Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਕਾਂਗਰਸੀ ਵਿਧਾਇਕ ਹੈਨਰੀ, ਡਿਪਟੀ ਕਮਿਸ਼ਨਰ ਤੇ ਹੋਰ ਲੋਕਾਂ ਨੂੰ ਕਾਨੂੰਨੀ ਨੋਟਿਸ ਜਾਰੀ

October 08, 2019 09:40 AM

ਜਲੰਧਰ, 7 ਅਕਤੂਬਰ (ਪੋਸਟ ਬਿਊਰੋ)- ਇਸ ਮਹਾਨਗਰ ਵਿੱਚ ਪ੍ਰੀਤ ਨਗਰ ਅਤੇ ਇਸ ਦੇ ਆਲੇ-ਦੁਆਲੇ ਕਾਲੋਨੀਆਂ ਲਈ ਬਰਸਾਤੀ ਸੀਵਰ ਪਾਉਣ ਦਾ ਪ੍ਰਾਜੈਕਟ ਲਟਕ ਜਾਣ ਉੱਤੇ ਨਾਰਥ ਹਲਕੇ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਅਤੇ ਡਾਇਰੈਕਟਰ ਸਨਅਤੀ ਵਿਭਾਗ ਤੇ ਸੈਕਟਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਬਰਸਾਤੀ ਪਾਣੀ ਦੇ ਨਿਕਾਸ ਲਈ ਪ੍ਰੀਤ ਨਗਰ ਤੋਂ ਸੋਢਲ ਚੌਕ ਅਤੇ ਆਲੇ-ਦੁਆਲੇ ਦੀਆਂ ਅਨੇਕਾਂ ਕਾਲੋਨੀਆਂ ਨੂੰ ਰਾਹਤ ਦੇਣ ਲਈ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਪ੍ਰਾਜੈਕਟ ਜਿਸ ਥਾਂ 'ਤੇ ਬਣਨਾ ਹੈ, ਉਸ ਨਾਲ ਸਕੂਲ ਲੱਗਦਾ ਹੈ ਤੇ ਉਹ ਥਾਂ ਗਰੀਨ ਬੈਲਟ ਲਈ ਰਿਜ਼ਰਵ ਰੱਖੀ ਗਈ ਹੈ।
ਪਤਾ ਲੱਗਾ ਹੈ ਕਿ ਉਕਤ ਵਿਧਇਕ ਤੇ ਅਧਿਕਾਰੀਆਂ ਨੂੰ ਜਿਹੜਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਉਸ ਵਿੱਚ ਇਤਰਾਜ਼ ਕੀਤਾ ਗਿਆ ਹੈ ਕਿ ਜਿਸ ਜ਼ਮੀਨ ਬਾਰੇ ਮਾਮਲਾ ਪਹਿਲਾਂ ਅਦਾਲਤ ਵਿੱਚ ਚਲ ਰਿਹਾ ਹੈ, ਉਸ ਜ਼ਮੀਨ 'ਤੇ ਦੂਜਾ ਪ੍ਰਾਜੈਕਟ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗਰੀਨ ਬੈਲਟ ਦੀ ਜ਼ਮੀਨ 'ਤੇ ਵਾਟਰ ਟਰੀਮੈਂਟ ਪਲਾਂਟ ਦੀ ਆੜ 'ਚ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਵਿਧਇਕ ਤੇ ਅਧਿਕਾਰੀਆਂ ਨੂੰ ਡੀ ਕੇ ਭੱਟੀ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ 15 ਦਿਨ ਅੰਦਰ ਜਵਾਬ ਮੰਗਿਆ ਅਤੇ ਕਿਹਾ ਗਿਆ ਹੈ ਕਿ ਜੇ ਇਸ ਪ੍ਰਾਜੈਕਟ ਨੂੰ ਨਾ ਰੋਕਿਆ ਗਿਆ ਤਾਂ ਮਾਮਲਾ ਅਦਾਲਤ 'ਚ ਜਾਵੇਗਾ ਅਤੇ ਇਸ ਦਾ ਸਾਰਾ ਖਰਚ ਵੀ ਵਿਧਾਇਕ ਅਤੇ ਉਕਤ ਅਧਿਕਾਰੀਆਂ 'ਤੇ ਪਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਬਰਸਾਤੀ ਸੀਵਰੇਜ਼ ਪਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਸਾਲ 2016 'ਚ ਉਸ ਸਮੇਂ ਦੇ ਵਿਧਾਇਕ ਕੇ ਡੀ ਭੰਡਾਰੀ ਨੇ ਰੱਖਿਆ ਸੀ ਅਤੇ ਓਦੋਂ ਇਹ ਪ੍ਰਾਜੈਕਟ ਅਮਰੁਤ ਯੋਜਨਾ ਹੇਠ 5.12 ਕਰੋੜ ਦਾ ਬਣਿਆ ਸੀ ਅਤੇ ਪ੍ਰੀਤ ਨਗਰ ਤੋਂ ਸੋਢਲ ਰੋਡ 'ਤੇ ਬਰਸਾਤੀ ਸੀਵਰ ਪੈਣਾ ਸੀ। ਇਸ ਬਾਰੇ ਨਗਰ ਨਿਗਮ ਦੇ ਐਸ ਈ ਸਤਿੰਦਰ ਮਹਾਜਨ ਦਾ ਕਹਿਣਾ ਹੈ ਕਿ ਨਿਯਮ ਅਨੁਸਾਰ ਉਕਤ ਪ੍ਰਾਜੈਕਟ ਦਾ ਟੈਂਡਰ ਤਿੰਨ ਵਾਰ ਮੰਗਣ ਦੀ ਪ੍ਰਕਿਰਿਆ ਹੈ। ਜੇ ਇਸ ਬਾਰੇ ਪਹਿਲੀ ਵਾਰ ਤਿੰਨ ਕੰਪਨੀਆਂ ਨਹੀਂ ਆਉਂਦੀਆਂ ਅਤੇ ਇੱਕੋ ਕੰਪਨੀ ਆਉਂਦੀ ਹੈ ਤਾਂ ਦੂਜੀ ਵਾਰ ਟੈਂਡਰ ਮੰਗਿਆ ਜਾਂਦਾ ਹੈ। ਜੇ ਦੂਜੀ ਵਾਰ ਵੀ ਤਿੰਨ ਕੰਪਨੀਆਂ ਟੈਂਡਰ ਨਹੀਂ ਪਾਉਂਦੀਆਂ ਤਾਂ ਤੀਜੀ ਵਾਰ ਟੈਂਡਰ ਮੰਗੇ ਜਾਂਦੇ ਹਨ। ਜੇ ਤਿੰਨ ਕੰਪਨੀਆਂ ਨਹੀਂ ਆਉਂਦੀਆਂ ਤਾਂ ਪਹਿਲੀ ਵਾਰ ਮੰਗੇ ਟੈਂਡਰਾਂ ਦੌਰਾਨ ਟੈਂਡਰ ਪਾਉਣ ਵਾਲੀ ਇੱਕੋ ਕੰਪਨੀ ਨੂੰ ਕੰਮ ਅਲਾਟ ਹੋ ਸਕਦਾ ਹੈ। ਐਂਸਈ ਨੇ ਕਿਹਾ ਕਿ ਇੱਕ ਮਹੀਨੇ 'ਚ ਟੈਂਡਰ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਸਾਲ 2016 ਵਿੱਚ ਜਦੋਂ ਕੇ ਡੀ ਭੰਡਾਰੀ ਨੇ ਉਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਤਾਂ 2017 'ਚ ਸਰਕਾਰ ਬਦਲ ਗਈ ਤੇ ਬਾਵਾ ਹੈਨਰੀ ਵਿਧਾਇਕ ਬਣੇ ਤਾਂ ਉਨ੍ਹਾਂ ਨੇ ਉਕਤ ਪ੍ਰਾਜੈਕਟ 'ਚ ਕੁਝ ਹੋਰ ਇਲਾਕੇ ਜੋੜੇ ਗਏ ਤੇ ਟੈਂਡਰ ਲਗਾਇਆ ਗਿਆ ਤਾਂ ਕਾਨੂੰਨੀ ਨੋਟਿਸ ਆ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ