Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਮਨੁ ਪਰਦੇਸੀ ਜੇ ਥੀਐ...

October 08, 2019 09:48 AM

-ਡਾਕਟਰ ਦਵਿੰਦਰ ਸਿੰਘ
ਗੁਰਬਾਣੀ ਦੀ ਤੁਕ ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ’ ਦੇ ਅਧਿਆਤਮਕ ਅਰਥ ਹਨ ਕਿ ਜੇ ਬੰਦੇ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜੱਗ ਬੇਗਾਨਾ ਲੱਗਦਾ ਹੈ। ਸਾਧਾਰਨ ਅਰਥਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇ ਤੁਹਾਡਾ ਮਨ ਰਾਜ਼ੀ ਜਾਂ ਖੁਸ਼ ਨਹੀਂ ਤਾਂ ਤੁਹਾਨੂੰ ਕੋਈ ਵੀ ਥਾਂ ਪਰਦੇਸ ਲੱਗ ਸਕਦੀ ਹੈ ਭਾਵੇਂ ਉਹ ਥਾਂ ਤੁਹਾਡਾ ਘਰ ਜਾਂ ਦੇਸ਼ ਹੀ ਕਿਉਂ ਨਾ ਹੋਵੇ। ਅੱਜ ਦੇ ਪੰਜਾਬ ਦਾ ਮਨ ਪਰਦੇਸੀ ਹੋ ਚੁੱਕਿਆ ਹੈ।
ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਥੇ ਕੁਦਰਤ ਦੀਆਂ ਅਨੇਕਾਂ ਦਾਤਾਂ ਦੇ ਬਾਵਜੂਦ ਕਦੇ ਵੀ ਜੀਵਨ ਬਹੁਤੇ ਸੁਖ-ਆਰਾਮ ਚਲਾ ਨਹੀਂ ਰਿਹਾ, ਸਗੋਂ ਆਪਣੇ ਭੂਗੋਲਿਕ ਖ਼ਾਸੇ ਕਰ ਕੇ ਇਹ ਧਰਤੀ ਸਦਾ ਸੰਘਰਸ਼ ਦਾ ਮੈਦਾਨ ਰਹੀ ਹੈ। ਅਨੇਕਾਂ ਤਾਨਾਸ਼ਾਹਾਂ ਦੇ ਧੱਕਿਆਂ, ਗੁਲਾਮੀਆਂ ਦੇ ਬਾਵਜੂਦ ਧੁਰ-ਅੰਦਰੋਂ ਕਦੇ ਕਿਸੇ ਦੀ ‘ਟੈਂ ਨਾ ਮੰਨਣ’ ਵਾਲੀ ਆਕੜ ਤੇ ਮਾਣ ਸਦਾ ਕਾਇਮ ਰੱਖਿਆ ਜਾਂ ਰੱਖਣ ਦਾ ਯਤਨ ਜ਼ਰੂਰ ਕੀਤਾ ਹੈ। ਪੂਰਨ ਸਿੰਘੀਏ ਪੰਜਾਬ ਦੇ ਜਵਾਨ ਦਾ ਸਰੀਰ ਭਾਵੇਂ ਗੁਲਾਮ ਹੈ, ਪਰ ਰੂਹ ਆਜ਼ਾਦ ਹੈ। ਅੱਜ ਵਰਤਾਰਾ ਉਲਟੇ-ਰੁਖ਼ ਹੋ ਗਿਆ ਹੈ। ਆਖਰ ‘ਆਜ਼ਾਦੀ’ ਦੇ ਇਨ੍ਹਾਂ ਸੱਤਰ ਸਾਲਾਂ ਵਿੱਚ ਐਸਾ ਕੀ ਵਾਪਰਿਆ ਕਿ ਪੰਜਾਬ ਦੀ ਜਵਾਨੀ, ਜਵਾਨੀ ਪਿੱਛੇ ਲੱਗ ਕੇ ਬੁਢਾਪਾ ਜਾਂ ਜਵਾਨੀ ਨੂੰ ਅੱਗੇ ਲਾ ਕੇ ਬੁਢਾਪਾ ਪੁਰਖਿਆਂ ਦੀ ਧਰਤੀ ਨੂੰ ਅਲਵਿਦਾ ਕਹਿਣ ਨੂੰ ਤਿਆਰ ਹੈ? ਇਸ ਬਾਰੇ ਆਮ ਤੌਰ 'ਤੇ ਚੰਗੇਰੇ ਜੀਵਨ ਹਾਲਾਤ ਦੀ ਭਾਲ, ਰੁਜ਼ਗਾਰ, ਪੂੰਜੀ ਦੀ ਪੈਦਾ ਕੀਤੀ ਚਕਾਚੌਂਧ, ਨਿੱਜੀ ਖੁੱਲ੍ਹਾਂ ਵਾਲਾ ਸਮਾਜੀ ਜੀਵਨ, ਭਿ੍ਰਸ਼ਟਾਚਾਰ ਮੁਕਤ ਸੁਚੱਜਾ ਪ੍ਰਸ਼ਾਸਨਿਕ ਜੀਵਨ, ਭਿ੍ਰਸ਼ਟਾਚਾਰ ਮੁਕਤ ਸੁਚੱਜਾ ਪ੍ਰਸ਼ਾਸਨਿਕ ਢਾਂਚਾ, ਸਾਫ-ਸੁਥਰਾ ਵਾਤਾਵਰਣ ਅਤੇ ਹੋਰ ਪਤਾ ਨਹੀਂ ਕੀ ਕੀ ਇਸ ਪਰਵਾਸ ਪਿਛਲੇ ਕਾਰਕ ਜਾਂ ਕਾਰਨ ਗਿਣਾਏ ਜਾਂਦੇ ਹਨ। ਪੰਜਾਬੀ ਚਿੰਤਕ ਗੁਰਬਚਨ ਦੇ ਅਨੁਸਾਰ ਪੰਜਾਬ ਦੇ ਪਰਵਾਸ ਧਾਰਨ ਕਰਨ ਪਿੱਛੇ ਮੁੱਖ ਕਾਰਨ ਸਟੇਟ ਦੀ ਮੂਕ ਹਿੰਸਾ ਹੈ।
ਇਨ੍ਹਾਂ ਸਾਰੇ ਕਾਰਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਵਾਲ ਪੰਜਾਬੀਆਂ ਦੀ ਉਸ ਖਸਲਤ ਦੇ ਖਤਮ ਹੋਣ ਦਾ ਹੈ, ਜੋ ਕਿਸੇ ਵੀ ਕਿਸਮ ਦੀ ਮੁਸੀਬਤ ਨਾਲ ਦਸਤਪੰਜਾ ਲੈਣ ਤੇ ਸੰਘਰਸ਼ ਕਰਨ ਲਈ ਹਰ ਵੇਲੇ ਤਿਆਰ-ਬਰ-ਤਿਆਰ ਹੁੰਦੀ ਸੀ। ਗੀਤਾਂ ਵਿੱਚ ਅਸੀਂ ਅਖੌਤੀ ਮੈਦਾਨ ਵਿੱਚ ਖੜੇ ਅਖੌਤੀ ਵੈਰੀ ਨੂੰ ਲਲਕਾਰ ਰਹੇ ਹਾਂ, ਪਰ ਅਸਲ ਵਿੱਚ ਮੈਦਾਨ ਕੀ, ਘਰ ਵੀ ਛੱਡ ਕੇ ਭੱਜ ਰਹੇ ਹਾਂ। ਹੱਲਿਆਂ ਜਾਂ ਦੰਗਿਆਂ ਵੇਲੇ ਜਿਨ੍ਹਾਂ ਨੂੰ ਘਰ ਛੱਡਣੇ ਪਏ ਸੀ, ਉਨ੍ਹਾਂ ਦੀਆਂ ਦੋ-ਤਿੰਨ ਪੀੜ੍ਹੀਆਂ ਅੱਜ ਤੱਕ ਆਪਣੀ ਮਾੜੀ ਕਿਸਮਤ ਉੱਤੇ ਝੂਰਦੀਆਂ ਹਨ, ਪਰ ਅੱਜ ਆਪਣੀ ਸਾਰੀ ਭੌਤਿਕ ਅਤੇ ਬੌਧਿਕ ਵਿਰਾਸਤ ਦੀ ਪੂੰਜੀ ਲੈ ਕੇ ਪੂੰਜੀ ਦੇ ਸਿਰਜੇ ‘ਸੁਰਗਾਂ ਦੇ ਬੂਹੇ’ ਉੱਤੇ ਭਿਖਾਰੀਆਂ ਵਾਂਗ ਅੰਦਰ ਜਾਣ ਨੂੰ ਭੀਖ ਮੰਗਦੇ ਹਾਂ। ਸਵਾਲ ਉਠਦਾ ਹੈ ਕਿ ਪੂੰਜੀ ਦਾ ਸਿਰਜਿਆ ਇਹ ਸੁਰਗਾਂ ਦਾ ਤਲਿਸਮ ਸਾਡੇ ਧੁਰ-ਅੰਦਰ ਕਿਵੇਂ ਘਰ ਕਰ ਗਿਆ। ਮਨ ਆਪਣੀ ਹੀ ਧਰਤੀ 'ਤੇ ਪਰਦੇਸੀ ਕਿਉਂ ਅਤੇ ਕਿਵੇਂ ਹੋ ਗਿਆ।
ਇਸ ਦੀ ਜੜ੍ਹ ਸਾਡੀ ਨਿੱਜੀ ਖੇਤਰ ਦੀ ਸਿਖਿਆ ਪ੍ਰਣਾਲੀ ਵਿੱਚ ਹੈ, ਜੋ 1990 ਤੋਂ ਬਾਅਦ ਤੇਜੀ ਨਾਲ ਵਿਗਸਣ ਲੱਗੀ। ਇਨ੍ਹਾਂ ਨਿੱਜੀ ਸਿਖਿਆ ਸੰਸਥਾਵਾਂ ਵੱਲੋਂ ਮਾਂ-ਬੋਲੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇੱਕ ਅਨਪੜ੍ਹ ਪੇਂਡੂ ਬੰਦੇ ਨੇ ਨਿੱਜੀ ਸਕੂਲ ਦੀ ਬਸ ਵੱਲ ਵੇਖ ਕੇ ਕਿਹਾ, ‘ਆਹ ਪੀਲੀ ਬਸ ਖਾ ਗਈ ਲੋਕਾਂ ਨੂੰ।’ ਉਸ ਦਾ ਇਸ਼ਾਰਾ ਨਿੱਜੀ ਸਕੂਲਾਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਵੱਲ ਸੀ। ਉਸ ਨੂੰ ਇਹ ਹਰਗਿਜ਼ ਚੇਤੇ ਨਹੀਂ ਕਿ ਆਰਥਿਕ ਘਾਟਾ ਤਾਂ ਫੇਰ ਵੀ ਪੂਰਾ ਹੋ ਸਕਦਾ ਹੈ, ਪਰ ਸਾਡੇੇ ਬੱਚਿਆਂ ਨੂੰ, ਸਾਡੇ ਇਤਿਹਾਸ, ਧਰਮ, ਸਮਾਜ-ਸਭਿਆਚਾਰ ਨੂੰ ਇਹ ਜਿਸ ਢੰਗ ਨਾਲ ਖਾ ਰਹੀ ਹੈ, ਉਸ ਦਾ ਘਾਟਾ ਸਦੀਆਂ ਤੱਕ ਪੂਰਾ ਨਹੀਂ ਹੋਣਾ। ਇਸ ਨੂੰ ਸਮਝਣ ਲਈ ਅਸੀਂ ਇੱਕ ਛੋਟੀ ਜਿਹੀ ਉਦਾਹਰਣ ਲੈ ਸਕਦੇ ਹਾਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਦੇ 75 ਫੀਸਦੀ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਹਨ। ਜਿਸ ਖੇਤੀ ਨੂੰ ਨੇਪਰੇ ਚਾੜ੍ਹਨ ਵਿੱਚ ਮੀਂਹ ਦੀ ਅਹਿਮ ਭੂਮਿਕਾ ਰਹੀ ਹੈ। ਇਸ ਕਰ ਕੇ ਮੀਂਹ ਮੌਸਮ ਅਤੇ ਆਰਥਿਕਤਾ ਦੋਵੇਂ ਪਾਸਿਓਂ ਸਾਡੇ ਲਈ ਹਮੇਸ਼ਾ ਖੁਸ਼ੀ ਤੇ ਖੁਸ਼ਹਾਲੀ ਦਾ ਕਾਰਨ ਰਿਹਾ ਹੈ। ਸਾਡੇ ਬੱਚੇ ਅੱਜ ਦੁਆ ਵਰਗੀ ਕਵਿਤਾ ‘ਰੱਬਾ-ਰੱਬਾ ਮੀਂਹ ਬਰਸਾ’ ਦੀ ਥਾਂ ਸਕੂਲਾਂ ਵਿੱਚ ‘ਰੇਨ ਰੇਨ ਗੋ ਅਵੇ’ ਵਰਗੇ ਸਰਾਪ ਦੀ ਮੁਹਾਰਨੀ ਰਟ ਰਹੇ ਹਨ। ਇਹ ਵਰਤਾਰਾ ਸਾਡੇ ਅੱਜ ਦੇ ਸਿਖਿਆ ਤੰਤਰ ਦਾ ਆਪਣੇ ਵਿਰਸੇ ਤੇ ਭੂਗੋਲ ਪ੍ਰਤੀ ਨਾ ਸਮਝੀ ਦਾ ਪ੍ਰਗਟਾਵਾ ਹੈ। ਹਰ ਦੇਸ਼ ਅਤੇ ਖਿੱਤੇ ਦਾ ਸਾਹਿਤ-ਸਭਿਆਚਾਰ ਉਥੋਂ ਦੀਆਂ ਜੀਵਨ-ਹਾਲਤਾਂ ਅਨੁਸਾਰ ਵਿਗਸਦਾ ਹੈ। ਇਹ ਸਭਿਆਚਾਰ ਆਪਣੀ ਭਾਸ਼ਾ ਰਾਹੀਂ ਹੋਰ ਥਾਵਾਂ 'ਤੇ ਪਹੁੰਚਦਾ ਹੈ। ਜਦੋਂ ਸਾਡੇ ਬੱਚਿਆਂ ਦੇ ਮਨ ਦੀ ਕੋਰੀ ਸਲੇਟ ਉੱਤੇ ‘ਪਿਆਰੀ ਪਿਆਰੀ ਦਾਦੀ ਮਾਂ’ ਅਤੇ ਸਰਾਭੇ ਦੀ ‘ਵਤਨ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ’ ਦੀ ਥਾਂ ‘ਜੌਨੀ ਜੌਨੀ ਯੈਸ ਪਾਪਾ’ ਅਤੇ ‘ਟਵਿੰਕਲ ਟਵਿੰਕਲ ਲਿਟਰ ਸਟਾਰ’ ਉਕਰਿਆ ਜਾਵੇਗਾ ਤਾਂ ਮਨ ਨੂੰ ਪਰਦੇਸੀ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਅਖੌਤੀ ਪਬਲਿਕ ਸਕੂਲ ਬੱਚੇ ਦੇ ਆਪਣੇ ਚੌਰਿਦੇ, ਇਤਿਹਾਸ, ਸਮਾਜ-ਸਭਿਆਚਾਰ ਨਾਲ ਜੁੜਨ ਦੇ ਵਸੀਲੇ ਨਹੀਂ ਰਹੇ, ਸਗੋਂ ਇਹ ਸਾਰੇ ਬੇਗਾਨਗੀ ਸਿਰਜਣ ਦੇ ਕੇਂਦਰ ਬਣ ਗਏ ਹਨ। ਰਹਿੰਦੀ-ਖੂੰਹਦੀ ਕਸਰ ਤਕਨਾਲੋਜੀ ਨੇ ਕੱਢ ਦਿੱਤੀ ਹੈ, ਜਿਸ ਨੇ ਬੱਚੇ ਨੂੰ ਭੌਤਿਕ ਜਗਤ 'ਚੋਂ ਗੈਰ ਹਾਜ਼ਰ ਕਰ ਕੇ ਵਰਚੂਅਲ ਵਰਲਡ (ਮਸਨੂਈ ਸੰਸਾਰ) ਦੇ ਵਾਸੀ ਬਣਾ ਦਿੱਤਾ ਹੈ।
ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਵਿਸ਼ਵ ਵਿਆਪੀ ਨੀਤੀਆਂ ਹੇਠ ਇਨ੍ਹਾਂ ਦੀ ਮਾੜੀ ਹਾਲਤ ਪਿੱਛੇ ਮੁੱਖ ਤੌਰ 'ਤੇ ਸਰਕਾਰ ਜ਼ਿੰਮੇਵਾਰ ਹੈ। ਭਾਵੇਂ ਉਥੇ ਸਿਖਿਆ ਦਾ ਮਾਧਿਅਮ ਪੰਜਾਬੀ ਹੈ, ਪਰ ਖਾਂਦੇ ਪੀਂਦੇ ਪੰਜਾਬੀਆਂ ਦਾ ਵਿਸ਼ਵਾਸ ਇਨ੍ਹਾਂ ਸੰਸਥਾਵਾਂ ਵਿੱਚ ਨਹੀਂ ਰਿਹਾ। ਇਨ੍ਹਾਂ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਬੇਯਕੀਨੀ ਨਿਰਾਧਾਰ ਵੀ ਨਹੀਂ। ਆਮ ਮੁਹਾਵਰਾ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾਉਣ ਤੋਂ ਬਿਨਾਂ ਸਭ ਕੁਝ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਇਸ ਤੁਕ ਦਾ ਅੰਤਰੀਵੀ ਭਾਵ ਸਾਡਾ ਰਾਹ ਦਸੇਰਾ ਬਣ ਸਕਦਾ ਹੈ :
ਖਤ੍ਰੀਆ ਤ ਧਰਮੁ ਛੋਡਿਆ
ਮਲੇਸ਼ ਭਾਖਿਆ ਗਹੀ।
ਆਪਣੀ ਬੋਲੀ ਛੱਡਣਾ ਧਰਮ ਛੱਡਣਾ ਹੈ ਅਤੇ ਧਰਮ ਛੱਡਣਾ ਨੈਤਿਕਤਾ ਦਾ ਪੱਲਾ ਛੱਡਣਾ ਹੈ, ਸਹੀ ਗਲਤ ਦੀ ਤਮੀਜ਼ ਛੱਡਣਾ ਹੈ। ਇਸ ਤਰ੍ਹਾਂ ਆਪਣੀ ਬੋਲੀ ਤੋਂ ਟੁੱਟਿਆ ਮਨੁੱਖ ਸਿਰਫ ਆਪਣੀ ਬੋਲੀ ਤੋਂ ਨਹੀਂ ਟੁੱਟਦਾ, ਸਗੋਂ ਆਪਣੇ ਇਤਿਹਾਸ, ਧਰਮ, ਸਮਾਜ-ਸਭਿਆਚਾਰ ਤੋਂ ਵੀ ਟੁੱਟ ਜਾਂਦਾ ਹੈ। ਆਪਣੇ ਨਿੱਜ ਤੱਕ ਸੀਮਤ ਮਨੁੱਖ ਦੇਸ਼, ਇਨਸਾਨੀਅਤ ਕੁਝ ਵੀ ਛੱਡਣ ਲੱਗਿਆਂ ਮਨ 'ਤੇ ਨੈਤਿਕਤਾ ਜਾਂ ਫਰਜ਼ਾਂ ਦਾ ਬਹੁਤਾ ਬੋਝ ਮਹਿਸੂਸ ਨਹੀਂ ਕਰਦਾ। ਸਿਰਫ ਰੋਟੀ ਦੀ ਖਾਤਰ ਨਹੀਂ, ਇਨਸਾਨ ਵੱਡੇ ਆਦਰਸ਼ਾਂ ਖਾਤਰ ਜਿਉ ਕੇ ਵੱਡਾ ਬਣ ਸਕਦਾ ਹੈ। ਇਨਸਾਨ ਅੰਦਰ ਵੱਡੇ ਆਦਰਸ਼ਾਂ ਦੇ ਬੀਜ ਮਾਂ ਬੋਲੀ ਵਿੱਚ ਦਿੱਤੀ ਸਿਖਿਆ ਬੀਜਦੀ ਹੈ, ਜੋ ਉਸ ਨੂੰ ਆਪਣੇ ਦੇਸ਼, ਧਰਮ, ਇਤਿਹਾਸ, ਸਮਾਜ ਅਤੇ ਸਭਿਆਚਾਰ ਨਾਲ ਆਤਮਿਕ ਤੌਰ 'ਤੇ ਜੋੜਦੀ ਹੈ। ਆਪਣੇ ਘਰ ਹੀ ਨਹੀਂ, ਪਰਦੇਸ ਵਿੱਚ ਵੀ ਮਨ ਨੂੰ ਪਰਦੇਸੀ ਹੋਣ ਤੋਂ ਹੋੜਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”