Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ

October 18, 2018 08:00 AM

* ਪੱਥਰਬਾਜ਼ੀ ਹੋਈ, ਔਰਤਾਂ ਨੂੰ ਮੰਦਰ ਨਹੀਂ ਜਾਣ ਦਿੱਤਾ


ਸਬਰੀਮਾਲਾ, 17 ਅਕਤੂਬਰ, (ਪੋਸਟ ਬਿਊਰੋ)- ਕੇਰਲ ਵਾਲੇ ਪ੍ਰਸਿੱਧ ਸਬਰੀਮਾਲਾ ਮੰਦਰ ਵਿੱਚ ਹਰ ਇੱਕ ਉਮਰ ਦੀਆਂ ਔਰਤਾਂ ਨੂੰ ਜਾਣ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਭਗਵਾਨ ਆਯੱਪਾ ਦੇ ਮੰਦਰ ਦੇ ਕਪਾਟ ਅੱਜ ਬੁੱਧਵਾਰ ਪੰਜ ਦਿਨਾਂ ਦੀ ਮਹੀਨਾਵਾਰ ਪੂਜਾ ਲਈ ਖੋਲ੍ਹ ਦਿਤੇ ਗਏ। ਸੁਪਰੀਮ ਕੋਰਟ ਦੇ ਫ਼ੈਸਲੇ ਉੱਤੇ ਰਿਵੀਊ ਅਪੀਲ ਦਾਇਰ ਨਾ ਕਰਨ ਦੇ ਕੇਰਲ ਸਰਕਾਰ ਦੇ ਫ਼ੈਸਲੇ ਨਾਲ ਕਾਰਕੁਨਾਂ ਦਾ ਗੁੱਸਾ ਵੱਧ ਗਿਆ ਅਤੇ ਇਸ ਕਾਰਨ ਇਸ ਮੰਦਰ ਦੇ ਆਸ-ਪਾਸ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਮੰਤਰਾਂ ਦੇ ਜਾਪ ਦੌਰਾਨ ਮੁੱਖ ਪੁਜਾਰੀ ਉਨੀਕ੍ਰਿਸ਼ਣਨ ਨੰਬੂਦਰੀ ਅਤੇ ਤੰਤਰੀ ਕੇ. ਰਾਜੀਵਰੂ ਨੇ ਸ਼ਾਮ ਪੰਜ ਵਜੇ ਅੱਜ ਇਸ ਮੰਦਰ ਦੇ ਗਰਭ ਗ੍ਰਹਿ ਦੇ ਕਪਾਟ ਖੋਲ੍ਹੇ ਅਤੇ ਦੀਵੇ ਜਗਾਏ। ਰੀਤ-ਰਿਵਾਜਾਂ ਮੁਤਾਬਕ ਅੱਜ ਸ਼ਾਮ ਪੂਜਾ ਨਹੀਂ ਕੀਤੀ ਗਈ ਤੇ ਮੰਦਰ ਰਾਤ ਸਾਢੇ ਦਸ ਵਜੇ ਬੰਦ ਕਰ ਦਿਤਾ ਗਿਆ। ਸੁਪਰੀਮ ਕੋਰਟ ਵਲੋਂ 10 ਤੋਂ 50 ਸਾਲ ਦੀਆਂ ਸਭ ਕੁੜੀਆਂ ਤੇ ਔਰਤਾਂ ਦੇ ਮੰਦਰ ਜਾਣ ਉੱਤੇ ਰੋਕ ਖਤਮ ਕੀਤੇ ਜਾਣ ਪਿੱਛੋਂ ਪਹਿਲੀ ਵਾਰੀ ਮੰਦਰ ਦੇ ਕਪਾਟ ਖੋਲ੍ਹੇ ਗਏ ਹਨ। ਇਸ ਪੂਜਾ ਦੇ ਵਕਤ ਕੇਰਲ ਦੇ ਦੇਵਾਸਵਮ ਮੰਤਰੀ ਕੇ. ਸੁਰੇਂਦਰਨ ਅਤੇ ਸ਼ਰਾਵਣਕੋਰ ਦੇਵਾਸਮ ਬੋਰਡ ਦੇ ਪ੍ਰਧਾਨ ਪਦਮ ਕੁਮਾਰ ਸਮੇਤ ਕਈ ਲੋਕ ਮੌਜੂਦ ਸਨ ਅਤੇ ਸੁਰੱਖਿਆ ਦੇ ਵੀ ਭਾਰੀ ਪ੍ਰਬੰਧ ਸਨ।
ਇਸ ਤੋਂ ਪਹਿਲਾਂ ਅੱਜ ਦਿਨ ਦੇ ਵਕਤ ਵੱਡੀ ਗਿਣਤੀ ਵਿੱਚ ਪੁਲਿਸ ਲਾਉਣ ਦੇ ਬਾਵਜੂਦ ਹਿੰਦੂ ਕੱਟੜਪੰਥੀਆਂ ਦੇ ਤਿੱਖੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਔਰਤਾਂ ਮੰਦਰ ਨਹੀਂ ਪੁੱਜ ਸਕੀਆਂ। ਆਂਧਰਾ ਪ੍ਰਦੇਸ਼ ਦੀ ਇਕ ਔਰਤ ਨੇ ਮੰਦਰ ਜਾਣ ਲਈ ਸਬਰੀਮਾਲਾ ਪਹਾੜੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਅੰਦੋਲਨ ਕਰਦੇ ਮਰਦ ਭਗਤਾਂ ਦੇ ਕਾਰਨ ਉਸ ਨੂੰ ਵਾਪਸ ਜਾਣਾ ਪਿਆ। ਕੇਰਲ ਦੇ ਅਲਾਪੁਜਾ ਦੀ ਇੱਕ ਕੁੜੀ ਲਿਬੀ ਨੂੰ ਵੀ ਪਥਨਮਥਿੱਟਾ ਬਸ ਟਰਮੀਨਲ ਉੱਤੇ ਮੰਦਰ ਵੱਲ ਵਧਣ ਤੋਂ ਰੋਕਿਆ ਗਿਆ। ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ `ਚ ਵੀ ਲਿਆ ਦੱਸਿਆ ਗਿਆ ਹੈ।
ਮੰਦਰ ਦੇ ਰਾਹ ਵਿੱਚ ਤਲਹਟੀ ਉੱਤੇ ਪੰਬਾ ਅਤੇ ਨਿਲੱਕਲ ਵਿਖੇ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀ ਹਿੰਸਕ ਹੋ ਕੇ ਪੁਲਿਸ ਨਾਲ ਭਿੜ ਗਏ ਤੇ ਉਨ੍ਹਾਂ ਨੇ ਪੱਥਰਬਾਜ਼ੀ ਕਰ ਦਿਤੀ। ਇਸ ਪਿੱਛੋਂ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੱਥਰਬਾਜ਼ੀ ਅਤੇ ਹੋਰ ਘਟਨਾਵਾਂ ਵਿੱਚ ਇਕ ਬਜ਼ੁਰਗ ਔਰਤ ਸਮੇਤ ਕਈ ਲੋਕ ਜ਼ਖ਼ਮੀ ਹੋਏ। ਕੱਟੜਪੰਥੀਆਂ ਦੇ ਗੁੱਸੇ ਦਾ ਸਿ਼ਕਾਰ ਕੁਝ ਮਹਿਲਾ ਪੱਤਰਕਾਰਾਂ ਵੀ ਹੋਈਆਂ। ਉਨ੍ਹਾਂ ਦੀਆਂ ਗੱਡੀਆਂ `ਤੇ ਹਮਲਾ ਕੀਤਾ ਗਿਆ। ਘੱਟੋ ਘੱਟ ਚਾਰ ਰਾਸ਼ਟਰੀ ਟੀ ਵੀ ਚੈਨਲ ਦੀਆਂ ਮਹਿਲਾ ਪੱਤਰਕਾਰਾਂ ਨੂੰ ਜ਼ਬਰਦਸਤੀ ਗੱਡੀ ਤੋਂ ਉਤਾਰ ਕੇ ਉਨ੍ਹਾਂ ਦੀਆਂ ਗੱਡੀਆਂ ਦੀ ਤੋੜ ਭੰਨ ਕੀਤੀ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ