Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਬਹਿਸ ਵਿੱਚ ਆਗੂਆਂ ਨੇ ਨੀਤੀਆਂ ਬਾਰੇ ਘੱਟ ਗੱਲ ਕੀਤੀ, ਇੱਕ ਦੂਜੇ ਉੱਤੇ ਹਮਲੇ ਵੱਧ ਕੀਤੇ

October 08, 2019 10:28 AM

ਓਟਵਾ, 7 ਅਕਤੂਬਰ (ਪੋਸਟ ਬਿਊਰੋ) : ਅੰਗਰੇਜ਼ੀ ਭਾਸ਼ਾ ਦੀ ਪਹਿਲੀ ਰਸਮੀ ਬਹਿਸ ਵਿੱਚ ਛੇ ਫੈਡਰਲ ਪਾਰਟੀ ਆਗੂਆਂ ਵੱਲੋਂ ਆਪਣੀਆਂ ਨੀਤੀਆਂ ਬਾਰੇ ਘੱਟ ਗੱਲ ਕੀਤੀ ਗਈ ਸਗੋਂ ਇੱਕ ਦੂਜੇ ਉੱਤੇ ਤਿੱਖੇ ਹਮਲੇ ਵਧੇਰੇ ਕੀਤੇ ਗਏ।
ਇਸ ਬਹਿਸ ਦੌਰਾਨ ਜਿਹੜੇ ਮੁੱਖ ਮੁੱਦੇ ਸਾਹਮਣੇ ਆਏ ਉਨ੍ਹਾਂ ਵਿੱਚ ਕਿਫਾਇਤੀ ਰਿਹਾਇਸ਼,ਆਰਥਿਕ ਅਸੁਰੱਖਿਆ, ਐਲਵਾਇਰਮੈਂਟ ਤੇ ਊਰਜਾ, ਮੂਲਵਾਸੀਆਂ ਦੇ ਮੁੱਦੇ, ਕੈਨੇਡਾ ਵਿੱਚ ਲੀਡਰਸਿ਼ਪ,ਮਨੁੱਖੀ ਅਧਿਕਾਰ ਤੇ ਇਮੀਗ੍ਰੇਸ਼ਨ ਆਦਿ ਸ਼ਾਮਲ ਸਨ। ਲਿਬਰਲ ਆਗੂ ਜਸਟਿਨ ਟਰੂਡੋ ਨੂੰ ਹੋਰਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਸੱਜੇ ਖੱਬੇ ਤੋਂ ਵੱਖ ਵੱਖ ਤਰ੍ਹਾਂ ਦੇ ਸਵਾਲਾਂ ਨਾਲ ਘੇਰਾ ਪਾਇਆ ਗਿਆ। ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਨੇ ਆਖਿਆ ਕਿ ਤੁਹਾਡੇ ਵੱਲੋਂ ਪੇਸ ਕੀਤਾ ਜਾ ਰਿਹਾ ਕਲਾਈਮੇਟ ਪਲੈਨ ਸਹੀ ਨਹੀਂ ਹੈ। ਉਨ੍ਹਾਂ ਮਿਸਾਲ ਦਿੰਦਿਆ ਆਖਿਆ ਕਿ ਜੇ ਚਾਰ ਮੰਜਿ਼ਲਾ ਇਮਾਰਤ ਵਿੱਚ ਅੱਗ ਲੱਗੀ ਹੋਵੇ ਤਾਂ ਇੱਕ ਮੰਜਿ਼ਲ ਤੱਕ ਜਾਣ ਵਾਲੀ ਪੌੜੀ ਨਾਲ ਉਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ।
ਇਸ ਮੌਕੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਟਰੂਡੋ ਵਾਰੀ ਵਾਰੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਗੱਲ ਕਰਦੇ ਰਹਿੰਦੇ ਹਨ ਜਿਸ ਨਾਲ ਲੱਗਦਾ ਹੈ ਕਿ ਉਹ ਪ੍ਰੋਵਿੰਸ਼ੀਅਲ ਸਿਆਸਤ ਤੋਂ ਬਹੁਦ ਪ੍ਰਭਾਵਿਤ ਹਨ। ਉਨ੍ਹਾਂ ਚੋਭ ਕੱਸਦਿਆਂ ਆਖਿਆ ਕਿ ਜੇ ਤੁਸੀਂ ਓਨਟਾਰੀਓ ਲਿਬਰਲ ਲੀਡਰਸਿ਼ਪ ਲਈ ਮੈਦਾਨ ਵਿੱਚ ਨਿੱਤਰਨਾ ਚਾਹੁੰਦੇ ਹੋਂ ਤਾਂ ਉਹ ਰਾਹ ਵੀ ਖੁੱਲ੍ਹਿਆ ਹੋਇਆ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਟਰੂਡੋ ਦੀ ਬੋਲ ਬਾਣੀ ਚੰਗੀ ਹੈ ਪਰ ਉਨ੍ਹਾਂ ਰਾਜ ਕੰਜ਼ਰਵੇਟਿਵਾਂ ਵਾਂਗ ਹੀ ਕੀਤਾ ਹੈ।
ਦੁਨੀਆਂ ਵਿੱਚ ਕੈਨੇਡਾ ਦੀ ਕੀ ਭੂਮਿਕਾ ਹੈ ਵਿਸੇ ਉੱਤੇ ਪੁੱਛੇ ਸਵਾਲ ਨੂੰ ਗੋਲ ਕਰਦਿਆਂ ਸ਼ੀਅਰ ਨੇ ਆਖਿਆ ਕਿ ਟਰੂਡੋ ਨੂੰ ਤਾਂ ਇਹ ਚੇਤਾ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਕਿੰਨੀ ਵਾਰੀ ਬਲੈਕਫੇਸ ਧਾਰਨ ਕੀਤਾ। ਉਨ੍ਹਾਂ ਆਖਿਆ ਕਿ ਟਰੂਡੋ ਹਮੇਸ਼ਾਂ ਮਖੌਟਾ ਪਾ ਕੇ ਹੀ ਰੱਖਦੇ ਹਨ। ਇਸ ਦੌਰਾਨ ਟਰੂਡੋ ਨੇ ਪੀਪਲਜ਼ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਨਾਲ ਗੱਲ ਕਰਦਿਆਂ ਆਖਿਆ ਕਿ ਜੋ ਕੁੱਝ ਵੀ ਸ਼ੀਅਰ ਪ੍ਰਾਈਵੇਟ ਤੌਰ ਉੱਤੇ ਸੋਚਦੇ ਹਨ ਉਸ ਨੂੰ ਤੁਹਾਡੇ ਵੱਲੋਂ ਜਨਤਕ ਤੌਰ ਉੱਤੇ ਬਿਆਨ ਕਰਨ ਦਾ ਸਮਾਂ ਆ ਗਿਆ ਹੈ।
ਇਸ ਬਹਿਸ ਦੌਰਾਨ ਕਿਊਬਿਕ ਦੇ ਬਿੱਲ 21 ਉੱਤੇ ਵੀ ਬਹਿਸ ਹੋਈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਬਿੱਲ ਵਿੱਚ ਲੋਕਾਂ ਨੂੰ ਇਹ ਦੱਸਿਆ ਗਿਆ ਹੈ ਕਿ ਜਿਹੋ ਜਿਹੇ ਉਹ ਨਜ਼ਰ ਆਉਂਦੇ ਹਨ ਉਸ ਹਿਸਾਬ ਨਾਲ ਉਹ ਕੰਮ ਨਹੀਂ ਕਰ ਸਕਦੇ। ਇਸ ਉੱਤੇ ਤਣਜ ਕੱਸਦਿਆਂ ਟਰੂਡੋ ਨੇ ਆਖਿਆ ਕਿ ਤੁਸੀਂ ਇਸ ਖਿਲਾਫ ਆਵਾਜ਼ ਕਿਉਂ ਨਹੀਂ ਉਠਾਉਂਦੇ?
ਇਸ ਬਹਿਸ ਵਿੱਚ ਸਿਰਫ ਜਗਮੀਤ ਸਿੰਘ ਹੀ ਥੋੜ੍ਹੇ ਸਹਿਜ ਨਜ਼ਰ ਆਏ। ਉਨ੍ਹਾਂ ਥੋੜ੍ਹਾ ਬਹੁਤ ਮਜ਼ਾਕ ਵੀ ਕੀਤਾ। ਗਲਤੀ ਨਾਲ ਟਰੂਡੋ ਤੇ ਮਾਡਰੇਟਰ ਡਾਅਨਾ ਫਰੀਜ਼ਨ ਨੇ ਜਦੋਂ ਉਨ੍ਹਾਂ ਨੂੰ ਸ਼ੀਅਰ ਆਖ ਦਿੱਤਾ ਤਾਂ ਉਨ੍ਹਾਂ ਆਖਿਆ ਕਿ ਇਸੇ ਲਈ ਤਾਂ ਉਹ ਆਪਣੀ ਖੱਟੇ ਰੰਗ ਦੀ ਪੱਗ ਬੰਨ੍ਹ ਕੇ ਆਏ ਹਨ ਕਿ ਕੋਈ ਭੁਲੇਖਾ ਨਾ ਪਵੇ ਪਰ ਫਿਰ ਵੀ ਗੜਬੜ ਹੋ ਰਹੀ ਹੈ।
ਕਈ ਵਾਰੀ ਤਾਂ ਬਹਿਸ ਵਿੱਚ ਫੌਰਮੈਟ ਪਿੱਛੇ ਹੀ ਰਹਿ ਗਿਆ ਤੇ ਬਹਿਸ ਲੀਹ ਤੋਂ ਹੇਠਾਂ ਵੀ ਉਤਰੀ। ਇਸ ਬਹਿਸ ਲਈ ਆਗੂਆਂ ਤੋਂ ਪੁੱਛੇ ਜਾਣ ਵਾਸਤੇ ਕੈਨੇਡਾ ਭਰ ਤੋਂ 9000 ਪ੍ਰਸਨ ਆਏ ਸਨ ਤੇ ਛੇਆਂ ਆਗੂਆਂ ਨੂੰ ਹਰ ਸਵਾਲ ਵਾਸਤੇ ਬੋਲਣ ਲਈ ਇੱਕ ਮਿੰਟ ਜਾਂ ਉਸ ਤੋਂ ਵੀ ਘੱਟ ਦਾ ਸਮਾਂ ਦਿੱਤਾ ਗਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ