਦਾ ਅਤੇ ਵਿਸ਼ੇਸ਼ ਕਰ ਬੈਂਕੁਟ ਹਾਲ ਦੇ ਮਾਲਕ ਸ. ਹਰਬੰਸ ਸਿੰਘ ਸਿੱਧੂ ਅਤੇ ਗੁਰਜੀਤ ਸਿੰਘ ਸਿੱਧੂ ਜੀ, ਸ੍ਰੀਮਤੀ ਰੇਮੋਨਾ ਸਿੰਘ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ