Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਹਾਰ ਮੰਨਣਾ ਪਸੰਦ ਨਹੀਂ : ਪ੍ਰਿਅੰਕਾ ਚੋਪੜਾ

October 08, 2019 09:54 AM

ਪ੍ਰਿਅੰਕਾ ਚੋਪੜਾ ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਕਿਸੇ ਮਾਮਲੇ 'ਚ ਕੋਈ ਕਾਹਲੀ ਨਹੀਂ ਦਿਖਾਈ। ਭਾਵੇਂ ਉਹ ਬਾਲੀਵੁੱਡ 'ਚ ਕੰਮ ਕਰਨ ਦੀ ਗੱਲ ਹੋਵੇ ਜਾਂ ਫਿਰ ਹਾਲੀਵੁੱਡ 'ਚ, ਉਨ੍ਹਾਂ ਨੇ ਹਮੇਸ਼ਾ ਸੰਜਮ ਨਾਲ ਆਪਣਾ ਕੰਮ ਕੀਤਾ ਅਤੇ ਬਹੁਤ ਸਫਲਤਾ ਵੀ ਮਿਲੀ। ਜਲਦੀ ਹੀ ਉਹ ਹਿੰਦੀ ਫਿਲਮ ‘ਸਕਾਈ ਇਜ਼ ਪਿੰਕ’ ਵਿੱਚ ਦਿਖਾਈ ਦੇਵੇਗੀ। ਪਿੱਛੇ ਜਿਹੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਇਸ ਦੇ ਪ੍ਰੀਮੀਅਮ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਅਤੇ ਪ੍ਰਿਅੰਕਾ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।
ਉਹ ਕਹਿੰਦੀ ਹੈ, ਅੱਜਕੱਲ੍ਹ ਸਿਰਫ ਉਹੀ ਕੰਮ ਕਰ ਰਹੀ ਹਾਂ, ਜਿਹੜਾ ਮੇਰੇ ਦਿਲ ਨੂੰ ਛੂਹ ਜਾਵੇ। ਉਂਝ ਜਦੋਂ ਮੈਂ ਹਾਲੀਵੁੱਡ ਵਿੱਚ ਕੰਮ ਕਰਨ ਦਾ ਮਨ ਬਣਾਇਆ, ਉਦੋਂ ਮੈਨੂੰ ਕੁਝ ਅਜਿਹੇ ਆਫਰ ਮਿਲੇ ਸਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਕਰਨਾ ਚਾਹੁੰਦੀ ਸੀ। ਮੇਰੇ ਦਿਮਾਗ 'ਚ ਸਿਰਫ ਇੱਕੋ ਗੱਲ ਸੀ ਕਿ ਜਦੋਂ ਇੰਨੀ ਦੂਰ ਆ ਕੇ ਕੰਮ ਕਰਨਾ ਹੈ ਤਾਂ ਅਜਿਹਾ ਕੰਮ ਕਿਉਂ ਕਰਾਂ, ਜੋ ਮੇਰੇ ਮਨ ਨੂੰ ਚੰਗਾ ਨਾ ਲੱਗੇ। ਮੇਰੀ ਅਗਲੀ ਫਿਲਮ ‘ਸਕਾਈ ਇਜ਼ ਪਿੰਕ’ ਵੀ ਇਹੋ ਜਿਹੀ ਇੱਕ ਫਿਲਮ ਹੈ, ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ। ਪ੍ਰਿਅੰਕਾ ਇਹ ਵੀ ਮੰਨਦੀ ਹੈ ਕਿ ਬਪਚਨ ਵਿੱਚ ਉਸ ਨੂੰ ਖੁਦ 'ਤੇ ਭਰੋਸਾ ਨਹੀਂ ਸੀ, ਪਰ ਉਸ ਦਾ ਆਤਮ ਵਿਸ਼ਵਾਸ ਵਾਪਸ ਲਿਆਉਣ 'ਚ ਉਸ ਦੀ ਮਾਤਾ ਦਾ ਵੱਡਾ ਯੋਗਦਾਨ ਸੀ। ‘ਮੇਰੀ ਮਾਂ ਨੇ ਹੀ ਮੇਰਾ ਨਾਂਅ ਮਿਸ ਇੰਡੀਆ ਲਈ ਭੇਜਿਆ। ਮਿਸ ਇੰਡੀਆ ਤੋਂ ਬਾਅਦ ਮੈਂ ਮਿਸ ਵਰਲਡ ਚੁਣੀ ਗਈ। ਅਸਲ ਵਿੱਚ ਮੈਂ ਜੋ ਵੀ ਕੰਮ ਕਰਦੀ ਹਾਂ, ਉਸ ਵਿੱਚ ਹਾਰ ਮੰਨ ਲੈਣਾ ਮੈਨੂੰ ਪਸੰਦ ਨਹੀਂ ਹੈ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ