Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਤ੍ਰਿਣਮੂਲ ਐੱਮ ਪੀ ਨੁਸਰਤ ਜਹਾਂ ਨੇ ਹਿੰਦੂ ਪਤੀ ਨਾਲ ਦੁਰਗਾ ਪੂਜਾ ਕੀਤੀ

October 08, 2019 10:25 AM

* ਭੜਕੇ ਹੋਏ ਉਲੇਮਾ ਨੇ ਇਸ ਨੂੰ ‘ਹਰਾਮ’ ਕਿਹਾ 
* ਨੁਸਰਤ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦੈ: ਉਲੇਮਾ

ਨਵੀਂ ਦਿੱਲੀ, 7 ਅਕਤੂਬਰ, (ਪੋਸਟ ਬਿਊਰੋ)- ਫਿਲਮ ਐਕਟਰੈੱਸ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਪਾਰਲੀਮੈਂਟ ਮੈਂਬਰ ਨੁਸਰਤ ਜਹਾਂ ਵੱਲੋਂ ਆਪਣੇ ਪਤੀ ਨਿਖਿਲ ਜੈਨ ਨਾਲ ਦੁਰਗਾ ਪੂਜਾ ਕਰਨ ਲਈ ਜਾਣ ਦੀਆਂ ਖਬਰਾਂ ਤੋਂ ਮੁਸਲਿਮ ਉਲੇਮਾ ਭੜਕ ਪਏ ਹਨ ਅਤੇ ਉਨ੍ਹਾਂ ਨੇ ਇਸ ਕਾਰਵਾਈ ਨੂੰ ‘ਹਰਾਮ’ ਕਿਹਾ ਹੈ।
ਵਰਨਣ ਯੋਗ ਹੈ ਕਿ ਅੱਜ ਕੱਲ੍ਹ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਚੱਲ ਰਿਹਾ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਨੁਸਰਤ ਜਹਾਂ ਰੂਹੀ, ਜਿਸ ਨੇ ਇੱਕ ਹਿੰਦੂ ਨੌਜਵਾਨ ਨਿਖਿਲ ਜੈਨ ਨਾਲ ਸ਼ਾਦੀ ਕੀਤੀ ਹੋਈ ਹੈ, ਇੱਕ ਪੰਡਾਲ ਵਿੱਚ ਆਪਣੇ ਪਤੀ ਨਾਲ ਦੁਰਗਾ ਪੂਜਾ ਕਰਨ ਗਈ ਸੀ। ਉਸ ਦੀ ਇਸ ਪੂਜਾ ਅਰਚਨਾ ਦੀ ਖਬਰ ਤੇ ਇਸ ਤਿਉਹਾਰ ਵਿੱਚ ਉਸ ਦੀ ਸਰਗਰਮੀ ਦੀਆਂ ਹੋਰ ਰਿਪੋਰਟਾਂ ਤੋਂਭੜਕੇ ਇੱਕ ਪ੍ਰਮੁੱਖ ਮੁਸਲਿਮ ਉਲੇਮਾ ਨੇ ਕਿਹਾ, ‘ਇਸਲਾਮ ਵਿੱਚ ਯਕੀਨ ਰੱਖਣ ਵਾਲਾ ਵਿਅਕਤੀ ਕਿਸੇ ਹੋਰ ਧਰਮ ਦੀ ਪੂਜਾ ਨਹੀਂ ਕਰ ਸਕਦਾ ਅਤੇ ਜੇ ਨੁਸਰਤ ਦੂਸਰੇ ਧਰਮਾਂ ਦੀ ਪੂਜਾ ਕਰਦੀ ਹੈ ਤਾਂ ਇਸ ਤਰ੍ਹਾਂ ਉਹ ਇਸਲਾਮ ਨੂੰ ਨਹੀਂ ਮੰਨਦੀ, ਉਸ ਦੀ ਇਹ ਕਾਰਵਾਈ ਇੱਕ ਤਰ੍ਹਾਂ ਨਾਲ ਹਰਾਮ ਹੈ ਅਤੇ ਏਦਾਂ ਹੀ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ।’
ਇਸਲਾਮੀ ਸਿਧਾਂਤ ਦੇ ਅਦਾਰੇ ਦੇਵਬੰਦ ਦੇ ਇਸ ਉਲੇਮਾ ਨੇ ਕਿਹਾ, ਇਸਲਾਮ ਵਿੱਚ ਅੱਲ੍ਹਾ ਤੋਂ ਬਿਨਾ ਕਿਸੇ ਹੋਰ ਦੀ ਇਬਾਦਤ ਕਰਨੀ ਹਰਾਮ ਹੈ ਤਾਂ ਨੁਸਰਤ ਜਹਾਂ ਗੈਰ-ਇਸਲਾਮੀ ਕੰਮ ਕਿਉਂ ਕਰਦੀ ਹੈ। ਜੇ ਉਸਨੇ ਗੈਰ-ਇਸਲਾਮੀ ਕੰਮ ਕਰਨੇ ਹਨ ਤਾਂ ਆਪਣਾ ਨਾਂ ਵੀ ਬਦਲ ਲਵੇ।` ਦੇਵਬੰਦ ਦੇ ਉਲੇਮਾ ਨੇ ਕਿਹਾ, ‘ਨੁਸਰਤ ਜਹਾਂ ਨੇ ਏਦਾਂ ਪਹਿਲੀ ਵਾਰ ਨਹੀਂ ਕੀਤਾ, ਉਹ ਪਹਿਲਾਂ ਵੀ ਦੁਰਗਾ ਪੂਜਾ ਕਰ ਚੁੱਕੀ ਹੈ, ਪਰ ਇਸ ਵਾਰ ਨੁਸਰਤ ਨੇ ਨਵ-ਦੁਰਗਾ ਦੀ ਜਨਤਕ ਤੌਰ ਉੱਤੇ ਪੂਜਾ ਕੀਤੀ ਹੈ ਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਅਮਲ ਇਸਲਾਮ ਵਿੱਚ ਜਾਇਜ਼ ਨਹੀਂ। ਨੁਸਰਤ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਦੇ ਕੰਮ ਕਰਨ ਨਾਲ ਉਹ ਇਸਲਾਮ ਤੇ ਮੁਸਲਮਾਨਾਂ ਦੀ ਤੌਹੀਨ ਕਰਦੀ ਹੈ।`
ਉਂਜ ਇਸ ਤੋਂ ਪਹਿਲਾਂ ਵੀ ਨੁਸਰਤ ਜਹਾਂ ਵੱਲੋਂ ਪੂਜਾ ਸਮਾਗਮ ਵਿੱਚ ਜਾਣ, ਪਾਰਲੀਮੈਂਟ ਵਿੱਚ ਸਾੜੀ, ਸੰਧੂਰ ਤੇ ਮਾਡਰਨ ਕੱਪੜੇ ਪਾਉਣ ਕਾਰਨ ਉਲੇਮਾ ਉਸ ਉੱਤੇ ਨਿਸ਼ਾਨੇ ਸਾਧ ਚੁੱਕੇ ਹਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼