Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਪੀ ਐੱਮ ਸੀ ਬੈਂਕ ਘੁਟਾਲਾ: ਗੁਰਦੁਆਰਿਆਂ ਦੇ ਵੀ 100 ਕਰੋੜ ਰੁਪਏ ਤੋਂ ਵੱਧ ਘੋਟਾਲੇ ਕਾਰਨ ਫਸ ਗਏ

October 08, 2019 10:24 AM

* ਈ ਡੀ ਵੱਲੋਂ ਨਵੇਂ ਸਿਰੇ ਤੋਂ ਛਾਪੇਮਾਰੀ ਦਾ ਦੌਰ ਸ਼ੁਰੂ


ਨਵੀਂ ਦਿੱਲੀ, 7 ਅਕਤੂਬਰ, (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦੱਸਿਆ ਹੈ ਕਿ ਅੱਜ ਉਸ ਨੇ ਮੁੰਬਈਅਤੇ ਕੁਝ ਹੋਰ ਥਾਂਈਂ ਹਾਊਸਿੰਗ ਡਿਵੈਲਪਮੈਂਟ ਐਂਡ ਇਨਫ੍ਰਾਸਟ੍ਰਕਚਰ (ਐੱਚ ਡੀਆਈ ਐੱਲ) ਦੇ ਚੇਅਰਮੈਨ ਰਾਕੇਸ਼ ਵਧਾਵਨ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਦੇ ਟਿਕਾਣਿਆਂ ਉੱਤੇ ਛਾਪੇਮਾਰੇ ਹਨ।
ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ ਐੱਮ ਸੀ) ਬੈਂਕ ਵਿਚਲੀ ਜਾਲਸਾਜ਼ੀ ਦੇ ਕੇਸ ਵਿੱਚਨਵੀਂ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਕੇਂਦਰੀ ਜਾਂਚ ਏਜੰਸੀ ਈ ਡੀ ਨੇ ਇਹ ਕਦਮ ਚੁੱਕਿਆ ਹੈ ਅਤੇਇਸ ਦੌਰਾਨ ਈ ਡੀ ਨੇ ਇਕ ਹੋਰ ਜੈੱਟ ਅਤੇ ਯਾਟ (ਵੱਡੀ ਕਿਸ਼ਤੀ) ਬਾਰੇ ਐੱਚਡੀਆਈ ਐੱਲ ਦੇ ਪ੍ਰਮੋਟਰਾਂ ਦਾ ਨਾਂ ਉੱਤੇ ਰਜਿਸਟਰ ਦੇਖਿਆ ਹੈ।ਈ ਡੀ ਦੇ ਇਕ ਸੀਨੀਅਰ ਅਫਸਰ ਨੇ ਕਿਹਾ ਕਿ ਸੋਮਵਾਰ ਦੇ ਛਾਪੇ ਵਿੱਚ ਸਾਨੂੰ ਅਲੀਬਾਗ਼ਵਿੱਚ 22 ਕਮਰਿਆਂ ਦਾ ਇਕ ਵੱਡਾ ਬੰਗਲਾ ਮਿਲਿਆ ਹੈ, ਜਿਹੜਾ ਛੇਤੀ ਹੀ ਜ਼ਬਤ ਕਰ ਲਿਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਇਕ ਹੋਰ ਨਿੱਜੀ ਜੈੱਟ ਐੱਚ ਡੀਆਈ ਐੱਲ ਦੇ ਪ੍ਰਮੋਟਰਾਂ ਦੇ ਨਾਂ ਨਾਲ ਰਜਿਸਟਰਡ ਕੀਤਾ ਹੋਇਆ ਮਿਲਿਆ ਹੈ। ਤਲਾਸ਼ੀ ਵਿੱਚ ਦੇਖਿਆ ਗਿਆ ਕਿ ਮਾਹਰਾਸ਼ਟਰ ਦੇ ਅਮੀਰ ਇਲਾਕਿਆਂ ਵਿੱਚਵੱਡੇ ਸਿਆਸੀ ਨੇਤਾਵਾਂ ਨੂੰ ਕਈ ਘਰ ਤੋਹਫ਼ੇ ਵਿੱਚ ਦਿੱਤੇ ਗਏ ਸਨ। ਉਂਜ ਇਹੋ ਜਿਹੇ ਸਿਆਸੀ ਲੀਡਰਾਂ ਦੇ ਨਾਂਅ ਕੇਂਦਰੀ ਏਜੰਸੀ ਨੇ ਹਾਲੇ ਤੱਕਨਹੀਂ ਦੱਸੇ।ਪੰਜਾਬ ਤੇ ਮਹਾਰਾਸ਼ਟਰ ਬੈਂਕ ਦਾ ਇਹ ਮਾਮਲਾ ਇਸ ਵਕਤ ਸਾਰੇ ਭਾਰਤ ਵਿੱਚਪੂਰੀ ਤਰ੍ਹਾਂ ਭਖਿਆ ਹੋਇਆ ਹੈ।
ਦੂਸਰੇ ਪਾਸੇ ਇਹ ਸਨਸਨੀ ਖੇਜ਼ ਖਬਰ ਆਈ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਬੈਂਕ ਵਿੱਚ ਸਿੱਖ ਗੁਰਦੁਆਰਿਆਂ ਅਤੇ ਹੋਰ ਅਦਾਰਿਆਂ ਦੇ 100 ਕਰੋੜ ਰੁਪਏ ਤੋਂ ਵੱਧ ਫਸੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਵਿੱਚ ਪੈਸੇ ਦੀ ਘਾਟ ਸਾਹਮਣੇ ਆਉਣ ਲੱਗੀ ਹੈ। ਇਸ ਸਬੰਧ ਵਿੱਚ ਦਿੱਲੀ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਹੋਰ ਪੀੜਤ ਧਿਰਾਂ ਦੀ ਇੱਕ ਬੈਠਕ ਵੀ ਹੋਈ ਹੈ। ਪਤਾ ਲੱਗਾ ਹੈ ਕਿ ਇਸਬੈਂਕ ਵਿੱਚ 1984 ਕਤਲੇਆਮ ਦੇ ਪੀੜਤਾਂ ਦਾ ਪੈਸਾ ਵੀ ਫਸ ਗਿਆ ਹੈ। ਇਨ੍ਹਾਂ ਪੀੜਤਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆਂ ਉਨ੍ਹਾਂ ਨੂੰ ਯਕੀਨ ਦੇਵੇ ਤਾਂ ਉਨ੍ਹਾਂ ਦਾ ਪੈਸਾ ਉਨ੍ਹਾਂ ਨੂੰ ਮਿਲ ਜਾਵੇਗਾ। ਪੀੜਤ ਧਿਰਾਂ ਨੇ ਇਸ ਬਾਰੇ ਤਿੰਨ ਮੁੱਖ ਮੰਗਾਂ ਚੁੱਕੀਆਂ ਹਨ; ਪਹਿਲੀ ਇਹ ਕਿ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰ ਲਈ ਜਾਏ, ਦੂਸਰੀ ਇਹ ਕਿ ਰਿਜ਼ਰਵ ਬੈਂਕਇਸ ਬੈਂਕ ਨੂੰ ਆਪਣੇ ਅਧੀਨ ਲਵੇ ਤੇ ਤੀਜੀ ਇਹ ਕਿ ਪੀੜਤਾਂ ਨੂੰ ਉਨ੍ਹਾਂ ਦਾ ਪੈਸਾ ਦਿਵਾਇਆ ਜਾਏ।
ਵਰਨਣ ਯੋਗ ਹੈ ਕਿ ਪੀ ਐੱਮ ਸੀ ਬੈਂਕ ਦੀ ਧੋਖਾਧੜੀ ਦੇ ਸ਼ਿਕਾਰ ਬਣਨ ਵਾਲੇ ਵੱਡੇ ਅਦਾਰਿਆਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਵੀ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀਆਂ ਕਈ ਸਿੰਘ ਸਭਾਵਾਂ ਨੂੰ ਵੀ ਇਸ ਬੈਂਕ ਵਿੱਚ ਫਸੇ ਆਪਣੇ ਪੈਸੇ ਦੀ ਉਡੀਕ ਹੈ। ਅੱਜ ਏਥੇ ਹੋਈ ਬੈਠਕ ਦੇ ਬਾਅਦਕਿਹਾ ਗਿਆ ਕਿ ਜਲਦ ਹੀ ਭਾਰਤੀ ਰਿਜ਼ਰਵ ਬੈਂਕ, ਗਵਰਨਰਅਤੇ ਖਜ਼ਾਨਾ ਸੈਕਟਰੀ ਨਾਲ ਇਸ ਬਾਰੇ ਮੁਲਾਕਾਤ ਕੀਤੀ ਜਾਏਗੀ।
ਪਿਛਲੇ ਸ਼ਨਿਚਰਵਾਰ ਐੱਚਡੀਆਈ ਐੱਲ ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਦਾ ਇਕ ਨਿੱਜੀ ਜੈੱਟ ਅਤੇ 60 ਕਰੋੜ ਰੁਪਏ ਦੇ ਗਹਿਣੇ ਜਾਂਚ ਏਜੰਸੀ ਈ ਡੀ ਨੇ ਜ਼ਬਤ ਕੀਤੇ ਅਤੇ ਏਜੰਸੀ ਨੇ ਕਿਹਾ ਸੀ ਕਿ ਵਧਾਵਨ ਦਾ ਯਾਟ ਜ਼ਬਤ ਕਰਨ ਲਈ ਉਹ ਮਾਲਦੀਵ ਦੇ ਅਧਿਕਾਰੀਆਂ ਨਾਲ ਸੰਪਰਕਕਰ ਰਹੀ ਹੈ। ਇਹ ਯਾਟ ਇਸ ਵੇਲੇ ਓਥੇਰੁਕਿਆ ਹੋਇਆ ਹੈ।ਈ ਡੀ ਨੇ ਇਸ ਮੌਕੇਪੀ ਐੱਮ ਸੀ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦੇ ਬੈਂਕ ਖਾਤੇ ਅਤੇ 10 ਕਰੋੜ ਰੁਪਏ ਦੇ ਨੇੜੇ ਫਿਕਸਡ ਡਿਪਾਜਿ਼ਟ ਫ੍ਰੀਜ਼ ਕਰ ਦਿੱਤੀ ਹੈ। ਪਹਿਲਾਂ ਸ਼ੁੱਕਰਵਾਰ ਨੂੰ ਛੇ ਥਾਵਾਂ ਉੱਤੇ ਕੀਤੀ ਗਈ ਛਾਪੇਮਾਰੀ ਵਿੱਚ ਕੇਂਦਰੀ ਏਜੰਸੀ ਨੇ 12 ਮਹਿੰਗੀਆਂ ਕਾਰਾਂ ਵੀ ਜ਼ਬਤ ਕੀਤੀਆਂ ਸਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼